Pular para o conteúdo
Publicidade

ਇਬਰਾਨੀਆਂ 5

1 ਹਰ ਮਹਾਂ ਜਾਜਕ ਨੂੰ ਲੋਕਾਂ ਵਿੱਚੋਂ ਚੁਣਿਆ ਜਾਂਦਾ ਹੈ ਅਤੇ ਪਰਮੇਸ਼ਵਰ ਨਾਲ ਜੁੜੇ ਮਾਮਲਿਆਂ ਵਿੱਚ ਲੋਕਾਂ ਦੇ ਲਈ ਨਿਯੁਕਤ ਕੀਤਾ ਜਾਂਦਾ ਹੈ ਕਿ ਉਹ ਪਾਪਾਂ ਲਈ ਭੇਂਟਾਂ ਅਤੇ ਬਲੀਆਂ ਚੜ੍ਹਾਵੇ। 2 ਉਹ ਉਹਨਾਂ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਦੇ ਯੋਗ ਹੈ ਜੋ ਅਗਿਆਨੀ ਹਨ ਅਤੇ ਕੁਰਾਹੇ ਪੈ ਰਹੇ ਹਨ, ਕਿਉਂਕਿ ਉਹ ਖੁਦ ਕਮਜ਼ੋਰੀਆਂ ਵਿੱਚ ਘਿਰਿਆ ਹੋਇਆ ਹੈ। 3 ਇਹੀ ਕਾਰਨ ਹੈ ਕਿ ਉਸ ਨੂੰ ਲੋਕਾਂ ਦੇ ਪਾਪਾਂ ਨਾਲ-ਨਾਲ ਆਪਣੇ ਪਾਪਾਂ ਦੇ ਲਈ ਵੀ ਬਲੀਦਾਨ ਚੜ੍ਹਾਉਣੇ ਪੈਂਦੇ ਹਨ।5:3 ਲੇਵਿ 16:6 4 ਅਤੇ ਕੋਈ ਵੀ ਇਹ ਸਨਮਾਨ ਆਪਣੇ ਆਪ ਹਾਸਲ ਨਹੀਂ ਕਰ ਸਕਦਾ, ਪਰ ਜਦੋਂ ਤੱਕ ਉਹ ਹਾਰੋਨ ਵਾਂਗ ਪਰਮੇਸ਼ਵਰ ਦੁਆਰਾ ਬੁਲਾਇਆ ਨਹੀਂ ਜਾਂਦਾ ਹੈ ਤਾਂ ਉਹ ਇਸ ਨੂੰ ਪ੍ਰਾਪਤ ਕਰਦਾ ਹੈ।5:4 ਕੂਚ 28:1

5 ਇਸੇ ਤਰ੍ਹਾਂ, ਮਸੀਹ ਨੇ ਆਪਣੇ ਆਪ ਲਈ ਮਹਾਂ ਜਾਜਕ ਬਣਨ ਦੀ ਵਡਿਆਈ ਨਹੀਂ ਲਈ। ਪਰ ਪਰਮੇਸ਼ਵਰ ਨੇ ਉਸ ਨੂੰ ਕਿਹਾ,

"ਤੂੰ ਮੇਰਾ ਪੁੱਤਰ ਹੈ;

ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।"5:5 ਜ਼ਬੂ 2:7

6 ਅਤੇ ਪਰਮੇਸ਼ਵਰ ਬਚਨ ਵਿੱਚ ਇੱਕ ਦੂਸਰੀ ਥਾਂ ਤੇ ਆਖਦਾ ਹੈ,

"ਤੂੰ ਮਲਕਿਸਿਦੇਕ ਦੀ ਪਦਵੀ ਅਨੁਸਾਰ,

ਸਦਾ ਤੱਕ ਦਾ ਜਾਜਕ ਹੈ।"

7 ਉਨ੍ਹੀ ਦਿਨੀਂ ਧਰਤੀ ਉੱਤੇ ਸਰੀਰ ਵਿੱਚ ਰਹਿੰਦੇ ਹੋਏ ਯਿਸ਼ੂ ਨੇ ਉਸ ਅੱਗੇ ਜ਼ੋਰਦਾਰ ਸ਼ਬਦਾ ਵਿੱਚ ਹੰਝੂਆਂ ਨਾਲ ਪ੍ਰਾਰਥਨਾਵਾਂ ਅਤੇ ਬੇਨਤੀਆਂ ਕੀਤੀਆਂ ਜੋ ਯਿਸ਼ੂ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਭਗਤੀ ਦੇ ਕਾਰਨ ਪਰਮੇਸ਼ਵਰ ਦੇ ਅੱਗੇ ਉਸ ਦੀ ਸੁਣੀ ਗਈ। 8 ਭਾਵੇਂ ਉਹ ਪਰਮੇਸ਼ਵਰ ਦਾ ਪੁੱਤਰ ਸੀ, ਯਿਸ਼ੂ ਨੇ ਆਪਣੇ ਦੁੱਖ ਉਠਾਉਂਣ ਤੋਂ ਵੀ ਆਗਿਆਕਾਰੀ ਸਿੱਖੀ। 9 ਅਤੇ ਇੱਕੋ ਵਾਰ ਸੰਪੂਰਨ ਹੋ ਜਾਣ ਤੇ, ਯਿਸ਼ੂ ਉਹਨਾਂ ਸਾਰਿਆਂ ਲਈ ਸਦੀਵੀ ਮੁਕਤੀ ਦਾ ਸਰੋਤ ਬਣ ਗਿਆ ਜੋ ਉਸ ਦੀ ਆਗਿਆ ਦਾ ਪਾਲਣ ਕਰਦੇ ਹਨ।5:9 ਯਸ਼ਾ 45:17 10 ਅਤੇ ਉਹ ਪਰਮੇਸ਼ਵਰ ਦੇ ਵੱਲੋਂ ਮਲਕਿਸਿਦੇਕ ਦੇ ਕ੍ਰਮ ਦੇ ਅਨੁਸਾਰ ਮਹਾਂ ਜਾਜਕ ਕਰਕੇ ਨਿਯੁਕਤ ਕੀਤਾ ਗਿਆ ਸੀ।5:10 ਇਬ 2:10; ਜ਼ਬੂ 110:4

ਸਿੱਖਿਆ ਦੇ ਵਿਰੁੱਧ ਜਾਣ ਦੀ ਚੇਤਾਵਨੀ

11 ਸਾਡੇ ਕੋਲ ਇਸ ਬਾਰੇ ਕਹਿਣ ਲਈ ਬਹੁਤ ਕੁਝ ਹੈ, ਪਰ ਤੁਹਾਡੇ ਲਈ ਇਸ ਨੂੰ ਸਪਸ਼ਟ ਕਰਨਾ ਮੁਸ਼ਕਲ ਹੈ ਕਿਉਂਕਿ ਤੁਸੀਂ ਹੁਣ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। 12 ਕਿਉਂ ਜੋ ਬਹੁਤ ਸਮਾਂ ਕਰਕੇ ਤੁਹਾਨੂੰ ਉਪਦੇਸ਼ਕ ਬਣ ਜਾਣਾ ਚਾਹੀਦਾ ਸੀ, ਪਰ ਤੁਹਾਨੂੰ ਅਜੇ ਵੀ ਕਿਸੇ ਦੀ ਲੋੜ ਹੈ ਜੋ ਤੁਹਾਨੂੰ ਦੁਬਾਰਾ ਪਰਮੇਸ਼ਵਰ ਦੇ ਬਚਨ ਦੀਆਂ ਮੁੱਢਲੀਆਂ ਸੱਚਾਈਆਂ ਸਿਖਾਏ। ਤੁਸੀਂ ਅਜਿਹੇ ਬਣ ਗਏ ਹੋ ਜੋ ਤੁਹਾਨੂੰ ਭੋਜਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ! 13 ਕੋਈ ਵੀ ਜੋ ਦੁੱਧ ਉੱਤੇ ਰਹਿੰਦਾ ਹੈ, ਅਜੇ ਵੀ ਇੱਕ ਬਾਲਕ ਹੈ, ਧਾਰਮਿਕਤਾ ਦੇ ਉਪਦੇਸ਼ ਤੋਂ ਅਣਜਾਣ ਹੈ। 14 ਪਰ ਠੋਸ ਭੋਜਨ ਉਹਨਾਂ ਸਿਆਣਿਆਂ ਲਈ ਹੈ, ਜਿਨ੍ਹਾਂ ਨੇ ਨਿਰੰਤਰ ਵਰਤੋਂ ਦੁਆਰਾ ਆਪਣੇ ਆਪ ਨੂੰ ਚੰਗੇ ਅਤੇ ਬੁਰੇ ਨੂੰ ਵੱਖ ਕਰਨ ਦੀ ਸਿਖਲਾਈ ਦਿੱਤੀ ਹੈ।

Estes versículos te tocaram? Ore agora!

+581 estão orando agora.

Junte-se à corrente de oração.