Publicidade

Apocalipse 7

1,44,000 ਲੋਕਾਂ ਉੱਤੇ ਮੋਹਰ

1 ਇਸ ਤੋਂ ਬਾਅਦ ਮੈਂ ਚਾਰ ਦੂਤਾਂ ਨੂੰ ਧਰਤੀ ਦੇ ਚਾਰਾਂ ਕੋਨਿਆਂ ਉੱਤੇ ਖੜ੍ਹੇ ਵੇਖਿਆ, ਉਹਨਾਂ ਨੇ ਧਰਤੀ ਦੀਆਂ ਚਾਰ ਹਵਾਵਾਂ ਨੂੰ ਰੋਕਿਆ ਤਾਂ ਜੋ ਜ਼ਮੀਨ ਜਾਂ ਸਮੁੰਦਰ ਜਾਂ ਕਿਸੇ ਦਰੱਖ਼ਤ ਉੱਤੇ ਕਿਸੇ ਵੀ ਹਵਾ ਨੂੰ ਵਗਣ ਤੋਂ ਰੋਕਿਆ ਜਾ ਸਕੇ। 2 ਫਿਰ ਮੈਂ ਇੱਕ ਹੋਰ ਦੂਤ ਨੂੰ ਪੂਰਬ ਤੋਂ ਉੱਪਰ ਆਉਂਦੇ ਵੇਖਿਆ, ਜਿਸ ਉੱਤੇ ਜੀਉਂਦੇ ਪਰਮੇਸ਼ਵਰ ਦੀ ਮੋਹਰ ਲੱਗੀ ਹੋਈ ਸੀ। ਉਸ ਨੇ ਉੱਚੀ ਆਵਾਜ਼ ਵਿੱਚ ਉਹਨਾਂ ਚਾਰ ਦੂਤਾਂ ਨੂੰ ਪੁਕਾਰਿਆ ਜਿਨ੍ਹਾਂ ਨੂੰ ਜ਼ਮੀਨ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਸ਼ਕਤੀ ਦਿੱਤੀ ਗਈ ਸੀ: 3 "ਜਦੋਂ ਤੱਕ ਅਸੀਂ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਹੀਂ ਲਗਾਉਂਦੇ, ਜ਼ਮੀਨ ਜਾਂ ਸਮੁੰਦਰ ਜਾਂ ਰੁੱਖਾਂ ਨੂੰ ਨੁਕਸਾਨ ਨਾ ਪਹੁੰਚਾਓ।" 4 ਤਦ ਮੈਂ ਉਹਨਾਂ ਲੋਕਾਂ ਦੀ ਗਿਣਤੀ ਸੁਣੀ ਜਿਨ੍ਹਾਂ ਉੱਤੇ ਮੋਹਰ ਲੱਗੀ ਹੋਈ ਸੀ: 1,44,000, ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ।

5 ਯਹੂਦਾਹ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,

ਰਬੇਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,

ਗਾਦ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,

6 ਆਸ਼ੇਰ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,

ਨਫ਼ਤਾਲੀ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,

ਮਨੱਸ਼ੇਹ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,

7 ਸ਼ਿਮਓਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,

ਲੇਵੀ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,

ਇੱਸਾਕਾਰ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,

8 ਜ਼ਬੁਲੂਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,

ਯੋਸੇਫ਼ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,

ਬਿਨਯਾਮੀਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ।

ਚਿੱਟੇ ਚੋਲੇ ਵਿੱਚ ਇੱਕ ਵੱਡੀ ਭੀੜ

9 ਇਸ ਤੋਂ ਬਾਅਦ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਬਹੁਤ ਵੱਡੀ ਭੀੜ ਸੀ ਜਿਸ ਨੂੰ ਸਿੰਘਾਸਣ ਦੇ ਅੱਗੇ ਅਤੇ ਲੇਲੇ ਦੇ ਸਾਹਮਣੇ ਖੜ੍ਹੇ ਹਰ ਕੌਮ, ਕਬੀਲੇ, ਲੋਕਾਂ ਅਤੇ ਭਾਸ਼ਾ ਵਿੱਚੋਂ ਕੋਈ ਵੀ ਨਹੀਂ ਗਿਣ ਸਕਦਾ ਸੀ। ਉਹਨਾਂ ਨੇ ਚਿੱਟੇ ਚੋਲੇ ਪਾਏ ਹੋਏ ਸਨ ਅਤੇ ਹੱਥਾਂ ਵਿੱਚ ਖਜ਼ੂਰ ਦੀਆਂ ਟਹਿਣੀਆਂ ਫੜ੍ਹੀਆਂ ਹੋਈਆਂ ਸਨ। 10 ਅਤੇ ਉਹਨਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ:

"ਮੁਕਤੀ ਸਾਡੇ ਪਰਮੇਸ਼ਵਰ ਵੱਲੋ ਹੈ,

ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ,

ਅਤੇ ਲੇਲੇ ਲਈ ਜੈਕਾਰੇ ਲਾਓ।"

11 ਸਾਰੇ ਦੂਤ ਸਿੰਘਾਸਣ ਦੇ ਦੁਆਲੇ ਅਤੇ ਬਜ਼ੁਰਗਾਂ ਅਤੇ ਚਾਰ ਜੀਵਾਂ ਦੇ ਦੁਆਲੇ ਖੜ੍ਹੇ ਸਨ। ਉਹ ਸਿੰਘਾਸਣ ਦੇ ਸਾਹਮਣੇ ਆਪਣੇ ਚਿਹਰੇ ਭਾਰ ਡਿੱਗ ਪਏ ਅਤੇ ਪਰਮੇਸ਼ਵਰ ਦੀ ਅਰਾਧਨਾ ਕਰਨ ਲੱਗੇ, 12 ਇਹ ਕਹਿ ਕੇ:

"ਆਮੀਨ!

ਪ੍ਰਸ਼ੰਸਾ, ਮਹਿਮਾ, ਬੁੱਧੀ, ਧੰਨਵਾਦ, ਸਨਮਾਨ,

ਸ਼ਕਤੀ ਅਤੇ ਤਾਕਤ

ਸਦਾ ਅਤੇ ਸਦਾ ਲਈ ਸਾਡੇ ਪਰਮੇਸ਼ਵਰ ਦੀ ਹੈ।

ਆਮੀਨ!"

13 ਫਿਰ ਇੱਕ ਬਜ਼ੁਰਗ ਨੇ ਮੈਨੂੰ ਪੁੱਛਿਆ, "ਜਿਹਨਾਂ ਨੇ ਚਿੱਟੇ ਚੋਗੇ ਪਹਿਨੇ ਹੋਏ ਹਨ, ਉਹ ਕੌਣ ਹਨ, ਅਤੇ ਇਹ ਕਿੱਥੋਂ ਆਏ ਹਨ?"

14 ਮੈਂ ਜਵਾਬ ਦਿੱਤਾ, "ਸ਼੍ਰੀਮਾਨ ਜੀ, ਤੁਸੀਂ ਜਾਣਦੇ ਹੋ।"

ਅਤੇ ਉਸ ਨੇ ਕਿਹਾ, "ਇਹ ਉਹ ਹਨ ਜੋ ਵੱਡੀ ਬਿਪਤਾ ਵਿੱਚੋਂ ਬਾਹਰ ਆਏ ਹਨ; ਉਹਨਾਂ ਨੇ ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ ਕੀਤੇ ਹਨ। 15 ਇਸ ਲਈ,

"ਉਹ ਪਰਮੇਸ਼ਵਰ ਦੇ ਸਿੰਘਾਸਣ ਦੇ ਸਾਹਮਣੇ ਹਨ।

ਅਤੇ ਉਹਨਾਂ ਦੀ ਹੈਕਲ ਵਿੱਚ ਦਿਨ-ਰਾਤ ਉਹਨਾਂ ਦੀ ਸੇਵਾ ਕਰਦੇ ਹਨ;

ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬੈਠਾ ਹੈ।

ਉਹ ਉਹਨਾਂ ਦੇ ਵਿਚਕਾਰ ਆਪਣਾ ਡੇਰਾ ਲਗਾਵੇਗਾ।

16 ‘ਉਹ ਫਿਰ ਕਦੇ ਭੁੱਖੇ ਨਹੀਂ ਰਹਿਣਗੇ;

ਉਹ ਫਿਰ ਕਦੇ ਵੀ ਪਿਆਸੇ ਨਹੀਂ ਹੋਣਗੇ।

ਅਤੇ ਨਾ ਹੀ ਸੂਰਜ ਦੀ ਧੁੱਪ,’

ਅਤੇ ਨਾ ਹੀ ਤਪਦੀ ਗਰਮੀ ਦੀ ਕੋਈ ਲੂ ਉਨ੍ਹਾਂ ਉੱਤੇ ਪਵੇਗੀ।

17 ਕਿਉਂਕਿ ਸਿੰਘਾਸਣ ਦੇ ਵਿਚਕਾਰ ਲੇਲਾ

ਉਹਨਾਂ ਦਾ ਚਰਵਾਹਾ ਹੋਵੇਗਾ;

‘ਉਹ ਉਹਨਾਂ ਨੂੰ ਜੀਉਂਦੇ ਪਾਣੀ ਦੇ ਚਸ਼ਮੇ ਵੱਲ ਲੈ ਜਾਵੇਗਾ।’

‘ਅਤੇ ਪਰਮੇਸ਼ਵਰ ਉਹਨਾਂ ਦੀਆਂ ਅੱਖਾਂ ਤੋਂ ਹਰ ਹੰਝੂ ਨੂੰ ਪੂੰਝੇਗਾ।’ "

Veja também

Publicidade
Bíblia Online Bíblia Online

Bíblia Online • Versão: 2026-06-15_21-32-39-