A fé vem pelo ouvir
A fé vem pelo ouvir, e o ouvir pela Palavra de Cristo. Quando a Palavra é proclamada, a fé nasce nos corações. Ouvir a Deus é o primeiro passo para crer e seguir.
A fé vem pelo ouvir
A fé vem pelo ouvir, e o ouvir pela Palavra de Cristo. Quem ouve a Palavra crê e obtém a salvação eterna.
ਯਹੂਦੀ ਅਤੇ ਗ਼ੈਰ-ਯਹੂਦੀ ਵਿੱਚ ਕੋਈ ਅੰਤਰ ਨਹੀਂ ਹੈ। ਉਹੀ ਪ੍ਰਭੂ ਸਾਰਿਆਂ ਦਾ ਮਾਲਕ ਹੈ ਅਤੇ ਜੋ ਉਸ ਨੂੰ ਪੁਕਾਰਦਾ ਹੈ ਉਹਨਾਂ ਨੂੰ ਅਸੀਸਾਂ ਦਿੰਦਾ ਹੈ। ਕਿਉਂਕਿ, "ਹਰੇਕ ਜਿਹੜਾ ਵੀ ਪ੍ਰਭੂ ਦਾ ਨਾਮ ਲੈ ਕੇ ਪੁਕਾਰਦਾ ਹੈ ਉਹ ਬਚਾਇਆ ਜਾਵੇਗਾ।"
ਤਾਂ ਫਿਰ, ਉਹ ਪ੍ਰਭੂ ਨੂੰ ਕਿਵੇਂ ਪੁਕਾਰ ਸਕਦੇ ਹਨ ਜਿਸ ਤੇ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ? ਅਤੇ ਉਹ ਉਸ ਉੱਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ ਜਿਸ ਦੇ ਬਾਰੇ ਉਹਨਾਂ ਸੁਣਿਆ ਹੀ ਨਹੀਂ? ਅਤੇ ਉਹ ਉਹਨਾਂ ਨੂੰ ਕਿਵੇਂ ਸੁਣ ਸਕਦੇ ਹਨ ਜਦੋਂ ਕੋਈ ਉਹਨਾਂ ਨੂੰ ਪ੍ਰਚਾਰ ਨਹੀਂ ਕਰਦਾ? ਅਤੇ ਜੇ ਕੋਈ ਭੇਜੇ ਨਾ ਜਾਣ ਤਾਂ ਕੋਈ ਪ੍ਰਚਾਰ ਕਿਵੇਂ ਕਰ ਸਕਦਾ ਹੈ? ਜਿਵੇਂ ਕਿ ਇਹ ਲਿਖਿਆ ਗਿਆ ਹੈ: "ਉਹਨਾਂ ਲੋਕਾਂ ਦੇ ਪੈਰ ਕਿੰਨੇ ਸੋਹਣੇ ਹਨ ਜਿਹੜੇ ਚੰਗੀ ਖੁਸ਼ਖ਼ਬਰੀ ਲਿਆਉਂਦੇ ਹਨ।"
ਪਰ ਸਾਰੇ ਇਸਰਾਏਲੀਆਂ ਨੇ ਖੁਸ਼ਖ਼ਬਰੀ ਨੂੰ ਸਵੀਕਾਰ ਨਹੀਂ ਕੀਤਾ। ਕਿਉਂਕਿ ਯਸ਼ਾਯਾਹ ਕਹਿੰਦਾ ਹੈ, "ਹੇ ਪ੍ਰਭੂ, ਸਾਡੀ ਖੁਸ਼ਖ਼ਬਰੀ ਉੱਤੇ ਕਿਸ ਨੇ ਵਿਸ਼ਵਾਸ ਕੀਤਾ?" ਇਸ ਲਈ ਵਿਸ਼ਵਾਸ ਸੁਣਨ ਨਾਲ ਆਉਂਦਾ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ।
ਮੈਂ ਤੁਹਾਡੇ ਤੋਂ ਸਿਰਫ ਇੱਕ ਗੱਲ ਸਿੱਖਣਾ ਚਾਹੁੰਦਾ ਹਾਂ: ਕੀ ਤੁਸੀਂ ਪਰਮੇਸ਼ਵਰ ਦੀ ਆਤਮਾ ਨੂੰ ਬਿਵਸਥਾ ਦੇ ਕੰਮਾਂ ਦੁਆਰਾ ਪ੍ਰਾਪਤ ਕੀਤਾ, ਜਾਂ ਜੋ ਤੁਸੀਂ ਸੁਣਿਆ ਉਸ ਉੱਤੇ ਵਿਸ਼ਵਾਸ ਕਰਕੇ?
ਅਤੇ ਜਦੋਂ ਤੁਸੀਂ ਸੱਚ ਦਾ ਸੰਦੇਸ਼ ਸੁਣਿਆ ਜੋ ਤੁਹਾਡੀ ਮੁਕਤੀ ਦੀ ਖੁਸ਼ਖ਼ਬਰੀ ਹੈ ਤਾਂ ਤੁਸੀਂ ਵੀ ਮਸੀਹ ਵਿੱਚ ਸ਼ਾਮਲ ਹੋ ਗਏ। ਜਦੋਂ ਤੁਸੀਂ ਵਿਸ਼ਵਾਸ ਕੀਤਾ ਤਾਂ ਤੁਹਾਡੇ ਉੱਤੇ ਪਵਿੱਤਰ ਆਤਮਾ ਦੁਆਰਾ ਵਾਅਦੇ ਦੀ ਇੱਕ ਮੋਹਰ ਲਗਾਈ ਗਈ। ਇਹ ਸਾਨੂੰ ਸਾਡੀ ਵਿਰਾਸਤ ਲਈ, ਪਰਮੇਸ਼ਵਰ ਦੇ ਆਪਣੇ ਲੋਕਾਂ ਦੇ ਰੂਪ ਵਿੱਚ ਛੁਟਕਾਰਾ, ਅਤੇ ਉਸ ਦੀ ਮਹਿਮਾ ਦੀ ਉਸਤਤ ਲਈ ਇੱਕ ਕਮਾਈ ਦੇ ਰੂਪ ਵਿੱਚ ਦਿੱਤੇ ਗਏ ਹਨ।
"ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੋ ਕੋਈ ਵੀ ਮੇਰੇ ਬਚਨ ਨੂੰ ਸੁਣਦਾ ਹੈ ਅਤੇ ਉਸ ਤੇ ਵਿਸ਼ਵਾਸ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸ ਦਾ ਹੈ ਅਤੇ ਉਸ ਦਾ ਨਿਆਂ ਨਹੀਂ ਕੀਤਾ ਜਾਵੇਗਾ, ਪਰ ਉਹ ਮੌਤ ਤੋਂ ਪਾਰ ਹੋ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਾ ਹੈ।
ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਉਹ ਸਮਾਂ ਆਉਂਦਾ ਹੈ ਅਤੇ ਹੁਣ ਆ ਗਿਆ ਹੈ ਜਦੋਂ ਮਰੇ ਹੋਏ ਲੋਕ ਪਰਮੇਸ਼ਵਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਉਹ ਜੋ ਸੁਣਦੇ ਹਨ ਉਹ ਜੀਵਨ ਪ੍ਰਾਪਤ ਕਰਨਗੇ।
ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਉਸ ਨੂੰ ਮੇਰੇ ਕੋਲ ਨਹੀਂ ਲਿਆਉਂਦੇ। ਮੈਂ ਉਸ ਮਨੁੱਖ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ। ਇਹ ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ: ‘ਉਹ ਸਾਰੇ ਪਰਮੇਸ਼ਵਰ ਦੁਆਰਾ ਸਿਖਾਏ ਜਾਣਗੇ।’ ਹਰ ਕੋਈ ਜਿਹੜਾ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿੱਖਦਾ ਹੈ ਮੇਰੇ ਕੋਲ ਆਉਂਦਾ ਹੈ। ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ; ਕੇਵਲ ਉਹ ਇੱਕ, ਜਿਹੜਾ ਪਰਮੇਸ਼ਵਰ ਤੋਂ ਆਇਆ ਹੈ, ਉਸ ਨੇ ਪਿਤਾ ਨੂੰ ਵੇਖਿਆ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮਨੁੱਖ ਵਿਸ਼ਵਾਸ ਕਰਦਾ ਹੈ ਉਹ ਸਦੀਪਕ ਜੀਵਨ ਪਾਉਂਦਾ ਹੈ।
Ouvir e obedecer
Felizes os que ouvem a Palavra de Deus e a praticam. Quem tem ouvidos ouça o que o Espírito diz.
ਪਰ ਯਿਸ਼ੂ ਨੇ ਕਿਹਾ, "ਧੰਨ ਹਨ ਉਹ ਲੋਕ ਜਿਹੜੇ ਪਰਮੇਸ਼ਵਰ ਦੇ ਬਚਨਾਂ ਨੂੰ ਸੁਣਦੇ ਅਤੇ ਇਸ ਨੂੰ ਮੰਨਦੇ ਹਨ।"
ਜੇ ਕਿਸੇ ਦੇ ਸੁਣਨ ਦੇ ਕੰਨ ਹਨ, ਤਾਂ ਉਹ ਸੁਣ ਲਵੇ।"
ਉਸ ਨੇ ਉਹਨਾਂ ਨੂੰ ਕਿਹਾ, "ਸਾਰੇ ਸੰਸਾਰ ਵਿੱਚ ਜਾਓ ਅਤੇ ਸਾਰੀ ਸ੍ਰਿਸ਼ਟੀ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰੋ।
ਉਹਨਾਂ ਉੱਤੇ ਯਸ਼ਾਯਾਹ ਨਬੀ ਦੀ ਇਹ ਭਵਿੱਖਬਾਣੀ ਪੂਰੀ ਹੁੰਦੀ ਹੈ:
" ‘ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ;
ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਹੀਂ।
ਕਿਉਂ ਜੋ ਇਸ ਪਰਜਾ ਦੇ ਲੋਕਾਂ ਦਾ ਦਿਲ ਕਠੋਰ ਹੋ ਗਿਆ ਹੈ,
ਅਤੇ ਉਹ ਮੁਸ਼ਕਿਲ ਨਾਲ ਆਪਣੇ ਕੰਨਾਂ ਨਾਲ ਸੁਣਦੇ ਹਨ,
ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ,
ਨਹੀਂ ਤਾਂ ਉਹ ਆਪਣੀਆਂ ਅੱਖਾਂ ਨਾਲ ਦੇਖਦੇ,
ਅਤੇ ਆਪਣੇ ਕੰਨਾਂ ਨਾਲ ਸੁਣਦੇ,
ਉਹ ਦਿਲ ਨਾਲ ਸਮਝਦੇ,
ਅਤੇ ਮੁੜ ਆਉਣ, ਤਾਂ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ। (ਸੈਪਟੁਜਿੰਟ ਦੇਖੋ)’
ਪਰ ਮੁਬਾਰਕ ਹਨ ਤੁਹਾਡੀਆਂ ਅੱਖਾਂ ਕਿਉਂ ਜੋ ਇਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਇਹ ਸੁਣਦੇ ਹਨ।
ਯਿਸ਼ੂ ਨੇ ਭੀੜ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, "ਸੁਣੋ ਅਤੇ ਸਮਝੋ।
ਕੰਨ ਲਾਓ ਅਤੇ ਮੇਰੇ ਕੋਲ ਆਓ;
ਸੁਣੋ ਤਾਂ ਜੋ ਤੁਸੀਂ ਜੀਉਂਦੇ ਰਹੋ।
ਮੈਂ ਤੁਹਾਡੇ ਨਾਲ ਇੱਕ ਨੇਮ ਬੰਨ੍ਹਾਂਗਾ,
ਮੇਰੇ ਵਫ਼ਾਦਾਰ ਪਿਆਰ ਨੇ ਦਾਵੀਦ ਨਾਲ ਵਾਅਦਾ ਕੀਤਾ ਸੀ।
ਉਸ ਨੇ ਆਖਿਆ, "ਜਾ ਅਤੇ ਇਨ੍ਹਾਂ ਲੋਕਾਂ ਨੂੰ ਆਖ:
" ‘ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ।
ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ, ਪਰ ਬੁਝੋਗੇ ਨਹੀਂ।’
ਇਨ੍ਹਾਂ ਲੋਕਾਂ ਦੇ ਮਨ ਮੋਟੇ ਹਨ;
ਅਤੇ ਕੰਨ ਭਾਰੇ ਕਰ ਦੇ
ਉਹਨਾਂ ਦੀਆਂ ਅੱਖਾਂ ਬੰਦ ਕਰ।
ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਵੇਖਣ,
ਅਤੇ ਆਪਣੇ ਕੰਨਾਂ ਨਾਲ ਸੁਣਨ,
ਆਪਣੇ ਦਿਲਾਂ ਨਾਲ ਸਮਝਣ,
ਅਤੇ ਮੁੜ ਕੇ ਚੰਗੇ ਹੋ ਜਾਣ।"
ਅਤੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਸਾਡੇ ਸੰਦੇਸ਼ ਲਈ ਇੱਕ ਦਰਵਾਜ਼ਾ ਖੋਲ੍ਹ ਦੇਵੇ, ਤਾਂ ਜੋ ਅਸੀਂ ਮਸੀਹ ਦੇ ਭੇਤ ਦਾ ਪ੍ਰਚਾਰ ਕਰ ਸਕੀਏ, ਜਿਸ ਲਈ ਮੈਂ ਜੰਜ਼ੀਰਾਂ ਵਿੱਚ ਹਾਂ।