Pular para o conteúdo
Publicidade

ਜ਼ਕਰਯਾਹ 3

ਪ੍ਰਧਾਨ ਜਾਜਕ ਲਈ ਸਾਫ਼ ਕੱਪੜੇ

1 ਫਿਰ ਉਸਨੇ ਮੈਨੂੰ ਯਹੋਸ਼ੁਆ ਪ੍ਰਧਾਨ ਜਾਜਕ ਦਿਖਾਇਆ ਜੋ ਯਾਹਵੇਹ ਦੇ ਦੂਤ ਦੇ ਸਾਮ੍ਹਣੇ ਖੜ੍ਹਾ ਸੀ ਅਤੇ ਸ਼ੈਤਾਨ3:1 ਸ਼ੈਤਾਨ ਇਬਰਾਨੀ ਭਾਸ਼ਾ ਦਾ ਅਰਥ ਵਿਰੋਧੀ ਉਸ ਦੇ ਸੱਜੇ ਪਾਸੇ ਉੱਤੇ ਦੋਸ਼ ਲਗਾਉਣ ਲਈ ਖੜ੍ਹਾ ਸੀ। 2 ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, "ਹੇ ਸ਼ੈਤਾਨ! ਯਾਹਵੇਹ ਤੈਨੂੰ ਝਿੜਕਦਾ ਹੈ, ਯਾਹਵੇਹ, ਜਿਸ ਨੇ ਯੇਰੂਸ਼ਲੇਮ ਨੂੰ ਚੁਣਿਆ ਹੈ, ਤੈਨੂੰ ਝਿੜਕਦਾ ਹੈ! ਕੀ ਇਹ ਆਦਮੀ ਅੱਗ ਤੋਂ ਖੋਹੀ ਗਈ ਬਲਦੀ ਸੋਟੀ ਨਹੀਂ ਹੈ?"

3 ਹੁਣ ਯਹੋਸ਼ੁਆ ਨੇ ਗੰਦੇ ਕੱਪੜੇ ਪਾਏ ਹੋਏ ਸਨ ਜਦੋਂ ਉਹ ਦੂਤ ਦੇ ਸਾਮ੍ਹਣੇ ਖੜ੍ਹਾ ਸੀ। 4 ਦੂਤ ਨੇ ਉਹਨਾਂ ਨੂੰ ਜਿਹੜੇ ਉਸ ਦੇ ਅੱਗੇ ਖੜ੍ਹੇ ਸਨ ਆਖਿਆ, "ਉਸ ਦੇ ਗੰਦੇ ਕੱਪੜੇ ਲਾਹ ਦਿਓ।"

ਤਦ ਉਸ ਨੇ ਯਹੋਸ਼ੁਆ ਨੂੰ ਕਿਹਾ, "ਵੇਖ, ਮੈਂ ਤੇਰਾ ਪਾਪ ਦੂਰ ਕਰ ਲਿਆ ਹੈ ਅਤੇ ਮੈਂ ਤੇਰੇ ਉੱਤੇ ਚੰਗੇ ਕੱਪੜੇ ਪਾਵਾਂਗਾ।"

5 ਫਿਰ ਮੈਂ ਕਿਹਾ, "ਉਸ ਦੇ ਸਿਰ ਤੇ ਸਾਫ਼ ਪੱਗ ਬੰਨ੍ਹੋ।" ਇਸ ਲਈ ਉਹਨਾਂ ਨੇ ਉਸਦੇ ਸਿਰ ਤੇ ਇੱਕ ਸਾਫ਼ ਪੱਗ ਬੰਨ੍ਹੀ ਅਤੇ ਉਸਨੂੰ ਕੱਪੜੇ ਪਹਿਨਾਏ, ਜਦ ਕਿ ਯਾਹਵੇਹ ਦਾ ਦੂਤ ਕੋਲ ਖੜ੍ਹਾ ਸੀ।

6 ਯਾਹਵੇਹ ਦੇ ਦੂਤ ਨੇ ਯਹੋਸ਼ੁਆ ਨੂੰ ਇਹ ਹੁਕਮ ਦਿੱਤਾ: 7 "ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿ ਜੇ ਤੂੰ ਮੇਰਿਆ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ, ਮੇਰੇ ਵਿਹੜਿਆਂ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਉਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ।

8 " ‘ਹੇ ਪ੍ਰਧਾਨ ਜਾਜਕ ਯਹੋਸ਼ੁਆ, ਸੁਣ, ਤੂੰ ਅਤੇ ਤੇਰੇ ਸਾਥੀ ਜਿਹੜੇ ਸਾਹਮਣੇ ਬੈਠੇ ਹੋਏ ਹਨ, ਜੋ ਆਉਣ ਵਾਲੀਆਂ ਚੀਜ਼ਾਂ ਦੇ ਪ੍ਰਤੀਕ ਹਨ: ਮੈਂ ਆਪਣੇ ਸੇਵਕ, ਟਾਹਣੀਆਂ ਨੂੰ ਲਿਆਉਣ ਜਾ ਰਿਹਾ ਹਾਂ। 9 ਵੇਖੋ, ਉਹ ਪੱਥਰ ਜੋ ਮੈਂ ਯਹੋਸ਼ੁਆ ਦੇ ਸਾਹਮਣੇ ਰੱਖਿਆ ਹੈ! ਉਸ ਇੱਕ ਪੱਥਰ ਉੱਤੇ ਸੱਤ ਅੱਖਾਂ ਹਨ, ਅਤੇ ਮੈਂ ਇਸ ਉੱਤੇ ਇੱਕ ਸ਼ਿਲਾਲੇਖ ਉੱਕਰ ਦਿਆਂਗਾ,’ ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਅਤੇ ਮੈਂ ਇੱਕ ਦਿਨ ਵਿੱਚ ਇਸ ਧਰਤੀ ਦੇ ਪਾਪ ਨੂੰ ਦੂਰ ਕਰ ਦਿਆਂਗਾ।

10 " ‘ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਆਂਢੀ ਨੂੰ ਆਪਣੀ ਅੰਗੂਰੀ ਵੇਲ ਅਤੇ ਹੰਜੀਰ ਦੇ ਰੁੱਖ ਹੇਠਾਂ ਬੈਠਣ ਲਈ ਬੁਲਾਵੇਗਾ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।"

Estes versículos te tocaram? Ore agora!

+581 estão orando agora.

Junte-se à corrente de oração.