Pular para o conteúdo
Publicidade

ਪ੍ਰਕਾਸ਼ ਪੱਤਰ 17

ਮਹਾਨ ਵੇਸਵਾ ਅਤੇ ਦਰਿੰਦਾ

1 ਉਹਨਾਂ ਸੱਤਾਂ ਦੂਤਾਂ ਵਿੱਚੋਂ ਜਿਨ੍ਹਾਂ ਨੇ ਕਟੋਰੇ ਫੜ੍ਹੇ ਸਨ, ਇੱਕ ਨੇ ਮੇਰੇ ਕੋਲ ਆ ਕੇ ਆਖਿਆ, "ਆ, ਮੈਂ ਤੈਨੂੰ ਉਸ ਵੱਡੀ ਵੇਸਵਾ ਦੀ ਸਜ਼ਾ ਵਿਖਾਵਾ, ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੈ। 2 ਜਿਸ ਦੇ ਨਾਲ ਧਰਤੀ ਦੇ ਰਾਜਿਆਂ ਨੇ ਵਿਭਚਾਰ ਕੀਤਾ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਦਾਖਰਸ ਨਾਲ ਮਤਵਾਲੇ ਹੋਏ।"

3 ਤਦ ਦੂਤ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ। ਉੱਥੇ ਮੈਂ ਇੱਕ ਔਰਤ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਬੈਠੇ ਹੋਏ ਵੇਖਿਆ ਜਿਹੜਾ ਦਰਿੰਦਾ ਨਿੰਦਿਆ ਦੇ ਨਾਂਵਾ ਨਾਲ ਭਰਿਆ ਹੋਇਆ ਸੀ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ। 4 ਉਸ ਔਰਤ ਨੇ ਬੈਂਗਣੀ ਅਤੇ ਲਾਲ ਰੰਗ ਦੇ ਕੱਪੜੇ ਪਹਿਨੇ ਸਨ, ਉਹ ਸੋਨੇ ਅਤੇ ਮਹਿੰਗੇ ਮੋਤੀਆਂ ਨਾਲ ਸ਼ਿੰਗਾਰੀ ਹੋਈ ਸੀ। ਉਸ ਨੇ ਆਪਣੇ ਹੱਥ ਵਿੱਚ ਸੋਨੇ ਦਾ ਕਟੋਰਾ ਫੜਿਆ ਹੋਇਆ ਸੀ, ਜੋ ਘਿਣਾਉਣੀਆਂ ਵਸਤਾ ਅਤੇ ਉਸ ਦੇ ਵਿਭਚਾਰ ਨਾਲ ਭਰਿਆ ਹੋਇਆ ਸੀ। 5 ਉਸ ਦੇ ਮੱਥੇ ਉੱਤੇ ਇੱਕ ਭੇਤ ਵਾਲਾ ਨਾਮ ਲਿਖਿਆ ਹੋਇਆ ਸੀ:

ਮਹਾਨ ਬਾਬੇਲ

ਵੇਸਵਾਵਾਂ ਦੀ ਮਾਤਾ

ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾ ਦੀ ਮਾਂ।

6 ਮੈ ਵੇਖਿਆ ਉਸ ਔਰਤ ਨੇ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੇ ਲਹੂ ਨੂੰ ਪੀਤਾ, ਅਤੇ ਜਿਨ੍ਹਾਂ ਨੇ ਯਿਸ਼ੂ ਮਸੀਹ ਦੀ ਗਵਾਹੀ ਦਿੱਤੀ।

ਉਸ ਨੂੰ ਵੇਖ ਕੇ ਮੈ ਹੈਰਾਨ ਰਹਿ ਗਿਆ। 7 ਤਦ ਸਵਰਗਦੂਤ ਨੇ ਮੈਨੂੰ ਪੁੱਛਿਆ: "ਤੂੰ ਹੈਰਾਨ ਕਿਉ ਹੋ ਰਿਹਾ ਹੈ? ਮੈਂ ਤੈਨੂੰ ਉਸ ਔਰਤ ਅਤੇ ਉਸ ਦਰਿੰਦੇ ਬਾਰੇ ਦੱਸਾਂਗਾ, ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਹਨ, ਜਿਸ ਤੇ ਉਹ ਔਰਤ ਬੈਠੀ ਹੈ। 8 ਉਹ ਦਰਿੰਦਾ, ਜਿਹੜਾ ਤੂੰ ਵੇਖਿਆ ਪਹਿਲਾਂ ਹੈ ਸੀ, ਹੁਣ ਨਹੀਂ ਹੈ, ਅਤੇ ਉਹ ਜਲਦੀ ਹੀ ਅਥਾਹ ਕੁੰਡ ਵਿੱਚੋਂ ਨਿੱਕਲੇਗਾ ਅਤੇ ਉਸ ਦਾ ਨਾਸ਼ ਹੋ ਜਾਵੇਗਾ। ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਸੰਸਾਰ ਦੇ ਮੁੱਢੋਂ ਜੀਵਨ ਦੀ ਕਿਤਾਬ ਵਿੱਚ ਨਹੀਂ ਲਿਖਿਆ ਗਿਆ, ਉਸ ਦਰਿੰਦੇ ਨੂੰ ਵੇਖ ਕੇ, ਕਿ ਉਹ ਹੈ ਸੀ, ਅਤੇ ਹੁਣ ਨਹੀਂ ਹੈ ਅਤੇ ਦੁਬਾਰਾ ਆਵੇਗਾ, ਵੇਖ ਕੇ ਹੈਰਾਨ ਹੋ ਜਾਣਗੇ।

9 "ਇਸ ਨੂੰ ਸਮਝਣ ਲਈ ਗਿਆਨ ਦੀ ਲੋੜ ਹੈ ਉਹ ਸੱਤ ਸਿਰ ਸੱਤ ਪਰਬਤ ਹਨ, ਜਿਨ੍ਹਾਂ ਤੇ ਉਹ ਔਰਤ ਬੈਠੀ ਹੈ ਅਤੇ ਉਹ ਸੱਤ ਰਾਜੇ ਵੀ ਹਨ। 10 ਪੰਜ ਤਾਂ ਡਿੱਗ ਪਏ ਹਨ, ਇੱਕ ਹੈ, ਅਤੇ ਇੱਕ ਅਜੇ ਆਇਆ ਨਹੀਂ ਹੈ; ਪਰ ਜਦੋਂ ਉਹ ਆਵੇਗਾ ਤਾਂ ਥੋੜ੍ਹੇ ਸਮੇਂ ਲਈ ਹੀ ਆਵੇਗਾ। 11 ਉਹ ਦਰਿੰਦਾ ਜਿਹੜਾ ਸੀ, ਅਤੇ ਹੁਣ ਨਹੀਂ ਹੈ, ਅੱਠਵਾਂ ਰਾਜਾ ਹੈ। ਉਹਨਾਂ ਸੱਤਾ ਵਿੱਚੋਂ ਹੈ ਅਤੇ ਨਸ਼ਟ ਹੋ ਜਾਵੇਗਾ।

12 "ਉਹ ਦਸ ਸਿੰਗ ਜਿਹੜੇ ਤੂੰ ਵੇਖੇ ਉਹ ਦਸ ਰਾਜੇ ਹਨ ਜਿਨ੍ਹਾਂ ਨੂੰ ਅਜੇ ਤੱਕ ਰਾਜ ਨਹੀਂ ਮਿਲਿਆ, ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਅਧਿਕਾਰ ਮਿਲੇਗਾ।17:12 ਦਾਨੀ 7:24 13 ਉਹਨਾਂ ਦਸ ਰਾਜਿਆਂ ਦਾ ਇੱਕੋ ਹੀ ਉਦੇਸ਼ ਹੈ ਅਤੇ ਉਹ ਆਪਣੀ ਸਮਰੱਥਾ ਅਤੇ ਅਧਿਕਾਰ ਉਸ ਦਰਿੰਦੇ ਨੂੰ ਦੇਣਗੇ। 14 ਉਹ ਲੇਲੇ ਦੇ ਵਿਰੁੱਧ ਯੁੱਧ ਛੇੜਨਗੇ, ਪਰ ਲੇਲਾ ਉਹਨਾਂ ਉੱਤੇ ਜਿੱਤ ਪ੍ਰਾਪਤ ਕਰੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਸ ਦੇ ਨਾਲ ਜਿਹੜੇ ਬੁਲਾਏ ਹੋਏ, ਚੁਣੇ ਹੋਏ ਅਤੇ ਵਫ਼ਾਦਾਰ ਹੋਣਗੇ।"

15 ਤਦ ਸਵਰਗਦੂਤ ਨੇ ਮੈਨੂੰ ਆਖਿਆ, "ਜਿਹੜੇ ਪਾਣੀ ਤੂੰ ਵੇਖੇ ਸਨ, ਜਿੱਥੇ ਉਹ ਵੇਸਵਾ ਬੈਠੀ ਹੈ, ਉਹ ਲੋਕ, ਭੀੜਾ, ਕੌਮਾਂ ਅਤੇ ਭਾਸ਼ਾਵਾਂ ਹਨ। 16 ਦਰਿੰਦਾ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ ਸਨ ਉਹ ਵੇਸਵਾ ਨੂੰ ਨਫ਼ਰਤ ਕਰਨਗੇ। ਉਹ ਉਸ ਨੂੰ ਉਜਾੜ ਵਿੱਚ ਲਿਆਉਣਗੇ ਅਤੇ ਬਿਨ੍ਹਾਂ ਕੱਪੜਿਆ ਦੇ ਛੱਡ ਦੇਣਗੇ; ਉਹ ਉਸ ਦੇ ਮਾਸ ਨੂੰ ਖਾਣਗੇ ਅਤੇ ਅੱਗ ਨਾਲ ਸਾੜ ਦੇਣਗੇ। 17 ਕਿਉਂਕਿ ਪਰਮੇਸ਼ਵਰ ਨੇ ਉਹਨਾਂ ਦੇ ਦਿਲਾਂ ਵਿੱਚ ਪਾਇਆ ਕਿ ਉਹ ਉਸ ਦੀ ਮਰਜ਼ੀ ਪੂਰੀ ਕਰਨ ਇੱਕੋ ਹੀ ਸਮਝ ਹੋਣ ਅਤੇ ਆਪਣਾ ਰਾਜ ਉਸ ਦਰਿੰਦੇ ਦੇ ਹੱਥ ਦੇ ਦੇਣ ਜਿੰਨਾਂ ਸਮਾਂ ਪਰਮੇਸ਼ਵਰ ਦੇ ਬਚਨ ਪੂਰੇ ਨਾ ਹੋ ਜਾਣ। 18 ਉਹ ਜਿਹੜੀ ਔਰਤ ਤੂੰ ਵੇਖੀ ਸੀ ਉਹ ਮਹਾਨ ਰੋਮ ਸ਼ਹਿਰ ਹੈ ਜੋ ਧਰਤੀ ਦੇ ਰਾਜਿਆਂ ਉੱਤੇ ਰਾਜ ਕਰਦੀ ਹੈ।"

Estes versículos te tocaram? Ore agora!

+581 estão orando agora.

Junte-se à corrente de oração.