Pular para o conteúdo
Publicidade

ਨਹਮਯਾਹ 12

ਜਾਜਕਾਂ ਅਤੇ ਲੇਵੀਆਂ ਦੀ ਸੂਚੀ

1 ਇਹ ਉਹ ਜਾਜਕ ਅਤੇ ਲੇਵੀ ਸਨ ਜੋ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਅਤੇ ਯੇਸ਼ੂਆ ਦੇ ਨਾਲ ਵਾਪਸ ਆਏ:

ਸਰਾਯਾਹ, ਯਿਰਮਿਯਾਹ, ਅਜ਼ਰਾ,

2 ਅਮਰਯਾਹ, ਮੱਲੂਕ, ਹਤੂਸ਼,

3 ਸ਼ਕਨਯਾਹ, ਰਹੂਮ, ਮਰੇਮੋਥ,

4 ਇੱਦੋ, ਗਿਨਥੋਈ, ਅਬੀਯਾਹ,

5 ਮਿਯਾਮੀਨ, ਮਆਦਯਾਹ ਬਿਲਗਾਹ,

6 ਸ਼ਮਅਯਾਹ, ਯੋਯਾਰੀਬ, ਯਦਾਯਾਹ,

7 ਸੱਲੂ, ਆਮੋਕ, ਹਿਲਕੀਯਾਹ ਅਤੇ ਯਦਾਯਾਹ।

ਇਹ ਯੇਸ਼ੂਆ ਦੇ ਦਿਨਾਂ ਵਿੱਚ ਜਾਜਕਾਂ ਅਤੇ ਉਹਨਾਂ ਦੇ ਸਾਥੀਆਂ ਦੇ ਆਗੂ ਸਨ।

8 ਲੇਵੀ ਇਹ ਸਨ: ਯੇਸ਼ੂਆ, ਬਿੰਨੂਈ, ਕਦਮੀਏਲ, ਸ਼ੇਰੇਬਯਾਹ, ਯਹੂਦਾਹ ਅਤੇ ਮੱਤਨਯਾਹ ਜਿਹੜਾ ਆਪਣੇ ਭਰਾਵਾਂ ਸਮੇਤ ਧੰਨਵਾਦ ਦੇ ਗੀਤਾਂ ਦਾ ਮੁਖੀਆ ਸੀ। 9 ਬਕਬੁਕਯਾਹ, ਉਨੀ ਅਤੇ ਉਹਨਾਂ ਦੇ ਭਰਾ ਉਹਨਾਂ ਦੇ ਸਾਹਮਣੇ ਸੇਵਾ ਕਰਦੇ ਸਨ।

10 ਯੇਸ਼ੂਆ ਯੋਯਾਕੀਮ ਦਾ ਪਿਤਾ ਸੀ,

ਯੋਯਾਕੀਮ ਅਲਯਾਸ਼ੀਬ ਦਾ ਪਿਤਾ ਸੀ,

ਅਲਯਾਸ਼ੀਬ ਯੋਯਾਦਾ ਦਾ ਪਿਤਾ ਸੀ,

11 ਯੋਯਾਦਾ ਯੋਨਾਥਨ ਦਾ ਪਿਤਾ ਸੀ, ਅਤੇ ਯੋਨਾਥਾਨ ਯੱਦੂਆ ਦਾ ਪਿਤਾ ਸੀ।

12 ਯੋਯਾਕੀਮ ਦੇ ਦਿਨਾਂ ਵਿੱਚ, ਇਹ ਜਾਜਕ ਘਰਾਣਿਆਂ ਦੇ ਮੁਖੀਏ ਸਨ: ਸਰਾਯਾਹ ਤੋਂ ਮਿਰਯਾਹ ਅਤੇ ਯਿਰਮਿਯਾਹ ਤੋਂ ਹਨਨਯਾਹ;

13 ਅਜ਼ਰਾ ਤੋਂ ਮਸ਼ੁੱਲਾਮ;

ਅਤੇ ਅਮਰਯਾਹ ਤੋਂ ਯਹੋਹਾਨਾਨ;

14 ਮਲੂਕੀ ਤੋਂ ਯੋਨਾਥਨ;

ਅਤੇ ਸ਼ਬਨਯਾਹ ਤੋਂ ਯੋਸੇਫ਼;

15 ਹਰੀਮ ਤੋਂ ਅਦਨਾ

ਅਤੇ ਮਰਾਯੋਥ ਤੋਂ ਹਲਕਈ;

16 ਇੱਦੋ ਤੋਂ ਜ਼ਕਰਯਾਹ;

ਅਤੇ ਗਿਨਥੋਨ ਤੋਂ ਮਸ਼ੁੱਲਾਮ;

17 ਅਬੀਯਾਹ ਤੋਂ ਜ਼ਿਕਰੀ;

ਅਤੇ ਮਿਨਯਾਮੀਨ ਤੋਂ ਅਤੇ ਮੋਅਦਯਾਹ ਤੋਂ ਪਿਲਟਾਈ;

18 ਬਿਲਗਾਹ ਤੋਂ ਸ਼ਮੂਆਹ

ਅਤੇ ਸ਼ਮਅਯਾਹ ਤੋਂ ਯੋਨਾਥਾਨ;

19 ਯੋਯਾਰੀਬ ਤੋਂ ਮੱਤਨਈ

ਅਤੇ ਯਦਾਯਾਹ ਤੋਂ ਉਜ਼ੀ;

20 ਸੱਲੂ ਤੋਂ ਕੱਲਈ

ਅਤੇ ਆਮੋਕ ਤੋਂ ਏਬਰ

21 ਹਿਲਕੀਯਾਹ ਤੋਂ ਹਸ਼ਬਯਾਹ;

ਅਤੇ ਯਦਾਯਾਹ ਤੋਂ ਨਥਾਨੇਲ।

22 ਅਲਯਾਸ਼ੀਬ, ਯੋਯਾਦਾ, ਯੋਹਾਨਾਨ ਅਤੇ ਯੱਦੂਆ ਦੇ ਦਿਨਾਂ ਵਿੱਚ ਲੇਵੀ ਪਰਿਵਾਰਾਂ ਦੇ ਮੁਖੀਆਂ ਦੇ ਨਾਮ ਅਤੇ ਜਾਜਕਾਂ ਦੇ ਨਾਮ ਵੀ ਦਾਰਾ ਫ਼ਾਰਸੀ ਦੇ ਰਾਜ ਵਿੱਚ ਲਿਖੇ ਜਾਂਦੇ ਸਨ। 23 ਲੇਵੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਦੇ ਨਾਮ ਅਲਯਾਸ਼ੀਬ ਦੇ ਪੁੱਤਰ ਯੋਹਾਨਾਨ ਦੇ ਦਿਨਾਂ ਤੱਕ ਇਤਿਹਾਸ ਦੀ ਪੁਸਤਕ ਵਿੱਚ ਲਿਖੇ ਜਾਂਦੇ ਸਨ। 24 ਅਤੇ ਲੇਵੀਆਂ ਦੇ ਆਗੂ ਹਸ਼ਬਯਾਹ, ਸ਼ੇਰੇਬਯਾਹ, ਕਦਮੀਏਲ ਦਾ ਪੁੱਤਰ ਯੇਸ਼ੂਆ ਅਤੇ ਉਹਨਾਂ ਦੇ ਭਰਾ ਪਰਮੇਸ਼ਵਰ ਦੇ ਦਾਸ ਦਾਵੀਦ ਦੇ ਹੁਕਮ ਅਨੁਸਾਰ ਆਹਮੋ-ਸਾਹਮਣੇ ਉਸਤਤ ਅਤੇ ਧੰਨਵਾਦ ਕਰਨ ਲਈ ਨਿਯੁਕਤ ਸਨ।

25 ਮੱਤਨਯਾਹ, ਬਕਬੁਕਯਾਹ, ਓਬਦਯਾਹ, ਮਸ਼ੁੱਲਾਮ, ਤਲਮੋਨ ਅਤੇ ਅੱਕੂਬ ਦਰਬਾਨ ਸਨ ਅਤੇ ਫਾਟਕਾਂ ਦੇ ਕੋਲ ਭੰਡਾਰ-ਘਰਾਂ ਉੱਤੇ ਪਹਿਰਾ ਦਿੰਦੇ ਸਨ। 26 ਉਹਨਾਂ ਨੇ ਯੇਸ਼ੂਆ ਦੇ ਪੁੱਤਰ ਯੋਯਾਕੀਮ, ਯੋਸਾਦਾਕ ਦੇ ਪੁੱਤਰ, ਰਾਜਪਾਲ ਨਹਮਯਾਹ ਅਤੇ ਅਜ਼ਰਾ ਜਾਜਕ, ਨੇਮ ਦੇ ਉਪਦੇਸ਼ਕ ਦੇ ਦਿਨਾਂ ਵਿੱਚ ਸੇਵਾ ਕੀਤੀ।

ਯੇਰੂਸ਼ਲੇਮ ਦੀ ਕੰਧ ਦਾ ਸਮਰਪਣ

27 ਯੇਰੂਸ਼ਲੇਮ ਦੀ ਕੰਧ ਦੇ ਸਮਰਪਣ ਵੇਲੇ, ਲੇਵੀਆਂ ਦੀ ਭਾਲ ਕੀਤੀ ਗਈ ਸੀ ਜਿੱਥੋਂ ਉਹ ਰਹਿੰਦੇ ਸਨ ਅਤੇ ਧੰਨਵਾਦ ਦੇ ਗੀਤਾਂ ਅਤੇ ਝਾਂਜਾਂ, ਰਬਾਬ ਅਤੇ ਤਾਰਾਂ ਦੇ ਸੰਗੀਤ ਨਾਲ ਸਮਰਪਣ ਦਾ ਜਸ਼ਨ ਮਨਾਉਣ ਲਈ ਉਹਨਾਂ ਨੂੰ ਯੇਰੂਸ਼ਲੇਮ ਲਿਆਂਦਾ ਗਿਆ ਸੀ। 28 ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਵੀ ਸੰਗੀਤਕਾਰ ਇਕੱਠੇ ਕੀਤੇ ਗਏ ਸਨ, ਨਟੋਫਾਥੀਆਂ ਦੇ ਪਿੰਡਾਂ ਵਿੱਚੋਂ, 29 ਬੈਥ-ਗਿਲਗਾਲ ਤੋਂ ਅਤੇ ਗੇਬਾ ਅਤੇ ਅਜ਼ਮਾਵੇਥ ਦੇ ਇਲਾਕੇ ਵਿੱਚੋਂ, ਕਿਉਂਕਿ ਸੰਗੀਤਕਾਰਾਂ ਨੇ ਯੇਰੂਸ਼ਲੇਮ ਦੇ ਆਲੇ-ਦੁਆਲੇ ਆਪਣੇ ਲਈ ਪਿੰਡ ਬਣਾਏ ਸਨ। 30 ਜਦੋਂ ਜਾਜਕਾਂ ਅਤੇ ਲੇਵੀਆਂ ਨੇ ਰਸਮੀ ਤੌਰ ਤੇ ਆਪਣੇ ਆਪ ਨੂੰ ਸ਼ੁੱਧ ਕੀਤਾ, ਤਾਂ ਉਹਨਾਂ ਨੇ ਲੋਕਾਂ, ਦਰਵਾਜ਼ਿਆਂ ਅਤੇ ਕੰਧਾਂ ਨੂੰ ਸ਼ੁੱਧ ਕੀਤਾ।

31 ਫਿਰ ਮੈਂ ਯਹੂਦਾਹ ਦੇ ਹਾਕਮਾਂ ਨੂੰ ਸ਼ਹਿਰਪਨਾਹ ਉੱਤੇ ਲਿਆਇਆ ਅਤੇ ਮੈਂ ਦੋ ਵੱਡੀਆਂ ਟੋਲੀਆਂ ਠਹਿਰਾਈਆਂ ਤਾਂ ਜੋ ਉਹ ਧੰਨਵਾਦ ਕਰਨ ਅਤੇ ਉਹਨਾਂ ਵਿੱਚੋਂ ਇੱਕ ਟੋਲੀ ਸੱਜੇ ਹੱਥ ਕੂੜਾ-ਫਾਟਕ ਵੱਲ ਗਈ। 32 ਹੋਸ਼ਯਾਹ ਅਤੇ ਯਹੂਦਾਹ ਦੇ ਅੱਧੇ ਆਗੂ, 33 ਅਜ਼ਰਯਾਹ, ਅਜ਼ਰਾ, ਮਸ਼ੁੱਲਾਮ, 34 ਯਹੂਦਾਹ, ਬਿਨਯਾਮੀਨ, ਸ਼ਮਅਯਾਹ, ਯਿਰਮਿਯਾਹ, 35 ਅਤੇ ਤੁਰ੍ਹੀਆਂ ਵਜਾਉਣ ਵਾਲੇ ਕੁਝ ਜਾਜਕ ਅਤੇ ਯੋਨਾਥਨ ਦਾ ਪੁੱਤਰ ਜ਼ਕਰਯਾਹ ਵੀ। ਉਹ ਸ਼ਮਅਯਾਹ ਦਾ ਪੁੱਤਰ, ਉਹ ਮੱਤਨਯਾਹ ਦਾ ਪੁੱਤਰ, ਉਹ ਮੀਕਾਯਾਹ ਦਾ ਪੁੱਤਰ, ਉਹ ਜ਼ੱਕੂਰ ਦਾ ਪੁੱਤਰ, ਉਹ ਆਸਾਫ਼ ਦਾ। 36 ਅਤੇ ਉਸ ਦੇ ਭਰਾ ਸ਼ਮਅਯਾਹ, ਅਜ਼ਰਏਲ, ਮਿਲਲਈ, ਗਿਲਲਈ, ਮਾਈ, ਨਥਾਨੇਲ, ਯਹੂਦਾਹ ਅਤੇ ਹਨਾਨੀ, ਪਰਮੇਸ਼ਵਰ ਦੇ ਦਾਸ ਦਾਵੀਦ ਦੇ ਵਾਜਿਆਂ ਨਾਲ ਸਨ ਅਤੇ ਅਜ਼ਰਾ ਸ਼ਾਸਤਰੀ ਉਹਨਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ। 37 ਇਹ ਚਸ਼ਮਾ-ਫਾਟਕ ਤੋਂ ਹੋ ਕੇ ਇਹ ਸਿੱਧੇ ਦਾਵੀਦ ਦੇ ਸ਼ਹਿਰ ਦੀਆਂ ਪੌੜੀਆਂ ਉੱਤੇ ਚੜ੍ਹ ਕੇ ਜਿੱਥੋਂ ਸ਼ਹਿਰਪਨਾਹ ਉੱਪਰ ਵੱਲ ਜਾਂਦੀ ਸੀ, ਦਾਵੀਦ ਦੇ ਮਹਿਲ ਦੇ ਉੱਪਰੋਂ ਹੋ ਕੇ ਪੂਰਬ ਵੱਲ ਜਲ-ਫਾਟਕ ਨੂੰ ਗਏ।

38 ਉਹਨਾਂ ਦੀ ਦੂਸਰੀ ਟੋਲੀ ਜਿਹੜੀ ਧੰਨਵਾਦ ਕਰਦੀ ਸੀ, ਦੂਜੇ ਪਾਸੇ ਵੱਲ ਗਈ ਅਤੇ ਉਹਨਾਂ ਦੇ ਪਿੱਛੇ-ਪਿੱਛੇ ਮੈਂ ਅਤੇ ਅੱਧੀ ਪਰਜਾ ਸ਼ਹਿਰਪਨਾਹ ਦੇ ਉੱਪਰੋਂ ਤੰਦੂਰਾਂ ਦੇ ਬੁਰਜ ਦੇ ਕੋਲ ਚੌੜੀ ਕੰਧ ਤੱਕ ਗਏ, 39 ਅਤੇ ਇਫ਼ਰਾਈਮੀ ਫਾਟਕ, ਅਤੇ ਪੁਰਾਣੇ ਫਾਟਕ, ਅਤੇ ਮੱਛੀ ਫਾਟਕ, ਅਤੇ ਹਨਨੇਲ ਦੇ ਬੁਰਜ ਅਤੇ ਹੰਮੇਆਹ ਦੇ ਬੁਰਜ ਤੋਂ ਹੁੰਦੇ ਹੋਏ ਭੇਡ-ਫਾਟਕ ਤੱਕ ਗਏ ਅਤੇ ਕੈਦਖ਼ਾਨੇ ਦੇ ਫਾਟਕ ਕੋਲ ਖੜ੍ਹੇ ਹੋ ਗਏ।

40 ਤਦ ਧੰਨਵਾਦ ਕਰਨ ਵਾਲਿਆਂ ਦੀਆਂ ਦੋਵੇਂ ਟੋਲੀਆਂ ਅਤੇ ਮੈਂ ਅਤੇ ਮੇਰੇ ਨਾਲ ਅੱਧੇ ਹਾਕਮ ਪਰਮੇਸ਼ਵਰ ਦੇ ਭਵਨ ਵਿੱਚ ਖੜ੍ਹੇ ਹੋ ਗਏ, 41 ਅਤੇ ਨਾਲ ਹੀ ਜਾਜਕਾਂ, ਅਲਯਾਕੀਮ, ਮਾਸੇਯਾਹ, ਮਿਨਯਾਮੀਨ, ਮੀਕਾਯਾਹ, ਅਲਯੋਏਨਈ, ਜ਼ਕਰਯਾਹ ਅਤੇ ਹਨਨਯਾਹ ਨੂੰ ਆਪਣੇ ਨਰਸਿੰਗਿਆਂ ਦੇ ਨਾਲ ਖੜ੍ਹੇ ਸਨ। 42 ਅਤੇ ਮਾਸੇਯਾਹ, ਸ਼ਮਅਯਾਹ, ਅਲਆਜ਼ਾਰ, ਉਜ਼ੀ, ਯਹੋਹਾਨਾਨ, ਮਲਕੀਯਾਹ, ਏਲਾਮ ਅਤੇ ਏਜ਼ਰ। ਗੀਤਕਾਰਾਂ ਨੇ ਯਜ਼ਰਹਯਾਹ ਦੇ ਨਿਰਦੇਸ਼ਨ ਹੇਠ ਉੱਚੀ ਆਵਾਜ਼ ਨਾਲ ਗਾਉਂਦੇ ਸਨ। 43 ਅਤੇ ਉਸ ਦਿਨ ਉਹਨਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ, ਖੁਸ਼ੀ ਮਨਾਈ ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਬਹੁਤ ਖੁਸ਼ੀ ਦਿੱਤੀ ਸੀ। ਔਰਤਾਂ ਅਤੇ ਬੱਚਿਆਂ ਨੇ ਵੀ ਖੁਸ਼ੀ ਮਨਾਈ। ਯੇਰੂਸ਼ਲੇਮ ਵਿੱਚ ਖ਼ੁਸ਼ੀ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੰਦੀ ਸੀ।

44 ਉਸ ਦਿਨ ਉਹਨਾਂ ਨੇ ਖਜ਼ਾਨੇ ਦੀਆਂ ਕੋਠੜੀਆਂ ਉੱਤੇ, ਚੁੱਕਣ ਦੀਆਂ ਭੇਟਾਂ, ਪਹਿਲੇ ਫਲਾਂ ਅਤੇ ਦਸਵੰਧਾਂ ਲਈ ਮਨੁੱਖ ਠਹਿਰਾਏ ਤਾਂ ਜੋ ਸ਼ਹਿਰਾਂ ਦੇ ਖੇਤਾਂ ਅਨੁਸਾਰ ਉਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਜੋ ਬਿਵਸਥਾ ਦੇ ਅਨੁਸਾਰ ਜਾਜਕਾਂ ਅਤੇ ਲੇਵੀਆਂ ਦੇ ਹਿੱਸੇ ਦੀਆਂ ਸਨ ਕਿਉਂ ਜੋ ਯਹੂਦੀ ਜਾਜਕਾਂ ਅਤੇ ਲੇਵੀਆਂ ਦੇ ਹਾਜ਼ਰ ਰਹਿਣ ਕਾਰਨ ਖੁਸ਼ ਸਨ। 45 ਉਹਨਾਂ ਨੇ ਦਾਵੀਦ ਅਤੇ ਉਸਦੇ ਪੁੱਤਰ ਸ਼ਲੋਮੋਨ ਦੇ ਹੁਕਮਾਂ ਅਨੁਸਾਰ ਆਪਣੇ ਪਰਮੇਸ਼ਵਰ ਦੀ ਸੇਵਾ ਅਤੇ ਸ਼ੁੱਧਤਾ ਦੀ ਸੇਵਾ ਕੀਤੀ, ਜਿਵੇਂ ਕਿ ਸੰਗੀਤਕਾਰਾਂ ਅਤੇ ਦਰਬਾਨਾਂ ਨੇ ਵੀ ਕੀਤਾ ਸੀ। 46 ਬਹੁਤ ਸਮਾਂ ਪਹਿਲਾਂ, ਦਾਵੀਦ ਅਤੇ ਆਸਾਫ਼ ਦੇ ਦਿਨਾਂ ਵਿੱਚ, ਸੰਗੀਤਕਾਰਾਂ ਲਈ ਅਤੇ ਪਰਮੇਸ਼ਵਰ ਦੀ ਉਸਤਤ ਅਤੇ ਧੰਨਵਾਦ ਦੇ ਗੀਤਾਂ ਲਈ ਨਿਰਦੇਸ਼ਕ ਸਨ। 47 ਇਸ ਲਈ ਜ਼ਰੁੱਬਾਬੇਲ ਅਤੇ ਨਹਮਯਾਹ ਦੇ ਦਿਨਾਂ ਵਿੱਚ, ਸਾਰੇ ਇਸਰਾਏਲ ਨੇ ਸੰਗੀਤਕਾਰਾਂ ਅਤੇ ਦਰਬਾਨਾਂ ਲਈ ਰੋਜ਼ਾਨਾ ਦੇ ਹਿੱਸੇ ਦਾ ਯੋਗਦਾਨ ਪਾਇਆ। ਉਹਨਾਂ ਨੇ ਹੋਰ ਲੇਵੀਆਂ ਲਈ ਵੀ ਹਿੱਸਾ ਵੱਖਰਾ ਰੱਖਿਆ ਅਤੇ ਲੇਵੀਆਂ ਨੇ ਹਾਰੋਨ ਦੇ ਉੱਤਰਾਧਿਕਾਰੀਆਂ ਲਈ ਹਿੱਸਾ ਵੱਖਰਾ ਰੱਖਿਆ।

Estes versículos te tocaram? Ore agora!

+581 estão orando agora.

Junte-se à corrente de oração.