Pular para o conteúdo
Publicidade

ਪ੍ਰਕਾਸ਼ ਪੱਤਰ 19

ਬਾਬੇਲ ਦੇ ਡਿੱਗਣ ਤੇ ਤਿੰਨ ਦੂਣਾ ਹਾਲੇਲੂਯਾਹ

1 ਇਹ ਤੋਂ ਬਾਅਦ ਮੈਂ ਸਵਰਗ ਵਿੱਚੋਂ ਵੱਡੀ ਭੀੜ ਦੀ ਆਵਾਜ਼ ਇਹ ਆਖਦੀ ਸੁਣੀ:

"ਹਾਲੇਲੂਯਾਹ!

ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ਵਰ ਦੀ ਹੈ,

2 ਉਹਨਾਂ ਦੇ ਨਿਆਂ ਸੱਚੇ ਅਤੇ ਠੀਕ ਹਨ,

ਕਿਉਂਕਿ ਉਹਨਾਂ ਨੇ ਉਸ ਵੱਡੀ ਵੇਸਵਾ ਦਾ ਨਿਆਂ ਕੀਤਾ

ਜਿਸ ਨੇ ਆਪਣੇ ਵਿਭਚਾਰ ਨਾਲ ਪੂਰੀ ਧਰਤੀ ਨੂੰ ਭ੍ਰਿਸ਼ਟ ਕੀਤਾ।

ਉਸ ਨੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਸ ਤੋਂ ਲਿਆਂ।"19:2 ਬਿਵ 32:43

3 ਅਤੇ ਉਹ ਫਿਰ ਬੋਲੇ:

"ਹਾਲੇਲੂਯਾਹ!

ਉਸ ਦੇ ਮੱਚਦੇ ਸਰੀਰ ਦਾ ਧੂੰਆਂ ਜੁੱਗੋ-ਜੁੱਗੋ ਪਿਆ ਉੱਠਦਾ ਹੈ।"19:3 ਜ਼ਬੂ 106:48

4 ਤਾਂ ਉਹ ਚੌਵੀਂ ਬਜ਼ੁਰਗ ਅਤੇ ਚਾਰ ਜੀਵਤ ਪ੍ਰਾਣੀ ਡਿੱਗ ਪਏ ਅਤੇ ਪਰਮੇਸ਼ਵਰ ਦੀ ਮਹਿਮਾ ਕੀਤੀ, ਜਿਹੜਾ ਸਿੰਘਾਸਣ ਉੱਤੇ ਬੈਠਿਆ ਹੋਇਆ ਸੀ। ਅਤੇ ਉਹ ਉੱਚੀ ਦੇ ਕੇ ਬੋਲੇ:

"ਆਮੀਨ, ਹਾਲੇਲੂਯਾਹ!"

5 ਤਦ ਇੱਕ ਆਵਾਜ਼ ਸਿੰਘਾਸਣ ਵਿੱਚੋਂ ਇਹ ਆਖਦੀ ਆਈ:

"ਪਰਮੇਸ਼ਵਰ ਦੀ ਮਹਿਮਾ ਕਰੋ,

ਤੁਸੀਂ ਸਾਰੇ ਜੋ ਉਹ ਦੇ ਦਾਸ ਹੋ,

ਤੁਸੀਂ ਜਿਹੜੇ ਉਸ ਤੋਂ ਡਰਦੇ ਹੋ,

ਦੋਨੋ ਵੱਡੇ ਅਤੇ ਛੋਟੇ!"19:5 ਜ਼ਬੂ 135:1

6 ਤਦ ਮੈਂ ਵੱਡੀ ਭੀੜ ਦੀ ਆਵਾਜ਼, ਅਤੇ ਪਾਣੀਆਂ ਦੀਆਂ ਲਹਿਰਾਂ ਦੇ ਗਰਜਨ ਦੀ ਅਤੇ ਬੱਦਲਾਂ ਦੇ ਗਰਜਨ ਦੀ ਆਵਾਜ਼ ਦੇ ਵਾਂਗ ਇਹ ਕਹਿੰਦੇ ਹੋਈ ਸੁਣੀ:

"ਹਾਲੇਲੂਯਾਹ!

ਪ੍ਰਭੂ ਸਾਡੇ ਪਰਮੇਸ਼ਵਰ ਸਰਵ ਸ਼ਕਤੀਮਾਨ ਰਾਜ ਕਰਦੇ ਹਨ।19:6 ਜ਼ਬੂ 93:1; 99:1

7 ਆਓ, ਅਸੀਂ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ!

ਅਤੇ ਉਹ ਦੀ ਮਹਿਮਾ ਕਰੀਏ!

ਕਿਉਂ ਜੋ ਲੇਲੇ ਦੇ ਵਿਆਹ ਦਾ ਦਿਨ ਆ ਗਿਆ ਹੈ,

ਅਤੇ ਉਸ ਦੀ ਦੁਲਹਨ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।

8 ਉਸ ਨੂੰ ਸੁੰਦਰ ਅਤੇ ਸਾਫ਼ ਮਲਮਲ ਦੇ ਕੱਪੜੇ,

ਪਹਿਨਨ ਲਈ ਦਿੱਤੇ ਗਏ।"

(ਇਹ ਸਾਫ਼ ਮਲਮਲ ਹੈ ਪਵਿੱਤਰ ਲੋਕਾਂ ਦੇ ਧਰਮੀ ਕੰਮ।)

9 ਤਦ ਸਵਰਗਦੂਤ ਨੇ ਮੈਨੂੰ ਆਖਿਆ, "ਇਹ ਲਿਖ: ਮੁਬਾਰਕ ਹਨ ਉਹ ਜਿਹੜੇ ਲੇਲੇ ਦੇ ਵਿਆਹ ਵਿੱਚ ਬੁਲਾਏ ਗਏ ਹਨ!" ਅਤੇ ਮੈਨੂੰ ਕਿਹਾ, "ਇਹ ਪਰਮੇਸ਼ਵਰ ਦੇ ਸੱਚੇ ਸ਼ਬਦ ਹਨ।"

10 ਇਸ ਤੇ ਮੈਂ ਉਸ ਦੇ ਚਰਨਾਂ ਤੇ ਡਿੱਗ ਪਿਆ ਅਤੇ ਉਸ ਦੀ ਮਹਿਮਾ ਕੀਤੀ। ਪਰ ਉਸ ਨੇ ਮੈਨੂੰ ਆਖਿਆ, "ਇਸ ਤਰ੍ਹਾਂ ਨਾਂ ਕਰ! ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਅਤੇ ਭੈਣਾਂ ਦੇ ਵਾਂਗ ਇੱਕ ਸੇਵਕ ਹਾਂ ਜੋ ਯਿਸ਼ੂ ਦਾ ਗਵਾਹ ਹਾਂ। ਪਰਮੇਸ਼ਵਰ ਦੀ ਮਹਿਮਾ ਕਰ! ਕਿਉਂਕਿ ਇਹ ਭਵਿੱਖਬਾਣੀ ਦੀ ਆਤਮਾ ਹੈ ਜੋ ਯਿਸ਼ੂ ਦੀ ਗਵਾਹੀ ਦਿੰਦੀ ਹੈ।"

ਸਫ਼ੇਦ ਘੋੜੇ ਤੇ ਸਵਾਰ

11 ਤਾਂ ਮੈਂ ਸਵਰਗ ਖੁੱਲ੍ਹਿਆ ਹੋਇਆ ਵੇਖਿਆ ਅਤੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ, ਜਿਹੜਾ ਉਸ ਤੇ ਸਵਾਰ ਸੀ ਵਫ਼ਾਦਾਰ ਅਤੇ ਸੱਚਾ ਅਖਵਾਉਂਦਾ ਹੈ। ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ।19:11 ਜ਼ਬੂ 96:13 12 ਉਸ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆ, ਅਤੇ ਉਸ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ। ਅਤੇ ਉਸ ਦੇ ਉੱਤੇ ਇੱਕ ਨਾਮ ਲਿਖਿਆਂ ਹੋਇਆ ਹੈ ਜਿਸ ਨੂੰ ਉਸ ਤੋਂ ਬਿਨ੍ਹਾ ਕੋਈ ਨਹੀਂ ਜਾਣਦਾ। 13 ਅਤੇ ਉਸ ਨੇ ਕੱਪੜੇ ਲਹੂ ਦੇ ਨਾਲ ਛਿੜਕੇ ਹੋਏ ਪਹਿਨੇ ਹੋਏ ਹਨ, ਅਤੇ ਉਸ ਦਾ ਨਾਮ ਪਰਮੇਸ਼ਵਰ ਦਾ ਸ਼ਬਦ ਹੈ। 14 ਅਤੇ ਜਿਹੜੀਆਂ ਫ਼ੌਜਾਂ ਸਵਰਗ ਵਿੱਚ ਹਨ, ਉਹਨਾਂ ਨੇ ਚਿੱਟੇ ਅਤੇ ਸਾਫ਼ ਮਲਮਲ ਦੇ ਕੱਪੜੇ ਪਹਿਨੇ ਹੋਏ ਚਿੱਟੇ ਘੋੜਿਆਂ ਤੇ ਸਵਾਰ ਉਸ ਦੇ ਪਿੱਛੇ-ਪਿੱਛੇ ਚੱਲਦੇ ਸਨ। 15 ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ ਜਿਸ ਨਾਲ ਉਹ ਰਾਸ਼ਟਰਾ ਦਾ ਨਾਸ਼ ਕਰੇ। "ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਰਾਜ ਕਰੇਗਾ।" ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਕ੍ਰੋਧ ਦੀ ਅੱਗ ਦੇ ਦਾਖਰਸ ਦੇ ਚੁਬੱਚੇ ਨੂੰ ਲਿਤਾੜੇਗਾ। 16 ਉਸ ਦੇ ਚੋਗੇ ਅਤੇ ਉਸ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ:

ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।19:16 1 ਤਿਮੋ 6:15

17 ਇਸ ਤੋਂ ਬਾਅਦ ਮੈਂ ਸਵਰਗਦੂਤ ਨੂੰ ਸੂਰਜ ਵਿੱਚ ਖਲੋਤਾ ਹੋਇਆ ਵੇਖਿਆ, ਉਸ ਨੇ ਉੱਚੀ ਆਵਾਜ਼ ਨਾਲ ਸਾਰੇ ਅਕਾਸ਼ ਵਿੱਚ ਉੱਡਦੇ ਪੰਛੀਆਂ ਨੂੰ ਆਖਿਆ, "ਆਓ, ਮਹਾਨ ਪਰਮੇਸ਼ਵਰ ਦੇ ਵੱਡੇ ਭੋਜ ਲਈ ਇਕੱਠੇ ਹੋ ਜਾਓ,19:17 ਹਿਜ਼ 39:19-20 18 ਤਾਂ ਕਿ ਤੁਸੀਂ ਰਾਜਿਆਂ ਦਾ ਮਾਸ, ਫ਼ੌਜਾਂ ਦੇ ਸਰਦਾਰਾ ਦਾ, ਮਹਾਂ ਬਲੀਆਂ ਦਾ, ਘੋੜਿਆਂ ਨਾਲੇ ਉਹਨਾਂ ਉੱਤੇ ਸਵਾਰਾ ਦਾ, ਅਤੇ ਸਾਰੇ ਲੋਕਾਂ ਦਾ ਮਾਸ, ਅਜ਼ਾਦ ਅਤੇ ਗੁਲਾਮ, ਛੋਟੇ ਅਤੇ ਵੱਡੇ ਸਾਰਿਆ ਦਾ ਮਾਸ ਖਾ ਸਕੋ।"

19 ਤਾਂ ਫਿਰ ਮੈਂ ਵੇਖਿਆ ਕਿ ਉਹ ਦਰਿੰਦਾ ਧਰਤੀ ਦੇ ਰਾਜੇ ਅਤੇ ਉਹਨਾਂ ਦੀਆਂ ਫ਼ੌਜਾਂ ਇਕੱਠੀਆਂ ਹੋਈਆ ਤਾਂ ਕਿ ਉਹ ਉਸ ਨਾਲ ਅਤੇ ਉਸ ਦੀਆ ਫ਼ੌਜਾਂ ਨਾਲ ਯੁੱਧ ਕਰ ਸਕਣ ਜਿਹੜਾ ਘੋੜੇ ਉੱਤੇ ਸਵਾਰ ਸੀ। 20 ਤਾਂ ਉਸ ਦਰਿੰਦੇ ਨੂੰ ਫੜ ਲਿਆ ਗਿਆ, ਅਤੇ ਉਸ ਦੇ ਨਾਲ ਉਸ ਝੂਠੇ ਨਬੀ ਨੂੰ ਵੀ ਜਿਸ ਨੇ ਉਸ ਦੇ ਸਾਹਮਣੇ ਚਿੰਨ੍ਹ ਚਮਤਕਾਰ ਵਿਖਾਏ ਸਨ। ਅਤੇ ਇੰਨ੍ਹਾ ਚਿੰਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾ ਲਿਆ ਅਤੇ ਜਿਨ੍ਹਾਂ ਨੇ ਉਸ ਦਰਿੰਦੇ ਦਾ ਨਿਸ਼ਾਨ ਲਗਾਇਆ ਨਾਲੇ ਉਹਨਾਂ ਨੂੰ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ। ਇਹਨਾਂ ਦੋਨਾਂ ਨੂੰ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਸੀ ਜਿਉਂਦੇ ਹੀ ਸੁੱਟ ਦਿੱਤਾ ਗਿਆ। 21 ਅਤੇ ਬਾਕੀ ਫੌਜ ਨੂੰ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜਿਹੜੀ ਉਸ ਦੇ ਮੂੰਹ ਵਿੱਚੋਂ ਨਿਕਲਦੀ ਸੀ ਮਾਰ ਸੁੱਟਿਆ, ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ।

Estes versículos te tocaram? Ore agora!

+581 estão orando agora.

Junte-se à corrente de oração.