1 ਸਰਬਸ਼ਕਤੀਮਾਨ ਯਾਹਵੇਹ ਦਾ ਸ਼ਬਦ ਮੇਰੇ ਕੋਲ ਆਇਆ।
2 ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: "ਮੈਂ ਸੀਯੋਨ ਲਈ ਬਹੁਤ ਈਰਖਾਲੂ ਹਾਂ; ਮੈਂ ਉਸ ਲਈ ਈਰਖਾ ਨਾਲ ਸੜ ਰਿਹਾ ਹਾਂ।"
3 ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: "ਮੈਂ ਸੀਯੋਨ ਵਾਪਸ ਆਵਾਂਗਾ ਅਤੇ ਯੇਰੂਸ਼ਲੇਮ ਵਿੱਚ ਰਹਾਂਗਾ। ਤਦ ਯੇਰੂਸ਼ਲੇਮ ਨੂੰ ਵਫ਼ਾਦਾਰ ਸ਼ਹਿਰ ਕਿਹਾ ਜਾਵੇਗਾ, ਅਤੇ ਸਰਵ ਸ਼ਕਤੀਮਾਨ ਦੇ ਪਰਬਤ ਨੂੰ ਪਵਿੱਤਰ ਪਰਬਤ ਕਿਹਾ ਜਾਵੇਗਾ।"
4 ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: "ਇੱਕ ਵਾਰ ਫਿਰ ਬੁੱਢੇ ਆਦਮੀ ਅਤੇ ਔਰਤਾਂ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਬੈਠੇ ਹੋਣਗੇ ਅਤੇ ਉਨ੍ਹਾਂ ਦੀ ਉਮਰ ਦੇ ਕਾਰਨ, ਉਨ੍ਹਾਂ ਵਿੱਚੋਂ ਹਰ ਇੱਕ ਦੇ ਹੱਥ ਵਿੱਚ ਸੋਟੀ ਹੋਵੇਗੀ। 5 ਸ਼ਹਿਰ ਦੀਆਂ ਸੜਕਾਂ ਮੁੰਡਿਆਂ ਅਤੇ ਕੁੜੀਆਂ ਨਾਲ ਭਰੀਆਂ ਹੋਣਗੀਆਂ।"
6 ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: "ਕਿ ਭਾਵੇਂ ਇਹ ਪਰਜਾ ਦੇ ਬਚੇ ਹੋਏ ਲੋਕਾਂ ਲਈ ਇਹ ਅਸੰਭਵ ਜਾਪਦਾ ਹੈ ਪਰ ਕੀ ਇਹ ਮੇਰੇ ਲਈ ਅਸੰਭਵ ਹੈ?" ਸੈਨਾਂ ਦਾ ਯਾਹਵੇਹ ਦਾ ਵਾਕ ਹੈ।
7 ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: "ਮੈਂ ਆਪਣੇ ਲੋਕਾਂ ਨੂੰ ਪੂਰਬ ਅਤੇ ਪੱਛਮ ਦੇ ਦੇਸ਼ਾਂ ਤੋਂ ਬਚਾਵਾਂਗਾ। 8 ਮੈਂ ਉਹਨਾਂ ਨੂੰ ਯੇਰੂਸ਼ਲੇਮ ਵਿੱਚ ਰਹਿਣ ਲਈ ਵਾਪਸ ਲਿਆਵਾਂਗਾ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਵਜੋਂ ਵਫ਼ਾਦਾਰ ਅਤੇ ਧਰਮੀ ਹੋਵਾਂਗਾ।"
9 ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: "ਹੁਣ ਇਨ੍ਹਾਂ ਸ਼ਬਦਾਂ ਨੂੰ ਸੁਣੋ ਕਿ ਤੁਹਾਡੇ ਹੱਥ ਤਕੜੇ ਹੋਣ ਤਾਂ ਜੋ ਤੁਹਾਡੇ ਹੱਥ ਮਜ਼ਬੂਤ ਹੋਣ, ਇਹ ਵਚਨ ਉਨ੍ਹਾਂ ਨਬੀਆਂ ਦੁਆਰਾ ਕਹੇ ਗਏ ਸਨ ਜੋ ਸਰਬਸ਼ਕਤੀਮਾਨ ਯਾਹਵੇਹ ਦੇ ਭਵਨ ਦੀ ਨੀਂਹ ਰੱਖਣ ਸਮੇਂ ਮੌਜੂਦ ਸਨ। 10 ਉਸ ਸਮੇਂ ਤੋਂ ਪਹਿਲਾਂ ਨਾ ਤਾਂ ਮਨੁੱਖਾਂ ਨੂੰ ਮਜ਼ਦੂਰੀ ਦਿੱਤੀ ਜਾਂਦੀ ਸੀ ਅਤੇ ਨਾ ਹੀ ਪਸ਼ੂਆਂ ਨੂੰ। ਕੋਈ ਵੀ ਆਪਣੇ ਦੁਸ਼ਮਣਾਂ ਦੇ ਕਾਰਨ ਸੁਰੱਖਿਅਤ ਢੰਗ ਨਾਲ ਆਪਣਾ ਕਾਰੋਬਾਰ ਨਹੀਂ ਕਰ ਸਕਦਾ ਸੀ, ਕਿਉਂਕਿ ਇਹ ਮੈਂ ਉਹਨਾਂ ਸਾਰਿਆਂ ਨੂੰ ਇੱਕ-ਦੂਜੇ ਦੇ ਵਿਰੁੱਧ ਕੀਤਾ ਸੀ। 11 ਪਰ ਹੁਣ ਮੈਂ ਇਸ ਲੋਕਾਂ ਦੇ ਨਾਲ ਅਜਿਹਾ ਨਹੀਂ ਕਰਾਂਗਾ ਜਿਵੇਂ ਮੈਂ ਪਿਛਲੇ ਸਮੇਂ ਵਿੱਚ ਕੀਤਾ ਸੀ," ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
12 "ਬੀਜ ਚੰਗੀ ਤਰ੍ਹਾਂ ਵਧੇਗਾ, ਅੰਗੂਰੀ ਵੇਲ ਆਪਣਾ ਫਲ ਦੇਵੇਗੀ, ਜ਼ਮੀਨ ਆਪਣੀ ਫ਼ਸਲ ਪੈਦਾ ਕਰੇਗੀ, ਅਤੇ ਅਕਾਸ਼ ਆਪਣੀ ਤ੍ਰੇਲ ਸੁੱਟੇਗਾ। ਮੈਂ ਇਹ ਸਾਰੀਆਂ ਚੀਜ਼ਾਂ ਇਸ ਪਰਜਾ ਦੇ ਨੂੰ ਵਿਰਾਸਤ ਵਜੋਂ ਦੇਵਾਂਗਾ। 13 ਜਿਵੇਂ ਤੁਸੀਂ, ਯਹੂਦਾਹ ਅਤੇ ਇਸਰਾਏਲ, ਕੌਮਾਂ ਵਿੱਚ ਸਰਾਪ ਹੋ, ਉਸੇ ਤਰ੍ਹਾਂ ਮੈਂ ਤੁਹਾਨੂੰ ਬਚਾਵਾਂਗਾ, ਅਤੇ ਤੁਸੀਂ ਇੱਕ ਬਰਕਤ ਹੋਵੋਂਗੇ। ਭੈਭੀਤ ਨਾ ਹੋਵੋ, ਪਰ ਆਪਣੇ ਹੱਥ ਮਜ਼ਬੂਤ ਹੋਣ ਦਿਓ।"
14 ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: "ਜਿਵੇਂ ਮੈਂ ਤੁਹਾਡੇ ਉੱਤੇ ਬਿਪਤਾ ਲਿਆਉਣ ਦਾ ਪੱਕਾ ਇਰਾਦਾ ਕੀਤਾ ਸੀ ਅਤੇ ਜਦੋਂ ਤੁਹਾਡੇ ਪੁਰਖਿਆਂ ਨੇ ਮੈਨੂੰ ਨਾਰਾਜ਼ ਕੀਤਾ ਸੀ ਤਾਂ ਕੋਈ ਤਰਸ ਨਹੀਂ ਦਿਖਾਇਆ, 15 ਯਾਹਵੇਹ ਆਖਦਾ ਹੈ। ਹੁਣ ਮੈਂ ਯੇਰੂਸ਼ਲੇਮ ਅਤੇ ਯਹੂਦਾਹ ਲਈ ਦੁਬਾਰਾ ਚੰਗਾ ਕਰਨ ਦਾ ਇਰਾਦਾ ਕੀਤਾ ਹੈ। ਤੁਸੀਂ ਨਾ ਡਰੋ 16 ਇਹ ਉਹ ਕੰਮ ਹਨ ਜੋ ਤੁਹਾਨੂੰ ਕਰਨੇ ਚਾਹੀਦੇ ਹਨ: ਅਤੇ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ, ਅਤੇ ਆਪਣੀਆਂ ਅਦਾਲਤਾਂ ਵਿੱਚ ਸੱਚਾ ਅਤੇ ਸਹੀ ਨਿਰਣਾ ਕਰੋ; 17 ਇੱਕ-ਦੂਜੇ ਦੇ ਵਿਰੁੱਧ ਬੁਰਿਆਈ ਦੀ ਵਿਉਂਤ ਨਾ ਬਣਾਓ ਅਤੇ ਝੂਠੀ ਸਹੁੰ ਖਾਣ ਨਾਲ ਪਿਆਰ ਨਾ ਕਰੋ। ਮੈਂ ਇਸ ਸਭ ਤੋਂ ਨਫ਼ਰਤ ਕਰਦਾ ਹਾਂ," ਯਾਹਵੇਹ ਦਾ ਵਾਕ ਹੈ।
18 ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ।
19 ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: "ਚੌਥੇ, ਪੰਜਵੇਂ, ਸੱਤਵੇਂ ਅਤੇ ਦਸਵੇਂ ਮਹੀਨਿਆਂ ਦੇ ਵਰਤ ਯਹੂਦਾਹ ਲਈ ਖੁਸ਼ੀ ਅਤੇ ਅਮਨ ਚੈਨ ਦਾ ਤਿਉਹਾਰ ਬਣ ਜਾਣਗੇ। ਇਸ ਲਈ ਸੱਚਾਈ ਅਤੇ ਸ਼ਾਂਤੀ ਨੂੰ ਪਿਆਰ ਕਰੋ।"
20 ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: "ਬਹੁਤ ਸਾਰੇ ਲੋਕ ਅਤੇ ਬਹੁਤ ਸਾਰੇ ਸ਼ਹਿਰਾਂ ਦੇ ਵਾਸੀ ਆਉਣਗੇ, 21 ਅਤੇ ਇੱਕ ਸ਼ਹਿਰ ਦੇ ਵਾਸੀ ਦੂਜੇ ਸ਼ਹਿਰ ਵਿੱਚ ਜਾਣਗੇ ਅਤੇ ਕਹਿਣਗੇ, ‘ਆਓ ਅਸੀਂ ਇੱਕ ਵਾਰ ਯਾਹਵੇਹ ਅੱਗੇ ਬੇਨਤੀ ਕਰਨ ਲਈ ਚੱਲੀਏ। ਅਤੇ ਸਰਬਸ਼ਕਤੀਮਾਨ ਯਾਹਵੇਹ ਨੂੰ ਭਾਲੋ। ਮੈਂ ਆਪ ਜਾ ਰਿਹਾ ਹਾਂ।’ 22 ਅਤੇ ਬਹੁਤ ਸਾਰੇ ਲੋਕ ਅਤੇ ਸ਼ਕਤੀਸ਼ਾਲੀ ਕੌਮਾਂ ਸਰਬਸ਼ਕਤੀਮਾਨ ਯਾਹਵੇਹ ਨੂੰ ਲੱਭਣ ਅਤੇ ਉਸ ਨੂੰ ਬੇਨਤੀ ਕਰਨ ਲਈ ਯੇਰੂਸ਼ਲੇਮ ਵਿੱਚ ਆਉਣਗੀਆਂ।"
23 ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: "ਕਿ ਉਹਨਾਂ ਦਿਨਾਂ ਵਿੱਚ ਅਲੱਗ-ਅਲੱਗ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜ੍ਹਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ, ‘ਕਿਉਂ ਜੋ ਅਸੀਂ ਸੁਣਿਆ ਹੈ ਕਿ ਪਰਮੇਸ਼ਵਰ ਤੁਹਾਡੇ ਨਾਲ ਹੈ।’ "