Pular para o conteúdo
Publicidade

ਪ੍ਰਕਾਸ਼ ਪੱਤਰ 10

ਸਵਰਗਦੂਤ ਅਤੇ ਛੋਟੀ ਪੋਥੀ

1 ਇਸ ਤੋਂ ਬਾਅਦ ਮੈਂ ਇੱਕ ਹੋਰ ਸ਼ਕਤੀਸ਼ਾਲੀ ਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ। ਜੋ ਬੱਦਲ ਨੂੰ ਕੱਪੜੇ ਦੀ ਤਰ੍ਹਾਂ ਲਪੇਟੇ ਹੋਏ ਸੀ, ਉਸ ਦੇ ਸਿਰ ਦੇ ਉੱਪਰ ਇੱਕ ਇੰਦਰਧਨੁਸ਼ ਸੀ; ਉਸ ਦਾ ਚਿਹਰਾ ਸੂਰਜ ਵਰਗਾ ਸੀ ਅਤੇ ਉਸ ਦੇ ਪੈਰ ਅੱਗ ਦੇ ਥੰਮ੍ਹਾਂ ਵਰਗੇ ਸਨ। 2 ਉਸ ਨੇ ਇੱਕ ਛੋਟੀ ਜਿਹੀ ਪੋਥੀ ਫੜ੍ਹੀ ਹੋਈ ਸੀ, ਜੋ ਉਸ ਦੇ ਹੱਥ ਵਿੱਚ ਖੁੱਲ੍ਹੀ ਸੀ। ਉਸ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਅਤੇ ਖੱਬਾ ਪੈਰ ਜ਼ਮੀਨ ਤੇ ਰੱਖਿਆ, 3 ਅਤੇ ਉਸ ਨੇ ਸ਼ੇਰ ਦੀ ਗਰਜ ਵਾਂਗ ਉੱਚੀ ਆਵਾਜ਼ ਦਿੱਤੀ। ਜਦੋਂ ਉਸ ਨੇ ਪੁਕਾਰਿਆ ਤਾਂ ਸੱਤ ਗਰਜਾਂ ਦੀਆਂ ਆਵਾਜ਼ਾਂ ਬੋਲੀਆਂ। 4 ਅਤੇ ਜਦੋਂ ਸੱਤ ਗਰਜਾਂ ਬੋਲੀਆਂ, ਮੈਂ ਲਿਖਣ ਵਾਲਾ ਸੀ; ਪਰ ਮੈਂ ਸਵਰਗ ਤੋਂ ਇੱਕ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, "ਸੱਤਾਂ ਗਰਜਾਂ ਨੇ ਜੋ ਕਿਹਾ ਹੈ ਉਸ ਉੱਤੇ ਮੋਹਰ ਲਗਾ ਅਤੇ ਇਸ ਨੂੰ ਨਾ ਲਿਖ।"10:4 ਦਾਨੀ 8:26; 12:4

5 ਫਿਰ ਜਿਸ ਦੂਤ ਨੂੰ ਮੈਂ ਸਮੁੰਦਰ ਅਤੇ ਜ਼ਮੀਨ ਤੇ ਖੜ੍ਹਾ ਵੇਖਿਆ ਸੀ ਉਸ ਨੇ ਆਪਣਾ ਸੱਜਾ ਹੱਥ ਸਵਰਗ ਵੱਲ ਉਠਾਇਆ।10:5 ਬਿਵ 32:40 6 ਅਤੇ ਉਸ ਨੇ ਪਰਮੇਸ਼ਵਰ ਦੀ ਸਹੁੰ ਖਾਧੀ ਜੋ ਸਦਾ ਅਤੇ ਸਦਾ ਲਈ ਜੀਉਂਦੇ ਹਨ, ਜਿਨ੍ਹਾਂ ਨੇ ਅਕਾਸ਼ ਅਤੇ ਉਹਨਾਂ ਵਿੱਚ ਜੋ ਕੁਝ ਹੈ, ਧਰਤੀ ਅਤੇ ਜੋ ਕੁਝ ਇਸ ਵਿੱਚ ਹੈ ਅਤੇ ਸਮੁੰਦਰ ਅਤੇ ਜੋ ਕੁਝ ਇਸ ਵਿੱਚ ਹੈ, ਬਣਾਇਆ ਅਤੇ ਕਿਹਾ, "ਹੁਣ ਹੋਰ ਦੇਰੀ ਨਹੀਂ ਹੋਵੇਗੀ! 7 ਪਰ ਜਿਨ੍ਹਾਂ ਦਿਨਾਂ ਵਿੱਚ ਸੱਤਵਾਂ ਦੂਤ ਆਪਣੀ ਤੁਰ੍ਹੀ ਵਜਾਉਣ ਵਾਲਾ ਹੈ, ਪਰਮੇਸ਼ਵਰ ਦਾ ਭੇਤ ਪੂਰਾ ਹੋ ਜਾਵੇਗਾ, ਜਿਵੇਂ ਉਹਨਾਂ ਨੇ ਆਪਣੇ ਸੇਵਕਾਂ ਨਬੀਆਂ ਨੂੰ ਦੱਸਿਆ ਸੀ।"10:7 ਆਮੋ 3:7; ਅਫ਼ 3:3

8 ਫਿਰ ਉਹ ਆਵਾਜ਼ ਜੋ ਮੈਂ ਸਵਰਗ ਤੋਂ ਸੁਣੀ ਸੀ ਮੇਰੇ ਨਾਲ ਇੱਕ ਵਾਰ ਫਿਰ ਬੋਲੀ: "ਜਾਓ, ਉਹ ਪੱਤਰੀ ਲਵੋ ਜੋ ਉਸ ਦੂਤ ਦੇ ਹੱਥ ਵਿੱਚ ਖੁੱਲ੍ਹੀ ਹੋਈ ਹੈ ਜੋ ਸਮੁੰਦਰ ਅਤੇ ਜ਼ਮੀਨ ਉੱਤੇ ਖੜ੍ਹਾ ਹੈ।"

9 ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਮੈਨੂੰ ਛੋਟੀ ਪੋਥੀ ਦੇ ਦਿਓ। ਉਸ ਨੇ ਮੈਨੂੰ ਕਿਹਾ, "ਇਸ ਨੂੰ ਲੈ ਅਤੇ ਇਸ ਨੂੰ ਖਾ। ਇਹ ਤੇਰੇ ਪੇਟ ਨੂੰ ਖੱਟਾ ਕਰ ਦੇਵੇਗੀ, ਪਰ ‘ਤੇਰੇ ਮੂੰਹ ਵਿੱਚ ਇਹ ਸ਼ਹਿਦ ਦੀ ਤਰ੍ਹਾਂ ਮਿੱਠੀ ਹੋਵੇਗੀ।’ "10:9 ਹਿਜ਼ 3:1-3 10 ਮੈਂ ਦੂਤ ਦੇ ਹੱਥ ਤੋਂ ਛੋਟੀ ਪੋਥੀ ਲੈ ਲਈ ਅਤੇ ਇਸ ਨੂੰ ਖਾ ਲਿਆ। ਇਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਸੀ, ਪਰ ਜਦੋਂ ਮੈਂ ਇਸ ਨੂੰ ਖਾ ਲਿਆ, ਮੇਰਾ ਪੇਟ ਖੱਟਾ ਹੋ ਗਿਆ। 11 ਫਿਰ ਮੈਨੂੰ ਦੂਤ ਨੇ ਕਿਹਾ, "ਤੁਹਾਨੂੰ ਬਹੁਤ ਸਾਰੇ ਲੋਕਾਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਬਾਰੇ ਦੁਬਾਰਾ ਭਵਿੱਖਬਾਣੀ ਕਰਨੀ ਚਾਹੀਦੀ ਹੈ।"

Estes versículos te tocaram? Ore agora!

+581 estão orando agora.

Junte-se à corrente de oração.