Publicidade

Apocalipse 12

ਔਰਤ ਅਤੇ ਅਜਗਰ

1 ਸਵਰਗ ਵਿੱਚ ਇੱਕ ਮਹਾਨ ਨਿਸ਼ਾਨੀ ਪ੍ਰਗਟ ਹੋਈ: ਇੱਕ ਔਰਤ ਜਿਸ ਦੇ ਕੱਪੜੇ ਸੂਰਜ ਸੀ, ਉਸ ਦੇ ਪੈਰਾਂ ਹੇਠ ਚੰਦਰਮਾ ਸੀ ਅਤੇ ਉਸਦੇ ਸਿਰ ਤੇ ਬਾਰਾਂ ਤਾਰਿਆਂ ਦਾ ਮੁਕਟ ਸੀ। 2 ਉਹ ਔਰਤ ਗਰਭਵਤੀ ਸੀ ਅਤੇ ਦਰਦ ਨਾਲ ਚੀਕ ਰਹੀ ਸੀ ਕਿਉਂਕਿ ਉਹ ਜਨਮ ਦੇਣ ਵਾਲੀ ਸੀ। 3 ਫਿਰ ਇੱਕ ਹੋਰ ਨਿਸ਼ਾਨ ਸਵਰਗ ਵਿੱਚ ਪ੍ਰਗਟ ਹੋਇਆ: ਇੱਕ ਬਹੁਤ ਵੱਡਾ ਲਾਲ ਅਜਗਰ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਅਤੇ ਇਸ ਦੇ ਸੱਤ ਸਿਰਾਂ ਤੇ ਸੱਤ ਮੁਕਟ ਸਨ। 4 ਇਸ ਦੀ ਪੂਛ ਨੇ ਤਾਰੇ ਦਾ ਇੱਕ ਤਿਹਾਈ ਹਿੱਸਾ ਅਕਾਸ਼ ਵਿੱਚੋਂ ਡਿੱਗਾ ਕੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਉਸ ਔਰਤ ਦੇ ਸਾਹਮਣੇ ਖੜ੍ਹਾ ਸੀ ਜੋ ਜਨਮ ਦੇਣ ਵਾਲੀ ਸੀ, ਤਾਂ ਜੋ ਇਹ ਉਸ ਦੇ ਬੱਚੇ ਨੂੰ ਉਸ ਦੇ ਜਨਮ ਲੈਣ ਸਾਰ ਹੀ ਖਾ ਲਵੇ। 5 ਉਸ ਨੇ ਇੱਕ ਪੁੱਤਰ, ਇੱਕ ਨਰ ਬੱਚੇ ਨੂੰ ਜਨਮ ਦਿੱਤਾ, "ਜੋ ਲੋਹੇ ਦੇ ਰਾਜਡੰਡੇ ਨਾਲ ਸਾਰੀਆਂ ਕੌਮਾਂ ਉੱਤੇ ਰਾਜ ਕਰੇਗਾ।" ਅਤੇ ਉਸ ਬੱਚੇ ਨੂੰ ਤੁਰੰਤ ਹੀ ਪਰਮੇਸ਼ਵਰ ਅਤੇ ਉਹਨਾਂ ਦੇ ਸਿੰਘਾਸਣ ਦੇ ਕੋਲ ਪਹੁੰਚਾ ਦਿੱਤਾ ਗਿਆ। 6 ਉਹ ਔਰਤ ਉਜਾੜ ਵਿੱਚ ਭੱਜ ਕੇ ਉਸ ਜਗ੍ਹਾ ਤੇ ਚਲੀ ਗਈ ਜੋ ਪਰਮੇਸ਼ਵਰ ਦੁਆਰਾ ਉਸ ਦੇ ਲਈ ਤਿਆਰ ਕੀਤੀ ਗਈ ਸੀ, ਜਿੱਥੇ ਉਸ ਦੀ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਦੇਖਭਾਲ ਕੀਤੀ ਜਾ ਸਕੇ।

7 ਫਿਰ ਸਵਰਗ ਵਿੱਚ ਯੁੱਧ ਛਿੜ ਗਿਆ। ਮਿਕਾਏਲ ਅਤੇ ਉਸ ਦੇ ਦੂਤਾਂ ਨੇ ਅਜਗਰ ਦੇ ਵਿਰੁੱਧ ਲੜਾਈ ਕੀਤੀ, ਅਜਗਰ ਅਤੇ ਉਸ ਦੇ ਦੂਤਾਂ ਨੇ ਵਾਪਸ ਉਹਨਾਂ ਦੇ ਵਿਰੁੱਧ ਲੜਾਈ ਕੀਤੀ। 8 ਪਰ ਉਹ ਇੰਨਾ ਮਜ਼ਬੂਤ ਨਹੀਂ ਸੀ ਅਤੇ ਉਹਨਾਂ ਨੇ ਸਵਰਗ ਵਿੱਚ ਆਪਣਾ ਸਥਾਨ ਗੁਆ ਦਿੱਤਾ। 9 ਮਹਾਨ ਅਜਗਰ ਨੂੰ ਹੇਠਾਂ ਸੁੱਟ ਦਿੱਤਾ ਗਿਆ, ਉਹ ਪੁਰਾਣਾ ਸੱਪ ਜਿਸਨੂੰ ਦੁਸ਼ਟ ਕਿਹਾ ਜਾਂਦਾ ਹੈ, ਜਾਂ ਸ਼ੈਤਾਨ, ਜੋ ਸਾਰੀ ਦੁਨੀਆਂ ਨੂੰ ਕੁਰਾਹੇ ਪਾਉਂਦਾ ਹੈ। ਉਸਨੂੰ ਧਰਤੀ ਤੇ ਉਸਦੇ ਦੂਤਾਂ ਨਾਲ ਸੁੱਟਿਆ ਗਿਆ।

10 ਫਿਰ ਮੈਂ ਸਵਰਗ ਵਿੱਚ ਇੱਕ ਉੱਚੀ ਆਵਾਜ਼ ਨੂੰ ਇਹ ਕਹਿੰਦੇ ਸੁਣਿਆ:

"ਹੁਣ ਮੁਕਤੀ ਅਤੇ ਸ਼ਕਤੀ ਆ ਗਈ ਹੈ

ਅਤੇ ਸਾਡੇ ਪਰਮੇਸ਼ਵਰ ਦਾ ਰਾਜ,

ਅਤੇ ਉਸਦੇ ਮਸੀਹਾ ਦਾ ਅਧਿਕਾਰ।

ਸਾਡੇ ਭਰਾਵਾਂ ਅਤੇ ਭੈਣਾਂ ਦੇ ਦੋਸ਼ ਲਗਾਉਣ ਵਾਲੇ ਲਈ,

ਜੋ ਦਿਨ-ਰਾਤ ਸਾਡੇ ਪਰਮੇਸ਼ਵਰ ਅੱਗੇ ਉਹਨਾਂ ਉੱਤੇ ਦੋਸ਼ ਲਾਉਂਦੇ ਹਨ,

ਉਹਨਾਂ ਨੂੰ ਹੇਠਾਂ ਸੁੱਟ ਦਿੱਤਾ ਗਿਆ ਹੈ।

11 ਉਹਨਾਂ ਨੇ ਸ਼ੈਤਾਨ ਉੱਤੇ ਜਿੱਤ ਪ੍ਰਾਪਤ ਕੀਤੀ

ਲੇਲੇ ਦੇ ਖੂਨ ਦੁਆਰਾ

ਅਤੇ ਉਹਨਾਂ ਦੀ ਗਵਾਹੀ ਦੇ ਸ਼ਬਦ ਦੁਆਰਾ;

ਜਿਵੇਂ ਕਿ ਆਖਰੀ ਸਾਹ ਤੱਕ

ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੰਨਾ ਪਿਆਰ ਨਹੀਂ ਕੀਤਾ।

12 ਇਸ ਲਈ ਖੁਸ਼ ਹੋਵੋ, ਤੁਸੀਂ ਸਵਰਗ

ਅਤੇ ਤੁਸੀਂ ਜੋ ਉਹਨਾਂ ਵਿੱਚ ਰਹਿੰਦੇ ਹੋ!

ਪਰ ਧਰਤੀ ਅਤੇ ਸਮੁੰਦਰ ਲਈ ਅਫ਼ਸੋਸ,

ਕਿਉਂਕਿ ਦੁਸ਼ਟ ਤੁਹਾਡੇ ਵੱਲ ਉੱਤਰ ਗਿਆ ਹੈ!

ਉਹ ਗੁੱਸੇ ਨਾਲ ਭਰਿਆ ਹੋਇਆ ਹੈ,

ਕਿਉਂਕਿ ਉਹ ਜਾਣਦਾ ਹੈ ਕਿ ਉਸਦਾ ਸਮਾਂ ਘੱਟ ਹੈ।"

13 ਜਦੋਂ ਅਜਗਰ ਨੇ ਵੇਖਿਆ ਕਿ ਉਸਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ, ਉਸਨੇ ਉਸ ਔਰਤ ਦਾ ਪਿੱਛਾ ਕੀਤਾ ਜਿਸਨੇ ਨਰ ਬੱਚੇ ਨੂੰ ਜਨਮ ਦਿੱਤਾ ਸੀ। 14 ਔਰਤ ਨੂੰ ਇੱਕ ਮਹਾਨ ਉਕਾਬ ਦੇ ਦੋ ਖੰਭ ਦਿੱਤੇ ਗਏ ਸਨ, ਤਾਂ ਜੋ ਉਹ ਉਜਾੜ ਵਿੱਚ ਉਸ ਲਈ ਤਿਆਰ ਕੀਤੀ ਜਗ੍ਹਾ ਤੇ ਉਡਾਣ ਭਰ ਸਕੇ, ਜਿੱਥੇ ਤਕਰੀਬਨ ਸਾਢੇ ਤਿੰਨ ਸਾਲ ਉਹ ਸੱਪ ਦੀ ਪਹੁੰਚ ਤੋਂ ਬਾਹਰ, ਸਹੀ ਸਲਾਮਤ ਰਹਿ ਸਕੇ। 15 ਫਿਰ ਸੱਪ ਨੇ ਆਪਣੇ ਮੂੰਹ ਵਿੱਚੋਂ ਇੱਕ ਨਦੀ ਵਾਂਗ ਪਾਣੀ ਕੱਢਿਆ, ਤਾਂ ਕਿ ਔਰਤ ਨੂੰ ਪਛਾੜਿਆ ਜਾ ਸਕੇ ਅਤੇ ਉਸ ਨੂੰ ਪਾਣੀ ਦੇ ਬਹਾਅ ਨਾਲ ਦੂਰ ਕੀਤਾ ਜਾ ਸਕੇ। 16 ਪਰ ਉਸ ਔਰਤ ਦੀ ਮਦਦ ਲਈ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਸ ਅਜਗਰ ਦੁਆਰਾ ਬਹਾਈ ਗਈ ਨਦੀ ਨੂੰ ਨਿਗਲ ਲਿਆ ਜੋ ਅਜਗਰ ਨੇ ਆਪਣੇ ਮੂੰਹ ਵਿੱਚੋਂ ਕੱਢੀ ਸੀ। 17 ਫਿਰ ਅਜਗਰ ਔਰਤ ਉੱਤੇ ਗੁੱਸੇ ਹੋ ਗਿਆ ਅਤੇ ਉਸਦੀ ਬਾਕੀ ਔਲਾਦ ਦੇ ਵਿਰੁੱਧ ਯੁੱਧ ਛੇੜ ਦਿੱਤਾ, ਉਹ ਜੋ ਪਰਮੇਸ਼ਵਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਅਤੇ ਯਿਸ਼ੂ ਬਾਰੇ ਆਪਣੀ ਗਵਾਹੀ ਨੂੰ ਪੱਕਾ ਰੱਖਦੇ ਹਨ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-