Pular para o conteúdo
Publicidade

ਜ਼ਕਰਯਾਹ 5

ਉੱਡਦੇ ਪੱਤਰ ਦਾ ਦਰਸ਼ਣ

1 ਮੈਂ ਦੁਬਾਰਾ ਦੇਖਿਆ ਅਤੇ ਮੇਰੇ ਸਾਹਮਣੇ ਇੱਕ ਲਪੇਟਵੀਂ ਉੱਡਦੀ ਪੱਤਰੀ ਸੀ।

2 ਉਸਨੇ ਮੈਨੂੰ ਪੁੱਛਿਆ, "ਤੂੰ ਕੀ ਦੇਖਦਾ ਹੈ?"

ਮੈਂ ਉੱਤਰ ਦਿੱਤਾ, "ਮੈਂ ਇੱਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ ਦੇਖਦਾ ਹਾਂ, ਜਿਸ ਦੀ ਲੰਬਾਈ ਵੀਹ ਹੱਥ ਅਤੇ ਚੌੜਾਈ ਦਸ ਹੱਥ ਹੈ5:2 ਇਹ ਲਗਭਗ 30 ਲੰਬਾ ਅਤੇ 15 ਫੁੱਟ ਚੌੜਾ।"

3 ਅਤੇ ਉਸਨੇ ਮੈਨੂੰ ਕਿਹਾ, "ਇਹ ਉਹ ਸਰਾਪ ਹੈ ਜੋ ਪੂਰੇ ਦੇਸ਼ ਉੱਤੇ ਪਵੇਗਾ; ਕਿਉਂਕਿ ਇਸ ਪੱਤ੍ਰੀ ਦੇ ਇੱਕ ਪਾਸੇ ਜੋ ਲਿਖਿਆ ਹੈ, ਉਸ ਅਨੁਸਾਰ ਹਰ ਚੋਰ ਨੂੰ ਕੱਢ ਦਿੱਤਾ ਜਾਵੇਗਾ, ਅਤੇ ਇਸ ਪੱਤ੍ਰੀ ਦੇ ਦੂਜੇ ਪਾਸੇ ਲਿਖਿਆ ਹੋਇਆ ਹੈ, ਹਰੇਕ ਝੂਠੀ ਸਹੁੰ ਖਾਣ ਵਾਲੇ ਨੂੰ ਵੀ ਕੱਢ ਦਿੱਤਾ ਜਾਵੇਗਾ। 4 ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਮੈਂ ਉਸ ਨੂੰ ਬਾਹਰ ਲਿਆਵਾਂਗਾ। ਉਹ ਚੋਰ ਦੇ ਘਰ ਵਿੱਚ ਅਤੇ ਮੇਰੇ ਨਾਮ ਦੀ ਝੂਠੀ ਸਹੁੰ ਖਾਣ ਵਾਲੇ ਦੇ ਘਰ ਵਿੱਚ ਵੜੇਗਾ, ਉਹ ਉਸ ਦੇ ਘਰ ਦੇ ਅੰਦਰ ਟਿਕੇਗਾ ਅਤੇ ਉਸ ਨੂੰ ਲੱਕੜੀ ਅਤੇ ਪੱਥਰ ਸਮੇਤ ਨਾਸ ਕਰੇਗਾ।’ "

ਇੱਕ ਟੋਕਰੇ ਵਿੱਚ ਔਰਤ

5 ਤਦ ਉਹ ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਅੱਗੇ ਆਇਆ ਅਤੇ ਮੈਨੂੰ ਕਿਹਾ, "ਉੱਪਰ ਵੇਖ ਅਤੇ ਕੀ ਦਿਖਾਈ ਦਿੰਦਾ ਹੈ।"

6 ਮੈਂ ਪੁੱਛਿਆ, "ਇਹ ਕੀ ਹੈ?"

ਉਸਨੇ ਜਵਾਬ ਦਿੱਤਾ, "ਇਹ ਇੱਕ ਟੋਕਰੇ ਹੈ।" ਅਤੇ ਉਸਨੇ ਅੱਗੇ ਕਿਹਾ, "ਇਹ ਸਾਰੇ ਦੇਸ਼ ਵਿੱਚ ਲੋਕਾਂ ਦੀ ਬਦੀ ਹੈ।"

7 ਤਾਂ ਵੇਖੋ, ਸਿੱਕੇ ਦਾ ਇੱਕ ਢੱਕਣ ਉੱਪਰ ਚੁੱਕਿਆ ਗਿਆ ਅਤੇ ਇੱਕ ਔਰਤ ਟੋਕਰੇ ਦੇ ਵਿੱਚ ਬੈਠੀ ਹੋਈ ਸੀ! 8 ਉਸ ਕਿਹਾ ਕਿ ਇਹ ਬੁਰਿਆਈ ਹੈ। ਉਸ ਨੇ ਔਰਤ ਨੂੰ ਏਫਾਹ ਵਿੱਚ ਧੱਕ ਦਿੱਤਾ ਅਤੇ ਉਸ ਸਿੱਕੇ ਦੇ ਢੱਕਣ ਨੂੰ ਏਫਾਹ ਦੇ ਮੂੰਹ ਉੱਤੇ ਸੁੱਟ ਦਿੱਤਾ।

9 ਫਿਰ ਮੈਂ ਉੱਪਰ ਤੱਕਿਆ ਅਤੇ ਮੇਰੇ ਸਾਹਮਣੇ ਦੋ ਔਰਤਾਂ ਸਨ, ਉਹਨਾਂ ਦੇ ਖੰਭਾਂ ਵਿੱਚ ਹਵਾ ਸੀ! ਉਹਨਾਂ ਦੇ ਖੰਭ ਸਾਰਸ ਦੇ ਵਾਂਗ ਸਨ, ਅਤੇ ਉਹਨਾਂ ਨੇ ਅਕਾਸ਼ ਅਤੇ ਧਰਤੀ ਦੇ ਵਿਚਕਾਰ ਟੋਕਰੀ ਨੂੰ ਉੱਚਾ ਕੀਤਾ।

10 ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, "ਉਹ ਟੋਕਰੀ ਕਿੱਥੇ ਲੈ ਜਾ ਰਹੇ ਹਨ?"

11 ਉਸ ਮੈਨੂੰ ਉੱਤਰ ਦਿੱਤਾ, "ਬਾਬੇਲ ਦੇ ਦੇਸ਼ ਨੂੰ, ਜਿੱਥੇ ਉਹ ਇਸਦੇ ਲਈ ਇੱਕ ਘਰ ਬਣਾਏਗਾ। ਜਦੋਂ ਘਰ ਬਣ ਜਾਵੇਗਾ, ਟੋਕਰੀ ਉਸ ਦੀ ਥਾਂ ਉੱਤੇ ਰੱਖੀ ਜਾਵੇਗੀ।"

Estes versículos te tocaram? Ore agora!

+581 estão orando agora.

Junte-se à corrente de oração.