Publicidade

Hebreus 13

ਸਮਾਪਤੀ ਉਪਦੇਸ਼

1 ਇੱਕ-ਦੂਜੇ ਨੂੰ ਭਰਾਵਾਂ ਅਤੇ ਭੈਣਾਂ ਵਾਂਗ ਪਿਆਰ ਕਰਦੇ ਰਹੋ। 2 ਅਜਨਬੀਆਂ ਦੀ ਪਰਾਹੁਣਚਾਰੀ ਕਰਨੀ ਨਾ ਭੁੱਲੋ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕੁਝ ਲੋਕਾਂ ਨੇ ਬਿਨ੍ਹਾਂ ਜਾਣੇ ਦੂਤਾਂ ਦੀ ਪਰਾਹੁਣਚਾਰੀ ਕੀਤੀ ਹੈ। 3 ਜੇਲ੍ਹ ਵਿੱਚ ਬੰਦ ਲੋਕਾਂ ਨੂੰ ਇਸ ਤਰ੍ਹਾਂ ਯਾਦ ਰੱਖਣਾ ਜਾਰੀ ਰੱਖੋ ਜਿਵੇਂ ਕਿ ਤੁਸੀਂ ਉਹਨਾਂ ਦੇ ਨਾਲ ਜੇਲ੍ਹ ਵਿੱਚ ਹੋ, ਅਤੇ ਜਿਨ੍ਹਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਜਿਵੇਂ ਕਿ ਤੁਸੀਂ ਖੁਦ ਦੁੱਖ ਝੱਲ ਰਹੇ ਹੋ।

4 ਵਿਆਹ ਕਰਨਾ ਸਭਨਾਂ ਵਿੱਚ ਆਦਰਯੋਗ ਮੰਨਿਆ ਜਾਵੇ ਅਤੇ ਵਿਆਹ ਦਾ ਬਿਸਤਰਾ ਪਵਿੱਤਰ ਰੱਖਿਆ ਜਾਵੇ, ਕਿਉਂਕਿ ਪਰਮੇਸ਼ਵਰ ਵਿਭਚਾਰ ਕਰਨ ਵਾਲੇ ਅਤੇ ਸਾਰੇ ਜਿਨਸੀ ਅਨੈਤਿਕਾਂ ਦਾ ਨਿਆਂ ਕਰੇਗਾ। 5 ਆਪਣੀ ਜ਼ਿੰਦਗੀ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰੱਖੋ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚ ਸੰਤੁਸ਼ਟ ਰਹੋ, ਕਿਉਂਕਿ ਪਰਮੇਸ਼ਵਰ ਨੇ ਕਿਹਾ ਹੈ,

"ਮੈਂ ਤੈਨੂੰ ਕਦੇ ਨਹੀਂ ਛੱਡਾਂਗਾ;

ਅਤੇ ਮੈਂ ਤੈਨੂੰ ਕਦੇ ਨਹੀਂ ਤਿਆਗਾਂਗਾ।"

6 ਇਸ ਲਈ ਅਸੀਂ ਵਿਸ਼ਵਾਸ ਨਾਲ ਕਹਿੰਦੇ ਹਾਂ,

"ਪ੍ਰਭੂ ਮੇਰਾ ਸਹਾਇਕ ਹੈ; ਮੈਂ ਨਹੀਂ ਡਰਾਂਗਾਂ।

ਮਨੁੱਖ ਮੇਰਾ ਕੀ ਕਰ ਸਕਦਾ ਹੈ?"

7 ਆਪਣੇ ਆਤਮਿਕ ਆਗੂਆਂ ਨੂੰ ਯਾਦ ਰੱਖੋ, ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ਵਰ ਦਾ ਬਚਨ ਸੁਣਾਇਆ ਸੀ। ਉਹਨਾਂ ਦੇ ਜੀਵਨ ਦੇ ਢੰਗ ਅਤੇ ਤੌਰ ਤਰੀਕਿਆਂ ਉੱਤੇ ਗੌਰ ਕਰੋ ਅਤੇ ਉਹਨਾਂ ਦੇ ਵਿਸ਼ਵਾਸ ਦੀ ਨਕਲ ਕਰੋ। 8 ਯਿਸ਼ੂ ਮਸੀਹ ਕੱਲ ਅਤੇ ਅੱਜ ਅਤੇ ਜੁੱਗੋ-ਜੁੱਗ ਲਈ ਇੱਕੋ ਜਿਹਾ ਹੈ।

9 ਤੁਸੀਂ ਹਰ ਤਰ੍ਹਾਂ ਦੀਆਂ ਓਪਰੀਆਂ ਸਿੱਖਿਆਂਵਾਂ ਦੇ ਭਰਮਾਵੇ ਵਿੱਚ ਨਾ ਆਓ। ਕਿਉਂ ਜੋ ਇਹ ਚੰਗਾ ਹੈ ਕਿ ਮਨ ਪਰਮੇਸ਼ਵਰ ਦੀ ਕਿਰਪਾ ਨਾਲ ਤਕੜਾ ਕੀਤਾ ਜਾਵੇ, ਰਸਮੀ ਭੋਜਨ ਖਾਣ ਨਾਲ ਨਹੀਂ, ਜੋ ਅਜਿਹਾ ਕਰਨ ਵਾਲਿਆਂ ਲਈ ਕੋਈ ਲਾਭ ਨਹੀਂ ਹੈ। 10 ਸਾਡੇ ਕੋਲ ਇੱਕ ਜਗਵੇਦੀ ਹੈ ਜਿਸ ਤੋਂ ਯਹੂਦੀ ਤੰਬੂ ਵਿੱਚ ਸੇਵਾ ਕਰਨ ਵਾਲਿਆਂ ਨੂੰ ਖਾਣ ਦਾ ਕੋਈ ਅਧਿਕਾਰ ਨਹੀਂ ਹੈ।

11 ਯਹੂਦੀ ਮਹਾਂ ਜਾਜਕ ਪਾਪ ਦੀ ਭੇਟ ਵਜੋਂ ਜਾਨਵਰਾਂ ਦਾ ਖੂਨ ਅੱਤ ਪਵਿੱਤਰ ਸਥਾਨ ਤੇ ਲੈ ਕੇ ਜਾਂਦਾ ਹੈ, ਪਰ ਲਾਸ਼ਾਂ ਨੂੰ ਡੇਰੇ ਦੇ ਬਾਹਰ ਸਾੜ ਦਿੱਤਾ ਜਾਂਦਾ ਹੈ। 12 ਅਤੇ ਇਸ ਲਈ ਯਿਸ਼ੂ ਨੇ ਵੀ ਆਪਣੇ ਲਹੂ ਰਾਹੀਂ ਲੋਕਾਂ ਨੂੰ ਪਵਿੱਤਰ ਬਣਾਉਣ ਲਈ ਸ਼ਹਿਰ ਦੇ ਦਰਵਾਜ਼ੇ ਦੇ ਬਾਹਰ ਦੁੱਖ ਝੱਲਿਆ। 13 ਆਓ, ਅਸੀਂ ਵੀ ਉਸ ਦੇ ਸਮਾਨ ਨਿੰਦਿਆ ਸਹਿੰਦੇ ਹੋਏ ਡੇਰੇ ਦੇ ਬਾਹਰ ਉਸ ਦੇ ਕੋਲ ਚੱਲੀਏ। 14 ਕਿਉਂਕਿ ਇਸ ਧਰਤੀ ਤੇ ਸਾਡੇ ਕੋਲ ਸਥਿਰ ਸ਼ਹਿਰ ਨਹੀਂ ਹੈ, ਪਰ ਅਸੀਂ ਉਸ ਸ਼ਹਿਰ ਦੀ ਭਾਲ ਕਰ ਰਹੇ ਹਾਂ ਜੋ ਆਉਣ ਵਾਲਾ ਹੈ।

15 ਇਸ ਲਈ, ਯਿਸ਼ੂ ਦੁਆਰਾ, ਆਓ ਅਸੀਂ ਅਰਾਧਨਾ ਦਾ ਬਲੀਦਾਨ ਅਰਥਾਤ ਬੁੱਲ੍ਹਾਂ ਦਾ ਫ਼ਲ ਜੋ ਖੁੱਲ੍ਹੇਆਮ ਪਰਮੇਸ਼ਵਰ ਦੇ ਨਾਮ ਦਾ ਵਾਅਦਾ ਕਰਦੇ ਹਨ ਨਿਰੰਤਰ ਪਰਮੇਸ਼ਵਰ ਦੇ ਅੱਗੇ ਚੜ੍ਹਾਇਆ ਕਰੀਏ। 16 ਅਤੇ ਭਲਾ ਕਰਨਾ ਅਤੇ ਦੂਜਿਆਂ ਨਾਲ ਲੈਣ ਦੇਣ ਕਰਨਾ ਨਾ ਭੁੱਲੋ, ਕਿਉਂਕਿ ਅਜਿਹੀਆਂ ਕੁਰਬਾਨੀਆਂ ਨਾਲ ਪਰਮੇਸ਼ਵਰ ਪ੍ਰਸੰਨ ਹੁੰਦਾ ਹੈ।

17 ਆਪਣੇ ਆਗੂਆਂ ਉੱਤੇ ਭਰੋਸਾ ਰੱਖੋ ਅਤੇ ਉਹਨਾਂ ਦੇ ਅਧਿਕਾਰ ਦੇ ਅਧੀਨ ਰਹੋ, ਕਿਉਂਕਿ ਉਹ ਤੁਹਾਡੇ ਉੱਤੇ ਉਹਨਾਂ ਵਾਂਗੂ ਜਿਨ੍ਹਾਂ ਨੇ ਲੇਖਾ ਦੇਣਾ ਹੋਵੇ ਨਜ਼ਰ ਰੱਖਦੇ ਹਨ। ਅਜਿਹਾ ਇਸ ਲਈ ਕਰੋ ਤਾਂ ਜੋ ਉਹਨਾਂ ਦਾ ਕੰਮ ਖੁਸ਼ੀ ਦਾ ਹੋਵੇ, ਬੋਝ ਦਾ ਨਹੀਂ, ਕਿਉਂਕਿ ਇਸ ਦਾ ਤੁਹਾਡੇ ਲਈ ਕੋਈ ਲਾਭ ਨਹੀਂ ਹੋਵੇਗਾ।

18 ਸਾਡੇ ਲਈ ਪ੍ਰਾਰਥਨਾ ਕਰੋ। ਸਾਨੂੰ ਯਕੀਨ ਹੈ ਕਿ ਸਾਡਾ ਸ਼ੁੱਧ ਜ਼ਮੀਰ ਹੈ ਅਤੇ ਹਰ ਤਰੀਕੇ ਨਾਲ ਆਦਰਯੋਗ ਜੀਉਣ ਦੀ ਇੱਛਾ ਹੈ। 19 ਮੈਂ ਖਾਸ ਤੌਰ ਤੇ ਤੁਹਾਨੂੰ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਨ ਦੀ ਬੇਨਤੀ ਕਰਦਾ ਹਾਂ ਤਾਂ ਜੋ ਮੈਂ ਜਲਦੀ ਤੁਹਾਡੇ ਕੋਲ ਵਾਪਸ ਆ ਸਕਾਂ।

ਬੇਨਤੀ ਅਤੇ ਅੰਤਿਮ ਸ਼ੁਭਕਾਮਨਾਵਾਂ

20 ਹੁਣ ਸ਼ਾਂਤੀ ਦਾ ਪਰਮੇਸ਼ਵਰ, ਜਿਹੜਾ ਸਦੀਵੀ ਵਾਚਾ ਦੇ ਲਹੂ ਰਾਹੀਂ ਸਾਡੇ ਪ੍ਰਭੂ ਯਿਸ਼ੂ ਨੂੰ ਮੁਰਦਿਆਂ ਵਿੱਚੋਂ ਉੱਠਾ ਲਿਆਇਆ, ਭੇਡਾਂ ਦਾ ਉਹ ਮਹਾਨ ਚਰਵਾਹਾ, 21 ਤੁਹਾਨੂੰ ਹਰੇਕ ਚੰਗੇ ਕੰਮ ਵਿੱਚ ਸੰਪੂਰਨ ਕਰੇ ਤਾਂ ਕਿ ਤੁਸੀਂ ਉਸ ਦੀ ਮਰਜ਼ੀ ਨੂੰ ਪੂਰਾ ਕਰੋ, ਅਤੇ ਉਹ ਸਾਡੇ ਵਿੱਚ ਉਹ ਕੰਮ ਕਰੇ ਜੋ ਉਸ ਨੂੰ ਚੰਗਾ ਲੱਗਦਾ ਹੈ, ਯਿਸ਼ੂ ਮਸੀਹ ਦੁਆਰਾ, ਜਿਸ ਦੀ ਸਦਾ ਅਤੇ ਸਦਾ ਲਈ ਮਹਿਮਾ ਹੋਵੇ। ਆਮੀਨ।

22 ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਇਸ ਪੱਤਰ ਦੇ ਉਪਦੇਸ਼ ਦੇ ਸ਼ਬਦਾਂ ਨੂੰ ਸਹਿਣ ਕਰੋ, ਕਿਉਂਕਿ ਅਸਲ ਵਿੱਚ ਮੈਂ ਤੁਹਾਨੂੰ ਬਹੁਤ ਸੰਖੇਪ ਵਿੱਚ ਲਿਖਿਆ ਹੈ।

23 ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਪਤਾ ਹੋਵੇ ਕਿ ਸਾਡਾ ਭਰਾ ਤਿਮੋਥਿਉਸ ਜੇਲ੍ਹ ਤੋਂ ਰਿਹਾ ਹੋ ਗਿਆ ਹੈ। ਜੇ ਉਹ ਜਲਦੀ ਆ ਜਾਂਦਾ ਹੈ, ਤਾਂ ਮੈਂ ਤੁਹਾਨੂੰ ਮਿਲਣ ਲਈ ਉਸ ਦੇ ਨਾਲ ਆਵਾਂਗਾ।

24 ਆਪਣੇ ਸਾਰੇ ਆਗੂਆਂ ਅਤੇ ਪ੍ਰਭੂ ਦੇ ਲੋਕਾਂ ਨੂੰ ਨਮਸਕਾਰ।

ਇਟਲੀ ਦੇ ਦੇਸ਼ ਤੋਂ ਆਏ ਲੋਕ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ।

25 ਪਰਮੇਸ਼ਵਰ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ।

Veja também

Publicidade
Hebreus
Ver todos os capítulos de Hebreus
Bíblia Online Bíblia Online

Bíblia Online • Versão: 2026-06-18_14-04-22-