Pular para o conteúdo
Publicidade

1 ਰਾਜਿਆਂ 17

ਏਲੀਯਾਹ ਨੇ ਇੱਕ ਵੱਡੇ ਸੋਕੇ ਦੀ ਘੋਸ਼ਣਾ ਕੀਤੀ

1 ਤਾਂ ਏਲੀਯਾਹ ਤਿਸ਼ਬੀ ਨੇ ਜੋ ਗਿਲਆਦ ਦੇ ਵਾਸੀਆਂ ਵਿੱਚੋਂ ਸੀ ਅਹਾਬ ਨੂੰ ਆਖਿਆ ਕਿ ਜੀਉਂਦੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਸਹੁੰ ਜਿਹ ਦੇ ਅੱਗੇ ਮੈਂ ਖੜ੍ਹਾ ਹਾਂ ਇਨ੍ਹਾਂ ਸਾਲਾਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਵੇਗੀ ਨਾ ਮੀਂਹ।

ਏਲੀਯਾਹ ਨੂੰ ਕਾਵਾਂ ਦੁਆਰਾ ਖੁਆਇਆ ਗਿਆ

2 ਤਦ ਯਾਹਵੇਹ ਦਾ ਬਚਨ ਏਲੀਯਾਹ ਨੂੰ ਆਇਆ: 3 "ਇੱਥੋ ਚੱਲ, ਪੂਰਬ ਵੱਲ ਮੁੜ ਅਤੇ ਕਰੀਥ ਦੇ ਨਾਲੇ ਵੱਲ ਜੋ ਯਰਦਨ ਦੇ ਪੂਰਬ ਵੱਲ ਹੈ ਲੁਕ ਜਾ। 4 ਤੂੰ ਨਦੀ ਵਿੱਚੋਂ ਪੀਵੇਂਗਾ ਅਤੇ ਮੈਂ ਕਾਂਵਾਂ ਨੂੰ ਤੇਰੇ ਲਈ ਹੁਕਮ ਦਿੱਤਾ ਹੈ ਕਿ ਉੱਥੇ ਤੈਨੂੰ ਭੋਜਨ ਦੇਣ।"

5 ਇਸ ਲਈ ਉਸਨੇ ਉਹੀ ਕੀਤਾ ਜੋ ਯਾਹਵੇਹ ਨੇ ਉਸਨੂੰ ਕਿਹਾ ਸੀ। ਉਹ ਯਰਦਨ ਦੇ ਪੂਰਬ ਵੱਲ ਕਰੀਥ ਦੇ ਨਾਲੇ ਵੱਲ ਗਿਆ ਅਤੇ ਉੱਥੇ ਠਹਿਰਿਆ। 6 ਤਾਂ ਕਾਂ ਉਸ ਦੇ ਲਈ ਸਵੇਰ ਨੂੰ ਰੋਟੀ ਅਤੇ ਮਾਸ ਅਤੇ ਸ਼ਾਮ ਨੂੰ ਰੋਟੀ ਅਤੇ ਮਾਸ ਲੈ ਕੇ ਆਉਂਦੇ ਸਨ ਅਤੇ ਉਹ ਨਾਲੇ ਤੋਂ ਪਾਣੀ ਪੀ ਲੈਂਦਾ ਸੀ।

ਏਲੀਯਾਹ ਅਤੇ ਵਿਧਵਾ ਸਾਰਫਥ ਵਿੱਚ

7 ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂਕਿ ਧਰਤੀ ਉੱਤੇ ਮੀਂਹ ਨਹੀਂ ਪਿਆ ਸੀ। 8 ਤਦ ਯਾਹਵੇਹ ਦਾ ਬਚਨ ਉਸ ਕੋਲ ਆਇਆ, 9 "ਉੱਠ ਅਤੇ ਸੀਦੋਨ ਦੇ ਸਾਰਫਥ ਨੂੰ ਚਲਾ ਜਾਹ ਅਤੇ ਉੱਥੇ ਜਾ ਕੇ ਠਹਿਰ। ਵੇਖ ਮੈਂ ਇੱਕ ਵਿਧਵਾ ਤੀਵੀਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਭੋਜਨ ਦੇਵੇ।" 10 ਤਾਂ ਉਹ ਸਾਰਫਥ ਨੂੰ ਗਿਆ। ਜਦੋਂ ਉਹ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ, ਤਾਂ ਉੱਥੇ ਇੱਕ ਵਿਧਵਾ ਲੱਕੜੀਆ ਇਕੱਠੀਆਂ ਕਰ ਰਹੀ ਸੀ। ਉਸਨੇ ਉਸਨੂੰ ਬੁਲਾਇਆ ਅਤੇ ਪੁੱਛਿਆ, "ਕੀ ਤੂੰ ਮੇਰੇ ਲਈ ਘੜੇ ਵਿੱਚ ਥੋੜ੍ਹਾ ਜਿਹਾ ਪਾਣੀ ਲਿਆਵੇਂਗੀ ਤਾਂ ਜੋ ਮੈਂ ਪੀ ਸਕਾਂ?" 11 ਜਦੋਂ ਉਹ ਲਿਆਉਂਣ ਲਈ ਗਈ ਤਾਂ ਉਸ ਨੇ ਉੱਚੀ ਪੁਕਾਰ ਉਸਨੂੰ ਬੋਲਿਆ, "ਕਿਰਪਾ ਕਰਕੇ ਇੱਕ ਟੁਕੜਾ ਰੋਟੀ ਦਾ ਵੀ ਲਿਆਉਂਦੀ ਆਵੀਂ।"

12 "ਅੱਗੋਂ ਉਸਨੇ ਆਖਿਆ, ਜਿਉਂਦੇ ਯਾਹਵੇਹ ਤੇਰੇ ਪਰਮੇਸ਼ਵਰ ਦੀ ਸਹੁੰ ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ ਪਰ ਇੱਕ ਬਰਤਨ ਵਿੱਚ ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਇੱਕ ਕੁੱਪੀ ਵਿੱਚ ਹੈ ਅਤੇ ਵੇਖ ਮੈਂ ਏਹ ਦੋ ਕੁ ਲੱਕੜੀਆਂ ਚੁੱਗ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਪਕਾਵਾਂ ਤਾਂ ਜੋ ਅਸੀਂ ਉਸ ਨੂੰ ਖਾਈਏ ਅਤੇ ਮਰ ਜਾਈਏ।"

13 ਤਾਂ ਏਲੀਯਾਹ ਨੇ ਉਸ ਨੂੰ ਆਖਿਆ, "ਨਾ ਡਰ। ਜਾਹ ਅਤੇ ਉਸੇ ਤਰ੍ਹਾਂ ਕਰ ਜਿਵੇਂ ਤੂੰ ਹੁਣੇ ਕਿਹਾ ਹੈ ਪਰ ਪਹਿਲਾਂ ਉਸ ਵਿੱਚੋਂ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤਰ ਦੇ ਲਈ ਪਕਾਈਂ। 14 ਕਿਉਂ ਜੋ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ: ‘ਕਿ ਨਾ ਬਰਤਨ ਵਿੱਚੋਂ ਆਟਾ ਮੁੱਕੇਗਾ ਨਾ ਕੁੱਪੀ ਦਾ ਤੇਲ ਘਟੇਗਾ ਜਦੋਂ ਤੱਕ ਯਾਹਵੇਹ ਜ਼ਮੀਨ ਉੱਤੇ ਮੀਂਹ ਨਾ ਪਾਵੇ।’ "

15 ਉਹ ਚਲੀ ਗਈ ਅਤੇ ਉਹੀ ਕੀਤਾ ਜਿਵੇਂ ਏਲੀਯਾਹ ਨੇ ਉਸ ਨੂੰ ਕਿਹਾ ਸੀ। ਇਸ ਲਈ ਏਲੀਯਾਹ ਅਤੇ ਔਰਤ ਅਤੇ ਉਸਦੇ ਪਰਿਵਾਰ ਲਈ ਹਰ ਰੋਜ਼ ਭੋਜਨ ਹੁੰਦਾ ਸੀ। 16 ਅਤੇ ਨਾ ਬਰਤਨ ਵਿੱਚੋਂ ਆਟਾ ਮੁੱਕਾ ਨਾ ਕੁੱਪੀ ਦਾ ਤੇਲ ਘਟਿਆ। ਇਹ ਯਾਹਵੇਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਏਲੀਯਾਹ ਦੇ ਰਾਹੀਂ ਬੋਲਿਆ ਸੀ।

17 ਤਾਂ ਐਉਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਉਸ ਘਰ ਵਾਲੀ ਔਰਤ ਦਾ ਪੁੱਤਰ ਬਿਮਾਰ ਪੈ ਗਿਆ ਅਤੇ ਉਸ ਦੀ ਬੀਮਾਰੀ ਬਹੁਤ ਸਖ਼ਤ ਸੀ ਐਥੋਂ ਤੋੜੀ ਕਿ ਉਸ ਦੇ ਵਿੱਚ ਪ੍ਰਾਣ ਨਾ ਰਹੇ 18 ਤਾਂ ਉਸ ਨੇ ਏਲੀਯਾਹ ਨੂੰ ਆਖਿਆ, "ਹੇ ਪਰਮੇਸ਼ਵਰ ਦੇ ਬੰਦੇ, ਮੇਰਾ ਤੇਰੇ ਨਾਲ ਕੀ ਕੰਮ ਹੈ? ਕੀ ਤੂੰ ਇਸ ਲਈ ਮੇਰੇ ਕੋਲ ਆਇਆ ਕਿ ਮੇਰੇ ਪਾਪ ਮੈਨੂੰ ਚੇਤੇ ਕਰਾਵੇਂ ਅਤੇ ਮੇਰੇ ਪੁੱਤਰ ਨੂੰ ਮਾਰ ਸੁੱਟੇਂ?"

19 ਏਲੀਯਾਹ ਨੇ ਉੱਤਰ ਦਿੱਤਾ, "ਆਪਣਾ ਪੁੱਤਰ ਮੈਨੂੰ ਦੇ।" ਉਸਨੇ ਉਸਨੂੰ ਆਪਣੀਆਂ ਬਾਹਾਂ ਤੋਂ ਚੁੱਕ ਲਿਆ, ਉਸਨੂੰ ਉੱਪਰਲੇ ਕਮਰੇ ਵਿੱਚ ਲੈ ਗਿਆ ਜਿੱਥੇ ਉਹ ਰਹਿ ਰਿਹਾ ਸੀ, ਅਤੇ ਉਸਨੂੰ ਆਪਣੇ ਬਿਸਤਰੇ ਉੱਤੇ ਲੇਟਾਇਆ। 20 ਤਦ ਉਸ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, "ਹੇ ਯਾਹਵੇਹ, ਮੇਰੇ ਪਰਮੇਸ਼ਵਰ, ਕੀ ਤੁਸੀਂ ਇਸ ਵਿਧਵਾ ਉੱਤੇ ਵੀ ਦੁੱਖ ਲਿਆਇਆ ਹੈ ਜਿਸਦੇ ਨਾਲ ਮੈਂ ਰਹਿ ਰਿਹਾ ਹਾਂ, ਇਸ ਦੇ ਪੁੱਤਰ ਦੀ ਮੌਤ ਕਰਕੇ?" 21 ਤਦ ਉਸ ਨੇ ਆਪਣੇ ਆਪ ਨੂੰ ਲੜਕੇ ਉੱਤੇ ਤਿੰਨ ਵਾਰੀ ਪਸਾਰਿਆ ਅਤੇ ਯਾਹਵੇਹ ਅੱਗੇ ਪੁਕਾਰ ਕੇ ਕਿਹਾ, "ਹੇ ਯਾਹਵੇਹ, ਮੇਰੇ ਪਰਮੇਸ਼ਵਰ, ਇਸ ਮੁੰਡੇ ਦੇ ਪ੍ਰਾਣ ਇਸ ਵਿੱਚ ਆ ਜਾਣ!"

22 ਤਾਂ ਯਾਹਵੇਹ ਨੇ ਏਲੀਯਾਹ ਦੀ ਦੁਹਾਈ ਸੁਣੀ ਅਤੇ ਮੁੰਡੇ ਦੇ ਪ੍ਰਾਣ ਉਸ ਦੇ ਵਿੱਚ ਆ ਗਏ ਅਤੇ ਉਹ ਜਿਉਂਦਾ ਹੋ ਗਿਆ। 23 ਤਾਂ ਏਲੀਯਾਹ ਮੁੰਡੇ ਨੂੰ ਚੁੱਕ ਕੇ ਚੁਬਾਰੇ ਵਿੱਚੋਂ ਘਰ ਦੇ ਅੰਦਰ ਲੈ ਗਿਆ ਉਸ ਦੀ ਮਾਂ ਨੂੰ ਜਾ ਦਿੱਤਾ ਅਤੇ ਏਲੀਯਾਹ ਨੇ ਆਖਿਆ, "ਵੇਖ, ਤੇਰਾ ਪੁੱਤਰ ਜਿਉਂਦਾ ਹੈ!"

24 ਤਦ ਉਸ ਔਰਤ ਨੇ ਏਲੀਯਾਹ ਨੂੰ ਕਿਹਾ, "ਹੁਣ ਮੈਂ ਜਾਣਦੀ ਹਾਂ ਕਿ ਤੂੰ ਪਰਮੇਸ਼ਵਰ ਦਾ ਮਨੁੱਖ ਹੈ ਅਤੇ ਯਾਹਵੇਹ ਦਾ ਬਚਨ ਜੋ ਤੇਰੇ ਮੂੰਹ ਵਿੱਚ ਹੈ ਉਹ ਸੱਚਾ ਹੈ।"

Estes versículos te tocaram? Ore agora!

+581 estão orando agora.

Junte-se à corrente de oração.