Aliança
A aliança é o modo como Deus se relaciona com seu povo. Da aliança com Noé à Nova Aliança em Cristo, Deus se compromete com amor e fidelidade irrevogáveis.
Alianças com Israel
Deus firmou aliança com Abraão, Moisés e Davi. No arco-íris, na lei, nas promessas — Ele é o Deus da aliança.
ਤਦ ਪਰਮੇਸ਼ਵਰ ਨੇ ਨੋਹ ਅਤੇ ਉਸ ਦੇ ਪੁੱਤਰਾਂ ਨੂੰ ਕਿਹਾ, "ਹੁਣ ਮੈਂ ਤੇਰੇ ਨਾਲ ਅਤੇ ਤੇਰੇ ਬਾਅਦ ਤੇਰੇ ਅੰਸ ਨਾਲ ਆਪਣਾ ਨੇਮ ਬੰਨ੍ਹਦਾ ਹਾਂ, ਅਤੇ ਹਰ ਜੀਵ-ਜੰਤੂ ਦੇ ਨਾਲ ਜੋ ਤੁਹਾਡੇ ਨਾਲ ਸੀ, ਪੰਛੀਆਂ, ਪਸ਼ੂਆਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲ, ਉਹ ਸਾਰੇ ਜੋ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਨਿਕਲੇ ਹਨ, ਧਰਤੀ ਦੇ ਸਾਰੇ ਜੀਵਾਂ ਨਾਲ। ਮੈਂ ਤੁਹਾਡੇ ਨਾਲ ਆਪਣਾ ਇਕਰਾਰਨਾਮਾ ਕਾਇਮ ਕਰਦਾ ਹਾਂ: ਹੜ੍ਹ ਦੇ ਪਾਣੀ ਨਾਲ ਸਾਰੇ ਪ੍ਰਾਣੀਆਂ ਦਾ ਫਿਰ ਕਦੇ ਨਾਸ਼ ਨਹੀਂ ਹੋਵੇਗਾ ਹੋਵੇਗੀ, ਧਰਤੀ ਨੂੰ ਤਬਾਹ ਕਰਨ ਲਈ ਫਿਰ ਕਦੇ ਹੜ੍ਹ ਨਹੀਂ ਆਉਣਗੇ।"
ਅਤੇ ਪਰਮੇਸ਼ਵਰ ਨੇ ਆਖਿਆ, "ਇਹ ਉਸ ਨੇਮ ਦੀ ਨਿਸ਼ਾਨੀ ਹੈ ਜੋ ਮੈਂ ਆਪਣੇ ਅਤੇ ਤੁਹਾਡੇ ਵਿਚਕਾਰ ਅਤੇ ਤੁਹਾਡੇ ਨਾਲ ਹਰ ਜੀਵਤ ਪ੍ਰਾਣੀ ਵਿੱਚ ਬੰਨ੍ਹਦਾ ਹਾਂ, ਇਹ ਇੱਕ ਨੇਮ ਸਾਰੀਆਂ ਪੀੜ੍ਹੀਆਂ ਲਈ ਹੈ। ਮੈਂ ਬੱਦਲਾਂ ਵਿੱਚ ਆਪਣੀ ਸਤਰੰਗੀ ਪੀਂਘ ਰੱਖੀ ਹੈ, ਇਹ ਮੇਰੇ ਅਤੇ ਧਰਤੀ ਦੇ ਵਿਚਕਾਰ ਨੇਮ ਦਾ ਚਿੰਨ੍ਹ ਹੋਵੇਗਾ।
ਮੈਂ ਤੁਹਾਡੇ ਨਾਲ ਆਪਣਾ ਇਕਰਾਰਨਾਮਾ ਕਾਇਮ ਕਰਦਾ ਹਾਂ: ਹੜ੍ਹ ਦੇ ਪਾਣੀ ਨਾਲ ਸਾਰੇ ਪ੍ਰਾਣੀਆਂ ਦਾ ਫਿਰ ਕਦੇ ਨਾਸ਼ ਨਹੀਂ ਹੋਵੇਗਾ ਹੋਵੇਗੀ, ਧਰਤੀ ਨੂੰ ਤਬਾਹ ਕਰਨ ਲਈ ਫਿਰ ਕਦੇ ਹੜ੍ਹ ਨਹੀਂ ਆਉਣਗੇ।"
ਮੈਂ ਬੱਦਲਾਂ ਵਿੱਚ ਆਪਣੀ ਸਤਰੰਗੀ ਪੀਂਘ ਰੱਖੀ ਹੈ, ਇਹ ਮੇਰੇ ਅਤੇ ਧਰਤੀ ਦੇ ਵਿਚਕਾਰ ਨੇਮ ਦਾ ਚਿੰਨ੍ਹ ਹੋਵੇਗਾ।
ਉਸ ਦਿਨ ਯਾਹਵੇਹ ਨੇ ਅਬਰਾਮ ਨਾਲ ਨੇਮ ਬੰਨ੍ਹਿਆ ਅਤੇ ਆਖਿਆ, "ਮੈਂ ਇਹ ਧਰਤੀ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੀ ਨਦੀ ਫ਼ਰਾਤ ਤੱਕ ਦੀ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦਿੰਦਾ ਹਾਂ। ਅਰਥਾਤ ਕੇਨੀ, ਕਨਿਜ਼ੀ, ਅਤੇ ਕਦਮੋਨੀ, ਹਿੱਤੀ, ਪਰਿੱਜ਼ੀਆਂ, ਰਫ਼ਾਈਮ, ਅਮੋਰੀ, ਕਨਾਨੀ, ਗਿਰਗਾਸ਼ੀ ਅਤੇ ਯਬੂਸੀ ਇਹ ਵੀ ਦਿੱਤੇ ਹਨ।"
ਤਦ ਅਬਰਾਮ ਮੂੰਹ ਦੇ ਭਾਰ ਡਿੱਗ ਪਿਆ ਅਤੇ ਪਰਮੇਸ਼ਵਰ ਨੇ ਉਸ ਨੂੰ ਆਖਿਆ, "ਮੇਰਾ ਤੇਰੇ ਨਾਲ ਇਹ ਨੇਮ ਹੈ ਤੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਂਗਾ। ਹੁਣ ਤੈਨੂੰ ਅਬਰਾਮ ਨਹੀਂ ਕਿਹਾ ਜਾਵੇਗਾ ਤੇਰਾ ਨਾਮ ਅਬਰਾਹਾਮ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ। ਮੈਂ ਤੈਨੂੰ ਬਹੁਤ ਫਲਦਾਇਕ ਬਣਾਵਾਂਗਾ, ਮੈਂ ਤੇਰੇ ਵਿੱਚੋਂ ਕੌਮਾਂ ਬਣਾਵਾਂਗਾ ਅਤੇ ਤੇਰੇ ਵਿੱਚੋਂ ਰਾਜੇ ਨਿੱਕਲਣਗੇ। ਮੈਂ ਆਪਣਾ ਨੇਮ ਆਪਣੇ ਅਤੇ ਤੇਰੀ ਅੰਸ ਦੇ ਵਿੱਚ ਜੋ ਤੇਰੇ ਬਾਅਦ ਹੋਵੇਗੀ ਸਗੋਂ ਉਹਨਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ, ਜੋ ਕਿ ਤੇਰਾ ਪਰਮੇਸ਼ਵਰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਦਾ ਪਰਮੇਸ਼ਵਰ ਹੋਵਾਂਗਾ। ਕਨਾਨ ਦੀ ਸਾਰੀ ਧਰਤੀ ਜਿੱਥੇ ਤੁਸੀਂ ਹੁਣ ਪਰਦੇਸੀ ਹੋ ਕੇ ਵੱਸਦੇ ਹੋ, ਮੈਂ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੇ ਉੱਤਰਾਧਿਕਾਰੀਆਂ ਨੂੰ ਸਦੀਪਕ ਅਧਿਕਾਰ ਵਜੋਂ ਦੇ ਦਿਆਂਗਾ ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ।"
ਤਦ ਪਰਮੇਸ਼ਵਰ ਨੇ ਅਬਰਾਹਾਮ ਨੂੰ ਕਿਹਾ, "ਤੂੰ ਮੇਰੇ ਨੇਮ ਦੀ ਪਾਲਣਾ ਕਰ ਤੂੰ ਅਤੇ ਤੇਰੇ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਇਸ ਨੇਮ ਦੀ ਪਾਲਣਾ ਕਰਨ। ਇਹ ਮੇਰਾ ਨੇਮ ਤੇਰੇ ਨਾਲ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਨਾਲ ਹੈ, ਜਿਸ ਨੇਮ ਦੀ ਤੂੰ ਪਾਲਣਾ ਕਰਨੀ ਹੈ: ਤੁਹਾਡੇ ਵਿੱਚੋਂ ਹਰੇਕ ਪੁਰਖ ਦੀ ਸੁੰਨਤ ਕੀਤੀ ਜਾਵੇ। ਤੁਸੀਂ ਆਪਣੇ ਬਦਨ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ।
ਚੌਧਵੇਂ ਸਾਲ ਵਿੱਚ, ਕਦਾਰਲਾਓਮਰ ਅਤੇ ਉਹ ਰਾਜੇ ਉਸ ਦੇ ਨਾਲ ਦੇ ਆਏ ਸਨ ਅਤੇ ਉਹਨਾਂ ਰਫ਼ਾਈਮਆਂ ਨੂੰ ਅਸਤਰੋਥ-ਕਰਨਇਮ ਵਿੱਚ ਜ਼ੂਜ਼ੀਆਂ ਨੂੰ ਹਾਮ ਵਿੱਚ ਅਤੇ ਏਮੀਆਂ ਨੂੰ ਸ਼ਾਵੇਹ ਕਿਰਯਾਥਇਮ ਵਿੱਚ,
ਹੁਣ ਜੇ ਤੁਸੀਂ ਪੂਰੀ ਤਰ੍ਹਾਂ ਮੇਰਾ ਕਹਿਣਾ ਮੰਨੋਂਗੇ ਅਤੇ ਮੇਰੇ ਨੇਮ ਦੀ ਪਾਲਣਾ ਕਰੋਗੇ, ਤਾਂ ਸਾਰੀਆਂ ਕੌਮਾਂ ਵਿੱਚੋਂ ਤੁਸੀਂ ਮੇਰੀ ਕੀਮਤੀ ਜਾਇਦਾਦ ਹੋਵੋਗੇ। ਭਾਵੇਂ ਸਾਰੀ ਧਰਤੀ ਮੇਰੀ ਹੈ,
"ਮੈਂ ਲਾਲ ਸਾਗਰ ਤੋਂ ਫ਼ਲਿਸਤੀਆਂ ਦੇ ਸਾਗਰ ਤੱਕ ਅਤੇ ਮਾਰੂਥਲ ਤੋਂ ਫ਼ਰਾਤ ਨਦੀ ਤੱਕ ਤੁਹਾਡੀਆਂ ਹੱਦਾਂ ਨੂੰ ਸਥਾਪਿਤ ਕਰਾਂਗਾ। ਮੈਂ ਫ਼ਲਿਸਤੀਆਂ ਲੋਕਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿਆਂਗਾ ਜਿਹੜੇ ਦੇਸ਼ ਵਿੱਚ ਰਹਿੰਦੇ ਹਨ, ਅਤੇ ਤੁਸੀਂ ਉਹਨਾਂ ਨੂੰ ਆਪਣੇ ਅੱਗੋਂ ਬਾਹਰ ਕੱਢ ਦੇਵੋਂਗੇ। ਪਰ ਤੁਸੀਂ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਦੇਵਤਿਆਂ ਨਾਲ ਇਕਰਾਰਨਾਮਾ ਨਾ ਕਰਨ।
ਫਿਰ ਯਾਹਵੇਹ ਨੇ ਕਿਹਾ, "ਮੈਂ ਤੇਰੇ ਨਾਲ ਇੱਕ ਨੇਮ ਬੰਨ੍ਹਦਾ ਹਾਂ। ਮੈਂ ਤੁਹਾਡੇ ਸਾਰੇ ਲੋਕਾਂ ਦੇ ਸਾਹਮਣੇ ਉਹ ਅਚੰਭੇ ਕਰਾਂਗਾ ਜੋ ਦੁਨੀਆਂ ਦੀ ਕਿਸੇ ਕੌਮ ਵਿੱਚ ਪਹਿਲਾਂ ਕਦੇ ਨਹੀਂ ਹੋਏ। ਜਿਨ੍ਹਾਂ ਲੋਕਾਂ ਵਿੱਚ ਤੂੰ ਰਹਿੰਦਾ ਹੈ ਉਹ ਦੇਖਣਗੇ ਕਿ ਉਹ ਕੰਮ ਕਿੰਨੇ ਹੀ ਸ਼ਾਨਦਾਰ ਹਨ ਜੋ ਮੈਂ, ਯਾਹਵੇਹ, ਤੁਹਾਡੇ ਲਈ ਕਰਾਂਗਾ।
ਮੋਸ਼ੇਹ ਉੱਥੇ ਯਾਹਵੇਹ ਦੇ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਬਿਨਾਂ ਰੋਟੀ ਪਾਣੀ ਖਾਧੇ ਰਿਹਾ ਫਿਰ ਉਸਨੇ ਫੱਟੀਆਂ ਉੱਤੇ ਨੇਮ ਦੇ ਦਸ ਹੁਕਮ ਲਿਖੇ।
ਮੋਸ਼ੇਹ ਉੱਥੇ ਯਾਹਵੇਹ ਦੇ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਬਿਨਾਂ ਰੋਟੀ ਪਾਣੀ ਖਾਧੇ ਰਿਹਾ ਫਿਰ ਉਸਨੇ ਫੱਟੀਆਂ ਉੱਤੇ ਨੇਮ ਦੇ ਦਸ ਹੁਕਮ ਲਿਖੇ।
ਉਸ ਨੇ ਤੁਹਾਨੂੰ ਆਪਣਾ ਨੇਮ ਅਰਥਾਤ ਦਸ ਹੁਕਮ ਸੁਣਾਏ ਜਿਨ੍ਹਾਂ ਦੀ ਪਾਲਣਾ ਕਰਨ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਅਤੇ ਫਿਰ ਉਹਨਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖਿਆ।
ਇਸ ਲਈ ਜਾਣ ਲਵੋ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੀ ਪਰਮੇਸ਼ਵਰ ਹੈ। ਉਹ ਵਫ਼ਾਦਾਰ ਪਰਮੇਸ਼ਵਰ ਹੈ, ਜੋ ਉਸ ਨੂੰ ਪਿਆਰ ਕਰਨ ਵਾਲੇ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਵਾਲਿਆਂ ਦੀਆਂ ਹਜ਼ਾਰਾਂ ਪੀੜ੍ਹੀਆਂ ਲਈ ਆਪਣੇ ਪਿਆਰ ਦਾ ਨੇਮ ਰੱਖਦਾ ਹੈ।
Alianças renovadas
O povo renovava a aliança diante do Senhor. A fidelidade de Deus permanece mesmo quando o povo falha.
ਇਸ ਲਈ ਜਦੋਂ ਲੋਕਾਂ ਨੇ ਯਰਦਨ ਪਾਰ ਕਰਨ ਲਈ ਡੇਰਿਆਂ ਨੂੰ ਛੱਡਿਆ, ਤਾਂ ਜਾਜਕ ਨੇਮ ਦੇ ਸੰਦੂਕ ਨੂੰ ਚੁੱਕ ਕੇ ਉਨ੍ਹਾਂ ਦੇ ਅੱਗੇ-ਅੱਗੇ ਚਲਦੇ ਸਨ। ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੱਕ ਆਏ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਉਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ ਕਿਉਂ ਜੋ ਯਰਦਨ ਦਾ ਦਰਿਆ ਫਸਲ ਵੱਢਣ ਦੇ ਸਾਰੇ ਸਮੇਂ ਵਿੱਚ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਜਾਂਦਾ ਸੀ। ਉੱਪਰੋਂ ਪਾਣੀ ਵਗਣਾ ਬੰਦ ਹੋ ਗਿਆ ਅਤੇ ਇਹ ਜ਼ਰਥਾਨ ਦੇ ਆਸ-ਪਾਸ ਦੇ ਆਦਮ ਨਾਮਕ ਕਸਬੇ ਵਿੱਚ, ਇੱਕ ਬਹੁਤ ਦੂਰ ਇੱਕ ਢੇਰ ਵਿੱਚ ਢੇਰ ਹੋ ਗਿਆ, ਜਦੋਂ ਕਿ ਅਰਾਬਾਹ ਸਾਗਰ (ਅਰਥਾਤ, ਲਾਲ ਸਾਗਰ) ਵੱਲ ਵਹਿੰਦਾ ਪਾਣੀ ਪੂਰੀ ਤਰ੍ਹਾਂ ਕੱਟਿਆ ਗਿਆ ਸੀ ਤਾਂ ਇਸ ਲਈ ਲੋਕ ਯਰੀਹੋ ਦੇ ਸਾਹਮਣੇ ਪਾਰ ਲੰਘ ਗਏ। ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਯਰਦਨ ਦੇ ਵਿਚਕਾਰ ਰੁਕ ਗਏ ਅਤੇ ਸੁੱਕੀ ਜ਼ਮੀਨ ਉੱਤੇ ਖੜ੍ਹੇ ਹੋ ਗਏ, ਜਦੋਂ ਕਿ ਸਾਰਾ ਇਸਰਾਏਲ ਉਦੋਂ ਤੱਕ ਲੰਘਦਾ ਰਿਹਾ ਜਦੋਂ ਤੱਕ ਸਾਰੀ ਕੌਮ ਸੁੱਕੀ ਜ਼ਮੀਨ ਉੱਤੇ ਪਾਰ ਨਹੀਂ ਕਰ ਲੈਂਦੀ।
ਫਿਰ ਯਹੋਯਾਦਾ ਨੇ ਯਾਹਵੇਹ ਅਤੇ ਰਾਜੇ ਅਤੇ ਲੋਕਾਂ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਾਹਵੇਹ ਦੇ ਲੋਕ ਹੋਣਗੇ। ਉਸਨੇ ਰਾਜੇ ਅਤੇ ਲੋਕਾਂ ਵਿਚਕਾਰ ਇੱਕ ਨੇਮ ਵੀ ਬੰਨ੍ਹਿਆ।
ਰਾਜਾ ਥੰਮ੍ਹ ਦੇ ਉੱਤੇ ਖਲੋ ਗਿਆ ਅਤੇ ਉਸ ਨੇ ਯਾਹਵੇਹ ਦੀ ਹਜ਼ੂਰੀ ਵਿੱਚ ਇੱਕ ਨੇਮ ਬੰਨ੍ਹਿਆ ਕਿ ਅਸੀਂ ਯਾਹਵੇਹ ਦੇ ਪਿੱਛੇ ਤੁਰਾਂਗੇ ਅਤੇ ਉਸ ਦੇ ਹੁਕਮਾਂ, ਨਿਯਮਾਂ ਅਤੇ ਫ਼ਰਮਾਨਾਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਮੰਨਾਂਗੇ ਨਾਲੇ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾਂ ਕਰਾਂਗੇ ਤਾਂ ਸਾਰੇ ਲੋਕਾਂ ਨੇ ਉਸ ਨੇਮ ਨੂੰ ਮੰਨ ਲਿਆ।
ਇਸ ਲਈ ਉਸ ਸਮੇਂ ਰਾਜਾ ਯਹੋਰਾਮ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ। ਉਸਨੇ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੂੰ ਇਹ ਸੰਦੇਸ਼ ਵੀ ਭੇਜਿਆ, "ਮੋਆਬ ਦੇ ਰਾਜੇ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ। ਕੀ ਤੂੰ ਮੋਆਬ ਵਿਰੁੱਧ ਲੜਨ ਲਈ ਮੇਰੇ ਨਾਲ ਜਾਵੇਂਗਾ?"
ਯਹੋਸ਼ਾਫ਼ਾਟ ਜਵਾਬ ਦਿੱਤਾ "ਮੈਂ ਤੇਰੇ ਨਾਲ ਜਾਵਾਂਗਾ ਮੈਂ ਤੇਰੇ ਵਰਗਾ ਹਾਂ, ਮੇਰੇ ਲੋਕ ਤੇਰੇ ਲੋਕਾਂ ਵਰਗੇ ਹਨ, ਮੇਰੇ ਘੋੜੇ ਤੇਰੇ ਘੋੜਿਆਂ ਵਰਗੇ ਹਾਂ।"
ਇਸ ਲਈ ਯੋਨਾਥਾਨ ਨੇ ਦਾਵੀਦ ਦੇ ਘਰਾਣੇ ਨਾਲ ਇਹ ਨੇਮ ਬੰਨ੍ਹਿਆ ਅਤੇ ਕਿਹਾ, "ਯਾਹਵੇਹ ਦਾਵੀਦ ਦੇ ਦੁਸ਼ਮਣਾਂ ਕੋਲੋ ਬਦਲਾ ਲਵੇ।" ਅਤੇ ਯੋਨਾਥਾਨ ਨੇ ਦਾਵੀਦ ਕੋਲੋ ਦੋ ਵਾਰ ਸਹੁੰ ਚੁਕਾਈ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ।
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਅਲਆਜ਼ਾਰ ਦੇ ਪੁੱਤਰ ਫੀਨਹਾਸ, ਹਾਰੋਨ ਦੇ ਪੁੱਤਰ, ਜਾਜਕ ਨੇ ਇਸਰਾਏਲੀਆਂ ਤੋਂ ਮੇਰਾ ਗੁੱਸਾ ਦੂਰ ਕਰ ਦਿੱਤਾ ਹੈ। ਜਦ ਉਹ ਉਹਨਾਂ ਵਿੱਚ ਮੇਰੀ ਅਣਖ ਕਾਰਨ ਅਣਖੀ ਹੋਇਆਂ ਤਾਂ ਹੀ ਮੈਂ ਇਸਰਾਏਲ ਦਾ ਆਪਣੀ ਅਣਖ ਦੇ ਕਾਰਨ ਨਾਸ ਨਾ ਕੀਤਾ। ਇਸ ਲਈ ਉਹ ਨੂੰ ਆਖ ਕਿ ਮੈਂ ਉਹ ਦੇ ਨਾਲ ਸ਼ਾਂਤੀ ਦਾ ਨੇਮ ਬੰਨ੍ਹ ਰਿਹਾ ਹਾਂ। ਉਹ ਅਤੇ ਉਹ ਦੇ ਉੱਤਰਾਧਿਕਾਰੀਆਂ ਨਾਲ ਇੱਕ ਸਦੀਵੀ ਦੇ ਜਾਜਕਾਈ ਦਾ ਨੇਮ ਹੋਵੇਗਾ, ਕਿਉਂਕਿ ਉਹ ਆਪਣੇ ਪਰਮੇਸ਼ਵਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪ੍ਰਾਸਚਿਤ ਕੀਤਾ ਸੀ।"
ਜਦੋਂ ਮੋਸ਼ੇਹ ਯਾਹਵੇਹ ਨਾਲ ਗੱਲ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਦਾਖਲ ਹੋਇਆ, ਤਾਂ ਉਸ ਨੇ ਨੇਮ ਦੇ ਸੰਦੂਕ ਉੱਤੇ ਪ੍ਰਾਸਚਿਤ ਦੇ ਢੱਕਣ ਦੇ ਉੱਪਰ ਦੋ ਕਰੂਬੀ ਫ਼ਰਿਸ਼ਤਿਆਂ ਦੇ ਵਿੱਚਕਾਰੋਂ ਉਸ ਨਾਲ ਬੋਲਣ ਦੀ ਆਵਾਜ਼ ਸੁਣੀ ਅਤੇ ਇਸ ਤਰ੍ਹਾਂ ਯਾਹਵੇਹ ਨੇ ਉਸ ਨਾਲ ਗੱਲ ਕੀਤੀ।
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਇਸਰਾਏਲੀਆਂ ਨੂੰ ਆਖ ਅਤੇ ਉਹਨਾਂ ਤੋਂ ਗੋਤਾਂ ਦੇ ਅਨੁਸਾਰ ਉਹਨਾਂ ਦੇ ਸਾਰਿਆਂ ਪ੍ਰਧਾਨਾਂ ਦੇ ਕੋਲੋਂ ਇੱਕ-ਇੱਕ ਲਾਠੀ ਲੈ ਅਤੇ ਉਹਨਾਂ ਉੱਤੇ ਉਹਨਾਂ ਦੇ ਬਾਰਾਂ ਪੁਰਖਿਆਂ ਦੇ ਨਾਂ ਲਿਖ। ਲੇਵੀ ਦੀ ਲਾਠੀ ਉੱਤੇ ਹਾਰੋਨ ਦਾ ਨਾਮ ਲਿਖੀ ਕਿਉਂ ਜੋ ਇੱਕ-ਇੱਕ ਲਾਠੀ ਉਹਨਾਂ ਦੇ ਪੁਰਖਿਆਂ ਦੇ ਘਰਾਣਿਆਂ ਦਰ ਹਰ ਮੁਖੀਏ ਲਈ ਹੋਵੇਗਾ। ਉਹਨਾਂ ਨੂੰ ਮੰਡਲੀ ਦੇ ਤੰਬੂ ਵਿੱਚ ਨੇਮ ਦੇ ਸੰਦੂਕ ਦੇ ਸਾਹਮਣੇ ਰੱਖੋ, ਜਿੱਥੇ ਮੈਂ ਤੁਹਾਡੇ ਨਾਲ ਮਿਲਦਾ ਹਾਂ। ਜਿਸ ਮਨੁੱਖ ਨੂੰ ਮੈਂ ਚੁਣਦਾ ਹਾਂ, ਉਸ ਦੀ ਲਾਠੀ ਵਿੱਚੋਂ ਕੁੰਬਲਾਂ ਨਿੱਕਲ ਆਉਣਗੀਆਂ, ਅਤੇ ਮੈਂ ਇਸਰਾਏਲੀਆਂ ਦੀ ਬੁੜ-ਬੁੜਾਹਟ ਨੂੰ, ਜਿਹੜੀ ਤੁਹਾਡੇ ਵਿਰੁੱਧ ਕਰਦੇ ਹਨ, ਦੂਰ ਕਰ ਦਿਆਂਗਾ।"
ਤਾਂ ਮੋਸ਼ੇਹ ਨੇ ਇਸਰਾਏਲੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਦੇ ਆਗੂਆਂ ਨੇ ਉਸ ਨੂੰ ਉਹਨਾਂ ਦੇ ਪੁਰਖਿਆਂ ਦੇ ਹਰੇਕ ਗੋਤ ਦੇ ਪ੍ਰਧਾਨ ਲਈ ਇੱਕ-ਇੱਕ ਲਾਠੀ ਦਿੱਤੀ ਅਤੇ ਉਹਨਾਂ ਵਿੱਚ ਹਾਰੋਨ ਦੀ ਲਾਠੀ ਸੀ। ਮੋਸ਼ੇਹ ਨੇ ਨੇਮ ਦੇ ਤੰਬੂ ਵਿੱਚ ਲਾਠੀਆਂ ਨੂੰ ਯਾਹਵੇਹ ਦੇ ਅੱਗੇ ਰੱਖਿਆ।
ਅਗਲੇ ਦਿਨ ਮੋਸ਼ੇਹ ਨੇ ਤੰਬੂ ਵਿੱਚ ਜਾ ਕੇ ਵੇਖਿਆ ਕਿ ਹਾਰੋਨ ਦੀ ਲਾਠੀ, ਜੋ ਲੇਵੀ ਦੇ ਗੋਤ ਨੂੰ ਦਰਸਾਉਂਦੀ ਸੀ, ਨਾ ਸਿਰਫ ਪੁੰਗਰਦੀ ਸੀ, ਸਗੋਂ ਉਸ ਵਿੱਚ ਕਲੀ, ਫੁੱਲ ਅਤੇ ਪੱਕੇ ਬਦਾਮ ਲੱਗੇ ਹੋਏ ਸਨ। ਤਦ ਮੋਸ਼ੇਹ ਨੇ ਯਾਹਵੇਹ ਦੀ ਹਜ਼ੂਰੀ ਵਿੱਚੋਂ ਸਾਰੀਆਂ ਲਾਠੀਆਂ ਇਸਰਾਏਲ ਦੇ ਸਾਰੇ ਲੋਕਾਂ ਲਈ ਬਾਹਰ ਕੱਢੀਆਂ। ਉਹਨਾਂ ਨੇ ਉਹਨਾਂ ਵੱਲ ਦੇਖਿਆ, ਅਤੇ ਹਰੇਕ ਆਗੂ ਨੇ ਆਪਣੀ-ਆਪਣੀ ਲਾਠੀ ਲੈ ਲਈ।
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਹਾਰੋਨ ਦੀ ਲਾਠੀ ਨੂੰ ਨੇਮ ਦੇ ਸੰਦੂਕ ਦੇ ਅੱਗੇ ਮੋੜ ਦੇ ਤਾਂ ਜੋ ਵਿਦਰੋਹ ਕਰਨ ਵਾਲਿਆਂ ਲਈ ਇੱਕ ਨਿਸ਼ਾਨੀ ਹੋਵੇ, ਇਹ ਮੇਰੇ ਵਿਰੁੱਧ ਉਹਨਾਂ ਦੀ ਬੁੜ-ਬੁੜ ਖ਼ਤਮ ਕਰ ਦੇਵੇਗਾ ਤਾਂ ਜੋ ਉਹ ਮਰ ਨਾ ਜਾਣ।" ਮੋਸ਼ੇਹ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।
ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਇਸ ਲਈ ਯਾਹਵੇਹ ਨੇ ਮੋਆਬ ਦੇ ਰਾਜੇ ਏਗਲੋਨ ਨੂੰ ਇਸਰਾਏਲ ਉੱਤੇ ਪਰਬਲ ਕੀਤਾ। ਅੰਮੋਨੀਆਂ ਅਤੇ ਅਮਾਲੇਕੀਆਂ ਨੂੰ ਆਪਣੇ ਨਾਲ ਮਿਲਾਉਣ ਲਈ, ਏਗਲੋਨ ਆਇਆ ਅਤੇ ਇਸਰਾਏਲ ਉੱਤੇ ਹਮਲਾ ਕੀਤਾ, ਅਤੇ ਉਹਨਾਂ ਨੇ ਖਜੂਰਾਂ ਵਾਲੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
Nova Aliança
Eis que dias vêm em que farei nova aliança. Jesus é mediador de uma aliança superior, fundamentada em melhores promessas.
"ਉਹ ਦਿਨ ਆ ਰਹੇ ਹਨ," ਯਾਹਵੇਹ ਦਾ ਵਾਕ ਹੈ,
"ਜਦੋਂ ਮੈਂ ਇਸਰਾਏਲ ਦੇ ਲੋਕਾਂ ਨਾਲ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ।
ਇਹ ਉਸ ਨੇਮ ਵਰਗਾ ਨਹੀਂ ਹੋਵੇਗਾ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ,
ਜਦੋਂ ਮੈਂ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਲਿਆ ਸੀ,
ਕਿਉਂਕਿ ਉਹਨਾਂ ਨੇ ਮੇਰਾ ਨੇਮ ਤੋੜਿਆ ਸੀ,
ਭਾਵੇਂ ਕਿ ਮੈਂ ਉਹਨਾਂ ਦੇ ਪਤੀ ਵਰਗਾ ਸੀ।"
ਯਾਹਵੇਹ ਦਾ ਵਾਕ ਹੈ।
"ਇਹ ਉਹ ਨੇਮ ਹੈ ਜੋ ਮੈਂ
ਉਸ ਸਮੇਂ ਤੋਂ ਬਾਅਦ ਇਸਰਾਏਲ ਦੇ ਲੋਕਾਂ ਨਾਲ ਬੰਨ੍ਹਾਂਗਾ," ਯਾਹਵੇਹ ਦਾ ਵਾਕ ਹੈ।
"ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ
ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ।
ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ,
ਅਤੇ ਉਹ ਮੇਰੇ ਲੋਕ ਹੋਣਗੇ।
ਉਹ ਹੁਣ ਆਪਣੇ ਗੁਆਂਢੀ ਨੂੰ ਨਹੀਂ ਸਿਖਾਉਣਗੇ,
ਜਾਂ ਇੱਕ-ਦੂਜੇ ਨੂੰ ਨਹੀਂ ਕਹਿਣਗੇ, ‘ਯਾਹਵੇਹ ਨੂੰ ਜਾਣੋ,’
ਕਿਉਂਕਿ ਉਹ ਸਾਰੇ ਮੈਨੂੰ ਜਾਣ ਲੈਣਗੇ,
ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ,"
ਯਾਹਵੇਹ ਦਾ ਵਾਕ ਹੈ।
"ਕਿਉਂਕਿ ਮੈਂ ਉਹਨਾਂ ਦੀ ਬੁਰਾਈ ਨੂੰ ਮਾਫ਼ ਕਰ ਦਿਆਂਗਾ
ਅਤੇ ਉਹਨਾਂ ਦੇ ਪਾਪਾਂ ਨੂੰ ਕਦੇ ਚੇਤੇ ਨਹੀਂ ਕਰਾਂਗਾ।"
"ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੇ ਤੁਸੀਂ ਦਿਨ ਨਾਲ ਮੇਰੇ ਨੇਮ ਨੂੰ ਅਤੇ ਰਾਤ ਨਾਲ ਮੇਰੇ ਨੇਮ ਨੂੰ ਤੋੜ ਸਕੋ, ਤਾਂ ਉਸ ਦਿਨ ਅਤੇ ਰਾਤ ਆਪਣੇ ਵੇਲੇ ਸਿਰ ਨਾ ਹੋਵੇਗੀ, ਤਦ ਮੇਰੇ ਸੇਵਕ ਦਾਵੀਦ ਨਾਲ ਮੇਰਾ ਨੇਮ, ਅਤੇ ਲੇਵੀਆਂ, ਜਾਜਕਾਂ ਨਾਲ ਜੋ ਮੇਰੇ ਸਾਮ੍ਹਣੇ ਸੇਵਾ ਕਰਦੇ ਹਨ, ਮੇਰਾ ਨੇਮ ਤੋੜਿਆ ਜਾ ਸਕਦਾ ਹੈ ਅਤੇ ਦਾਵੀਦ ਦੀ ਰਾਜ ਗੱਦੀ ਉੱਤੇ ਰਾਜ ਕਰਨ ਲਈ ਕੋਈ ਹੋਰ ਉੱਤਰਾਧਿਕਾਰੀ ਨਹੀਂ ਰਹੇਗਾ।
ਇਸ ਲਈ ਮਸੀਹ ਇੱਕ ਨਵੇਂ ਨੇਮ ਦਾ ਵਿਚੋਲਾ ਹੈ, ਤਾਂ ਜੋ ਉਹ ਸਾਰੇ ਜਿਹੜੇ ਬੁਲਾਏ ਗਏ ਹਨ ਉਹ ਵਾਅਦਾ ਕੀਤੀ ਗਈ ਸਦੀਪਕ ਵਿਰਾਸਤ ਨੂੰ ਪ੍ਰਾਪਤ ਕਰ ਸਕਣ, ਕਿਉਂਕਿ ਉਸ ਦੀ ਮੌਤ ਦੁਆਰਾ ਉਨ੍ਹਾਂ ਨੇ ਉਹਨਾਂ ਅਪਰਾਧਾਂ ਲਈ ਛੁਟਕਾਰਾ ਪਾਇਆ ਜੋ ਉਨ੍ਹਾਂ ਨੇ ਪਹਿਲੇ ਨੇਮ ਦੇ ਅਧੀਨ ਕੀਤੇ ਸਨ।
ਇਸ ਲਈ ਮਸੀਹ ਇੱਕ ਨਵੇਂ ਨੇਮ ਦਾ ਵਿਚੋਲਾ ਹੈ, ਤਾਂ ਜੋ ਉਹ ਸਾਰੇ ਜਿਹੜੇ ਬੁਲਾਏ ਗਏ ਹਨ ਉਹ ਵਾਅਦਾ ਕੀਤੀ ਗਈ ਸਦੀਪਕ ਵਿਰਾਸਤ ਨੂੰ ਪ੍ਰਾਪਤ ਕਰ ਸਕਣ, ਕਿਉਂਕਿ ਉਸ ਦੀ ਮੌਤ ਦੁਆਰਾ ਉਨ੍ਹਾਂ ਨੇ ਉਹਨਾਂ ਅਪਰਾਧਾਂ ਲਈ ਛੁਟਕਾਰਾ ਪਾਇਆ ਜੋ ਉਨ੍ਹਾਂ ਨੇ ਪਹਿਲੇ ਨੇਮ ਦੇ ਅਧੀਨ ਕੀਤੇ ਸਨ।
ਪਰ ਹੁਣ ਯਿਸ਼ੂ ਨੇ ਉਹਨਾਂ ਜਾਜਕਾਂ ਨਾਲੋਂ ਉੱਤਮ ਸੇਵਕਾਈ ਨੂੰ ਪ੍ਰਾਪਤ ਕਰ ਲਿਆ ਹੈ ਕਿਉਂਕਿ ਉਹ ਨਵੇਂ ਨੇਮ ਦਾ ਵਿਚੋਲਾ ਹੈ ਜੋ ਪੁਰਾਣੇ ਨਾਲੋਂ ਉੱਤਮ ਹੈ, ਕਿਉਂ ਜੋ ਨਵਾਂ ਨੇਮ ਬਿਹਤਰ ਵਾਅਦਿਆਂ ਉੱਤੇ ਸਥਾਪਤ ਕੀਤਾ ਗਿਆ ਹੈ।
ਹੁਣ ਸ਼ਾਂਤੀ ਦਾ ਪਰਮੇਸ਼ਵਰ, ਜਿਹੜਾ ਸਦੀਵੀ ਵਾਚਾ ਦੇ ਲਹੂ ਰਾਹੀਂ ਸਾਡੇ ਪ੍ਰਭੂ ਯਿਸ਼ੂ ਨੂੰ ਮੁਰਦਿਆਂ ਵਿੱਚੋਂ ਉੱਠਾ ਲਿਆਇਆ, ਭੇਡਾਂ ਦਾ ਉਹ ਮਹਾਨ ਚਰਵਾਹਾ, ਤੁਹਾਨੂੰ ਹਰੇਕ ਚੰਗੇ ਕੰਮ ਵਿੱਚ ਸੰਪੂਰਨ ਕਰੇ ਤਾਂ ਕਿ ਤੁਸੀਂ ਉਸ ਦੀ ਮਰਜ਼ੀ ਨੂੰ ਪੂਰਾ ਕਰੋ, ਅਤੇ ਉਹ ਸਾਡੇ ਵਿੱਚ ਉਹ ਕੰਮ ਕਰੇ ਜੋ ਉਸ ਨੂੰ ਚੰਗਾ ਲੱਗਦਾ ਹੈ, ਯਿਸ਼ੂ ਮਸੀਹ ਦੁਆਰਾ, ਜਿਸ ਦੀ ਸਦਾ ਅਤੇ ਸਦਾ ਲਈ ਮਹਿਮਾ ਹੋਵੇ। ਆਮੀਨ।
ਜਿਸ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ ਪਰ ਲਿਖੀ ਗਈ ਬਿਵਸਥਾ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਬਿਵਸਥਾ ਮਾਰ ਸੁੱਟਦੀ ਹੈ ਪਰ ਪਵਿੱਤਰ ਆਤਮਾ ਜੀਵਨ ਦਿੰਦਾ ਹੈ।
ਇਹ ਇੱਕ ਉਦਾਹਰਣ ਹੈ: ਔਰਤਾਂ ਦੋ ਨੇਮ ਨੂੰ ਦਰਸਾਉਂਦੀਆਂ ਹਨ। ਸੀਨਈ ਪਹਾੜ ਦਾ ਨੇਮ ਹਾਜਰਾ ਹੈ, ਜਿਸ ਤੋਂ ਗੁਲਾਮੀ ਦਾ ਬੱਚਾ ਪੈਦਾ ਹੋਇਆ ਹੈ। ਹਾਜਰਾ ਅਰਬ ਦੇ ਸੀਨਈ ਪਹਾੜ ਹੈ ਅਤੇ ਹੁਣ ਯੇਰੂਸ਼ਲੇਮ ਅਰਬ ਦੇ ਸੀਨਈ ਪਹਾੜ ਵਰਗਾ ਹੈ, ਕਿਉਂਕਿ ਉਹ ਅਤੇ ਉਸ ਦੇ ਬੱਚੇ ਬਿਵਸਥਾ ਦੀ ਗੁਲਾਮੀ ਵਿੱਚ ਰਹਿੰਦੇ ਹਨ। ਪਰ ਯੇਰੂਸ਼ਲੇਮ ਜੋ ਉੱਪਰ ਹੈ ਉਹ ਅਜ਼ਾਦ ਹੈ, ਅਤੇ ਉਹ ਸਾਡੀ ਮਾਂ ਹੈ।
Fidelidade da aliança
A aliança de Deus é eterna. Ele não quebra seu pacto nem altera o que saiu dos seus lábios.
ਪਰ ਸਦਾ ਤੋਂ ਸਦਾ ਲਈ ਯਾਹਵੇਹ ਦੀ ਦਯਾ
ਉਹਨਾਂ ਲੋਕਾਂ ਉੱਤੇ ਹੈ ਜਿਹੜੇ ਉਸਦਾ ਡਰਦੇ ਮੰਨਦੇ ਹਨ
ਅਤੇ ਉਸ ਦੀ ਧਾਰਮਿਕਤਾ ਪੀੜ੍ਹੀ ਦਰ ਪੀੜ੍ਹੀ ਬਣੀ ਰਹਿੰਦੀ ਹੈ
ਅਰਥਾਤ ਉਹਨਾਂ ਨਾਲ ਜੋ ਉਸ ਦੇ ਨੇਮ ਨੂੰ ਮੰਨਦੇ,
ਅਤੇ ਉਸਦੇ ਫ਼ਰਮਾਨਾਂ ਨੂੰ ਯਾਦ ਰੱਖਦੇ ਅਤੇ ਉਸਦੀ ਪਾਲਣਾ ਕਰਦੇ ਹਨ।
"ਜਿੱਥੇ ਤੱਕ ਮੇਰੇ ਲਈ, ਇਹ ਉਹਨਾਂ ਨਾਲ ਮੇਰਾ ਨੇਮ ਹੈ," ਯਾਹਵੇਹ ਆਖਦਾ ਹੈ। "ਮੇਰਾ ਆਤਮਾ, ਜੋ ਤੁਹਾਡੇ ਉੱਤੇ ਹੈ, ਤੁਹਾਡੇ ਕੋਲੋਂ ਨਹੀਂ ਹਟੇਗਾ, ਅਤੇ ਮੇਰੇ ਬਚਨ ਜੋ ਮੈਂ ਤੁਹਾਡੇ ਮੂੰਹ ਵਿੱਚ ਪਾਏ ਹਨ, ਹਮੇਸ਼ਾ ਤੁਹਾਡੇ ਬੁੱਲ੍ਹਾਂ ਉੱਤੇ, ਤੁਹਾਡੇ ਬੱਚਿਆਂ ਦੇ ਬੁੱਲ੍ਹਾਂ ਉੱਤੇ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਬੁੱਲ੍ਹਾਂ ਉੱਤੇ ਹੋਣਗੇ, ਇਸ ਸਮੇਂ ਤੋਂ ਅਤੇ ਸਦਾ ਲਈ," ਯਾਹਵੇਹ ਦਾ ਵਾਕ ਹੈ।
" ‘ਮੈਂ ਉਹਨਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ ਅਤੇ ਦੇਸ਼ ਨੂੰ ਵਹਿਸ਼ੀ ਦਰਿੰਦਿਆਂ ਤੋਂ ਮੁਕਤ ਕਰ ਦਿਆਂਗਾ ਤਾਂ ਜੋ ਉਹ ਉਜਾੜ ਵਿੱਚ ਰਹਿਣ ਅਤੇ ਜੰਗਲਾਂ ਵਿੱਚ ਸੁਰੱਖਿਆ ਨਾਲ ਸੌਂ ਸਕਣ।
ਯਾਹਵੇਹ ਆਪ ਤੁਹਾਡੇ ਅੱਗੇ-ਅੱਗੇ ਜਾਂਦਾ ਹੈ ਅਤੇ ਉਹ ਤੇਰੇ ਨਾਲ ਹੋਵੇਗਾ। ਉਹ ਨਾ ਤੈਨੂੰ ਕਦੇ ਛੱਡੇਗਾ ਅਤੇ ਨਾ ਹੀ ਕਦੇ ਤਿਆਗੇਗਾ। ਇਸ ਲਈ ਨਾ ਡਰ ਅਤੇ ਨਾ ਘਬਰਾ।"
ਉਹ ਇੱਕ ‘ਸਾਤੇ’ ਲਈ ਬਹੁਤਿਆਂ ਨਾਲ ਇੱਕ ਨੇਮ ਦੀ ਪੁਸ਼ਟੀ ਕਰੇਗਾ। ‘ਸਾਤੇ’ ਦੇ ਮੱਧ ਵਿੱਚ ਉਹ ਬਲੀਦਾਨ ਅਤੇ ਭੇਟਾਂ ਨੂੰ ਖਤਮ ਕਰ ਦੇਵੇਗਾ। ਅਤੇ ਮੰਦਰ ਵਿੱਚ ਉਹ ਇੱਕ ਘਿਣਾਉਣੀ ਚੀਜ਼ ਸਥਾਪਿਤ ਕਰੇਗਾ ਜੋ ਵਿਰਾਨ ਦਾ ਕਾਰਨ ਬਣਦਾ ਹੈ, ਜਦ ਤੱਕ ਉਹ ਅੰਤ ਜੋ ਉਸ ਉੱਤੇ ਡੋਲ੍ਹਿਆ ਨਹੀਂ ਜਾਂਦਾ ਹੈ।"
"ਦੱਖਣ ਦਾ ਰਾਜਾ ਤਾਕਤਵਰ ਹੋ ਜਾਵੇਗਾ, ਪਰ ਉਸਦਾ ਇੱਕ ਸਰਦਾਰ ਉਸ ਨਾਲੋਂ ਵੀ ਵੱਧ ਤਾਕਤਵਰ ਹੋ ਜਾਵੇਗਾ ਅਤੇ ਆਪਣੇ ਰਾਜ ਉੱਤੇ ਮਹਾਨ ਸ਼ਕਤੀ ਨਾਲ ਰਾਜ ਕਰੇਗਾ। ਕੁਝ ਸਾਲਾਂ ਬਾਅਦ, ਉਹ ਸਹਿਯੋਗੀ ਬਣ ਜਾਣਗੇ। ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਕੋਲ ਇੱਕ ਗੱਠਜੋੜ ਕਰਨ ਲਈ ਜਾਵੇਗੀ, ਪਰ ਉਹ ਆਪਣੀ ਸ਼ਕਤੀ ਬਰਕਰਾਰ ਨਹੀਂ ਰੱਖੇਗੀ, ਅਤੇ ਉਹ ਅਤੇ ਉਸਦੀ ਸ਼ਕਤੀ ਕਾਇਮ ਨਹੀਂ ਰਹੇਗੀ। ਉਹਨਾਂ ਦਿਨਾਂ ਵਿੱਚ ਉਸਨੂੰ ਧੋਖਾ ਦਿੱਤਾ ਜਾਵੇਗਾ, ਉਸਦੇ ਸ਼ਾਹੀ ਸੁਰੱਖਿਅਤ ਅਤੇ ਉਸਦੇ ਪਿਤਾ ਅਤੇ ਉਸਦਾ ਸਮਰਥਨ ਕਰਨ ਵਾਲੇ ਦੇ ਨਾਲ।
ਹਮਲਾਵਰ ਆਪਣੀ ਮਰਜ਼ੀ ਅਨੁਸਾਰ ਕਰੇਗਾ; ਕੋਈ ਵੀ ਉਸਦੇ ਵਿਰੁੱਧ ਖੜਾ ਨਹੀਂ ਹੋ ਸਕੇਗਾ। ਉਹ ਆਪਣੇ ਆਪ ਨੂੰ ਸੁੰਦਰ ਧਰਤੀ ਵਿੱਚ ਸਥਾਪਿਤ ਕਰੇਗਾ ਅਤੇ ਇਸਨੂੰ ਤਬਾਹ ਕਰਨ ਦੀ ਸ਼ਕਤੀ ਪ੍ਰਾਪਤ ਕਰੇਗਾ। ਉਹ ਆਪਣੇ ਪੂਰੇ ਰਾਜ ਦੀ ਤਾਕਤ ਨਾਲ ਆਉਣਾ ਤੈਅ ਕਰੇਗਾ ਅਤੇ ਦੱਖਣ ਦੇ ਰਾਜੇ ਨਾਲ ਗੱਠਜੋੜ ਕਰੇਗਾ। ਅਤੇ ਉਹ ਰਾਜ ਨੂੰ ਉਖਾੜ ਸੁੱਟਣ ਲਈ ਉਸਨੂੰ ਇੱਕ ਧੀ ਦੇ ਵਿਆਹ ਵਿੱਚ ਦੇਵੇਗਾ, ਪਰ ਉਸਦੀ ਯੋਜਨਾ ਸਫ਼ਲ ਨਹੀਂ ਹੋਵੇਗੀ ਜਾਂ ਉਸਦੀ ਮਦਦ ਨਹੀਂ ਕਰੇਗੀ।
"ਮੈਂ ਆਪਣੀਆਂ ਅੱਖਾਂ ਨਾਲ ਇਕਰਾਰ ਕੀਤਾ ਸੀ
ਕਿ ਮੈਂ ਕਿਸੇ ਮੁਟਿਆਰ ਨੂੰ ਕਾਮਵਾਸਨਾ ਨਾਲ ਨਹੀਂ ਦੇਖਾਂਗਾ।
ਬੁੱਧ ਤੈਨੂੰ ਵਿਭਚਾਰੀ ਇਸਤਰੀ ਤੋਂ ਵੀ ਬਚਾਵੇਗੀ,
ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ,
ਜਿਸ ਨੇ ਆਪਣੀ ਜਵਾਨੀ ਦੇ ਸਾਥੀ ਨੂੰ ਛੱਡ ਦਿੱਤਾ ਹੈ,
ਅਤੇ ਉਸ ਨੇਮ ਨੂੰ ਅਣਡਿੱਠਾ ਕਰ ਦਿੱਤਾ ਹੈ ਜੋ ਪਰਮੇਸ਼ਵਰ ਦੇ ਸਾਹਮਣੇ ਕੀਤਾ ਸੀ।