Pular para o conteúdo
Publicidade

ਪ੍ਰਕਾਸ਼ ਪੱਤਰ 21

ਨਵਾਂ ਅਕਾਸ਼ ਅਤੇ ਨਵੀਂ ਧਰਤੀ

1 ਤਾਂ ਮੈਂ ਵੇਖਿਆ, "ਇੱਕ ਨਵਾਂ ਸਵਰਗ ਅਤੇ ਇੱਕ ਨਵੀਂ ਧਰਤੀ," ਕਿਉਂ ਜੋ ਪਹਿਲਾਂ ਸਵਰਗ ਅਤੇ ਪਹਿਲੀ ਧਰਤੀ ਨਾ ਰਹੀ ਅਤੇ ਨਾ ਹੀ ਕੌਈ ਸਮੁੰਦਰ ਰਿਹਾ।21:1 ਯਸ਼ਾ 66:22 2 ਅਤੇ ਉਸ ਵੇਲੇ ਮੈਂ ਪਵਿੱਤਰ ਸ਼ਹਿਰ ਯੇਰੂਸ਼ਲੇਮ ਨੂੰ, ਪਰਮੇਸ਼ਵਰ ਦੇ ਕੋਲੋ ਸਵਰਗ ਵਿੱਚੋਂ ਉੱਤਰਦਾ ਹੋਇਆ ਵੇਖਿਆ, ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ, ਜਿਵੇਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੋਵੇ। 3 ਅਤੇ ਸਿੰਘਾਸਣ ਤੋਂ ਇੱਕ ਉੱਚੀ ਆਵਾਜ਼ ਇਹ ਆਖਦੀ ਹੋਈ ਸੁਣੀ, "ਵੇਖੋ! ਪਰਮੇਸ਼ਵਰ ਦੇ ਰਹਿਣ ਦੀ ਜਗ੍ਹਾ ਹੁਣ ਲੋਕਾਂ ਦੇ ਵਿੱਚਕਾਰ ਹੈ, ਅਤੇ ਪਰਮੇਸ਼ਵਰ ਉਹਨਾਂ ਦੇ ਨਾਲ ਰਹਿਣਗੇ। ਅਤੇ ਉਹ ਪਰਮੇਸ਼ਵਰ ਦੇ ਲੋਕ ਹੋਣਗੇ, ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ।21:3 ਲੇਵਿ 26:11-12; ਹਿਜ਼ 37:27 4 ਅਤੇ ਉਹ ਉਹਨਾਂ ਦੀਆਂ ਅੱਖਾਂ ਵਿੱਚੋਂ ਸਾਰੇ ਹੰਝੂਆਂ ਨੂੰ ਸਾਫ਼ ਕਰੇਗਾ। ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ ਅਤੇ ਨਾ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ, ਕਿਉਂਕਿ ਪੁਰਾਣੀਆਂ ਗੱਲਾਂ ਹੁਣ ਜਾਂਦੀਆਂ ਰਹੀਆਂ ਹਨ।"21:4 ਯਸ਼ਾ 25:8

5 ਪਰਮੇਸ਼ਵਰ ਜਿਹੜੇ ਸਿੰਘਾਸਣ ਤੇ ਬਿਰਾਜਮਾਨ ਹਨ ਬੋਲੇ, "ਵੇਖੋ, ਮੈਂ ਸਭ ਕੁਝ ਨਵਾਂ ਬਣਾ ਰਿਹਾ ਹਾਂ!" ਤਦ ਉਹਨਾਂ ਨੇ ਬੋਲਿਆਂ, "ਲਿਖ, ਕਿਉਂ ਜੋ ਇਹ ਸ਼ਬਦ ਵਿਸ਼ਵਾਸਯੋਗ ਅਤੇ ਸੱਚੇ ਹਨ।"21:5 ਯਸ਼ਾ 42:9

6 ਉਹਨਾਂ ਨੇ ਮੈਨੂੰ ਆਖਿਆ: "ਪੂਰਾ ਹੋਇਆ। ਮੈਂ ਅਲਫਾ ਅਤੇ ਓਮੇਗਾ ਹਾਂ, ਸ਼ੁਰੂਆਤ ਅਤੇ ਅੰਤ ਹਾਂ। ਮੈਂ ਪਿਆਸੇ ਨੂੰ ਜੀਵਨ ਜਲ ਦੇ ਸੋਤੇ ਵਿੱਚੋਂ ਮੁਫ਼ਤ ਪਿਆਵਾਂਗਾ। 7 ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੇ ਬੱਚੇ ਹੋਣਗੇ। 8 ਪਰ ਡਰਾਕਲਾਂ, ਅਤੇ ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਅਤੇ ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦੀ ਜਗ੍ਹਾ ਉਸ ਝੀਲ ਵਿੱਚ ਹੋਵੇਗੀ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਸਰੀ ਮੌਤ ਹੈ।"21:8 ਅਫ਼ 5:5; 1 ਕੁਰਿੰ 6:9-10

ਨਵਾਂ ਯੇਰੂਸ਼ਲੇਮ ਅਤੇ ਲੇਲੇ ਦੀ ਲਾੜੀ

9 ਇਸ ਤੋਂ ਬਾਅਦ ਸੱਤ ਸਵਰਗਦੂਤਾਂ ਵਿੱਚੋਂ ਜਿਨ੍ਹਾਂ ਕੋਲ ਸੱਤ ਕਟੋਰੇ ਸਨ ਅਤੇ ਜਿਹੜੇ ਸੱਤਾਂ ਮਹਾਂਮਾਰੀਆਂ ਨਾਲ ਭਰੇ ਹੋਏ ਸਨ ਉਹਨਾਂ ਵਿੱਚੋਂ ਇੱਕ ਨੇ ਮੇਰੇ ਕੋਲ ਆ ਕੇ ਮੈਨੂੰ ਕਿਹਾ, "ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ।" 10 ਤਾਂ ਉਹ ਮੈਨੂੰ ਪਰਮੇਸ਼ਵਰ ਦੇ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ, ਅਤੇ ਉਸ ਨੇ ਮੈਨੂੰ ਪਵਿੱਤਰ ਸ਼ਹਿਰ ਯੇਰੂਸ਼ਲੇਮ ਜੋ ਪਰਮੇਸ਼ਵਰ ਕੋਲੋਂ ਸਵਰਗ ਤੋਂ ਉੱਤਰਦਾ ਹੈ ਵਿਖਾਇਆ, ਜਿਸ ਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ। 11 ਇਹ ਪਰਮੇਸ਼ਵਰ ਦੀ ਮਹਿਮਾ ਨਾਲ ਚਮਕਦਾ, ਅਤੇ ਇਸ ਦੀ ਚਮਕ ਬਹੁਤ ਕੀਮਤੀ ਗਹਿਣਿਆਂ ਵਰਗੀ ਸੀ, ਜਿਵੇਂ ਬਲੌਰ ਅਤੇ ਪੁਖਰਾਜ ਪੱਥਰ ਹੋਵੇ। 12 ਉਸ ਸ਼ਹਿਰ ਦੇ ਚਾਰੇ ਪਾਸੇ ਇੱਕ ਵੱਡੀ ਦੀਵਾਰ ਸੀ, ਅਤੇ ਬਾਰ੍ਹਾ ਦਰਵਾਜ਼ੇ ਸਨ ਅਤੇ ਉਹਨਾਂ ਦਰਵਾਜ਼ਿਆਂ ਉੱਤੇ ਬਾਰ੍ਹਾ ਸਵਰਗਦੂਤ ਪਹਿਰਾ ਦਿੰਦੇ ਸਨ। ਉਹਨਾਂ ਦਰਵਾਜ਼ਿਆਂ ਉੱਤੇ ਇਸਰਾਏਲ ਦੇ ਬਾਰ੍ਹਾ ਗੋਤਾ ਦੇ ਨਾਮ ਲਿਖੇ ਹੋਏ ਸਨ। 13 ਪੂਰਬ ਵੱਲ ਤਿੰਨ ਦਰਵਾਜ਼ੇ ਅਤੇ ਪੱਛਮ ਵੱਲ ਤਿੰਨ ਦਰਵਾਜ਼ੇ ਦੱਖਣ ਵੱਲ ਅਤੇ ਉੱਤਰ ਵੱਲ ਵੀ ਤਿੰਨ ਦਰਵਾਜ਼ੇ ਸਨ। 14 ਸ਼ਹਿਰ ਦੀਆਂ ਦੀਵਾਰਾ ਦੇ ਬਾਰ੍ਹਾ ਨੀਂਹ ਪੱਥਰ ਸਨ, ਅਤੇ ਉਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਮ ਲਿਖੇ ਹੋਏ ਸਨ।

15 ਜਿਹੜਾ ਸਵਰਗਦੂਤ ਮੇਰੇ ਨਾਲ ਗੱਲਾਂ ਕਰਦਾ ਸੀ ਉਸ ਕੋਲ ਸ਼ਹਿਰ ਦੇ ਫਾਟਕ, ਅਤੇ ਉਸ ਦੀਆਂ ਦੀਵਾਰਾ ਮਾਪਣ ਦੇ ਲਈ, ਸੋਨੇ ਦਾ ਇੱਕ ਮਾਪਣ ਵਾਲਾ ਡੰਡਾ ਸੀ।21:15 ਜ਼ਕ 2:1 16 ਅਤੇ ਉਹ ਸ਼ਹਿਰ ਵਰਗਕਾਰ ਸੀ, ਜਿੰਨੀ ਹੀ ਉਸ ਦੀ ਲੰਬਾਈ ਓਨੀ ਉਸ ਦੀ ਚੌੜਾਈ ਸੀ। ਅਤੇ ਉਸ ਨੇ ਸ਼ਹਿਰ ਨੂੰ ਡੰਡੇ ਨਾਲ ਮਾਪਿਆ ਅਤੇ ਉਹ 2,400 ਕਿਲੋਮੀਟਰ ਲੰਬਾ ਸੀ, ਉਸ ਦੀ ਲੰਬਾਈ ਅਤੇ ਚੌੜਾਈ ਅਤੇ ਉਚਾਈ ਬਰਾਬਰ ਸੀ। 17 ਅਤੇ ਸਵਰਗਦੂਤ ਨੇ ਉਸ ਦੀ ਦੀਵਾਰ ਵੀ ਮਾਪੀ, ਉਹ ਮਨੁੱਖਾਂ ਦੇ ਨਾਪ ਦੇ ਅਨੁਸਾਰ, ਇੱਕ ਸੌ ਚੁਤਾਲੀ ਹੱਥ ਨਿੱਕਲੀ। ਇਹੀ ਮਾਪ ਸਵਰਗਦੂਤ ਦਾ ਸੀ। 18 ਅਤੇ ਉਸ ਦੀਆ ਦੀਵਾਰਾ ਯਸ਼ਬ ਦੀਆਂ ਬਣੀਆਂ ਹੋਈਆ ਸਨ, ਅਤੇ ਉਹ ਸ਼ਹਿਰ ਸਾਫ਼ ਸੀਸ਼ੇ ਅਤੇ ਸ਼ੁੱਧ ਸੋਨੇ ਦਾ ਬਣਿਆ ਹੋਇਆ ਸੀ। 19 ਅਤੇ ਉਸ ਸ਼ਹਿਰ ਦੀਆ ਦੀਵਾਰਾ ਹਰ ਪ੍ਰਕਾਰ ਦੀਆਂ ਵਧੀਆ ਅਤੇ ਕੀਮਤੀ ਪੱਥਰਾਂ ਨਾਲ ਸ਼ਿੰਗਾਰੀਆਂ ਹੋਈਆ ਸਨ। ਪਹਿਲੀ ਨੀਂਹ ਯਸ਼ਬ ਦੀ ਸੀ, ਦੂਸਰੀ ਨੀਲਮ ਦੀ, ਤੀਸਰੀ ਸੁਲੇਮਾਨੀ ਪੱਥਰ ਦੀ, ਚੌਥੀ ਪੰਨੇ ਦੀ,21:19 ਯਸ਼ਾ 54:11-12 20 ਪੰਜਵੀਂ ਸੁਲੇਮਾਨੀ ਸੰਗਮਰਮਰ, ਛੇਵਾਂ ਅਕੀਕ ਦੀ, ਸੱਤਵੀਂ ਜ਼ਬਰਜਦ ਦੀ, ਅੱਠਵੀਂ ਬੈਰੂਜ ਦੀ, ਨੌਵੀ ਸੁਨਹਿਲੇ ਦੀ, ਦਸਵੀਂ ਹਰੇ ਅਕੀਕ ਦੀ, ਗਿਆਰ੍ਹਵੀਂ ਜ਼ਰਕਨ ਦੀ, ਬਾਰ੍ਹਵੀਂ ਕਟਹਲੇ ਦੀ। 21 ਅਤੇ ਬਾਰਾਂ ਦਰਵਾਜ਼ੇ ਬਾਰਾਂ ਮੋਤੀ ਸਨ, ਅਤੇ ਹਰ ਇੱਕ ਦਰਵਾਜ਼ਾ ਇੱਕ-ਇੱਕ ਮੋਤੀ ਦਾ ਸੀ। ਅਤੇ ਉਸ ਸ਼ਹਿਰ ਦੇ ਰਾਸਤੇ ਸੋਨੇ ਅਤੇ ਨਿਰਮਲ ਸ਼ੀਸ਼ੇ ਦੇ ਬਣੇ ਹੋਏ ਸਨ।

22 ਅਤੇ ਮੈਂ ਉਸ ਸ਼ਹਿਰ ਵਿੱਚ ਹੈਕਲ21:22 ਹੈਕਲ ਯਹੂਦਿਆਂ ਦਾ ਮੰਦਰ ਨਹੀਂ ਵੇਖੀ, ਕਿਉਂਕਿ ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ ਅਤੇ ਲੇਲਾ ਉਸ ਦੀ ਹੈਕਲ ਹੈ। 23 ਅਤੇ ਉਸ ਸ਼ਹਿਰ ਨੂੰ ਸੂਰਜ ਅਤੇ ਚੰਦਰਮਾ ਦੀ ਕੋਈ ਲੋੜ ਨਹੀਂ ਹੈ ਕਿ ਉਸ ਉੱਤੇ ਚਮਕਣ, ਕਿਉਂਕਿ ਪਰਮੇਸ਼ਵਰ ਦੀ ਮਹਿਮਾ ਨੇ ਇਸ ਨੂੰ ਚਾਨਣ ਕੀਤਾ, ਅਤੇ ਲੇਲਾ ਉਸ ਦਾ ਦੀਪ ਹੈ।21:23 ਯਸ਼ਾ 60:19 24 ਰਾਸ਼ਟਰ ਉਸ ਦੀ ਰੌਸ਼ਨੀ ਵਿੱਚ ਚੱਲਣਗੇ, ਅਤੇ ਧਰਤੀ ਦੇ ਰਾਜੇ ਆਪਣੀ ਸ਼ਾਨ ਨੂੰ ਇਸ ਵਿੱਚ ਲਿਆਉਣਗੇ। 25 ਉਸ ਦੇ ਦਰਵਾਜ਼ੇ ਕਦੇ ਬੰਦ ਨਾ ਹੋਣਗੇ, ਅਤੇ ਉੱਥੇ ਕਦੇ ਰਾਤ ਨਾ ਹੋਵੇਗੀ।21:25 ਯਸ਼ਾ 60:11; ਜ਼ਕ 14:7 26 ਅਤੇ ਉਹ ਰਾਸ਼ਟਰਾ ਦਾ ਪ੍ਰਤਾਪ ਅਤੇ ਮਾਣ ਉਸ ਵਿੱਚ ਲਿਆਉਣਗੇ। 27 ਕੋਈ ਵੀ ਅਸ਼ੁੱਧ ਵਸਤੂ ਜਾਂ ਘਿਣਾਉਣੇ ਕੰਮ ਕਰਨ ਵਾਲਾ ਝੂਠੇ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ, ਪਰ ਸਿਰਫ ਉਹ ਹੀ ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਲਿਖੇ ਹੋਏ ਹਨ।

Estes versículos te tocaram? Ore agora!

+581 estão orando agora.

Junte-se à corrente de oração.