12 ਯਾਹਵੇਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਵੱਲੋਂ ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਪਨਾਹ ਲੈਣ ਆਈ ਹੈ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ।"
20 "ਯਾਹਵੇਹ ਉਸ ਨੂੰ ਅਸੀਸ ਦੇਵੇ!" ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ। "ਉਸ ਨੇ ਜਿਉਂਦਿਆਂ ਅਤੇ ਮੁਰਦਿਆਂ ਲਈ ਆਪਣੀ ਦਿਆਲਤਾ ਦਿਖਾਉਣੀ ਬੰਦ ਨਹੀਂ ਕੀਤੀ।" ਉਸਨੇ ਅੱਗੇ ਕਿਹਾ, "ਉਹ ਆਦਮੀ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ; ਉਹ ਸਾਡੇ ਸਰਪ੍ਰਸਤ-ਛੁਡਾਉਣ2:20 ਸਰਪ੍ਰਸਤ-ਛੁਡਾਉਣ ਜਿਸ ਕੋਲ ਗੰਭੀਰ ਮੁਸ਼ਕਲ ਵਿੱਚ ਫਸੇ ਕਿਸੇ ਰਿਸ਼ਤੇਦਾਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਵਾਲਿਆਂ ਵਿੱਚੋਂ ਇੱਕ ਹੈ।"