Publicidade

Hebreus 8

ਨਵੀਂ ਵਾਚਾ ਦਾ ਮਹਾਂ ਜਾਜਕ

1 ਹੁਣ ਜੋ ਅਸੀਂ ਕਹਿ ਰਹੇ ਹਾਂ, ਉਹਨਾਂ ਵਿੱਚੋਂ ਮੁੱਖ ਗੱਲ ਇਹ ਹੈ: ਸਾਡੇ ਕੋਲ ਅਜਿਹਾ ਮਹਾਂ ਜਾਜਕ ਹੈ, ਜੋ ਸਵਰਗ ਵਿੱਚ ਮਹਿਮਾ ਨਾਲ ਭਰੇ ਹੋਏ ਸਿੰਘਾਸਣ ਦੇ ਸੱਜੇ ਹੱਥ ਬੈਠਾ ਹੈ, 2 ਅਤੇ ਜੋ ਪਵਿੱਤਰ ਸਥਾਨ ਵਿੱਚ ਅਤੇ ਉਸ ਤੰਬੂ ਵਿੱਚ ਸੇਵਾ ਕਰਦਾ ਹੈ, ਜਿਸਦੀ ਸਥਾਪਨਾ ਮਨੁੱਖ ਦੁਆਰਾ ਨਹੀਂ ਬਲਕਿ ਪ੍ਰਭੂ ਦੁਆਰਾ ਕੀਤੀ ਗਈ ਹੈ।

3 ਹਰ ਮਹਾਂ ਜਾਜਕ ਨੂੰ ਭੇਂਟਾਂ ਅਤੇ ਬਲੀਦਾਨ ਚੜ੍ਹਾਉਣ ਲਈ ਨਿਯੁਕਤ ਕੀਤਾ ਜਾਂਦਾ ਹੈ। ਇਸ ਲਈ ਜ਼ਰੂਰੀ ਸੀ ਕਿ ਇਸ ਕੋਲ ਵੀ ਪਰਮੇਸ਼ਵਰ ਨੂੰ ਕੁਝ ਚੜ੍ਹਾਉਣ ਲਈ ਹੋਵੇ। 4 ਜੇ ਮਸੀਹ ਧਰਤੀ ਉੱਤੇ ਹੁੰਦਾ, ਤਾਂ ਉਹ ਜਾਜਕ ਨਹੀਂ ਹੁੰਦਾ, ਕਿਉਂਕਿ ਪਹਿਲਾਂ ਤੋਂ ਹੀ ਜਾਜਕ ਹਨ ਜੋ ਬਿਵਸਥਾ ਅਨੁਸਾਰ ਭੇਂਟ ਚੜ੍ਹਾਉਣ ਲਈ ਨਿਯੁਕਤ ਕੀਤੇ ਗਏ ਹਨ। 5 ਉਹ ਇੱਕ ਪਵਿੱਤਰ ਅਸਥਾਨ ਤੇ ਸੇਵਾ ਕਰਦੇ ਹਨ ਜਿਸ ਦੀ ਨਕਲ ਅਤੇ ਪਰਛਾਵਾਂ ਸਵਰਗ ਵਿੱਚ ਹੈ। ਇਸੇ ਲਈ ਮੋਸ਼ੇਹ ਨੂੰ ਚੇਤਾਵਨੀ ਦਿੱਤੀ ਗਈ ਸੀ ਜਦੋਂ ਉਹ ਤੰਬੂ ਬਣਾਉਣ ਲੱਗਾ ਸੀ: "ਧਿਆਨ ਰੱਖ ਕਿ ਤੂੰ ਪਹਾੜ ਉੱਤੇ ਵਿਖਾਏ ਗਏ ਨਮੂਨੇ ਦੇ ਅਨੁਸਾਰ ਹਰ ਚੀਜ਼ ਬਣਾਓ।" 6 ਪਰ ਹੁਣ ਯਿਸ਼ੂ ਨੇ ਉਹਨਾਂ ਜਾਜਕਾਂ ਨਾਲੋਂ ਉੱਤਮ ਸੇਵਕਾਈ ਨੂੰ ਪ੍ਰਾਪਤ ਕਰ ਲਿਆ ਹੈ ਕਿਉਂਕਿ ਉਹ ਨਵੇਂ ਨੇਮ ਦਾ ਵਿਚੋਲਾ ਹੈ ਜੋ ਪੁਰਾਣੇ ਨਾਲੋਂ ਉੱਤਮ ਹੈ, ਕਿਉਂ ਜੋ ਨਵਾਂ ਨੇਮ ਬਿਹਤਰ ਵਾਅਦਿਆਂ ਉੱਤੇ ਸਥਾਪਤ ਕੀਤਾ ਗਿਆ ਹੈ।

7 ਕਿਉਂਕਿ ਜੇ ਉਸ ਪਹਿਲੀ ਵਾਚਾ ਵਿੱਚ ਕੁਝ ਗਲਤ ਨਾ ਹੁੰਦਾ, ਤਾਂ ਕਿਸੇ ਦੂਸਰੀ ਵਾਚਾ ਦੀ ਭਾਲ ਨਹੀਂ ਕੀਤੀ ਜਾਣੀ ਸੀ। 8 ਪਰ ਪਰਮੇਸ਼ਵਰ ਨੇ ਆਪਣੇ ਲੋਕਾਂ ਵਿੱਚ ਦੋਸ਼ ਪਾਇਆ ਅਤੇ ਉਹਨਾਂ ਨੂੰ ਕਿਹਾ:

"ਉਹ ਦਿਨ ਆ ਰਹੇ ਹਨ, ਪ੍ਰਭੂ ਦਾ ਵਾਕ ਹੈ,

ਜਦੋਂ ਮੈਂ ਇਸਰਾਏਲ ਦੇ ਲੋਕਾਂ

ਅਤੇ ਯਹੂਦਾਹ ਦੇ ਲੋਕਾਂ ਨਾਲ

ਇੱਕ ਨਵੀਂ ਵਾਚਾ ਬੰਨ੍ਹਾਂਗਾ।

9 ਇਹ ਉਸ ਵਾਚਾ ਵਰਗਾ ਨਹੀਂ ਹੋਵੇਗੀ

ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ

ਜਦੋਂ ਮੈਂ ਉਹਨਾਂ ਨੂੰ ਮਿਸਰ ਦੇਸ਼ ਤੋਂ ਬਾਹਰ ਲਿਆਉਣ ਲਈ

ਉਹਨਾਂ ਦਾ ਹੱਥ ਫੜਿਆ ਸੀ,

ਕਿਉਂਕਿ ਉਹ ਮੇਰੇ ਵਾਚਾ ਦੇ ਪ੍ਰਤੀ ਵਫ਼ਾਦਾਰ ਨਹੀਂ ਰਹੇ,

ਅਤੇ ਮੈਂ ਉਹਨਾਂ ਤੋਂ ਮੂੰਹ ਮੋੜ ਲਿਆ,

ਇਹ ਪ੍ਰਭੂ ਦਾ ਕਹਿਣਾ ਹੈ।

10 ਪਰਮੇਸ਼ਵਰ ਨੇ ਕਿਹਾ ਇਹ ਉਹ ਵਾਚਾ ਹੈ ਜੋ ਮੈਂ ਇਸਰਾਏਲ ਦੇ ਲੋਕਾਂ ਨਾਲ ਉਸ ਸਮੇਂ ਤੋਂ ਬਾਅਦ ਸਥਾਪਿਤ ਕਰਾਂਗਾ,

ਪ੍ਰਭੂ ਆਖਦਾ ਹੈ।

ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ

ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ।

ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ,

ਅਤੇ ਉਹ ਮੇਰੇ ਲੋਕ ਹੋਣਗੇ।

11 ਉਹ ਹੁਣ ਆਪਣੇ ਗੁਆਂਢੀ ਨੂੰ ਨਹੀਂ ਸਿਖਾਉਣਗੇ,

ਜਾਂ ਇੱਕ-ਦੂਜੇ ਨੂੰ ਨਹੀਂ ਕਹਿਣਗੇ, ‘ਪ੍ਰਭੂ ਨੂੰ ਜਾਣੋ,’

ਕਿਉਂਕਿ ਉਹ ਸਾਰੇ ਮੈਨੂੰ ਜਾਣ ਲੈਣਗੇ,

ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ।

12 ਕਿਉਂਕਿ ਮੈਂ ਉਹਨਾਂ ਦੀ ਬੁਰਾਈ ਨੂੰ ਮਾਫ਼ ਕਰ ਦਿਆਂਗਾ,

ਅਤੇ ਉਹਨਾਂ ਦੇ ਪਾਪਾਂ ਨੂੰ ਕਦੇ ਚੇਤੇ ਨਹੀਂ ਕਰਾਂਗਾ।"

13 ਇਸ ਵਾਚਾ ਨੂੰ "ਨਵਾਂ" ਕਹਿ ਕੇ, ਉਸ ਨੇ ਪਹਿਲੇ ਨੂੰ ਪੁਰਾਣਾ ਬਣਾ ਦਿੱਤਾ ਹੈ; ਅਤੇ ਜੋ ਪੁਰਾਣਾ ਹੈ ਉਹ ਜਲਦੀ ਹੀ ਅਲੋਪ ਹੋ ਜਾਵੇਗਾ।

Veja também

Publicidade
Hebreus
Ver todos os capítulos de Hebreus
Bíblia Online Bíblia Online

Bíblia Online • Versão: 2026-06-15_21-32-39-