Pular para o conteúdo
Publicidade

ਇਬਰਾਨੀਆਂ 6

1 ਇਸ ਲਈ ਆਓ ਅਸੀਂ ਮਸੀਹ ਦੀ ਸਿੱਖਿਆਵਾਂ ਦੀਆਂ ਪੁਰਾਣੀਆਂ ਗੱਲਾਂ ਛੱਡ ਕੇ ਸਿਆਣਪੁਣੇ ਵੱਲ ਅੱਗੇ ਵੱਧਦੇ ਜਾਈਏ, ਉਹਨਾਂ ਕੰਮਾਂ ਤੋਂ ਤੋਬਾ ਕਰਨ ਦੀ ਨੀਂਹ ਮੁੜ ਨਾ ਰੱਖੀਏ ਜੋ ਮੌਤ ਵੱਲ ਲੈ ਜਾਂਦੇ ਹਨ ਅਤੇ ਪਰਮੇਸ਼ਵਰ ਵਿੱਚ ਵਿਸ਼ਵਾਸ ਦੀ ਅਗਵਾਈ ਕਰਦੇ ਹਨ, 2 ਸ਼ੁੱਧ6:2 ਸ਼ੁੱਧ ਬਪਤਿਸਮਾ ਕਰਨ ਦੇ ਸੰਸਕਾਰਾਂ ਬਾਰੇ ਨਿਰਦੇਸ਼, ਹੱਥ ਰੱਖਣੇ, ਮੁਰਦਿਆਂ ਦਾ ਜੀ ਉੱਠਣਾ ਅਤੇ ਸਦੀਵੀ ਨਿਆਂ। 3 ਜੇ ਪਰਮੇਸ਼ਵਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ।

4 ਇਹ ਉਹਨਾਂ ਲਈ ਅਸੰਭਵ ਹੈ ਜੋ ਇੱਕ ਵਾਰ ਪ੍ਰਕਾਸ਼ਵਾਨ ਕੀਤੇ ਗਏ, ਜਿਨ੍ਹਾਂ ਨੇ ਸਵਰਗੀ ਵਰਦਾਨ ਦਾ ਸਵਾਦ ਚੱਖਿਆ ਹੈ, ਜਿਹੜੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ। 5 ਜਿਨ੍ਹਾਂ ਨੇ ਪਰਮੇਸ਼ਵਰ ਦੇ ਭਲੇ ਬਚਨ ਅਤੇ ਆਉਣ ਵਾਲੇ ਯੁੱਗ ਦੀਆਂ ਸ਼ਕਤੀਆਂ ਦਾ ਸਵਾਦ ਚੱਖਿਆ ਹੈ। 6 ਅਤੇ ਜੇ ਉਹ ਭਟਕ ਜਾਣ, ਉਹਨਾਂ ਨੂੰ ਦੁਬਾਰਾ ਤੋਬਾ ਕਰਾਉਣਾ ਅਣਹੋਣਾ ਹੈ ਕਿਉਂਕਿ ਉਹ ਪਰਮੇਸ਼ਵਰ ਦੇ ਪੁੱਤਰ ਨੂੰ ਆਪਣੇ ਵੱਲੋਂ ਦੂਸਰੀ ਵਾਰ ਸਲੀਬ ਤੇ ਚਾੜ੍ਹਦੇ ਹਨ ਅਤੇ ਉਹਨਾਂ ਨੂੰ ਜਨਤਕ ਬਦਨਾਮੀ ਦੇ ਅਧੀਨ ਕਰਦੇ ਹਨ। 7 ਉਹ ਜ਼ਮੀਨ ਜਿਹੜੀ ਬਾਰਸ਼ ਦੇ ਪਾਣੀ ਨੂੰ ਅਕਸਰ ਸੋਕ ਲੈਂਦੀ ਹੈ ਅਤੇ ਕਿਸਾਨ ਲਈ ਉਪਯੋਗੀ ਫਸਲ ਪੈਦਾ ਕਰਦੀ ਹੈ ਉਹ ਪਰਮੇਸ਼ਵਰ ਦੀ ਅਸੀਸ ਪ੍ਰਾਪਤ ਕਰਦੀ ਹੈ। 8 ਪਰ ਜਿਹੜੀ ਜ਼ਮੀਨ ਕੰਡੇ ਅਤੇ ਕੰਡਿਆਲੀ ਝਾੜੀਆਂ ਪੈਦਾ ਕਰਦੀ ਹੈ ਉਹ ਵਿਅਰਥ ਹੈ ਅਤੇ ਪਰਮੇਸ਼ਵਰ ਦੁਆਰਾ ਸਰਾਪੇ ਜਾਣ ਦੇ ਖਤਰੇ ਵਿੱਚ ਹੈ। ਅੰਤ ਵਿੱਚ ਇਸ ਨੂੰ ਸਾੜ ਦਿੱਤਾ ਜਾਵੇਗਾ।6:8 ਯੋਹ 15:6

9 ਹੇ ਪਿਆਰੇ ਦੋਸਤੋ, ਭਾਵੇਂ ਅਸੀਂ ਇਸ ਤਰ੍ਹਾਂ ਬੋਲਦੇ ਹਾਂ, ਅਸੀਂ ਤੁਹਾਡੇ ਵੱਲੋਂ ਇੰਨ੍ਹਾਂ ਨਾਲੋਂ ਚੰਗੀਆਂ ਚੀਜ਼ਾਂ ਦੇ ਲਈ ਆਸ ਰੱਖਦੇ ਹਾਂ ਉਹ ਚੀਜ਼ਾਂ ਜਿਨ੍ਹਾਂ ਦਾ ਮੁਕਤੀ ਨਾਲ ਸੰਬੰਧ ਹੈ। 10 ਪਰਮੇਸ਼ਵਰ ਅਨਿਆਈ ਨਹੀਂ ਹੈ; ਉਹ ਤੁਹਾਡੇ ਕੰਮ ਅਤੇ ਉਸ ਪਿਆਰ ਨੂੰ ਨਹੀਂ ਭੁੱਲੇਗਾ ਜੋ ਤੁਸੀਂ ਉਸ ਨੂੰ ਦਿਖਾਇਆ ਹੈ ਜਿਵੇਂ ਕਿ ਤੁਸੀਂ ਉਸ ਦੇ ਸੰਤਾਂ ਦੀ ਸਹਾਇਤਾ ਕੀਤੀ ਹੈ ਅਤੇ ਉਹਨਾਂ ਦੀ ਸਹਾਇਤਾ ਕਰਦੇ ਵੀ ਹੋ। 11 ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚੋਂ ਹਰ ਕੋਈ ਅੰਤ ਤੱਕ ਇਹੀ ਉਤਸੁਕਤਾ ਦਿਖਾਵੇ, ਤਾਂ ਜੋ ਤੁਸੀਂ ਜਿਸ ਦੀ ਉਮੀਦ ਕਰਦੇ ਹੋ ਉਹ ਪੂਰੀ ਤਰ੍ਹਾਂ ਸਾਕਾਰ ਹੋ ਜਾਵੇ। 12 ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਆਲਸੀ ਬਣੋ, ਪਰ ਉਹਨਾਂ ਦੀ ਨਕਲ ਕਰੋ ਜੋ ਵਿਸ਼ਵਾਸ ਅਤੇ ਸਬਰ ਦੁਆਰਾ ਉਹਨਾਂ ਚੀਜ਼ਾਂ ਦੇ ਵਾਰਸ ਹੁੰਦੇ ਹਨ ਜਿਨ੍ਹਾਂ ਦਾ ਵਾਅਦਾ ਕੀਤਾ ਗਿਆ ਸੀ।

ਪਰਮੇਸ਼ਵਰ ਦਾ ਅਟੱਲ ਵਾਅਦਾ

13 ਜਦੋਂ ਪਰਮੇਸ਼ਵਰ ਨੇ ਅਬਰਾਹਾਮ ਨਾਲ ਆਪਣਾ ਵਾਅਦਾ ਕੀਤਾ, ਕਿਉਂਕਿ ਉਸ ਦੇ ਲਈ ਸਹੁੰ ਚੁੱਕਣ ਵਾਲਾ ਕੋਈ ਉਸ ਤੋਂ ਵੱਡਾ ਨਹੀਂ ਸੀ, ਇਸ ਲਈ ਉਸ ਨੇ ਆਪਣੇ ਆਪ ਦੀ ਸਹੁੰ ਖਾਧੀ,6:13 ਉਤ 22:16-17 14 ਕਹਿੰਦਾ ਹੈ, "ਮੈਂ ਜ਼ਰੂਰ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੀ ਅੰਸ ਨੂੰ ਵਧਾਵਾਂਗਾ।"6:14 ਉਤ 22:17 15 ਅਤੇ ਇਸ ਲਈ ਧੀਰਜ ਨਾਲ ਉਡੀਕ ਕਰਨ ਤੋਂ ਬਾਅਦ, ਅਬਰਾਹਾਮ ਨੂੰ ਉਹ ਮਿਲਿਆ ਜੋ ਉਸ ਨਾਲ ਵਾਅਦਾ ਕੀਤਾ ਗਿਆ ਸੀ।

16 ਲੋਕ ਕਿਸੇ ਆਪਣੇ ਤੋਂ ਵੱਡੇ ਦੀ ਸਹੁੰ ਖਾਂਦੇ ਹਨ ਅਤੇ ਸਹੁੰ ਉਹਨਾਂ ਦੇ ਝਗੜੇ ਦਾ ਫ਼ੈਸਲਾ ਕਰਦੀ ਹੈ ਅਤੇ ਸਾਰੀਆਂ ਦਲੀਲਾਂ ਖਤਮ ਹੋ ਜਾਂਦੀਆਂ ਹਨ।6:16 ਉਤ 22:11 17 ਕਿਉਂਕਿ ਪਰਮੇਸ਼ਵਰ ਆਪਣੇ ਉਦੇਸ਼ ਦੇ ਨਾ ਬਦਲਣ ਵਾਲੇ ਸੁਭਾਅ ਨੂੰ ਬਹੁਤ ਸਪੱਸ਼ਟ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਸਹੁੰ ਨਾਲ ਇਸ ਦੀ ਪੁਸ਼ਟੀ ਕੀਤੀ। 18 ਦੋ ਪੱਕੀਆਂ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਵਰ ਦਾ ਝੂਠ ਬੋਲਣਾ ਅਣਹੋਣਾ ਹੈ, ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸ ਨੂੰ ਫੜ ਲੈਣ ਲਈ ਭੱਜ ਕੇ ਪਨਾਹ ਲੈਂਦੇ ਹਨ।6:18 ਗਿਣ 23:19; 1 ਸ਼ਮੁ 15:29 19 ਸਾਡੇ ਕੋਲ ਇਹ ਆਸ ਹੈ ਜੋ ਸਾਡੀ ਆਤਮਾ ਲਈ ਲੰਗਰ ਹੈ ਜਿਹੜਾ ਪੱਕਾ ਅਤੇ ਸਥਿਰ ਹੈ। ਇਹ ਸੁਰਗੀ ਹੈਕਲ ਦੇ ਪਰਦੇ ਦੇ ਪਿੱਛੇ ਅੰਦਰੂਨੀ ਅਸਥਾਨ ਵਿੱਚ ਪ੍ਰਵੇਸ਼ ਕਰਦਾ ਹੈ,6:19 ਗਿਣ 23:19; 1 ਤਿਮੋ 2:13 20 ਜਿੱਥੇ ਸਾਡੇ ਅੱਗੇ-ਅੱਗੇ ਆਉਣ ਵਾਲਾ ਯਿਸ਼ੂ, ਸਾਡੀ ਤਰਫੋਂ ਦਾਖਲ ਹੋਇਆ ਹੈ। ਉਹ ਮਲਕਿਸਿਦੇਕ ਦੇ ਕ੍ਰਮ ਵਿੱਚ ਸਦਾ ਲਈ ਮਹਾਂ ਜਾਜਕ ਬਣ ਗਿਆ ਹੈ।

Estes versículos te tocaram? Ore agora!

+581 estão orando agora.

Junte-se à corrente de oração.