Pular para o conteúdo
Publicidade

ਜ਼ਕਰਯਾਹ 6

ਚਾਰ ਰੱਥ

1 ਮੈਂ ਮੁੜ ਕੇ ਵੇਖਿਆ, ਦੋ ਪਹਾੜਾਂ ਦੇ ਵਿੱਚੋਂ ਚਾਰ ਰੱਥ ਬਾਹਰ ਨੂੰ ਨਿੱਕਲ ਰਹੇ ਸਨ ਅਤੇ ਉਹ ਪਹਾੜ ਪਿੱਤਲ ਦੇ ਪਹਾੜ ਸਨ। 2 ਪਹਿਲੇ ਰੱਥ ਦੇ ਲਾਲ ਘੋੜੇ ਸਨ, ਦੂਜੇ ਰੱਥ ਦੇ ਕਾਲੇ, 3 ਤੀਸਰੇ ਰੱਥ ਦੇ ਘੋੜੇ ਚਿੱਟੇ ਅਤੇ ਚੌਥੇ ਰੱਥ ਦੇ ਘੋੜੇ ਡੱਬੇ ਅਤੇ ਉਹ ਸਾਰੇ ਤਾਕਤਵਰ ਸਨ। 4 ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, "ਮੇਰੇ ਮਹਾਰਾਜ, ਇਹ ਕੀ ਹਨ?"

5 ਦੂਤ ਨੇ ਮੈਨੂੰ ਉੱਤਰ ਦਿੱਤਾ, "ਇਹ ਸਵਰਗ ਦੀਆਂ ਚਾਰ ਆਤਮਾਵਾਂ ਹਨ, ਜੋ ਨਿੱਕਲਦੀਆਂ ਹਨ, ਜਦ ਉਹ ਸਾਰੀ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜੀਆਂ ਹੋਣ। 6 ਜਿਸ ਕੋਲ ਕਾਲੇ ਘੋੜੇ ਹਨ, ਉਹ ਉੱਤਰ ਦੇਸ਼ ਵੱਲ ਜਾ ਰਹੇ ਹਨ, ਇੱਕ ਚਿੱਟੇ ਘੋੜਿਆਂ ਵਾਲਾ ਪੱਛਮ ਵੱਲ ਅਤੇ ਜਿਸ ਕੋਲ ਡੱਬੇ ਘੋੜੇ ਹਨ ਉਹ ਦੱਖਣ ਵੱਲ ਜਾ ਰਹੇ ਹਨ।"

7 ਜਦੋਂ ਸ਼ਕਤੀਸ਼ਾਲੀ ਘੋੜੇ ਬਾਹਰ ਚਲੇ ਗਏ, ਤਾਂ ਉਹ ਸਾਰੀ ਧਰਤੀ ਉੱਤੇ ਜਾਣ ਲਈ ਤਣਾਅ ਵਿੱਚ ਸਨ। ਅਤੇ ਉਸਨੇ ਕਿਹਾ, "ਸਾਰੀ ਧਰਤੀ ਉੱਤੇ ਜਾਓ!" ਇਸ ਲਈ ਉਹ ਸਾਰੀ ਧਰਤੀ ਉੱਤੇ ਚਲੇ ਗਏ।

8 ਤਦ ਉਸ ਨੇ ਆਵਾਜ਼ ਮਾਰ ਕੇ ਮੈਨੂੰ ਕਿਹਾ, ਵੇਖ, "ਜਿਹੜੇ ਉੱਤਰ ਦੇਸ਼ ਨੂੰ ਜਾਂਦੇ ਹਨ, ਉਹਨਾਂ ਨੇ ਉੱਤਰ ਦੇਸ਼ ਵਿੱਚ ਮੇਰੇ ਆਤਮਾ ਨੂੰ ਸ਼ਾਂਤੀ ਦਿੱਤੀ ਹੈ।"

ਯਹੋਸ਼ੁਆ ਦਾ ਮੁਕਟ

9 ਯਾਹਵੇਹ ਦਾ ਵਚਨ ਮੇਰੇ ਕੋਲ ਆਇਆ: 10 "ਤੂੰ ਗੁਲਾਮਾਂ ਵਿੱਚੋਂ ਹਲਦਈ, ਤੋਬਿਆਹ ਅਤੇ ਯਦਾਯਾਹ ਨੂੰ ਲੈ ਅਤੇ ਤੂੰ ਅੱਜ ਦੇ ਹੀ ਦਿਨ ਆ ਕੇ ਸਫ਼ਨਯਾਹ ਦੇ ਪੁੱਤਰ ਯੋਸ਼ੀਯਾਹ ਦੇ ਘਰ ਜਾ, ਜਿੱਥੇ ਉਹ ਬਾਬੇਲ ਤੋਂ ਆਏ ਹਨ। 11 ਚਾਂਦੀ ਅਤੇ ਸੋਨਾ ਲੈ ਕੇ ਇੱਕ ਮੁਕਟ ਬਣਾ ਕੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਦੇ ਸਿਰ ਉੱਤੇ ਰੱਖ। 12 ਉਸਨੂੰ ਦੱਸੋ ਕਿ ਇਹ ਉਹ ਹੈ ਜੋ ਯਾਹਵੇਹ ਸਰਵਸ਼ਕਤੀਮਾਨ ਆਖਦਾ ਹੈ: ‘ਇਹ ਉਹ ਆਦਮੀ ਹੈ ਜਿਸਦਾ ਨਾਮ ਸ਼ਾਖਾ ਹੈ, ਅਤੇ ਉਹ ਆਪਣੇ ਸਥਾਨ ਤੋਂ ਸ਼ਾਖਾ ਕੱਢੇਗਾ ਅਤੇ ਯਾਹਵੇਹ ਦੀ ਹੈਕਲ ਬਣਾਏਗਾ। 13 ਇਹ ਉਹ ਹੈ ਜੋ ਯਾਹਵੇਹ ਦੀ ਹੈਕਲ ਬਣਾਵੇਗਾ ਅਤੇ ਉਹ ਸ਼ਾਨ ਵਾਲਾ ਹੋਵੇਗਾ ਅਤੇ ਆਪਣੇ ਸਿੰਘਾਸਣ ਤੇ ਬੈਠ ਕੇ ਰਾਜ ਕਰੇਗਾ। ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ ਅਤੇ ਦੋਹਾਂ ਦੇ ਵਿੱਚ ਸ਼ਾਂਤੀ ਦੀਆਂ ਯੋਜਨਾਵਾਂ ਹੋਣਗੀਆਂ।’ 14 ਇਹ ਤਾਜ ਹੇਲਮ, ਤੋਬਿਆਹ, ਯਦਾਯਾਹ ਅਤੇ ਸਫ਼ਨਯਾਹ ਦੇ ਪੁੱਤਰ ਹੇਂਨ ਨੂੰ ਯਾਹਵੇਹ ਦੀ ਹੈਕਲ ਵਿੱਚ ਯਾਦਗਾਰ ਵਜੋਂ ਦਿੱਤਾ ਜਾਵੇਗਾ। 15 ਜਿਹੜੇ ਦੂਰ ਹਨ ਉਹ ਆਉਣਗੇ ਅਤੇ ਯਾਹਵੇਹ ਦੀ ਹੈਕਲ ਨੂੰ ਬਣਾਉਣ ਵਿੱਚ ਮਦਦ ਕਰਨਗੇ, ਅਤੇ ਤੁਸੀਂ ਜਾਣੋਗੇ ਕਿ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਇਹ ਉਦੋਂ ਵਾਪਰੇਗਾ ਜੇਕਰ ਤੁਸੀਂ ਪੂਰੇ ਮਨ ਨਾਲ ਆਪਣੇ ਯਾਹਵੇਹ ਦਾ ਹੁਕਮ ਮੰਨੋਗੇ।"

Estes versículos te tocaram? Ore agora!

+581 estão orando agora.

Junte-se à corrente de oração.