Pular para o conteúdo
Publicidade

1 ਰਾਜਿਆਂ 9

ਯਾਹਵੇਹ ਸ਼ਲੋਮੋਨ ਨੂੰ ਪ੍ਰਗਟ ਹੁੰਦਾ ਹੈ

1 ਜਦੋਂ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਅਤੇ ਸ਼ਾਹੀ ਮਹਿਲ ਨੂੰ ਬਣਾਉਣ ਦਾ ਕੰਮ ਪੂਰਾ ਕਰ ਲਿਆ ਸੀ, ਅਤੇ ਉਹ ਸਭ ਕੁਝ ਪ੍ਰਾਪਤ ਕਰ ਚੁੱਕਾ ਜੋ ਉਹ ਕਰਨਾ ਚਾਹੁੰਦਾ ਸੀ, 2 ਯਾਹਵੇਹ ਨੇ ਸ਼ਲੋਮੋਨ ਨੂੰ ਦੂਸਰੀ ਵਾਰ ਦਰਸ਼ਣ ਦਿੱਤਾ, ਜਿਵੇਂ ਕਿ ਉਸ ਨੇ ਉਹ ਨੂੰ ਗਿਬਓਨ ਵਿੱਚ ਦਰਸ਼ਣ ਦਿੱਤਾ ਸੀ। 3 ਯਾਹਵੇਹ ਨੇ ਉਸ ਨੂੰ ਕਿਹਾ:

"ਮੈਂ ਉਹ ਪ੍ਰਾਰਥਨਾ ਅਤੇ ਬੇਨਤੀ ਸੁਣ ਲਈ ਹੈ ਜੋ ਤੂੰ ਮੇਰੇ ਅੱਗੇ ਕੀਤੀ ਹੈ; ਮੈਂ ਇਸ ਭਵਨ ਨੂੰ, ਜੋ ਤੂੰ ਬਣਾਇਆ ਹੈ, ਪਵਿੱਤਰ ਕੀਤਾ ਅਤੇ ਮੈਂ ਆਪਣਾ ਨੇਮ ਸਦਾ ਤੱਕ ਇੱਥੇ ਉੱਤੇ ਰੱਖਾਂਗਾ। ਮੇਰੀਆਂ ਅੱਖਾਂ ਅਤੇ ਮੇਰਾ ਦਿਲ ਹਮੇਸ਼ਾ ਉੱਥੇ ਰਹਿਣਗੇ।

4 "ਜੇਕਰ ਤੂੰ ਮੇਰੇ ਅੱਗੇ ਦਿਲ ਦੀ ਖਰਿਆਈ ਅਤੇ ਵਫ਼ਾਦਾਰੀ ਨਾਲ ਚੱਲੇ ਜਿਵੇਂ ਤੇਰੇ ਪਿਤਾ ਦਾਵੀਦ ਨੇ ਕੀਤਾ ਸੀ ਅਤੇ ਮੇਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਨਾ ਕਰੇਂਗਾ, 5 ਮੈਂ ਤੇਰੇ ਸ਼ਾਹੀ ਸਿੰਘਾਸਣ ਨੂੰ ਇਸਰਾਏਲ ਉੱਤੇ ਸਦਾ ਲਈ ਕਾਇਮ ਰੱਖਾਂਗਾ। ਜਿਵੇਂ ਮੈਂ ਤੇਰੇ ਪਿਤਾ ਦਾਵੀਦ ਨਾਲ ਇਹ ਆਖ ਕੇ ਬਚਨ ਕੀਤਾ ਸੀ, ‘ਕਿ ਤੇਰੇ ਲਈ ਇਸਰਾਏਲ ਦੀ ਰਾਜ ਗੱਦੀ ਵਿਖੇ ਮਨੁੱਖ ਦੀ ਥੁੜ ਕਦੇ ਨਾ ਹੋਵੇਗੀ।’

6 "ਪਰ ਜੇ ਤੁਸੀਂ ਜਾਂ ਤੁਹਾਡੀ ਸੰਤਾਨ ਮੇਰੇ ਤੋਂ ਮੂੰਹ ਮੋੜ ਲਵੇ ਅਤੇ ਉਹ ਹੁਕਮ ਅਤੇ ਬਿਧੀਆਂ ਜੋ ਮੈਂ ਤੁਹਾਨੂੰ ਦਿੱਤੀਆਂ ਹਨ ਨਾ ਮੰਨੋ ਸਗੋਂ ਹੋਰ ਦੇਵਤਿਆਂ ਦੀ ਪੂਜਾ ਕਰੋ ਅਤੇ ਉਹਨਾਂ ਦੀ ਉਪਾਸਨਾ ਕਰੋ, 7 ਤਾਂ ਮੈਂ ਇਸਰਾਏਲ ਨੂੰ ਉਸ ਧਰਤੀ ਤੋਂ ਛੇਕ ਦਿਆਂਗਾ ਜੋ ਮੈਂ ਉਹਨਾਂ ਨੂੰ ਦਿੱਤੀ ਹੈ ਅਤੇ ਇਸ ਭਵਨ ਨੂੰ ਰੱਦ ਕਰ ਦਿਆਂਗਾ ਜੋ ਮੈਂ ਆਪਣੇ ਨਾਮ ਲਈ ਪਵਿੱਤਰ ਕੀਤਾ ਹੈ। ਇਸਰਾਏਲ ਫਿਰ ਸਾਰੇ ਲੋਕਾਂ ਵਿੱਚ ਇੱਕ ਉਪਦੇਸ਼ ਅਤੇ ਮਖੌਲ ਦਾ ਵਿਸ਼ਾ ਬਣ ਜਾਵੇਗਾ। 8 ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ ਹੋਵੇਗਾ ਅਤੇ ਧਿੱਤਕਾਰ ਦੇਵੇਗਾ ਅਤੇ ਉਹ ਆਖਣਗੇ, ‘ਯਾਹਵੇਹ ਨੇ ਇਸ ਧਰਤੀ ਨਾਲ ਅਤੇ ਇਸ ਭਵਨ ਨਾਲ ਅਜਿਹਾ ਕਿਉਂ ਕੀਤਾ?’ 9 ਤਾਂ ਲੋਕ ਜਵਾਬ ਦੇਣਗੇ, ‘ਕਿਉਂਕਿ ਉਹਨਾਂ ਨੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ, ਜਿਹੜਾ ਉਹਨਾਂ ਦੇ ਪਿਉ ਦਾਦਿਆਂ ਨੂੰ ਮਿਸਰ ਦੇਸ਼ ਤੋਂ ਬਾਹਰ ਕੱਢ ਲਿਆਇਆ, ਅਤੇ ਉਹ ਓਪਰੇ ਦੇਵਤਿਆਂ ਦੇ ਮਗਰ ਲੱਗ ਗਏ ਅਤੇ ਉਹਨਾਂ ਦੀ ਉਪਾਸਨਾ ਅਤੇ ਸੇਵਾ ਕੀਤੀ ਇਸ ਲਈ ਯਾਹਵੇਹ ਉਹਨਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ।’ "

ਸ਼ਲੋਮੋਨ ਦੇ ਹੋਰ ਸਰਗਰਮੀਆਂ

10 ਵੀਹ ਸਾਲਾਂ ਦੇ ਅੰਤ ਵਿੱਚ, ਜਿਸ ਦੌਰਾਨ ਸ਼ਲੋਮੋਨ ਨੇ ਇਹ ਦੋਵੇਂ ਥਾਂ ਅਰਥਾਤ ਯਾਹਵੇਹ ਦਾ ਭਵਨ ਪਾਤਸ਼ਾਹ ਦਾ ਮਹਿਲ ਬਣਾਇਆ, 11 ਰਾਜਾ ਸ਼ਲੋਮੋਨ ਨੇ ਗਲੀਲ ਵਿੱਚ ਵੀਹ ਕਸਬੇ ਹੀਰਾਮ ਦੇ ਰਾਜੇ ਨੂੰ ਦਿੱਤੇ। ਕਿਉਂਕਿ ਜੋ ਸੂਰ ਦੇ ਰਾਜਾ ਹੀਰਾਮ ਨੇ ਉਸ ਨੂੰ ਦਿਆਰ, ਚੀਲ ਅਤੇ ਸੋਨਾ ਦਿੱਤਾ ਸੀ ਜੋ ਉਹ ਚਾਹੁੰਦਾ ਸੀ। 12 ਪਰ ਜਦੋਂ ਹੀਰਾਮ ਸੂਰ ਤੋਂ ਉਹਨਾਂ ਨਗਰਾਂ ਨੂੰ ਵੇਖਣ ਲਈ ਗਿਆ ਜਿਹੜੇ ਸ਼ਲੋਮੋਨ ਨੇ ਉਸ ਨੂੰ ਦਿੱਤੇ ਸਨ ਤਾਂ ਉਹ ਉਹਨਾਂ ਤੋਂ ਪ੍ਰਸੰਨ ਨਾ ਹੋਇਆ। 13 "ਤਾਂ ਉਸਨੇ ਪੁੱਛਿਆ, ਹੇ ਮੇਰੇ ਭਰਾ, ਤੂੰ ਮੈਨੂੰ ਇਹ ਕਿਹੋ ਜਿਹੇ ਕਸਬੇ ਦਿੱਤੇ ਹਨ?" ਅਤੇ ਉਸਨੇ ਉਹਨਾਂ ਨੂੰ ਕਾਬੁਲ9:13 ਕਾਬੁਲ ਅਰਥ ਨਿਕੰਮਾ ਦੀ ਧਰਤੀ ਕਿਹਾ, ਇੱਕ ਨਾਮ ਉਹਨਾਂ ਦਾ ਅੱਜ ਤੱਕ ਹੈ। 14 ਹੁਣ ਹੀਰਾਮ ਨੇ ਰਾਜੇ ਨੂੰ 120 ਤੋੜੇ ਸੋਨਾ ਭੇਜਿਆ ਸੀ।

15 ਇੱਥੇ ਯਾਹਵੇਹ ਦੇ ਮੰਦਰ, ਆਪਣੇ ਮਹਿਲ, ਛੱਤਾਂ, ਯੇਰੂਸ਼ਲੇਮ ਦੀ ਕੰਧ ਅਤੇ ਹਾਜ਼ੋਰ, ਮਗਿੱਦੋ ਅਤੇ ਗੇਜ਼ੇਰ ਨੂੰ ਬਣਾਉਣ ਲਈ ਜਿਨ੍ਹਾਂ ਨੂੰ ਸ਼ਲੋਮੋਨ ਨੇ ਜ਼ਬਰਦਸਤੀ ਮਜ਼ਦੂਰੀ ਤੇ ਲਾਇਆ ਸੀ। 16 (ਮਿਸਰ ਦੇ ਰਾਜੇ ਫ਼ਿਰਾਊਨ ਨੇ ਗੇਜ਼ੇਰ ਉੱਤੇ ਹਮਲਾ ਕਰ ਕੇ ਉਸ ਉੱਤੇ ਕਬਜ਼ਾ ਕਰ ਲਿਆ ਸੀ। ਉਸ ਨੇ ਇਸ ਨੂੰ ਅੱਗ ਲਾ ਦਿੱਤੀ ਸੀ ਅਤੇ ਉਹਨਾਂ ਕਨਾਨੀਆਂ ਨੂੰ ਜੋ ਸ਼ਹਿਰ ਵਿੱਚ ਵੱਸਦੇ ਸਨ ਵੱਢ ਸੁੱਟਿਆ ਫੇਰ ਆਪਣੀ ਧੀ ਨੂੰ ਜਿਹੜੀ ਸ਼ਲੋਮੋਨ ਦੀ ਰਾਣੀ ਸੀ ਇਹ ਦਾਜ਼ ਵਿੱਚ ਦੇ ਦਿੱਤਾ। 17 ਅਤੇ ਸ਼ਲੋਮੋਨ ਨੇ ਗੇਜ਼ੇਰ ਨੂੰ ਦੁਬਾਰਾ ਬਣਾਇਆ ਉਸ ਅਰਥਾਤ ਉਸਦਾ ਦਾ ਹੇਠਲਾਂ ਬੈਥ-ਹੋਰੋਨ) 18 ਬਆਲਾਥ, ਤਦਮੋਰ, ਜੋ ਉਸ ਦੇਸ ਦੀ ਉਜਾੜ ਵਿੱਚ ਸਨ, 19 ਅਤੇ ਆਪਣੇ ਸਾਰੇ ਭੰਡਾਰ ਦੇ ਸ਼ਹਿਰ ਅਤੇ ਕਸਬੇ ਆਪਣੇ ਰਥਾਂ ਅਤੇ ਘੋੜਿਆਂ ਲਈ ਬਣਾਏ, ਜੋ ਕੁਝ ਉਹ ਯੇਰੂਸ਼ਲੇਮ ਵਿੱਚ ਬਣਾਉਣਾ ਚਾਹੁੰਦਾ ਸੀ, ਲਬਾਨੋਨ ਵਿੱਚ ਅਤੇ ਸਾਰੇ ਇਲਾਕੇ ਵਿੱਚ ਉਸਨੇ ਰਾਜ ਕੀਤਾ।

20 ਅਮੋਰੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਅਜੇ ਵੀ ਲੋਕ ਬਾਕੀ ਸਨ (ਇਹ ਲੋਕ ਇਸਰਾਏਲੀ ਨਹੀਂ ਸਨ)। 21 ਸ਼ਲੋਮੋਨ ਨੇ ਦੇਸ਼ ਵਿੱਚ ਰਹਿ ਗਈਆਂ ਇਨ੍ਹਾਂ ਸਾਰੀਆਂ ਕੌਮਾਂ ਦੇ ਉੱਤਰਾਧਿਕਾਰੀਆਂ ਨੂੰ, ਜਿਨ੍ਹਾਂ ਨੂੰ ਇਸਰਾਏਲੀ ਨਾਸ਼ ਨਹੀਂ ਕਰ ਸਕੇ ਸਨ, ਉਹਨਾਂ ਨੂੰ ਗੁਲਾਮ ਬਣਾ ਕੇ ਮਜ਼ਦੂਰੀ ਕਰਨ ਲਈ ਭਰਤੀ ਕੀਤਾ, ਜਿਵੇਂ ਅੱਜ ਤੱਕ ਹੈ। 22 ਪਰ ਸ਼ਲੋਮੋਨ ਨੇ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਵੀ ਗੁਲਾਮ ਨਹੀਂ ਬਣਾਇਆ। ਉਹ ਉਸ ਦੇ ਯੋਧੇ ਅਤੇ ਉਸ ਦੇ ਟਹਿਲੂਏ ਦੇ ਸਰਦਾਰ ਤੇ ਉਸ ਦੇ ਟਹਿਲੂਏ ਤੇ ਉਸ ਦੇ ਰਥਾਂ ਦੇ ਸਵਾਰਾਂ ਦੇ ਸਰਦਾਰ ਸਨ। 23 ਉਹ ਸਾਢੇ ਪੰਜ ਸੋ ਦੇ ਪ੍ਰਮੁੱਖ ਸਰਦਾਰ ਸਨ ਜੋ ਸ਼ਲੋਮੋਨ ਦੇ ਕੰਮ ਉੱਤੇ ਸਨ ਨਾਲੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕੰਮ ਕਰਦੇ ਸਨ।

24 ਜਦੋਂ ਫ਼ਿਰਾਊਨ ਦੀ ਧੀ ਦਾਵੀਦ ਦੇ ਸ਼ਹਿਰ ਤੋਂ ਉਸ ਮਹਿਲ ਵਿੱਚ ਆਈ ਜੋ ਸ਼ਲੋਮੋਨ ਨੇ ਉਸ ਲਈ ਬਣਾਇਆ ਸੀ, ਉਸ ਨੇ ਛੱਤਾਂ ਬਣਾਇਆ।

25 ਸਾਲ ਵਿੱਚ ਤਿੰਨ ਵਾਰ ਸ਼ਲੋਮੋਨ ਹੋਮ ਤੇ ਸੁੱਖ ਸਾਂਦ ਦੀਆਂ ਬਲੀਆਂ ਉਸ ਜਗਵੇਦੀ ਉੱਤੇ ਜਿਹੜੀ ਉਸ ਨੇ ਯਾਹਵੇਹ ਲਈ ਬਣਾਈ ਚੜ੍ਹਾਉਂਦਾ ਹੁੰਦਾ ਸੀ ਅਤੇ ਉਹ ਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਾਹਵੇਹ ਦੇ ਅੱਗੇ ਸੀ ਧੂਪ ਧੁਖਾਉਂਦਾ ਹੁੰਦਾ ਸੀ। ਸੋ ਉਸ ਨੇ ਭਵਨ ਨੂੰ ਸੰਪੂਰਨ ਕੀਤਾ।

26 ਸ਼ਲੋਮੋਨ ਪਾਤਸ਼ਾਹ ਨੇ ਏਸਯੋਨ ਗੇਬਰ ਵਿੱਚ ਜੋ ਲਾਲ ਸਾਗਰ ਦੇ ਕੰਢੇ ਅਦੋਮ ਵਿੱਚ ਏਲੋਥ ਦੇ ਨੇੜੇ ਹੈ, ਬੇੜੇ ਬਣਵਾਏ 27 ਅਤੇ ਹੀਰਾਮ ਨੇ ਬੇੜੇ ਵਿੱਚ ਆਪਣੇ ਆਦਮੀ ਅਤੇ ਉਨ੍ਹਾਂ ਮਲਾਹਾਂ ਨੂੰ ਜੋ ਸਮੁੰਦਰ ਤੋਂ ਵਾਕਫ਼ ਸਨ ਸ਼ਲੋਮੋਨ ਦੇ ਮਨੁੱਖਾਂ ਨਾਲ ਘੱਲੇ। 28 ਉਹ ਓਫੀਰ ਵਿੱਚ ਆਏ ਅਤੇ ਚੌਦਾਂ ਹਜ਼ਾਰ ਕਿੱਲੋ ਸੋਨਾ ਲੈ ਕੇ ਸ਼ਲੋਮੋਨ ਪਾਤਸ਼ਾਹ ਕੋਲ ਲਿਆਏ।

Estes versículos te tocaram? Ore agora!

+581 estão orando agora.

Junte-se à corrente de oração.