Pular para o conteúdo
Publicidade

ਨਹਮਯਾਹ 7

1 ਫਿਰ ਅਜਿਹਾ ਹੋਇਆ ਜਦ ਕੰਧ ਬਣ ਗਈ ਤਾਂ ਮੈਂ ਉਸ ਦੇ ਦਰਵਾਜ਼ੇ ਲਗਾ ਦਿੱਤੇ ਅਤੇ ਦਰਬਾਨ, ਸੰਗੀਤਕਾਰ ਅਤੇ ਲੇਵੀਆਂ ਨੂੰ ਨਿਯੁਕਤ ਕੀਤਾ ਗਿਆ। 2 ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਹਾਕਮ ਹਨਨਯਾਹ ਨੂੰ ਯੇਰੂਸ਼ਲੇਮ ਉੱਤੇ ਮੁਖੀ ਨਿਯੁਕਤ ਕੀਤਾ, ਕਿਉਂਕਿ ਉਹ ਇੱਕ ਇਮਾਨਦਾਰ ਆਦਮੀ ਸੀ ਅਤੇ ਜ਼ਿਆਦਾਤਰ ਲੋਕਾਂ ਨਾਲੋਂ ਪਰਮੇਸ਼ਵਰ ਤੋਂ ਵੱਧ ਡਰਦਾ ਸੀ। 3 ਮੈਂ ਉਹਨਾਂ ਨੂੰ ਕਿਹਾ, "ਯੇਰੂਸ਼ਲੇਮ ਦੇ ਦਰਵਾਜ਼ੇ ਉਦੋਂ ਤੱਕ ਨਾ ਖੋਲ੍ਹੇ ਜਾਣ ਜਦੋਂ ਤੱਕ ਸੂਰਜ ਦੀ ਗਰਮੀ ਤੇਜ਼ ਨਹੀਂ ਹੁੰਦੀ। ਜਦੋਂ ਕਿ ਪਹਿਰੇਦਾਰ ਅਜੇ ਵੀ ਪਹਿਰਾ ਦਿੰਦੇ ਹੋਣ, ਤਦ ਹੀ ਦਰਵਾਜ਼ੇ ਬੰਦ ਕੀਤੇ ਜਾਣ ਅਤੇ ਬੇੜੀਆਂ ਲਾਈਆਂ ਜਾਣ। ਯੇਰੂਸ਼ਲੇਮ ਦੇ ਵਸਨੀਕਾਂ ਨੂੰ ਵੀ ਪਹਿਰੇਦਾਰਾਂ ਵਜੋਂ ਨਿਯੁਕਤ ਕਰੋ, ਕੁਝ ਨੂੰ ਉਹਨਾਂ ਦੇ ਅਹੁਦਿਆਂ ਤੇ ਅਤੇ ਕੁਝ ਨੂੰ ਉਹਨਾਂ ਦੇ ਘਰਾਂ ਦੇ ਨੇੜੇ।"

ਮੁੜਨ ਵਾਲਿਆਂ ਦੀ ਵੰਸ਼ਾਵਲੀ

4 ਹੁਣ ਸ਼ਹਿਰ ਬਹੁਤ ਵੱਡਾ ਅਤੇ ਵਿਸ਼ਾਲ ਸੀ, ਪਰ ਉਸ ਵਿੱਚ ਬਹੁਤ ਘੱਟ ਲੋਕ ਸਨ ਅਤੇ ਘਰ ਅਜੇ ਤੱਕ ਦੁਬਾਰਾ ਨਹੀਂ ਬਣਾਏ ਗਏ ਸਨ। 5 ਤਦ ਮੇਰੇ ਪਰਮੇਸ਼ਵਰ ਨੇ ਮੇਰੇ ਮਨ ਵਿੱਚ ਇਹ ਪਾਇਆ ਕਿ ਮੈਂ ਸਾਮੰਤਾਂ, ਹਾਕਮਾਂ ਅਤੇ ਲੋਕਾਂ ਨੂੰ ਇਸ ਲਈ ਇਕੱਠੇ ਕਰਾਂ ਤਾਂ ਜੋ ਉਹ ਆਪੋ-ਆਪਣੀ ਵੰਸ਼ਾਵਲੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਹਨਾਂ ਲੋਕਾਂ ਦੀ ਕੁੱਲ-ਪੱਤਰੀ ਲੱਭੀ ਜਿਹੜੇ ਪਹਿਲਾਂ ਯੇਰੂਸ਼ਲੇਮ ਨੂੰ ਆਏ ਸਨ ਅਤੇ ਮੈਨੂੰ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ:

6 ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਗ਼ੁਲਾਮੀ ਤੋਂ ਬਾਹਰ ਆਏ ਸਨ ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਗ਼ੁਲਾਮ ਬਣਾ ਕੇ ਲੈ ਗਿਆ ਸੀ (ਉਹ ਯੇਰੂਸ਼ਲੇਮ ਅਤੇ ਯਹੂਦਾਹ ਨੂੰ ਵਾਪਸ ਆਏ ਸਨ, ਹਰ ਇੱਕ ਆਪਣੇ ਨਗਰ ਨੂੰ ਮੁੜ ਗਿਆ, 7 ਜ਼ਰੁੱਬਾਬੇਲ, ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਾਮਯਾਹ, ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪੇਰੇਥ, ਬਿਗਵਈ, ਨੇਹੂਮ ਅਤੇ ਬਾਆਨਾਹ ਦੇ ਨਾਲ ਆਏ):

ਇਸਰਾਏਲ ਦੇ ਮਨੁੱਖਾਂ ਦੀ ਗਿਣਤੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਇਸ ਤਰ੍ਹਾਂ ਲਿਖੀ ਗਈ ਹੈ:

8 ਪਾਰੋਸ਼ ਦੀ ਸੰਤਾਨ 2,172

9 ਸ਼ਫਾਟਯਾਹ ਦੀ ਸੰਤਾਨ 372

10 ਅਰਾਹ ਦੀ ਸੰਤਾਨ 652

11 ਪਹਥ-ਮੋਆਬ ਦੀ ਸੰਤਾਨ ਜਿਹੜੇ ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ ਸਨ 2,818

12 ਏਲਾਮ ਦੀ ਸੰਤਾਨ 1,254

13 ਜ਼ੱਤੂ ਦੀ ਸੰਤਾਨ 845

14 ਜ਼ੱਕਈ ਦੀ ਸੰਤਾਨ 760

15 ਬਿੰਨੂਈ ਦੀ ਸੰਤਾਨ 648

16 ਬੇਬਾਈ ਦੀ ਸੰਤਾਨ 628

17 ਅਜ਼ਗਾਦ ਦੀ ਸੰਤਾਨ 2,322

18 ਅਦੋਨੀਕਾਮ ਦੀ ਸੰਤਾਨ 667

19 ਬਿਗਵਈ ਦੀ ਸੰਤਾਨ 2,067

20 ਅਦੀਨ ਦੀ ਸੰਤਾਨ 655

21 ਹਿਜ਼ਕੀਯਾਹ ਦੀ ਸੰਤਾਨ ਅਟੇਰ ਦੇ ਵੰਸ਼ ਵਿੱਚੋਂ 98

22 ਹਾਸ਼ੂਮ ਦੀ ਸੰਤਾਨ 328

23 ਬੇਜ਼ਈ ਦੀ ਸੰਤਾਨ 324

24 ਹਾਰੀਫ ਦੀ ਸੰਤਾਨ 112

25 ਗਿਬਓਨ ਦੀ ਸੰਤਾਨ 95

26 ਬੈਤਲਹਮ ਦੇ ਨਿਵਾਸੀ ਅਤੇ ਨਟੋਫਾਹ ਦੇ ਨਿਵਾਸੀ 188

27 ਅਨਾਥੋਥ ਦੇ ਨਿਵਾਸੀ 128

28 ਬੈਥ-ਅਜ਼ਮਾਵਥ ਦੇ ਨਿਵਾਸੀ 42

29 ਕਿਰਯਥ-ਯਾਰੀਮ, ਕਫੀਰਾਹ ਅਤੇ ਬੇਰੋਥ ਦੇ ਨਿਵਾਸੀ 743

30 ਰਾਮਾਹ ਅਤੇ ਗੇਬਾ ਦੇ ਨਿਵਾਸੀ 621

31 ਮਿਕਮਾਸ਼ ਦੇ ਨਿਵਾਸੀ 122

32 ਬੈਤਏਲ ਅਤੇ ਅਈ ਦੇ ਨਿਵਾਸੀ 123

33 ਹੋਰ ਨੇਬੋ ਦੇ ਨਿਵਾਸੀ 52

34 ਕਿਸੇ ਹੋਰ ਏਲਾਮ ਦੇ ਨਿਵਾਸੀ 1,254

35 ਹਰੀਮ ਦੇ ਨਿਵਾਸੀ 320

36 ਯਰੀਹੋ ਦੇ ਨਿਵਾਸੀ 345

37 ਲੋਦ ਹਦੀਦ ਅਤੇ ਓਨੋ ਦੇ ਨਿਵਾਸੀ ਲੋਕ 721

38 ਸੇਨਾਹ ਦੇ ਨਿਵਾਸੀ 3,930 ਸਨ।

39 ਜਾਜਕ ਵਿੱਚੋਂ:

ਯੇਸ਼ੂਆ ਦੇ ਘਰਾਣੇ ਯਦਾਯਾਹ ਦੀ ਸੰਤਾਨ 973

40 ਇਮੇਰ ਦੀ ਸੰਤਾਨ 1,052

41 ਪਸ਼ਹੂਰ ਦੀ ਸੰਤਾਨ 1,247

42 ਹਰੀਮ ਦੀ ਸੰਤਾਨ 1,017

43 ਲੇਵੀ ਇਹ ਸਨ:

ਹੋਦਵਾਹ ਦੇ ਵੰਸ਼ ਵਿੱਚੋਂ ਕਦਮੀਏਲ ਦੀ ਸੰਤਾਨ ਅਤੇ ਯੇਸ਼ੂਆ ਦੀ ਸੰਤਾਨ 74

44 ਸੰਗੀਤਕਾਰ:

ਆਸਾਫ਼ ਦੀ ਸੰਤਾਨ 148

45 ਭਵਨ ਦੇ ਦਰਬਾਨ:

ਸ਼ੱਲੂਮ, ਅਟੇਰ, ਤਲਮੋਨ, ਅੱਕੂਬ, ਹਤੀਤਾ ਅਤੇ ਸ਼ੋਬਾਈ ਦੀ ਸੰਤਾਨ 138

46 ਭਵਨ ਦੇ ਸੇਵਕ:

ਜ਼ੀਹਾ, ਹਸੁਫਾ ਅਤੇ ਤਬਾਓਥ ਦੀ ਸੰਤਾਨ,

47 ਕੇਰੋਸ, ਸਿਯਾ, ਪਦੋਨ,

48 ਲੇਬਾਨਾਹ, ਹਾਗਾਬਾਹ, ਸ਼ਲਮਈ,

49 ਹਨਾਨ, ਗਿੱਦਲ, ਗਾਹਾਰ,

50 ਰਆਯਾਹ, ਰੇਜ਼ੀਨ, ਨਕੋਦਾ,

51 ਗੱਜ਼ਾਮ, ਉਜ਼ਾ, ਪਾਸੇਹ,

52 ਬੇਸਈ, ਮਊਨੀਮ, ਨੇਫਿਸਿਮ,

53 ਬਕਬੁਕ, ਹਕੂਫਾ, ਹਰਹੂਰ,

54 ਬਾਜ਼ਲੁਥ, ਮੇਹਿਦਾ, ਹਰਸ਼ਾ,

55 ਬਰਕੋਸ, ਸੀਸਰਾ ਅਤੇ ਤੇਮਾਹ,

56 ਨਜ਼ੀਯਾਹ ਅਤੇ ਹਾਤਿਫਾ,

57 ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ:

ਸੋਤਾਈ, ਸੋਫਰਥ, ਪੇਰਿਦਾ,

58 ਯਾਲਾ, ਦਰਕੋਨ, ਗਿੱਦਲ,

59 ਸ਼ਫਾਟਯਾਹ, ਹਾਤੀਲ,

ਪੋਕਰਥ-ਹੱਸਬਾਇਮ ਅਤੇ ਆਮੋਨ

60 ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ ਦੀ ਕੁੱਲ੍ਹ ਗਿਣਤੀ 392 ਸੀ।

61 ਇਹ ਉਹ ਲੋਕ ਹਨ ਜੋ ਤੇਲ-ਮੇਲਾਹ, ਤੇਲ-ਹਰਸ਼ਾ, ਕਰੂਬ, ਅਦਾਨ ਅਤੇ ਇਮੇਰ ਤੋਂ ਆਏ ਸਨ ਪਰ ਉਹ ਆਪਣੇ ਬਜ਼ੁਰਗਾ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਦਾ ਸਬੂਤ ਨਾ ਦਿਖਾ ਸਕੇ ਕਿ ਉਹ ਇਸਰਾਏਲ ਦੇ ਉੱਤਰਾਧਿਕਾਰੀ ਸਨ ਜਾਂ ਨਹੀਂ:

62 ਦਲਾਯਾਹ, ਤੋਬਿਆਹ, ਨਕੋਦਾ 642 ਸੰਤਾਨ ਸਨ।

63 ਜਾਜਕਾਂ ਵਿੱਚੋਂ:

ਹੋਬਯਾਹ, ਹਕੋਜ਼ ਅਤੇ ਬਾਰਜ਼ਿੱਲਈ (ਇੱਕ ਆਦਮੀ ਜਿਸ ਨੇ ਗਿਲਆਦੀ ਬਾਰਜ਼ਿੱਲਈ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਬੁਲਾਇਆ ਗਿਆ ਸੀ)।

64 ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ। 65 ਰਾਜਪਾਲ ਨੇ ਇਸ ਲਈ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਕੋਈ ਜਾਜਕ ਊਰੀਮ ਅਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਵੀ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ।

66 ਸਾਰੀ ਸਭਾ ਮਿਲ ਕੇ 42,360 ਸੀ। 67 ਉਨ੍ਹਾਂ ਦੇ 7,337 ਮਰਦ ਅਤੇ ਔਰਤਾਂ ਨੌਕਰਾਂ ਅਤੇ ਨੌਕਰਾਣੀਆਂ ਤੋਂ ਇਲਾਵਾ ਉਨ੍ਹਾਂ ਕੋਲ 245 ਮਰਦ ਅਤੇ ਔਰਤਾਂ ਗਾਇਕ ਵੀ ਸਨ।7:67 ਏਜ਼ 2:66 68 ਉਹਨਾਂ ਦੇ 736 ਘੋੜੇ, 245 ਖੱਚਰਾਂ, 69 ਊਠ ਚਾਰ ਸੌ ਪੈਂਤੀ ਅਤੇ ਗਧੇ ਛੇ ਹਜ਼ਾਰ ਸੱਤ ਸੌ ਵੀਹ ਸਨ।

70 ਉਹਨਾਂ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਾਨ ਦਿੱਤਾ। ਹਾਕਮ ਨੇ ਇੱਕ ਹਜ਼ਾਰ ਦਰਮ7:70 ਇੱਕ ਹਜ਼ਾਰ ਦਰਮ ਲਗਭਗ 8.4 ਕਿਲੋਗ੍ਰਾਮ ਸੋਨਾ, ਪੰਜਾਹ ਕਟੋਰੇ ਅਤੇ ਜਾਜਕਾਂ ਲਈ ਪੰਜ ਸੌ ਤੀਹ ਪੁਸ਼ਾਕਾਂ ਖਜ਼ਾਨੇ ਵਿੱਚ ਦਿੱਤੀਆਂ। 71 ਪਰਿਵਾਰਾਂ ਦੇ ਕੁਝ ਮੁਖੀਆਂ ਨੇ ਇਸ ਕੰਮ ਲਈ ਵੀਹ ਹਜ਼ਾਰ ਦਰਮ7:71 ਵੀਹ ਹਜ਼ਾਰ ਦਰਮ ਲਗਭਗ 170 ਕਿਲੋਗ੍ਰਾਮ ਸੋਨਾ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਦੋ ਹਜ਼ਾਰ ਦੋ ਸੌ ਮਾਨੇਹ7:71 ਦੋ ਹਜ਼ਾਰ ਦੋ ਸੌ ਮਾਨੇਹ ਲਗਭਗ 1,200 ਕਿਲੋਗ੍ਰਾਮ ਚਾਂਦੀ ਖਜ਼ਾਨੇ ਵਿੱਚ ਦਿੱਤੀ। 72 ਬਾਕੀ ਦੇ ਲੋਕਾਂ ਦੁਆਰਾ ਦਿੱਤਾ ਗਿਆ ਵੀਹ ਹਜ਼ਾਰ ਦਰਮ ਸੋਨਾ, ਦੋ ਹਜ਼ਾਰ ਮਨੇਹ ਚਾਂਦੀ7:72 170 ਕਿਲੋਗ੍ਰਾਮ ਸੋਨਾ, 11 ਸੌ ਕਿਲੋਗ੍ਰਾਮ ਚਾਂਦੀ ਅਤੇ ਜਾਜਕਾਂ ਲਈ ਸਤਾਹਠ ਪੁਸ਼ਾਕਾਂ ਸਨ।

73 ਜਾਜਕ, ਲੇਵੀ, ਸੰਗੀਤਕਾਰ, ਦਰਬਾਨ ਅਤੇ ਭਵਨ ਦੇ ਸੇਵਕ, ਕੁਝ ਲੋਕਾਂ ਅਤੇ ਬਾਕੀ ਇਸਰਾਏਲੀਆਂ ਸਮੇਤ, ਆਪੋ-ਆਪਣੇ ਨਗਰਾਂ ਵਿੱਚ ਵੱਸ ਗਏ।

ਅਜ਼ਰਾ ਨੇ ਬਿਵਸਥਾ ਪੜ੍ਹੀ

ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪਣੇ ਨਗਰਾਂ ਵਿੱਚ ਵੱਸ ਗਏ।

Estes versículos te tocaram? Ore agora!

+581 estão orando agora.

Junte-se à corrente de oração.