Ano novo
O Ano Novo é oportunidade de renovação e consagração. A Bíblia convida a esquecer o que ficou para trás e avançar em fé, confiança e esperança em Deus.
ਹੇ ਭਰਾਵੋ ਅਤੇ ਭੈਣੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਇੱਕ ਗੱਲ ਜੋ ਮੈਂ ਕਰਦਾ ਹਾਂ: ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਅੱਗੇ ਕੀ ਹੈ, ਇਸ ਵੱਲ ਧਿਆਨ ਦਿੰਦਾ ਹਾਂ, ਮੈਂ ਉਸ ਇਨਾਮ ਨੂੰ ਜਿੱਤਣ ਲਈ ਨਿਸ਼ਾਨੇ ਵੱਲ ਅੱਗੇ ਵਧਦਾ ਜਾ ਰਿਹਾ ਹਾਂ ਜਿਸ ਦੇ ਲਈ ਪਰਮੇਸ਼ਵਰ ਨੇ ਮੈਨੂੰ ਮਸੀਹ ਯਿਸ਼ੂ ਵਿੱਚ ਸਵਰਗ ਵੱਲ ਬੁਲਾਇਆ ਹੈ।
ਇਹ ਨਹੀਂ ਕਿ ਮੈਂ ਪਹਿਲਾਂ ਹੀ ਇਹ ਸਭ ਪ੍ਰਾਪਤ ਕਰ ਲਿਆ ਹੈ, ਜਾਂ ਪਹਿਲਾਂ ਹੀ ਮੈਂ ਉਸ ਨਿਸ਼ਾਨੇ ਤੇ ਪਹੁੰਚ ਗਿਆ ਹਾਂ, ਪਰ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ, ਜਿਹਦੇ ਲਈ ਮਸੀਹ ਯਿਸ਼ੂ ਨੇ ਮੈਨੂੰ ਵੀ ਹੱਥ ਪਾਇਆ ਸੀ। ਹੇ ਭਰਾਵੋ ਅਤੇ ਭੈਣੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਇੱਕ ਗੱਲ ਜੋ ਮੈਂ ਕਰਦਾ ਹਾਂ: ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਅੱਗੇ ਕੀ ਹੈ, ਇਸ ਵੱਲ ਧਿਆਨ ਦਿੰਦਾ ਹਾਂ, ਮੈਂ ਉਸ ਇਨਾਮ ਨੂੰ ਜਿੱਤਣ ਲਈ ਨਿਸ਼ਾਨੇ ਵੱਲ ਅੱਗੇ ਵਧਦਾ ਜਾ ਰਿਹਾ ਹਾਂ ਜਿਸ ਦੇ ਲਈ ਪਰਮੇਸ਼ਵਰ ਨੇ ਮੈਨੂੰ ਮਸੀਹ ਯਿਸ਼ੂ ਵਿੱਚ ਸਵਰਗ ਵੱਲ ਬੁਲਾਇਆ ਹੈ।
ਪੌਲੁਸ ਦੇ ਨਮੂਨੇ ਪਿੱਛੇ ਚੱਲਣਾ
ਸਾਡੇ ਸਾਰਿਆਂ ਨੂੰ, ਫਿਰ ਜੋ ਸਿਆਣੇ ਹਨ ਉਨ੍ਹਾਂ ਨੂੰ ਚੀਜ਼ਾਂ ਬਾਰੇ ਅਜਿਹਾ ਨਜ਼ਰੀਆ ਲੈਣਾ ਚਾਹੀਦਾ ਹੈ। ਅਤੇ ਜੇ ਕਿਸੇ ਸਮੇਂ ਤੁਸੀਂ ਵੱਖਰੇ ਢੰਗ ਨਾਲ ਸੋਚਦੇ ਹੋ, ਤਾਂ ਉਹ ਵੀ ਪਰਮੇਸ਼ਵਰ ਤੁਹਾਨੂੰ ਸਪਸ਼ਟ ਕਰ ਦੇਵੇਗਾ।
ਇਸ ਲਈ, ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ: ਪੁਰਾਣੀਆ ਗੱਲਾਂ ਬੀਤ ਗਈਆਂ, ਉਹ ਹੁਣ ਨਵੀਆਂ ਹੋ ਗਈਆਂ।
ਪਰਮੇਸ਼ਵਰ ਦੀ ਉਸਤਤ ਹੋਵੇ ਇੱਕ ਜਿਉਂਦੀ ਉਮੀਦ ਲਈ
ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਪਰਮੇਸ਼ਵਰ ਦੀ ਉਸਤਤ ਹੋਵੇ! ਜਿਸ ਨੇ ਆਪਣੀ ਮਹਾਨ ਦਯਾ ਨਾਲ ਯਿਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰਨ ਦੇ ਦੁਆਰਾ ਇੱਕ ਜੀਵਤ ਉਮੀਦ ਵਿੱਚ ਨਵਾਂ ਜਨਮ ਦਿੱਤਾ ਹੈ,
ਹੇ ਪਰਮੇਸ਼ਵਰ, ਮੇਰੇ ਵਿੱਚ ਇੱਕ ਸਾਫ਼ ਦਿਲ ਉਤਪੰਨ ਕਰ,
ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।
ਮੈਨੂੰ ਆਪਣੀ ਹਜ਼ੂਰੀ ਤੋਂ ਨਾ ਕੱਢ
ਅਤੇ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਨਾ ਲੈ।
ਯਾਹਵੇਹ ਦੇ ਅੱਗੇ ਸਥਿਰ ਰਹੋ ਅਤੇ ਧੀਰਜ ਨਾਲ ਉਸ ਦੀ ਉਡੀਕ ਕਰੋ;
ਜਦੋਂ ਲੋਕ ਆਪਣੇ ਰਾਹਾਂ ਵਿੱਚ ਕਾਮਯਾਬ ਹੋ ਜਾਂਦੇ ਹਨ,
ਜਦੋਂ ਉਹ ਆਪਣੀਆਂ ਦੁਸ਼ਟ ਯੋਜਨਾਵਾਂ ਨੂੰ ਪੂਰਾ ਕਰਦੇ ਹਨ ਤਾਂ ਨਾ ਘਬਰਾਓ।
ਚੱਖ ਕੇ ਵੇਖੋ ਕਿ ਯਾਹਵੇਹ ਭਲਾ ਹੈ;
ਧੰਨ ਹੈ ਉਹ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ।
ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ,
ਉਹ ਆਪਣੀ ਤਾਕਤ ਨਵੇਂ ਸਿਰਿਓਂ ਪਾਉਣਗੇ।
ਉਹ ਉਕਾਬਾਂ ਵਾਂਗ ਖੰਭਾਂ ਉੱਤੇ ਉੱਡਣਗੇ।
ਉਹ ਦੌੜਨਗੇ ਅਤੇ ਥੱਕਣਗੇ ਨਹੀਂ,
ਉਹ ਤੁਰਨਗੇ ਅਤੇ ਹੁੱਸਣਗੇ ਨਹੀਂ।
ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਕੋਲ ਤੁਹਾਡੇ ਲਈ ਕਿਹੜੀਆਂ ਯੋਜਨਾਵਾਂ ਹਨ," ਯਾਹਵੇਹ ਦਾ ਵਾਕ ਹੈ, "ਤੁਹਾਨੂੰ ਖੁਸ਼ਹਾਲ ਕਰਨ ਦੀਆਂ ਯੋਜਨਾਵਾਂ ਨਾ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ ਦੀਆਂ ਯੋਜਨਾਵਾਂ, ਤੁਹਾਨੂੰ ਉਮੀਦ ਅਤੇ ਭਵਿੱਖ ਦੇਣ ਦੀਆਂ ਯੋਜਨਾਵਾਂ।
ਮੈਂ ਤੁਹਾਡੇ ਉੱਤੇ ਸ਼ੁੱਧ ਪਾਣੀ ਛਿੜਕਾਂਗਾ, ਅਤੇ ਤੁਸੀਂ ਸ਼ੁੱਧ ਹੋ ਜਾਵੋਗੇ; ਮੈਂ ਤੁਹਾਨੂੰ ਤੁਹਾਡੀਆਂ ਸਾਰੀਆਂ ਅਸ਼ੁੱਧੀਆਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਸ਼ੁੱਧ ਕਰਾਂਗਾ। ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਤੁਹਾਡੇ ਵਿੱਚ ਇੱਕ ਨਵਾਂ ਆਤਮਾ ਪਾਵਾਂਗਾ; ਮੈਂ ਤੇਰੇ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਤੁਹਾਨੂੰ ਮਾਸ ਦਾ ਦਿਲ ਦਿਆਂਗਾ। ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ। ਤੁਸੀਂ ਮੇਰੇ ਨਿਆਂਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ।
ਅਤੇ ਇਨ੍ਹਾਂ ਸਾਰੇ ਗੁਣਾਂ ਉੱਤੇ ਪਿਆਰ ਪਾ ਦਿੱਤਾ ਹੈ, ਜੋ ਉਹਨਾਂ ਸਾਰਿਆਂ ਨੂੰ ਸੰਪੂਰਨ ਏਕਤਾ ਨਾਲ ਬੰਨ੍ਹਦਾ ਹੈ।
ਮਸੀਹ ਦੀ ਸ਼ਾਂਤੀ ਤੁਹਾਡੇ ਦਿਲਾਂ ਉੱਤੇ ਰਾਜ ਕਰੇ, ਕਿਉਂਕਿ ਇੱਕ ਸਰੀਰ ਦੇ ਅੰਗ ਹੋਣ ਦੇ ਨਾਤੇ ਤੁਹਾਨੂੰ ਸ਼ਾਂਤੀ ਲਈ ਬੁਲਾਇਆ ਗਿਆ ਹੈ। ਅਤੇ ਸ਼ੁਕਰਗੁਜ਼ਾਰ ਹੋਵੋ।
ਉਸਨੇ ਆਪਣੇ ਸਮੇਂ ਵਿੱਚ ਹਰ ਚੀਜ਼ ਨੂੰ ਸੁੰਦਰ ਬਣਾਇਆ ਹੈ। ਉਸ ਨੇ ਮਨੁੱਖ ਦੇ ਦਿਲ ਵਿੱਚ ਸਦੀਪਕਤਾ ਵੀ ਕਾਇਮ ਕੀਤੀ ਹੈ, ਫਿਰ ਵੀ ਕੋਈ ਨਹੀਂ ਜਾਣ ਸਕਦਾ ਕਿ ਪਰਮੇਸ਼ਵਰ ਨੇ ਸ਼ੁਰੂ ਤੋਂ ਅੰਤ ਤੱਕ ਕੀ ਕੀਤਾ ਹੈ।
ਉਹਨਾਂ ਨੇ ਆਪਣੀ ਸਮਝ ਦੇ ਅਨੁਸਾਰ ਥੋੜ੍ਹੇ ਸਮੇਂ ਲਈ ਸਾਨੂੰ ਅਨੁਸ਼ਾਸਿਤ ਕੀਤਾ; ਪਰ ਪਰਮੇਸ਼ਵਰ ਸਾਡੇ ਭਲੇ ਲਈ ਸਾਨੂੰ ਤਾੜਦਾ ਹੈ, ਤਾਂ ਜੋ ਅਸੀਂ ਉਸ ਦੀ ਪਵਿੱਤਰਤਾਈ ਵਿੱਚ ਭਾਗੀ ਬਣੀਏ। ਕੋਈ ਵੀ ਅਨੁਸ਼ਾਸਨ ਉਸ ਸਮੇਂ ਚੰਗਾ ਨਹੀਂ ਲੱਗਦਾ, ਪਰ ਦੁਖਦਾਈ ਲੱਗਦਾ ਹੈ। ਹਾਲਾਂਕਿ, ਬਾਅਦ ਵਿੱਚ ਇਹ ਉਹਨਾਂ ਲਈ ਧਾਰਮਿਕਤਾ ਅਤੇ ਸ਼ਾਂਤੀ ਦਾ ਫ਼ਲ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਇਸ ਦੁਆਰਾ ਸਿਖਾਇਆ ਗਿਆ ਹੈ।
ਕੱਲ ਬਾਰੇ ਸ਼ੇਖੀ ਮਾਰਨਾ
ਹੁਣ ਸੁਣੋ, ਤੁਸੀਂ ਜੋ ਕਹਿੰਦੇ ਹੋ, "ਅੱਜ ਜਾਂ ਕੱਲ੍ਹ ਅਸੀਂ ਇਸ ਜਾਂ ਉਸ ਸ਼ਹਿਰ ਵਿੱਚ ਜਾਵਾਂਗੇ, ਉੱਥੇ ਇੱਕ ਸਾਲ ਬਿਤਾਵਾਂਗੇ, ਕਾਰੋਬਾਰ ਕਰਾਂਗੇ ਅਤੇ ਪੈਸਾ ਕਮਾਵਾਂਗੇ।" ਕਿਉਂ ਜੋ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕੱਲ੍ਹ ਨੂੰ ਕੀ ਹੋਵੇਗਾ। ਤੁਹਾਡੀ ਜ਼ਿੰਦਗੀ ਕੀ ਹੈ? ਤੁਸੀਂ ਇੱਕ ਭਾਫ਼ ਹੋ ਜੋ ਥੋੜ੍ਹੀ ਦੇਰ ਲਈ ਪ੍ਰਗਟ ਹੁੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ। ਇਸ ਦੀ ਬਜਾਏ, ਤੁਹਾਨੂੰ ਇਹ ਕਹਿਣਾ ਚਾਹੀਦਾ ਹੈ, "ਜੇ ਇਹ ਪ੍ਰਭੂ ਦੀ ਇੱਛਾ ਹੋਵੇ, ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ।" ਜਿਵੇਂ ਕਿ ਇਹ ਹੈ, ਤੁਸੀਂ ਆਪਣੀਆਂ ਹੰਕਾਰੀ ਯੋਜਨਾਵਾਂ ਉੱਤੇ ਘੁੰਮਡ ਕਰਦੇ ਹੋ। ਅਜਿਹੀਆਂ ਸਾਰੀਆਂ ਸ਼ੇਖੀਆਂ ਮਾਰਨਾ ਬੁਰਾਈ ਹੈ। ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।
Este artigo te tocou? Faça uma oração!
+581 estão orando agora.
Junte-se à corrente de oração.