Pular para o conteúdo
Publicidade

1 ਰਾਜਿਆਂ 15

ਯਹੂਦਾਹ ਦਾ ਰਾਜਾ ਅਬੀਜਾਮ

1 ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ, ਅਬੀਜਾਮ ਯਹੂਦਾਹ ਦਾ ਰਾਜਾ ਬਣਿਆ, 2 ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮਕਾਹ ਸੀ ਜੋ ਅਬੀਸ਼ਾਲੋਮ15:2 ਅਬੀਸ਼ਾਲੋਮ ਅਰਥਾਤ ਅਬਸ਼ਾਲੋਮ ਦੀ ਧੀ ਸੀ।

3 ਉਸ ਨੇ ਆਪਣੇ ਪਿਤਾ ਵਰਗਾ ਚਾਲ-ਚਲਣ ਕਾਇਮ ਰੱਖਿਆ ਅਤੇ ਆਪਣੇ ਪਿਤਾ ਵਾਂਗ ਸਾਰੇ ਪਾਪ ਕੀਤੇ। ਉਸ ਦਾ ਦਿਲ ਆਪਣੇ ਪੂਰਵਜ ਦਾਵੀਦ ਵਾਂਗ ਯਾਹਵੇਹ, ਉਸ ਦੇ ਪਰਮੇਸ਼ਵਰ ਨੂੰ ਪੂਰੀ ਤਰ੍ਹਾਂ ਸਮਰਪਿਤ ਨਹੀਂ ਸੀ। 4 ਫਿਰ ਵੀ, ਦਾਵੀਦ ਦੀ ਖ਼ਾਤਰ ਉਸ ਦੇ ਪਰਮੇਸ਼ਵਰ ਨੇ ਉਸ ਨੂੰ ਯੇਰੂਸ਼ਲੇਮ ਵਿੱਚ ਇੱਕ ਦੀਪਕ ਦੇ ਕੇ ਉਸ ਦੇ ਉੱਤਰਾਧਿਕਾਰੀ ਲਈ ਇੱਕ ਪੁੱਤਰ ਪੈਦਾ ਕੀਤਾ ਅਤੇ ਯੇਰੂਸ਼ਲੇਮ ਨੂੰ ਮਜ਼ਬੂਤ ਬਣਾ ਦਿੱਤਾ। 5 ਕਿਉਂ ਜੋ ਦਾਵੀਦ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੀ ਸਾਰੀ ਉਮਰ ਯਾਹਵੇਹ ਦੇ ਕਿਸੇ ਵੀ ਹੁਕਮ ਨੂੰ ਮੰਨਣ ਵਿੱਚ ਅਸਫ਼ਲ ਨਹੀਂ ਰਿਹਾ ਸੀ, ਸਿਵਾਏ ਊਰੀਯਾਹ ਹਿੱਤਾਈ।

6 ਅਬੀਯਾਹ ਦੇ ਜੀਵਨ ਕਾਲ ਵਿੱਚ ਅਤੇ ਰਹਬੁਆਮ ਵਿਚਕਾਰ ਲੜਾਈ ਹੁੰਦੀ ਰਹੀ। 7 ਅਬੀਜਾਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਕੀਤੀਆਂ ਗਈਆਂ ਹਨ ਅਬੀਜਾਮ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ। 8 ਅਤੇ ਅਬੀਜਾਮ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਅਤੇ ਉਸ ਦਾ ਪੁੱਤਰ ਆਸਾ ਉਸ ਤੋਂ ਬਾਅਦ ਰਾਜਾ ਬਣਿਆ।

ਯਹੂਦਾਹ ਦਾ ਰਾਜਾ ਆਸਾ

9 ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ ਵੀਹਵੇਂ ਸਾਲ, ਆਸਾ ਯਹੂਦਾਹ ਦਾ ਰਾਜਾ ਬਣਿਆ, 10 ਅਤੇ ਉਸ ਨੇ ਯੇਰੂਸ਼ਲੇਮ ਵਿੱਚ ਇੱਕਤਾਲੀ ਸਾਲ ਰਾਜ ਕੀਤਾ। ਉਸਦੀ ਦਾਦੀ ਦਾ ਨਾਮ ਮਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।

11 ਆਸਾ ਨੇ ਉਹ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਜਿਵੇਂ ਉਸਦੇ ਪਿਤਾ ਦਾਵੀਦ ਨੇ ਕੀਤਾ ਸੀ। 12 ਉਸ ਨੇ ਮਰਦ ਅਤੇ ਇਸਤਰੀ ਵੇਸਵਾਵਾਂ ਨੂੰ ਦੇਸ ਵਿੱਚੋਂ ਕੱਢ ਦਿੱਤਾ ਅਤੇ ਉਹ ਮੂਰਤਾਂ ਜੋ ਉਸ ਦੇ ਪੁਰਖਿਆਂ ਨੇ ਬਣਾਈਆਂ ਸਨ, ਦੂਰ ਦਫ਼ਾ ਕਰ ਦਿੱਤੀਆਂ ਕਰ ਦਿੱਤੀਆਂ। 13 ਉਸ ਨੇ ਆਪਣੀ ਦਾਦੀ ਮਕਾਹ ਨੂੰ ਵੀ ਰਾਣੀ ਮਾਤਾ ਦੇ ਅਹੁਦੇ ਤੋਂ ਹਟਾ ਦਿੱਤਾ ਕਿਉਂਕਿ ਉਸਨੇ ਅਸ਼ੇਰਾਹ ਦੀ ਪੂਜਾ ਲਈ ਘਿਣਾਉਣੀ ਮੂਰਤ ਬਣਾਈ ਸੀ। ਆਸਾ ਨੇ ਉਸ ਨੂੰ ਭੰਨ ਕੇ ਕਿਦਰੋਨ ਘਾਟੀ ਵਿੱਚ ਸਾੜ ਦਿੱਤਾ। 14 ਹਾਲਾਂਕਿ ਉਸਨੇ ਉੱਚੇ ਸਥਾਨਾਂ ਨੂੰ ਨਹੀਂ ਹਟਾਇਆ ਪਰ ਆਸਾ ਦਾ ਮਨ ਉਸਦੀ ਸਾਰੀ ਉਮਰ ਯਾਹਵੇਹ ਦੇ ਪ੍ਰਤੀ ਵਚਨਬੱਧ ਸੀ। 15 ਉਹ ਯਾਹਵੇਹ ਦੇ ਭਵਨ ਵਿੱਚ ਚਾਂਦੀ ਅਤੇ ਸੋਨਾ ਅਤੇ ਉਹ ਵਸਤੂਆਂ ਲੈ ਆਇਆ ਜੋ ਉਸਨੇ ਅਤੇ ਉਸਦੇ ਪਿਤਾ ਨੇ ਸਮਰਪਿਤ ਕੀਤੇ ਸਨ।

16 ਆਸਾ ਅਤੇ ਇਸਰਾਏਲ ਦੇ ਰਾਜੇ ਬਆਸ਼ਾ ਵਿੱਚ ਉਹਨਾਂ ਦੇ ਰਾਜ ਦੌਰਾਨ ਯੁੱਧ ਹੁੰਦਾ ਰਿਹਾ। 17 ਇਸਰਾਏਲ ਦੇ ਰਾਜਾ ਬਆਸ਼ਾ ਨੇ ਯਹੂਦਾਹ ਦੇ ਵਿਰੁੱਧ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਮਜ਼ਬੂਤ ਕੀਤਾ ਤਾਂ ਜੋ ਕਿਸੇ ਨੂੰ ਯਹੂਦਾਹ ਦੇ ਰਾਜੇ ਆਸਾ ਦੇ ਇਲਾਕੇ ਵਿੱਚ ਜਾਣ ਜਾਂ ਵੜਨ ਤੋਂ ਰੋਕਿਆ ਜਾ ਸਕੇ।

18 ਫਿਰ ਆਸਾ ਨੇ ਯਾਹਵੇਹ ਦੇ ਮੰਦਰ ਅਤੇ ਆਪਣੇ ਮਹਿਲ ਦੇ ਖਜ਼ਾਨਿਆਂ ਵਿੱਚੋਂ ਬਚੀ ਹੋਈ ਸਾਰੀ ਚਾਂਦੀ ਅਤੇ ਸੋਨਾ ਕੱਢ ਲਿਆ। ਉਸ ਨੇ ਇਹ ਕੰਮ ਆਪਣੇ ਅਧਿਕਾਰੀਆਂ ਨੂੰ ਸੌਂਪਿਆ ਅਤੇ ਉਹਨਾਂ ਨੂੰ ਤਬਰੀਮੋਨ ਦੇ ਪੁੱਤਰ ਬਨ-ਹਦਦ ਕੋਲ ਭੇਜਿਆ, ਜੋ ਅਰਾਮ ਦੇ ਰਾਜਾ ਹੇਸੀਯੋਨ ਦਾ ਪੁੱਤਰ ਸੀ, ਜੋ ਦੰਮਿਸ਼ਕ ਵਿੱਚ ਰਾਜ ਕਰਦਾ ਸੀ। 19 ਉਸ ਨੇ ਕਿਹਾ, "ਮੇਰੇ ਅਤੇ ਤੇਰੇ ਵਿੱਚ ਇੱਕ ਨੇਮ ਹੋਵੇ, ਜਿਵੇਂ ਮੇਰੇ ਪਿਤਾ ਅਤੇ ਤੇਰੇ ਪਿਤਾ ਵਿਚਕਾਰ ਸੀ। ਵੇਖੋ, ਮੈਂ ਤੈਨੂੰ ਚਾਂਦੀ ਅਤੇ ਸੋਨੇ ਦਾ ਤੋਹਫ਼ਾ ਭੇਜ ਰਿਹਾ ਹਾਂ। ਹੁਣ ਇਸਰਾਏਲ ਦੇ ਰਾਜੇ ਬਆਸ਼ਾ ਨਾਲ ਆਪਣੇ ਨੇਮ ਨੂੰ ਤੋੜ ਦੇ ਤਾਂ ਜੋ ਉਹ ਮੇਰੇ ਕੋਲੋਂ ਹਟ ਜਾਵੇ।"

20 ਬਨ-ਹਦਦ ਨੇ ਰਾਜਾ ਆਸਾ ਨਾਲ ਸਹਿਮਤ ਹੋ ਗਿਆ ਅਤੇ ਉਸਨੇ ਇਸਰਾਏਲ ਦੇ ਕਸਬਿਆਂ ਦੇ ਵਿਰੁੱਧ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਭੇਜਿਆ। ਉਸਨੇ ਨਫ਼ਤਾਲੀ ਤੋਂ ਇਲਾਵਾ ਇਜੋਨ, ਦਾਨ, ਆਬੇਲ ਬੈਥ ਮਾਕਾਹ ਅਤੇ ਸਾਰੇ ਕਿਨਰੇਥ ਨੂੰ ਜਿੱਤ ਲਿਆ। 21 ਜਦੋਂ ਬਆਸ਼ਾ ਨੇ ਇਹ ਸੁਣਿਆ ਤਾਂ ਉਸਨੇ ਰਾਮਾਹ ਨੂੰ ਬਣਾਉਣਾ ਛੱਡ ਦਿੱਤਾ ਅਤੇ ਤਿਰਜ਼ਾਹ ਨੂੰ ਵਾਪਸ ਚਲਾ ਗਿਆ। 22 ਤਦ ਆਸਾ ਰਾਜਾ ਨੇ ਸਾਰੇ ਯਹੂਦਾਹ ਨੂੰ ਹੁਕਮ ਦਿੱਤਾ ਕਿਸੇ ਨੂੰ ਵੀ ਛੋਟ ਨਾ ਦਿੱਤੀ ਗਈ ਅਤੇ ਉਹ ਰਾਮਾਹ ਤੋਂ ਉਹ ਪੱਥਰ ਅਤੇ ਲੱਕੜ ਲੈ ਗਏ ਜੋ ਬਆਸ਼ਾ ਉੱਥੇ ਵਰਤਦਾ ਸੀ। ਉਹਨਾਂ ਦੇ ਨਾਲ ਰਾਜਾ ਆਸਾ ਨੇ ਬਿਨਯਾਮੀਨ ਵਿੱਚ ਗੇਬਾ ਅਤੇ ਮਿਸਪਾਹ ਨੂੰ ਵੀ ਬਣਾਇਆ।

23 ਆਸਾ ਦੇ ਰਾਜ ਦੀਆਂ ਹੋਰ ਸਾਰੀਆਂ ਘਟਨਾਵਾਂ, ਉਸ ਦੀਆਂ ਸਾਰੀਆਂ ਪ੍ਰਾਪਤੀਆਂ, ਸਭ ਕੁਝ ਜੋ ਉਸ ਨੇ ਕੀਤਾ ਅਤੇ ਜਿਹੜੇ ਸ਼ਹਿਰ ਉਸ ਨੇ ਬਣਾਏ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ? ਪਰ ਬੁਢਾਪੇ ਵਿੱਚ ਉਸ ਦੇ ਪੈਰ ਰੋਗੀ ਹੋ ਗਏ। 24 ਤਦ ਆਸਾ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ ਅਤੇ ਉਸ ਤੋਂ ਬਾਅਦ ਉਸਦਾ ਪੁੱਤਰ ਯਹੋਸ਼ਾਫ਼ਾਟ ਰਾਜਾ ਬਣਿਆ।

ਇਸਰਾਏਲ ਦਾ ਰਾਜਾ ਨਾਦਾਬ

25 ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਦੂਜੇ ਸਾਲ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਇਸਰਾਏਲ ਉੱਤੇ ਦੋ ਸਾਲ ਰਾਜ ਕੀਤਾ। 26 ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਆਪਣੇ ਪਿਤਾ ਦੇ ਰਾਹਾਂ ਉੱਤੇ ਚੱਲਿਆ ਅਤੇ ਉਹੀ ਪਾਪ ਕੀਤਾ ਜੋ ਉਸ ਦੇ ਪਿਤਾ ਨੇ ਇਸਰਾਏਲ ਤੋਂ ਕਰਵਾਇਆ ਸੀ।

27 ਯਿੱਸਾਕਾਰ ਦੇ ਗੋਤ ਵਿੱਚੋਂ ਅਹੀਯਾਹ ਦੇ ਪੁੱਤਰ ਬਆਸ਼ਾ ਨੇ ਉਹ ਦੇ ਵਿਰੁੱਧ ਵਿਉਂਤ ਬਣਾਈ ਅਤੇ ਉਸ ਨੇ ਉਹ ਨੂੰ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਵਿੱਚ ਮਾਰਿਆ ਜਦੋਂ ਨਾਦਾਬ ਅਤੇ ਸਾਰਾ ਇਸਰਾਏਲ ਉਸ ਨੂੰ ਘੇਰਾ ਪਾ ਰਹੇ ਸਨ। 28 ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ ਤੀਜੇ ਸਾਲ ਬਆਸ਼ਾ ਨੇ ਨਾਦਾਬ ਨੂੰ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਰਾਜਾ ਬਣਿਆ।

29 ਜਿਵੇਂ ਹੀ ਉਹ ਰਾਜ ਕਰਨ ਲੱਗਾ, ਉਸਨੇ ਯਾਰਾਬੁਆਮ ਦੇ ਸਾਰੇ ਪਰਿਵਾਰ ਨੂੰ ਮਾਰ ਦਿੱਤਾ। ਉਸਨੇ ਯਾਰਾਬੁਆਮ ਨੂੰ ਸਾਹ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਛੱਡਿਆ, ਪਰ ਉਸ ਨੇ ਆਪਣੇ ਸੇਵਕ ਅਹੀਯਾਹ ਸ਼ੀਲੋਹਨੀ ਦੁਆਰਾ ਦਿੱਤੇ ਯਾਹਵੇਹ ਦੇ ਬਚਨ ਦੇ ਅਨੁਸਾਰ ਉਹਨਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ। 30 ਇਹ ਉਹਨਾਂ ਪਾਪਾਂ ਦੇ ਕਾਰਨ ਹੋਇਆ ਜੋ ਯਾਰਾਬੁਆਮ ਨੇ ਕੀਤੇ ਸਨ ਅਤੇ ਇਸਰਾਏਲ ਨੂੰ ਕਰਾਉਣ ਲਈ ਉਕਸਾਇਆ ਸੀ ਅਤੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦਾ ਕ੍ਰੋਧ ਭੜਕਾਇਆ ਸੀ।

31 ਨਾਦਾਬ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 32 ਆਸਾ ਅਤੇ ਇਸਰਾਏਲ ਦੇ ਰਾਜੇ ਬਆਸ਼ਾ ਵਿੱਚ ਉਹਨਾਂ ਦੇ ਰਾਜ ਦੌਰਾਨ ਯੁੱਧ ਹੁੰਦਾ ਰਿਹਾ।

ਇਸਰਾਏਲ ਦਾ ਰਾਜਾ ਬਆਸ਼ਾ

33 ਯਹੂਦਾਹ ਦੇ ਪਾਤਸ਼ਾਹ ਆਸਾ ਦੇ ਤੀਜੇ ਸਾਲ ਵਿੱਚ ਅਹੀਯਾਹ ਦਾ ਪੁੱਤਰ ਬਆਸ਼ਾ ਤਿਰਜ਼ਾਹ ਵਿੱਚ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਚੌਵੀ ਸਾਲ ਰਾਜ ਕੀਤਾ। 34 ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਾਰਾਬੁਆਮ ਦੇ ਰਾਹਾਂ ਉੱਤੇ ਚੱਲਿਆ ਅਤੇ ਉਹੀ ਪਾਪ ਕੀਤਾ ਜੋ ਯਾਰਾਬੁਆਮ ਨੇ ਇਸਰਾਏਲ ਤੋਂ ਕਰਵਾਇਆ ਸੀ।

Estes versículos te tocaram? Ore agora!

+581 estão orando agora.

Junte-se à corrente de oração.