Pular para o conteúdo
Publicidade

ਪ੍ਰਕਾਸ਼ ਪੱਤਰ 18

ਬਾਬੇਲ ਦਾ ਡਿੱਗਣਾ

1 ਇਹ ਘਟਨਾਵਾਂ ਹੋਣ ਤੋਂ ਬਾਅਦ ਮੈਂ ਇੱਕ ਹੋਰ ਸਵਰਗਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ। ਜਿਸ ਦੇ ਕੋਲ ਅਧਿਕਾਰ ਸੀ ਅਤੇ ਉਸ ਦੇ ਤੇਜ ਨਾਲ ਧਰਤੀ ਚਾਨਣ ਨਾਲ ਭਰ ਗਈ। 2 ਅਤੇ ਬਹੁਤ ਉੱਚੀ ਆਵਾਜ਼ ਵਿੱਚ ਪੁਕਾਰ ਕੇ ਉਸ ਨੇ ਆਖਿਆ:

" ‘ਢਹਿ ਗਿਆ! ਢਹਿ ਗਿਆ ਮਹਾਨ ਨਗਰ ਬਾਬੇਲ!’

ਉਹ ਦੁਸ਼ਟ ਆਤਮਾਵਾਂ ਦਾ ਘਰ ਬਣ ਗਿਆ

ਅਤੇ ਹਰ ਦੁਸ਼ਟ ਆਤਮਾ ਦਾ ਅੱਡਾ,

ਹਰ ਅਸ਼ੁੱਧ ਪੰਛੀ ਦਾ ਬਸੇਰਾ,

ਅਰਥਾਤ ਹਰ ਅਸ਼ੁੱਧ ਅਤੇ ਘਿਣਾਉਣੇ ਜਾਨਵਰਾਂ ਦੇ ਰਹਿਣ ਦਾ ਸਥਾਨ।18:2 ਯਸ਼ਾ 13:21; ਯਿਰ 50:39; 51:37

3 ਕਿਉਂ ਜੋ ਉਸ ਨੇ ਆਪਣੇ ਵਿਭਚਾਰ ਦੀ ਭਿਆਨਕ ਦਾਖਰਸ

ਸਾਰੀਆਂ ਕੌਮਾਂ ਨੂੰ ਪਿਆਈ।

ਧਰਤੀ ਦੇ ਰਾਜਿਆਂ ਨੇ ਉਸ ਨਾਲ ਵਿਭਚਾਰ ਕੀਤਾ,

ਅਤੇ ਧਰਤੀ ਦੇ ਵਪਾਰੀ ਉਸ ਦੇ ਬਹੁਤ ਸਾਰੇ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।"

ਬਾਬੇਲ ਦੇ ਨਿਆਂ ਤੋਂ ਬਚਣ ਦੀ ਚੇਤਾਵਨੀ

4 ਮੈਂ ਇੱਕ ਹੋਰ ਆਵਾਜ਼ ਸਵਰਗ ਤੋਂ ਇਹ ਆਖਦੀ ਸੁਣੀ:

" ‘ਮੇਰੇ ਲੋਕੋ ਉਸ ਨਗਰੀ ਵਿੱਚੋਂ ਨਿਕਲ ਆਓ,’

ਤਾਂ ਜੋ ਤੁਸੀਂ ਉਸ ਦੇ ਪਾਪਾਂ ਵਿੱਚ ਭਾਗੀਦਾਰ ਨਾ ਬਣੋ,

ਅਤੇ ਤਾਂ ਜੋ ਤੁਸੀਂ ਉਸ ਦੀਆਂ ਮਹਾਂਮਾਰੀਆਂ ਵਿੱਚ ਸਾਂਝੀ ਨਾ ਹੋਵੋ;18:4 ਯਸ਼ਾ 52:11; ਯਿਰ 50:8; 51:45

5 ਕਿਉਂ ਜੋ ਉਸ ਦੇ ਪਾਪਾਂ ਦਾ ਢੇਰ ਸਵਰਗ ਤੱਕ ਲੱਗ ਚੁੱਕਾ ਹੈ,

ਅਤੇ ਪਰਮੇਸ਼ਵਰ ਨੇ ਉਸ ਦੇ ਕੁਧਰਮ ਯਾਦ ਕੀਤੇ ਹਨ।

6 ਉਸ ਨੇ ਜਿਵੇਂ ਕੀਤਾ ਤੁਸੀਂ ਵੀ ਉਸ ਨਾਲ ਉਸੇ ਤਰ੍ਹਾਂ ਹੀ ਕਰੋ;

ਸਗੋਂ ਉਸ ਦੇ ਕੰਮਾਂ ਦੇ ਅਨੁਸਾਰ ਉਸ ਨੂੰ ਦੁਗਣਾ ਬਦਲਾ ਦਿਓ।

ਜਿਹੜਾ ਪਿਆਲਾ ਉਸ ਨੇ ਭਰਿਆ ਤੁਸੀਂ ਉਸੇ ਵਿੱਚੋਂ ਉਸ ਦੇ ਲਈ ਦੁਗਣਾ ਭਰੋ।18:6 ਜ਼ਬੂ 137:8

7 ਉਸ ਨੇ ਜਿੰਨੀ ਆਪਣੀ ਪ੍ਰਸੰਸਾ ਕੀਤੀ ਅਤੇ ਭੋਗ ਬਿਲਾਸ ਕੀਤਾ

ਤੁਸੀਂ ਵੀ ਉਸੇ ਢੰਗ ਨਾਲ ਉਸ ਨੂੰ ਕਸ਼ਟ ਅਤੇ ਸੋਗ ਦਿਓ।

ਕਿਉਂ ਜੋ ਆਪਣੇ ਮਨ ਵਿੱਚ ਉਹ ਆਖਦੀ ਹੈ,

‘ਮੈ ਤਾਂ ਰਾਣੀ ਦੇ ਸਮਾਨ ਬਿਰਾਜਮਾਨ ਹਾਂ,

ਮੈਂ ਵਿਧਵਾ ਨਹੀਂ ਹਾਂ;

ਮੈਂ ਕਦੇ ਸੋਗ ਨਹੀਂ ਕਰਾਂਗੀ।’

8 ਇਸ ਲਈ ਇੱਕ ਦਿਨ ਉਸ ਤੇ ਬਿਪਤਾਵਾਂ ਆ ਪੈਣਗੀਆਂ:

ਮੌਤ, ਸੋਗ, ਅਤੇ ਕਾਲ।

ਉਹ ਅੱਗ ਨਾਲ ਸਾੜੀ ਜਾਵੇਗੀ,

ਕਿਉਂ ਜੋ ਸਮਰੱਥੀ ਹੈ ਪ੍ਰਭੂ ਪਰਮੇਸ਼ਵਰ ਜਿਹੜਾ ਉਸ ਦਾ ਨਿਆਂ ਕਰੇਗਾ।18:8 ਯਿਰ 50:31

ਬਾਬੇਲ ਦੇ ਡਿੱਗਣ ਦੇ ਤਿੰਨ ਗੁਣਾ ਦੁੱਖ

9 "ਜਦੋਂ ਧਰਤੀ ਦੇ ਰਾਜੇ ਜਿਨ੍ਹਾਂ ਨੇ ਉਸ ਨਾਲ ਵਿਭਚਾਰ ਅਤੇ ਭੋਗ ਬਿਲਾਸ ਕੀਤਾ ਜਿਸ ਵੇਲੇ ਉਸ ਦੇ ਸੜਨ ਦਾ ਧੂੰਆਂ ਵੇਖਣਗੇ ਤਾਂ ਉਸ ਦੇ ਉੱਤੇ ਰੋਣਗੇ ਅਤੇ ਵਿਰਲਾਪ ਕਰਨਗੇ:18:9 ਯਿਰ 50:46 10 ਉਸ ਦੇ ਕਸ਼ਟ ਦੇ ਡਰ ਦੇ ਕਾਰਨ ਉਹ ਦੂਰ ਖੜ੍ਹ ਕੇ ਆਖਣਗੇ:

" ‘ਹਾਏ! ਹਾਏ ਤੇਰੇ ਉੱਤੇ ਮਹਾਨ ਸ਼ਹਿਰ,

ਤੂੰ ਮਜ਼ਬੂਤ ਸ਼ਹਿਰ ਬਾਬੇਲ!

ਇੱਕੋ ਘੰਟੇ ਵਿੱਚ ਤੇਰੇ ਤੇ ਪਰਮੇਸ਼ਵਰ ਦਾ ਨਿਆਂ ਆ ਜਾਵੇਗਾ!’18:10 ਯਿਰ 51:8-9

11 "ਧਰਤੀ ਦੇ ਵਪਾਰੀ ਉਸ ਤੇ ਰੋਣਗੇ ਅਤੇ ਕੁਰਲਾਉਂਣਗੇ ਕਿਉਂਕਿ ਉਹਨਾਂ ਦਾ ਮਾਲ ਕੋਈ ਨਹੀਂ ਖਰੀਦਦਾ। 12 ਸੋਨੇ ਦਾ ਮਾਲ, ਚਾਂਦੀ, ਕੀਮਤੀ ਪੱਥਰ ਅਤੇ ਮੋਤੀ; ਅਤੇ ਕਤਾਨ ਵਧੀਆ ਮਲਮਲ, ਬੈਂਗਣੀ, ਰੇਸ਼ਮੀ ਅਤੇ ਲਾਲ ਰੰਗ ਦੇ ਕੱਪੜੇ; ਹਰ ਪਰਕਾਰ ਦੀ ਸੁਗੰਧ ਵਾਲੀ ਲੱਕੜੀ, ਹੱਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ, ਪਿੱਤਲ, ਲੋਹੇ ਅਤੇ ਸੰਗਮਰਮਰ ਦੀ ਹਰੇਕ ਵਸਤ; 13 ਦਾਲਚੀਨੀ, ਮਸਾਲੇ, ਧੂਪ, ਮੁਰ, ਲੁਬਾਣ, ਦਾਖਰਸ, ਤੇਲ, ਮੈਦਾ, ਕਣਕ, ਪਸ਼ੂ, ਧਨ, ਭੇਡਾਂ ਅਤੇ ਘੋੜੇ ਅਤੇ ਰੱਥ, ਗੁਲਾਮ ਅਰਥਾਤ ਮਨੁੱਖੀ ਸਰੀਰ ਅਤੇ ਜਾਨਾਂ ਨੂੰ ਕੋਈ ਨਹੀਂ ਖਰੀਦਦਾ।

14 "ਉਹ ਆਖਣਗੇ, ‘ਜਿਸ ਫ਼ਲ ਦੇ ਲਈ ਤੁਸੀਂ ਇੱਛਾ ਰੱਖਦੇ ਸੀ ਉਹ ਹੁਣ ਨਹੀਂ ਹੈ। ਤੁਹਾਡੀ ਸਾਰੀ ਦੌਲਤ ਅਤੇ ਸ਼ੋਹਰਤ ਖਤਮ ਹੋ ਗਈ ਹੈ, ਉਹ ਤੁਹਾਨੂੰ ਹੁਣ ਕਦੇ ਵਾਪਸ ਨਹੀਂ ਮਿਲੇਗੀ।’ 15 ਇਨ੍ਹਾਂ ਵਸਤੂਆ ਦੇ ਵਪਾਰੀ ਜਿਹੜੇ ਉਸ ਰਾਹੀ ਧਨਵਾਨ ਹੋਏ ਹਨ, ਉਸ ਦੇ ਦੁੱਖ ਦੇ ਡਰ ਕਾਰਨ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ:

16 " ‘ਹਾਏ! ਹਾਏ ਤੇਰੇ ਉੱਤੇ ਵੱਡੇ ਸ਼ਹਿਰ,

ਜਿਹੜੇ ਮਲਮਲ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸਨ,

ਅਤੇ ਸੋਨੇ, ਕੀਮਤੀ ਪੱਥਰ ਅਤੇ ਮੋਤੀਆਂ ਨਾਲ ਚਮਕਦੀ ਸੀ!

17 ਅਤੇ ਇੱਕ ਘੰਟੇ ਵਿੱਚ ਉਹ ਸਾਰਾ ਧਨ ਬਰਬਾਦ ਕਰ ਦਿੱਤਾ!’

"ਸਾਰੇ ਸਮੁੰਦਰੀ ਜਹਾਜਾਂ ਦੇ ਕਪਤਾਨ ਅਤੇ ਸਾਰੇ ਯਾਤਰੀ, ਅਤੇ ਮਲਾਹ, ਅਤੇ ਉਹ ਸਾਰੇ ਜਿਹੜੇ ਸਮੁੰਦਰ ਤੋਂ ਆਪਣੀ ਰੋਜੀ ਰੋਟੀ ਕਮਾਉਂਦੇ ਸਨ, ਦੂਰ ਖੜ੍ਹੇ ਹੋਣਗੇ। 18 ਅਤੇ ਉਸ ਦੇ ਸੜਨ ਦਾ ਧੂੰਆਂ ਵੇਖ ਕੇ ਉਹ ਚੀਕਾਂ ਮਾਰ ਕੇ ਕਹਿਣਗੇ, ‘ਭਈ ਇਸ ਵੱਡੇ ਸ਼ਹਿਰ ਵਰਗਾ ਕੋਈ ਹੋਰ ਸ਼ਹਿਰ ਹੈ?’18:18 ਯਿਰ 51:37 19 ਅਤੇ ਉਹ ਆਪਣੇ ਸਿਰ ਉੱਤੇ ਧੂੜ ਪੋਣਗੇ ਅਤੇ ਰੋਂਦੇ ਕੁਰਲਾਉਂਦੇ ਸ਼ੋਗ ਕਰਦੇ ਕਹਿਣਗੇ:

" ‘ਹਾਏ! ਹਾਏ ਤੇਰੇ ਉੱਤੇ, ਵੱਡੇ ਸ਼ਹਿਰ,

ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ

ਉਸ ਦੇ ਧਨ ਦੇ ਰਾਹੀ ਧਨੀ ਹੋ ਗਏ!

ਅਤੇ ਇੱਕ ਘੰਟੇ ਵਿੱਚ ਹੀ ਉਹ ਬਰਬਾਦ ਹੋ ਗਈ ਹੈ!’18:19 ਹਿਜ਼ 27:30

20 "ਹੇ ਸਵਰਗ, ਉਸ ਤੇ ਆਨੰਦ ਕਰੋ!

ਪਰਮੇਸ਼ਵਰ ਦੇ ਲੋਕੋ ਆਨੰਦ ਕਰੋ!

ਰਸੂਲੋ ਅਤੇ ਨਬੀਓ ਆਨੰਦ ਕਰੋ!

ਕਿਉਂਕਿ ਪਰਮੇਸ਼ਵਰ ਨੇ ਉਸ ਦਾ ਨਿਆਂ ਕੀਤਾ ਹੈ

ਅਤੇ ਤੁਹਾਡਾ ਬਦਲਾ ਉਸ ਤੋਂ ਲਿਆ।"

ਬਾਬੇਲ ਦੀ ਤਬਾਹੀ ਦੀ ਅੰਤਿਮ ਸਥਿਤੀ

21 ਤਦ ਇੱਕ ਬਲਵਾਨ ਸਵਰਗਦੂਤ ਨੇ ਇੱਕ ਪੱਥਰ ਵੱਡੇ ਚੱਕੀ ਦੇ ਪੁੜੇ ਵਰਗਾ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ, ਅਤੇ ਆਖਿਆ:

"ਇਸੇ ਤਰ੍ਹਾਂ ਦੀ ਹਿੰਸਾ ਦੇ ਨਾਲ

ਮਹਾਨ ਨਗਰ ਬਾਬੇਲ ਨੂੰ ਵੀ ਢਾਹ ਦਿੱਤਾ ਜਾਵੇਗਾ,

ਅਤੇ ਫਿਰ ਕਦੇ ਉਸ ਦਾ ਪਤਾ ਨਹੀਂ ਲੱਗੇਗਾ।18:21 ਯਿਰ 51:63-64; ਹਿਜ਼ 26:21

22 ਬਰਬਤਾਂ ਅਤੇ ਗਾਇਕਾਂ ਬੰਸਰੀ ਅਤੇ ਤੁਰ੍ਹੀ ਵਜਾਉਣ ਵਾਲਿਆਂ ਦਾ ਸੰਗੀਤ,

ਫਿਰ ਕਦੇ ਤੁਹਾਡੇ ਵਿੱਚ ਨਹੀਂ ਸੁਣਾਇਆ ਜਾਵੇਗਾ।

ਕਿਸੇ ਵੀ ਕਾਰੀਗਰ ਦਾ ਕਾਮਾ

ਤੁਹਾਡੇ ਵਿੱਚ ਫਿਰ ਕਦੇ ਨਾ ਲੱਭੇਗਾ।

ਹੁਣ ਤੋਂ ਚੱਕੀ ਦੀ ਆਵਾਜ਼

ਫਿਰ ਕਦੇ ਨਾ ਸੁਣਾਈ ਜਾਵੇਗੀ18:22 ਯਸ਼ਾ 24:8; ਹਿਜ਼ 26:13

23 ਦੀਵੇ ਦੀ ਰੋਸ਼ਨੀ

ਤੁਹਾਡੇ ਵਿੱਚ ਫਿਰ ਕਦੇ ਨਾ ਚਮਕੇਗੀ,

ਲਾੜੇ ਅਤੇ ਲਾੜੀ ਦੀ ਆਵਾਜ਼

ਤੁਹਾਡੇ ਵਿੱਚ ਫਿਰ ਕਦੇ ਨਾ ਸੁਣਾਈ ਜਾਵੇਗੀ।

ਤੇਰੇ ਵਪਾਰੀ ਤਾਂ ਧਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਸਨ।

ਤੇਰੇ ਝੂਠੇ ਜਾਦੂ ਨਾਲ ਤੁਸੀਂ ਦੁਨੀਆਂ ਦੇ ਸਾਰੇ ਲੋਕਾਂ ਨੂੰ ਧੋਖਾ ਦਿੱਤਾ।18:23 ਯਿਰ 7:34; 16:9

24 ਉਸ ਵਿੱਚੋਂ ਹੀ ਨਬੀਆਂ ਅਤੇ ਪਵਿੱਤਰ ਲੋਕਾਂ,

ਜਿਹੜੇ ਧਰਤੀ ਉੱਤੇ ਮਾਰੇ ਉਹਨਾਂ ਸਭਨਾ ਦਾ ਲਹੂ ਪਾਇਆ ਗਿਆ।"18:24 ਯਿਰ 51:49

Estes versículos te tocaram? Ore agora!

+581 estão orando agora.

Junte-se à corrente de oração.