Pular para o conteúdo
Publicidade

ਜ਼ਕਰਯਾਹ 10

ਯਾਹਵੇਹ ਯਹੂਦਾਹ ਦੀ ਦੇਖਭਾਲ ਕਰੇਗਾ

1 ਬਸੰਤ ਰੁੱਤ ਵਿੱਚ ਮੀਂਹ ਲਈ ਯਾਹਵੇਹ ਨੂੰ ਪੁੱਛੋ;

ਇਹ ਯਾਹਵੇਹ ਹੈ ਜੋ ਗਰਜਾਂ ਨੂੰ ਭੇਜਦਾ ਹੈ।

ਉਹ ਸਾਰਿਆਂ ਲੋਕਾਂ ਨੂੰ ਮੀਂਹ ਵਰ੍ਹਾਉਂਦਾ ਹੈ,

ਅਤੇ ਖੇਤ ਦੇ ਬੂਟੇ ਸਾਰਿਆਂ ਨੂੰ ਦਿੰਦਾ ਹੈ।

2 ਮੂਰਤੀਆਂ ਛਲ ਬੋਲਦੀਆਂ ਹਨ,

ਝੂਠ ਬੋਲਣ ਵਾਲੇ ਦਰਸ਼ਣ ਦੇਖਦੇ ਹਨ;

ਉਹ ਝੂਠੇ ਸੁਪਨੇ ਦੱਸਦੇ ਹਨ,

ਉਹ ਵਿਅਰਥ ਦਿਲਾਸਾ ਦਿੰਦੇ ਹਨ।

ਇਸ ਲਈ ਲੋਕ ਭੇਡਾਂ ਵਾਂਗ ਭਟਕਦੇ ਹਨ

ਆਜੜੀ ਦੀ ਘਾਟ ਕਾਰਨ ਸਤਾਏ ਜਾਂਦੇ ਹਨ।

3 "ਮੇਰਾ ਗੁੱਸਾ ਆਜੜੀਆਂ ਉੱਤੇ ਭੜਕਦਾ ਹੈ,

ਅਤੇ ਮੈਂ ਆਗੂਆਂ ਨੂੰ ਸਜ਼ਾ ਦਿਆਂਗਾ;

ਯਾਹਵੇਹ ਸਰਬਸ਼ਕਤੀਮਾਨ

ਆਪਣੇ ਇੱਜੜ, ਯਹੂਦਾਹ ਦੇ ਲੋਕਾਂ ਦੀ

ਦੇਖਭਾਲ ਕਰੇਗਾ ਅਤੇ ਉਹਨਾਂ ਨੂੰ ਲੜਾਈ ਵਿੱਚ ਇੱਕ ਹੰਕਾਰੀ ਘੋੜੇ ਵਾਂਗ ਬਣਾਵੇਗਾ।

4 ਯਹੂਦਾਹ ਤੋਂ ਖੂੰਜੇ ਦਾ ਪੱਥਰ ਆਵੇਗਾ,

ਉਸ ਤੋਂ ਤੰਬੂ ਦੀ ਖੰਭ,

ਉਸ ਤੋਂ ਲੜਾਈ ਦਾ ਧਨੁਸ਼,

ਉਸ ਤੋਂ ਹਰ ਇੱਕ ਹਾਕਮ ਆਵੇਗਾ।

5 ਉਹ ਇਕੱਠੇ ਹੋ ਕੇ ਲੜਾਈ ਵਿੱਚ ਯੋਧਿਆਂ ਵਾਂਗ ਹੋਣਗੇ

ਆਪਣੇ ਦੁਸ਼ਮਣ ਨੂੰ ਗਲੀਆਂ ਦੇ ਚਿੱਕੜ ਵਿੱਚ ਮਿੱਧਣਗੇ।

ਉਹ ਲੜਨਗੇ ਕਿਉਂਕਿ ਪ੍ਰਭੂ ਉਹਨਾਂ ਦੇ ਨਾਲ ਹੈ,

ਅਤੇ ਉਹ ਦੁਸ਼ਮਣ ਦੇ ਘੋੜਸਵਾਰਾਂ ਨੂੰ ਸ਼ਰਮਸਾਰ ਕਰ ਦੇਣਗੇ।

6 "ਮੈਂ ਯਹੂਦਾਹ ਨੂੰ ਮਜ਼ਬੂਤ ਕਰਾਂਗਾ

ਅਤੇ ਯੋਸੇਫ਼ ਦੇ ਗੋਤਾਂ ਨੂੰ ਬਚਾਵਾਂਗਾ।

ਮੈਂ ਉਹਨਾਂ ਨੂੰ ਬਹਾਲ ਕਰਾਂਗਾ

ਕਿਉਂਕਿ ਮੈਨੂੰ ਉਹਨਾਂ ਉੱਤੇ ਤਰਸ ਆਉਂਦਾ ਹੈ।

ਉਹ ਇਸ ਤਰ੍ਹਾਂ ਹੋਣਗੇ ਜਿਵੇਂ

ਮੈਂ ਉਹਨਾਂ ਨੂੰ ਰੱਦ ਨਹੀਂ ਕੀਤਾ ਸੀ,

ਕਿਉਂਕਿ ਮੈਂ ਉਹਨਾਂ ਦਾ ਪਰਮੇਸ਼ਵਰ ਹਾਂ

ਅਤੇ ਮੈਂ ਉਹਨਾਂ ਨੂੰ ਉੱਤਰ ਦਿਆਂਗਾ।

7 ਇਫ਼ਰਾਈਮ ਯੋਧਿਆਂ ਵਾਂਙੁ ਹੋ ਜਾਣਗੇ,

ਅਤੇ ਉਹਨਾਂ ਦੇ ਦਿਲ ਮੈ ਵਾਂਗ ਖੁਸ਼ ਹੋਣਗੇ।

ਉਹਨਾਂ ਦੇ ਬੱਚੇ ਇਸ ਨੂੰ ਵੇਖਣਗੇ ਅਤੇ ਖੁਸ਼ ਹੋਣਗੇ;

ਉਹਨਾਂ ਦੇ ਦਿਲ ਯਾਹਵੇਹ ਵਿੱਚ ਅਨੰਦ ਹੋਣਗੇ।

8 ਮੈਂ ਉਹਨਾਂ ਲਈ ਸੰਕੇਤ ਕਰਾਂਗਾ

ਅਤੇ ਉਹਨਾਂ ਨੂੰ ਅੰਦਰ ਇਕੱਠਾ ਕਰਾਂਗਾ।

ਯਕੀਨਨ ਮੈਂ ਉਹਨਾਂ ਨੂੰ ਛੁਡਾਵਾਂਗਾ

ਉਹ ਪਹਿਲਾਂ ਵਾਂਗ ਹੀ ਅਣਗਿਣਤ ਹੋਣਗੇ।

9 ਭਾਵੇਂ ਮੈਂ ਉਹਨਾਂ ਨੂੰ ਲੋਕਾਂ ਵਿੱਚ ਖਿਲਾਰ ਦਿਆਂ,

ਪਰ ਦੂਰ-ਦੁਰਾਡੇ ਦੇਸ਼ਾਂ ਵਿੱਚ ਉਹ ਮੈਨੂੰ ਚੇਤੇ ਕਰਨਗੇ।

ਉਹ ਅਤੇ ਉਹਨਾਂ ਦੇ ਬੱਚੇ ਬਚ ਜਾਣਗੇ,

ਅਤੇ ਉਹ ਵਾਪਸ ਆ ਜਾਣਗੇ।

10 ਮੈਂ ਉਹਨਾਂ ਨੂੰ ਮਿਸਰ ਤੋਂ ਵਾਪਸ ਲਿਆਵਾਂਗਾ

ਅਤੇ ਅੱਸ਼ੂਰ ਤੋਂ ਉਹਨਾਂ ਨੂੰ ਇਕੱਠਾ ਕਰਾਂਗਾ।

ਮੈਂ ਉਹਨਾਂ ਨੂੰ ਗਿਲਆਦ ਅਤੇ ਲਬਾਨੋਨ ਵਿੱਚ ਲਿਆਵਾਂਗਾ,

ਅਤੇ ਉੱਥੇ ਉਹਨਾਂ ਲਈ ਥਾਂ ਨਹੀਂ ਹੋਵੇਗੀ।

11 ਉਹ ਮੁਸੀਬਤ ਦੇ ਸਮੁੰਦਰ ਵਿੱਚੋਂ ਦੀ ਲੰਘਣਗੇ;

ਉੱਗਦਾ ਸਾਗਰ ਆਪਣੇ ਅਧੀਨ ਹੋ ਜਾਵੇਗਾ

ਅਤੇ ਨੀਲ ਨਦੀ ਦੀਆਂ ਸਾਰੀਆਂ ਡੂੰਘਾਈਆਂ ਸੁੱਕ ਜਾਣਗੀਆਂ।

ਅੱਸ਼ੂਰ ਦਾ ਹੰਕਾਰ ਢਾਹਿਆ ਜਾਵੇਗਾ

ਅਤੇ ਮਿਸਰ ਦਾ ਰਾਜ-ਦੰਡ ਖਤਮ ਹੋ ਜਾਵੇਗਾ।

12 ਮੈਂ ਉਹਨਾਂ ਨੂੰ ਯਾਹਵੇਹ

ਵਿੱਚ ਮਜ਼ਬੂਤ ਕਰਾਂਗਾ ਅਤੇ ਉਹ ਉਸਦੇ ਨਾਮ ਵਿੱਚ ਸੁਰੱਖਿਅਤ ਰਹਿਣਗੇ,"

ਯਾਹਵੇਹ ਦਾ ਐਲਾਨ ਕਰਦਾ ਹੈ।

Estes versículos te tocaram? Ore agora!

+581 estão orando agora.

Junte-se à corrente de oração.