Publicidade

Hebreus 4

ਸਬਤ-ਪਰਮੇਸ਼ਵਰ ਦੇ ਲੋਕਾਂ ਲਈ ਆਰਾਮ

1 ਇਸ ਲਈ, ਕਿਉਂਕਿ ਪਰਮੇਸ਼ਵਰ ਦੇ ਆਰਾਮ ਵਿੱਚ ਦਾਖਲ ਹੋਣ ਦਾ ਵਾਅਦਾ ਅਜੇ ਵੀ ਕਾਇਮ ਹੈ, ਸਾਵਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਉਸ ਤੋਂ ਰਹਿ ਨਾ ਜਾਵੇ। 2 ਕਿਉਂਕਿ ਸਾਨੂੰ ਵੀ ਉਸੇ ਤਰ੍ਹਾਂ ਖੁਸ਼ਖ਼ਬਰੀ ਸੁਣਾਈ ਗਈ, ਜਿਵੇਂ ਉਹਨਾਂ ਨੂੰ; ਪਰ ਉਹਨਾਂ ਨੇ ਜਿਹੜਾ ਸੰਦੇਸ਼ ਸੁਣਾਇਆ ਉਹ ਉਹਨਾਂ ਲਈ ਕੋਈ ਲਾਭਵੰਤ ਨਾ ਹੋਇਆ, ਕਿਉਂਕਿ ਸੁਣਨ ਵਾਲਿਆਂ ਨੇ ਉਸ ਨੂੰ ਵਿਸ਼ਵਾਸ ਨਾਲ ਨਾ ਮੰਨਿਆ, 3 ਹੁਣ ਅਸੀਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਹ ਉਸ ਆਰਾਮ ਵਿੱਚ ਦਾਖਲ ਹੁੰਦੇ ਹਾਂ, ਜਿਵੇਂ ਪਰਮੇਸ਼ਵਰ ਨੇ ਕਿਹਾ ਹੈ,

"ਇਸ ਲਈ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ,

‘ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।’ "

ਅਤੇ ਫਿਰ ਵੀ ਸੰਸਾਰ ਦੀ ਸ੍ਰਿਸ਼ਟੀ ਤੋਂ ਹੀ ਉਸ ਦੇ ਕੰਮ ਪੂਰੇ ਹੋ ਗਏ ਸਨ। 4 ਬਚਨ ਵਿੱਚ ਪਰਮੇਸ਼ਵਰ ਨੇ ਸੱਤਵੇਂ ਦਿਨ ਬਾਰੇ ਇਨ੍ਹਾਂ ਸ਼ਬਦਾਂ ਵਿੱਚ ਗੱਲ ਕੀਤੀ ਹੈ: "ਸੱਤਵੇਂ ਦਿਨ ਪਰਮੇਸ਼ਵਰ ਨੇ ਆਪਣੇ ਸਾਰੇ ਕੰਮਾਂ ਤੋਂ ਆਰਾਮ ਕੀਤਾ।" 5 ਅਤੇ ਦੁਬਾਰਾ ਇਸ ਉਪਰੋਕਤ ਹਵਾਲੇ ਵਿੱਚ ਉਹ ਕਹਿੰਦਾ ਹੈ, "ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।"

6 ਇਸ ਲਈ ਕਿਉਂਕਿ ਅਜੇ ਵੀ ਕੁਝ ਲੋਕਾਂ ਲਈ ਉਸ ਆਰਾਮ ਵਿੱਚ ਦਾਖਲ ਹੋਣ ਦਾ ਸੱਦਾ ਖੁਲਿਆ ਹੋਇਆ ਹੈ, ਕਿਉਂਕਿ ਜਿਨ੍ਹਾਂ ਨੂੰ ਪਹਿਲਾਂ ਖੁਸ਼ਖ਼ਬਰੀ ਸੁਣਾਈ ਗਈ ਸੀ ਉਹ ਆਪਣੀ ਅਣ-ਆਗਿਆਕਾਰੀ ਦੇ ਕਾਰਨ ਦਾਖਲ ਨਾ ਹੋ ਸਕੇ, 7 ਪਰਮੇਸ਼ਵਰ ਨੇ ਫਿਰ ਇੱਕ ਪੱਕਾ ਦਿਨ ਨਿਰਧਾਰਤ ਕੀਤਾ, ਇਸ ਨੂੰ "ਅੱਜ" ਕਿਹਾ ਜਾਂਦਾ ਹੈ। ਇਹ ਉਸ ਨੇ ਉਦੋਂ ਕੀਤਾ ਜਦੋਂ ਇੱਕ ਲੰਮੇ ਸਮੇਂ ਬਾਅਦ ਉਸ ਨੇ ਦਾਵੀਦ ਦੁਆਰਾ ਗੱਲ ਕੀਤੀ, ਜਿਵੇਂ ਕਿ ਪਹਿਲਾਂ ਹੀ ਹਵਾਲਾ ਦਿੱਤਾ ਗਿਆ ਸੀ:

"ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ,

ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।"

8 ਕਿਉਂਕਿ ਜੇ ਯੇਹੋਸ਼ੁਆ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ, ਤਾਂ ਪਰਮੇਸ਼ਵਰ ਨੇ ਬਾਅਦ ਵਿੱਚ ਕਿਸੇ ਹੋਰ ਦਿਨ ਬਾਰੇ ਗੱਲ ਨਾ ਕੀਤੀ ਹੁੰਦੀ। 9 ਤਾਂ ਫਿਰ, ਪਰਮੇਸ਼ਵਰ ਦੇ ਲੋਕਾਂ ਲਈ ਇੱਕ ਸਬਤ ਦਾ ਆਰਾਮ ਅਜੇ ਬਾਕੀ ਰਹਿੰਦਾ ਹੈ; 10 ਕਿਉਂਕਿ ਜਿਹੜਾ ਪਰਮੇਸ਼ਵਰ ਦੇ ਆਰਾਮ ਵਿੱਚ ਦਾਖਲ ਹੁੰਦਾ ਹੈ ਉਹ ਆਪਣੇ ਕੰਮਾਂ ਤੋਂ ਵੀ ਆਰਾਮ ਕਰਦਾ ਹੈ, ਜਿਵੇਂ ਕਿ ਪਰਮੇਸ਼ਵਰ ਨੇ ਆਪਣੇ ਕੰਮਾਂ ਤੋਂ ਆਰਾਮ ਕੀਤਾ ਸੀ। 11 ਇਸ ਲਈ, ਆਓ, ਅਸੀਂ ਉਸ ਆਰਾਮ ਵਿੱਚ ਦਾਖਲ ਹੋਣ ਦੀ ਹਰ ਕੋਸ਼ਿਸ਼ ਕਰੀਏ, ਤਾਂ ਜੋ ਕੋਈ ਵੀ ਉਹਨਾਂ ਦੀ ਅਣ-ਆਗਿਆਕਾਰੀ ਦੀ ਉਦਾਹਰਣ ਤੇ ਚੱਲ ਕੇ ਨਾਸ਼ ਨਾ ਹੋਵੇ।

12 ਕਿਉਂਕਿ ਪਰਮੇਸ਼ਵਰ ਦਾ ਬਚਨ ਜੀਉਂਦਾ ਅਤੇ ਕਿਰਿਆਸ਼ੀਲ ਹੈ। ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ, ਇਹ ਪ੍ਰਾਣ ਅਤੇ ਆਤਮਾ, ਜੋੜ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ੍ਹ ਸੁੱਟਦਾ ਹੈ; ਇਹ ਦਿਲ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜਾਣ ਲੈਂਦਾ ਹੈ। 13 ਸਾਰੀ ਸ੍ਰਿਸ਼ਟੀ ਦੀ ਰਚਨਾ ਵਿੱਚੋਂ ਕੁਝ ਵੀ ਪਰਮੇਸ਼ਵਰ ਦੀ ਨਜ਼ਰ ਤੋਂ ਲੁਕਿਆ ਹੋਇਆ ਨਹੀਂ ਹੈ। ਅਤੇ ਹਰ ਇੱਕ ਚੀਜ਼ ਉਸ ਦੀਆਂ ਅੱਖਾਂ ਦੇ ਸਾਹਮਣੇ ਖੁੱਲੀ ਪਈ ਹੈ ਜਿਸ ਦਾ ਸਾਨੂੰ ਲੇਖਾ ਦੇਣਾ ਪੈਣਾ ਹੈ।

ਯਿਸ਼ੂ ਮਹਾਨ ਮਹਾਂ ਜਾਜਕ

14 ਇਸ ਲਈ, ਸਾਡੇ ਕੋਲ ਇੱਕ ਮਹਾਨ ਮਹਾਂ ਜਾਜਕ ਹੈ ਜੋ ਸਵਰਗ ਵਿੱਚ ਉੱਠਾਇਆ ਗਿਆ, ਜੇ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ, ਤਾਂ ਆਓ ਅਸੀਂ ਉਸ ਵਿਸ਼ਵਾਸ ਨੂੰ ਦ੍ਰਿੜਤਾ ਨਾਲ ਫੜੀਏ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ। 15 ਕਿਉਂਕਿ ਸਾਡੇ ਕੋਲ ਕੋਈ ਮਹਾਂ ਜਾਜਕ ਨਹੀਂ ਹੈ ਜੋ ਸਾਡੀਆਂ ਕਮਜ਼ੋਰੀਆਂ ਨਾਲ ਹਮਦਰਦੀ ਰੱਖਣ ਵਿੱਚ ਅਸਮਰੱਥ ਹੋਵੇ, ਪਰ ਸਾਡੇ ਕੋਲ ਇੱਕ ਅਜਿਹਾ ਹੈ ਜਿਸ ਨੂੰ ਹਰ ਤਰੀਕੇ ਨਾਲ ਸਾਡੇ ਵਾਂਗ ਪਰਖਿਆ ਗਿਆ ਹੈ, ਫਿਰ ਵੀ ਉਹ ਨੇ ਪਾਪ ਨਾ ਕੀਤਾ। 16 ਆਓ ਫਿਰ ਅਸੀਂ ਪਰਮੇਸ਼ਵਰ ਦੀ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਲੇਰੀ ਨਾਲ ਪਹੁੰਚੀਏ, ਤਾਂ ਜੋ ਅਸੀਂ ਦਯਾ ਪ੍ਰਾਪਤ ਕਰ ਸਕੀਏ ਅਤੇ ਲੋੜ ਦੇ ਸਮੇਂ ਸਾਡੀ ਮਦਦ ਕਰਨ ਲਈ ਕਿਰਪਾ ਪਾ ਸਕੀਏ।

Veja também

Publicidade
Hebreus
Ver todos os capítulos de Hebreus
Bíblia Online Bíblia Online

Bíblia Online • Versão: 2026-06-15_21-32-39-