Anjos
Os anjos são seres celestiais criados por Deus para servir, adorar e executar seus propósitos. A Bíblia revela anjos mensageiros, guerreiros e protetores ao longo de toda a história redentora.
ਪਰ ਜਦੋਂ ਉਹ ਇਹਨਾਂ ਗੱਲਾਂ ਦੀ ਸੋਚ ਵਿੱਚ ਸੀ, ਤਾਂ ਪ੍ਰਭੂ ਦੇ ਇੱਕ ਦੂਤ ਨੇ ਸੁਫ਼ਨੇ ਵਿੱਚ ਦਰਸ਼ਣ ਦੇ ਕੇ ਉਸ ਨੂੰ ਕਿਹਾ, "ਯੋਸੇਫ਼ ਦਾਵੀਦ ਦੇ ਪੁੱਤਰ, ਮਰਿਯਮ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਅਪਣਾਉਣ ਤੋਂ ਨਾ ਡਰ, ਕਿਉਂਕਿ ਜੋ ਉਸ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਵੱਲੋਂ ਹੈ।
ਸਵਰਗਦੂਤ ਨੇ ਔਰਤਾਂ ਨੂੰ ਆਖਿਆ, "ਡਰੋ ਨਾ, ਕਿਉਂਕਿ ਮੈਂ ਜਾਣਦਾ ਹਾਂ ਤੁਸੀਂ ਯਿਸ਼ੂ ਨੂੰ ਲੱਭ ਰਹੀਆਂ ਹੋ, ਜਿਸਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਜਿਵੇਂ ਉਸਨੇ ਕਿਹਾ ਸੀ, ਆਓ ਇਸ ਜਗ੍ਹਾ ਨੂੰ ਵੇਖੋ ਜਿੱਥੇ ਯਿਸ਼ੂ ਨੂੰ ਰੱਖਿਆ ਹੋਇਆ ਸੀ।
ਕੀ ਤੁਸੀਂ ਇਹ ਤੇ ਨਹੀਂ ਸੋਚਦੇ, ਕੀ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਸਵਰਗਦੂਤਾਂ ਦੀਆਂ ਬਾਰ੍ਹਾਂ ਫ਼ੌਜਾਂ ਅਤੇ ਉਸ ਤੋਂ ਵੀ ਵੱਧ ਮੇਰੇ ਕੋਲ ਨਹੀਂ ਭੇਜ ਸਕਦਾ?
ਪਰ ਸਵਰਗਦੂਤ ਨੇ ਉਸ ਨੂੰ ਕਿਹਾ, "ਨਾ ਡਰ, ਮਰਿਯਮ! ਕਿਉਂਕਿ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹੈ। ਸੁਣ! ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਮ ਯਿਸ਼ੂ ਰੱਖੀ।
ਇਸ ਉੱਤੇ ਸਵਰਗਦੂਤ ਨੇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ, "ਡਰੋ ਨਾ! ਕਿਉਂਕਿ ਮੈਂ ਖੁਸ਼ਖ਼ਬਰੀ ਲੈ ਕੇ ਆਇਆ ਹਾਂ ਜੋ ਸਾਰਿਆਂ ਲੋਕਾਂ ਲਈ ਵੱਡੀ ਖੁਸ਼ੀ ਦਾ ਕਾਰਣ ਹੋਵੇਗੀ:
"ਸਭ ਤੋਂ ਉੱਚੇ ਸਵਰਗ ਵਿੱਚ ਪਰਮੇਸ਼ਵਰ ਦੀ ਵਡਿਆਈ,
ਅਤੇ ਧਰਤੀ ਤੇ ਜਿਨ੍ਹਾਂ ਉੱਤੇ ਪਰਮੇਸ਼ਵਰ ਦੀ ਕਿਰਪਾ ਦੀ ਨਿਗਾਹ ਹੋਈ ਹੈ, ਸ਼ਾਂਤੀ ਸਥਾਪਤ ਹੋਵੇ।"
ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਵਰ ਦੇ ਦੂਤਾਂ ਦੀ ਹਜ਼ੂਰੀ ਵਿੱਚ ਇੱਕ ਪਾਪੀ ਮਨੁੱਖ ਲਈ ਜੋ ਆਪਣੇ ਪਾਪਾਂ ਤੋਂ ਮਨ ਫਿਰੌਦਾ ਹੈ ਖੁਸ਼ੀ ਮਨਾਈ ਜਾਂਦੀ ਹੈ।"
ਰਸੂਲ ਅਜੇ ਤੱਕ ਅਕਾਸ਼ ਵੱਲ ਵੇਖ ਰਹੇ ਸਨ ਜਦੋਂ ਉਹ ਉੱਪਰ ਉਠਾਇਆ ਜਾ ਰਿਹਾ ਸੀ, ਅਚਾਨਕ ਦੋ ਆਦਮੀ ਜਿਨ੍ਹਾਂ ਨੇ ਚਿੱਟੇ ਕੱਪੜੇ ਪਾਏ ਹੋਏ ਸਨ ਉਨ੍ਹਾਂ ਦੇ ਕੋਲ ਖੜ੍ਹੇ ਹੋ ਗਏ। ਉਨ੍ਹਾਂ ਦੋ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ, "ਹੇ ਗਲੀਲੀ ਮਨੁੱਖੋ, ਤੁਸੀਂ ਉੱਪਰ ਅਕਾਸ਼ ਵੱਲ ਕਿਉਂ ਵੇਖ ਰਹੇ ਹੋ? ਇਹ ਹੀ ਯਿਸ਼ੂ, ਜੋ ਤੁਹਾਡੇ ਕੋਲੋਂ ਸਵਰਗ ਵਿੱਚ ਉਠਾਇਆ ਜਾ ਰਿਹਾ ਹੈ, ਉਸੇ ਤਰ੍ਹਾਂ ਉਹ ਵਾਪਸ ਵੀ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗ ਵਿੱਚ ਜਾਂਦੇ ਵੇਖ ਰਹੇ ਹੋ।"
ਇੱਕ-ਦੂਜੇ ਨੂੰ ਭਰਾਵਾਂ ਅਤੇ ਭੈਣਾਂ ਵਾਂਗ ਪਿਆਰ ਕਰਦੇ ਰਹੋ। ਅਜਨਬੀਆਂ ਦੀ ਪਰਾਹੁਣਚਾਰੀ ਕਰਨੀ ਨਾ ਭੁੱਲੋ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕੁਝ ਲੋਕਾਂ ਨੇ ਬਿਨ੍ਹਾਂ ਜਾਣੇ ਦੂਤਾਂ ਦੀ ਪਰਾਹੁਣਚਾਰੀ ਕੀਤੀ ਹੈ।
ਭਾਵੇਂ ਮੈਂ ਮਨੁੱਖਾਂ ਜਾਂ ਸਵਰਗਦੂਤਾਂ ਦੀਆਂ ਭਾਸ਼ਾਵਾਂ ਕਿਉਂ ਨਾ ਬੋਲਾਂ, ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਮੈਂ ਸਿਰਫ ਇੱਕ ਗੂੰਜ ਕਰਨ ਵਾਲੀ ਘੜਿਆਲ ਜਾਂ ਇੱਕ ਛਣ-ਛਣ ਕਰਦੇ ਛੈਣੇ ਦੀ ਤਰ੍ਹਾਂ ਹਾਂ
ਸਾਰੇ ਪ੍ਰਸ਼ਨਾਂ ਤੋਂ ਇਲਾਵਾ, ਇਹ ਭੇਤ ਜਿਸ ਤੋਂ ਸੱਚੀ ਭਗਤੀ ਉੱਭਰਦੀ ਹੈ ਮਹਾਨ ਹੈ:
ਉਹ ਸਰੀਰ ਵਿੱਚ ਪ੍ਰਗਟ ਹੋਇਆ
ਪਵਿੱਤਰ ਆਤਮਾ ਦੁਆਰਾ ਸਿੱਧ ਕੀਤੇ ਗਏ,
ਸਵਰਗਦੂਤਾਂ ਦੁਆਰਾ ਵੇਖਿਆ ਗਿਆ,
ਰਾਸ਼ਟਰਾਂ ਵਿੱਚ ਉਸ ਦੇ ਬਾਰੇ ਪ੍ਰਚਾਰ ਕੀਤਾ ਗਿਆ,
ਦੁਨੀਆਂ ਵਿੱਚ ਉਸ ਦੇ ਉੱਤੇ ਵਿਸ਼ਵਾਸ ਕੀਤਾ ਗਿਆ,
ਮਹਿਮਾ ਵਿੱਚ ਉੱਪਰ ਉੱਠਾ ਲਿਆ ਗਿਆ।
ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ। ਉਸ ਤੋਂ ਬਾਅਦ, ਅਸੀਂ ਜੋ ਅਜੇ ਵੀ ਜਿੰਦਾ ਹਾਂ ਅਤੇ ਬਚੇ ਹੋਏ ਹਾਂ ਉਹਨਾਂ ਦੇ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ। ਅਤੇ ਇਸ ਤਰ੍ਹਾਂ ਅਸੀਂ ਸਦਾ ਲਈ ਪ੍ਰਭੂ ਦੇ ਨਾਲ ਰਹਾਂਗੇ।
ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਉਹਨਾਂ ਵਾਂਗ ਚਿੱਟੇ ਕੱਪੜੇ ਦੇਵਾਂਗਾ। ਮੈਂ ਉਸ ਵਿਅਕਤੀ ਦਾ ਨਾਮ ਜੀਵਨ ਦੀ ਕਿਤਾਬ ਵਿੱਚੋਂ ਕਦੇ ਨਹੀਂ ਮਿਟਾਵਾਂਗਾ, ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਸਾਹਮਣੇ ਉਸ ਦੇ ਨਾਮ ਦਾ ਐਲਾਨ ਕਰਾਂਗਾ ਕਿ ਉਹ ਮੇਰੇ ਹੈ।
ਕਿਉਂਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਾ ਤਾਂ ਮੌਤ, ਨਾ ਹੀ ਜ਼ਿੰਦਗੀ, ਨਾ ਹੀ ਦੂਤ, ਨਾ ਹੀ ਭੂਤ, ਨਾ ਹੀ ਵਰਤਮਾਨ, ਨਾ ਭਵਿੱਖ ਅਤੇ ਨਾ ਹੀ ਕੋਈ ਰਾਜ, ਨਾ ਹੀ ਉਚਾਈ, ਨਾ ਡੂੰਘਾਈ, ਨਾ ਹੀ ਸਾਰੀ ਸ੍ਰਿਸ਼ਟੀ ਦੀ ਕੋਈ ਚੀਜ਼ ਸਾਨੂੰ ਉਸ ਪਰਮੇਸ਼ਵਰ ਦੇ ਪਿਆਰ ਤੋਂ ਵੱਖ ਕਰ ਸਕਦੀ ਹੈ ਜੋ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਹੈ।