Crianças
As crianças ocupam lugar especial no coração de Deus. A Bíblia instrui a educá-las, protegê-las e ensiná-las nos caminhos do Senhor desde cedo — formando gerações que temem a Deus.
Herança do Senhor
Os filhos são herança do Senhor. Eles são presentes de Deus — cada criança é um milagre e uma responsabilidade sagrada.
ਬੱਚੇ ਯਾਹਵੇਹ ਵੱਲੋਂ ਇੱਕ ਵਿਰਾਸਤ ਹਨ,
ਅਤੇ ਗਰਭ ਦਾ ਫਲ ਇੱਕ ਇਨਾਮ ਹੈ।
ਤਦ ਸਾਡੇ ਪੁੱਤਰ ਆਪਣੀ ਜਵਾਨੀ ਵਿੱਚ,
ਚੰਗੇ ਪੌਦਿਆਂ ਵਰਗੇ ਹੋਣਗੇ,
ਅਤੇ ਸਾਡੀਆਂ ਧੀਆਂ ਮਹਿਲ ਨੂੰ ਸਜਾਉਣ ਲਈ,
ਖੂੰਜੇ ਦੇ ਪੱਥਰਾਂ ਦੇ ਵਾਂਗ ਹੋਣ।
ਤੂੰ ਮੇਰੇ ਸਰੀਰ ਦੇ ਸਾਰੇ ਨਾਜ਼ੁਕ, ਅੰਦਰੂਨੀ ਅੰਗ ਬਣਾਏ;
ਅਤੇ ਮੇਰੀ ਮਾਂ ਦੇ ਗਰਭ ਵਿੱਚ ਮੈਨੂੰ ਇਕੱਠੇ ਬੁਣਿਆ।
ਮੈ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਮੈਨੂੰ ਭਿਆਨਕ ਅਤੇ ਅਦਭੁਤ ਤਰੀਕੇ ਨਾਲ ਬਣਾਇਆ ਹੈ;
ਤੇਰੇ ਕੰਮ ਅਚਰਜ਼ ਹਨ,
ਮੈਂ ਇਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ।
ਇੱਕ ਨੌਜਵਾਨ ਕਿਵੇਂ ਆਪਣੇ ਮਾਰਗ ਨੂੰ ਸ਼ੁੱਧ ਰੱਖ ਸਕਦਾ ਹੈ?
ਉਹ ਤੇਰੇ ਬਚਨ ਦੇ ਅਨੁਸਾਰ ਚੱਲਕੇ।
ਇੱਕ ਨੌਜਵਾਨ ਕਿਵੇਂ ਆਪਣੇ ਮਾਰਗ ਨੂੰ ਸ਼ੁੱਧ ਰੱਖ ਸਕਦਾ ਹੈ?
ਉਹ ਤੇਰੇ ਬਚਨ ਦੇ ਅਨੁਸਾਰ ਚੱਲਕੇ।
ਆਓ, ਮੇਰੇ ਬੱਚਿਓ, ਮੇਰੀ ਗੱਲ ਸੁਣੋ;
ਮੈਂ ਤੁਹਾਨੂੰ ਯਾਹਵੇਹ ਦਾ ਡਰ ਸਿਖਾਵਾਂਗਾ।
Instruir as crianças
Instrui a criança no caminho em que deve andar. A educação cristã é mandamento repetido através de toda a Escritura.
ਬੱਚਿਆਂ ਨੂੰ ਉਸ ਰਾਹ ਦੀ ਸਿੱਖਿਆ ਦਿਓ ਜਿਸ ਰਾਹ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ,
ਅਤੇ ਜਦੋਂ ਉਹ ਬੁੱਢੇ ਹੋ ਜਾਣ ਤਾਂ ਵੀ ਉਹ ਇਸ ਤੋਂ ਨਹੀਂ ਹਟਣਗੇ।
ਬੱਚਿਆਂ ਨੂੰ ਉਸ ਰਾਹ ਦੀ ਸਿੱਖਿਆ ਦਿਓ ਜਿਸ ਰਾਹ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ,
ਅਤੇ ਜਦੋਂ ਉਹ ਬੁੱਢੇ ਹੋ ਜਾਣ ਤਾਂ ਵੀ ਉਹ ਇਸ ਤੋਂ ਨਹੀਂ ਹਟਣਗੇ।
ਬੱਚਿਆਂ ਨੂੰ ਉਸ ਰਾਹ ਦੀ ਸਿੱਖਿਆ ਦਿਓ ਜਿਸ ਰਾਹ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ,
ਅਤੇ ਜਦੋਂ ਉਹ ਬੁੱਢੇ ਹੋ ਜਾਣ ਤਾਂ ਵੀ ਉਹ ਇਸ ਤੋਂ ਨਹੀਂ ਹਟਣਗੇ।
ਬਾਲਕ ਦੇ ਦਿਲ ਵਿੱਚ ਮੂਰਖਤਾਈ ਬੱਝੀ ਹੋਈ ਹੁੰਦੀ ਹੈ,
ਪਰ ਅਨੁਸ਼ਾਸਨ ਦੀ ਸੋਟੀ ਉਸ ਨੂੰ ਦੂਰ ਭਜਾ ਦੇਵੇਗੀ।
ਬਾਲਕ ਦੇ ਦਿਲ ਵਿੱਚ ਮੂਰਖਤਾਈ ਬੱਝੀ ਹੋਈ ਹੁੰਦੀ ਹੈ,
ਪਰ ਅਨੁਸ਼ਾਸਨ ਦੀ ਸੋਟੀ ਉਸ ਨੂੰ ਦੂਰ ਭਜਾ ਦੇਵੇਗੀ।
ਜਿਹੜਾ ਆਪਣੇ ਬੱਚਿਆ ਉੱਤੇ ਸੋਟੀ ਨਹੀਂ ਚਲਾਉਂਦਾ ਉਹ ਉਹਨਾਂ ਦਾ ਵੈਰੀ ਹੈ,
ਪਰ ਜਿਹੜਾ ਆਪਣੇ ਬੱਚਿਆ ਨੂੰ ਚੰਗੀ ਤਰ੍ਹਾਂ ਪਿਆਰ ਕਰਦਾ ਹੈ ਉਹਨਾਂ ਨੂੰ ਤਾੜਦਾ ਹੈ।
ਇੱਕ ਬੁੱਧਵਾਨ ਪੁੱਤਰ ਆਪਣੇ ਪਿਤਾ ਦੀ ਸਿੱਖਿਆ ਨੂੰ ਮੰਨਦਾ ਹੈ,
ਪਰ ਮਜ਼ਾਕੀਆ ਝਿੜਕਾਂ ਨੂੰ ਨਹੀਂ ਸੁਣਦਾ।
ਹੇ ਮੇਰੇ ਪੁੱਤਰ, ਮੇਰੀ ਸਿੱਖਿਆ ਨੂੰ ਨਾ ਭੁੱਲ,
ਪਰ ਮੇਰੇ ਹੁਕਮਾਂ ਨੂੰ ਆਪਣੇ ਦਿਲ ਵਿੱਚ ਰੱਖ,
ਕਿਉਂਕਿ ਅਜਿਹਾ ਕਰਨ ਨਾਲ ਤੇਰੇ ਜੀਵਨ ਦੇ ਸਾਲਾਂ ਵਿੱਚ ਵਾਧਾ ਹੋਵੇਗਾ
ਅਤੇ ਤੂੰ ਸ਼ਾਂਤੀ ਅਤੇ ਖੁਸ਼ਹਾਲੀ ਨਾਲ ਵੱਸੇਗਾ।
ਹੇ ਮੇਰੇ ਪੁੱਤਰ, ਮੇਰੀ ਸਿੱਖਿਆ ਨੂੰ ਨਾ ਭੁੱਲ,
ਪਰ ਮੇਰੇ ਹੁਕਮਾਂ ਨੂੰ ਆਪਣੇ ਦਿਲ ਵਿੱਚ ਰੱਖ,
ਕਿਉਂਕਿ ਯਾਹਵੇਹ ਉਸਨੂੰ ਹੀ ਝਿੜਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ,
ਜਿਵੇਂ ਪਿਤਾ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੁੰਦਾ ਹੈ।
ਤਦ ਉਸ ਨੇ ਮੈਨੂੰ ਸਿਖਾਇਆ ਅਤੇ ਮੈਨੂੰ ਆਖਿਆ,
"ਮੇਰੀਆਂ ਗੱਲਾਂ ਨੂੰ ਆਪਣੇ ਪੂਰੇ ਦਿਲ ਨਾਲ ਫੜ ਲੈ।
ਮੇਰੇ ਹੁਕਮਾਂ ਦੀ ਪਾਲਨਾ ਕਰੋ, ਅਤੇ ਤੁਸੀਂ ਜਿਉਂਦੇ ਰਹੋਗੇ।
ਬੁੱਧ ਪ੍ਰਾਪਤ ਕਰੋ, ਸਮਝ ਨੂੰ ਵੀ ਪ੍ਰਾਪਤ ਕਰੋ,
ਮੇਰੇ ਬਚਨਾਂ ਨੂੰ ਨਾ ਭੁੱਲੋ, ਨਾ ਉਹਨਾਂ ਤੋਂ ਮੂੰਹ ਮੋੜੋ।
Disciplinar com amor
A vara e a repreensão dão sabedoria. A disciplina produz o fruto pacífico da justiça nos que são exercitados por ela.
ਇੱਕ ਡੰਡਾ ਅਤੇ ਇੱਕ ਝਿੜਕ ਬੁੱਧ ਦਿੰਦੀਆ ਹਨ,
ਪਰ ਜਿਹੜਾ ਬੱਚਾ ਬੇਮੁਹਾਰਾ ਛੱਡਿਆ ਜਾਂਦਾ ਹੈ, ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।
ਬੱਚੇ ਨੂੰ ਅਨੁਸ਼ਾਸਨ ਦੇਣ ਤੋਂ ਨਾ ਰੁੱਕ,
ਜੇ ਤੂੰ ਉਹ ਨੂੰ ਡੰਡੇ ਨਾਲ ਸਜ਼ਾ ਦੇਵੇ, ਤਾਂ ਉਹ ਨਹੀਂ ਮਰਨਗੇ।
ਆਪਣੇ ਪਿਤਾ ਦੀ ਗੱਲ ਸੁਣੋ, ਜਿਸ ਨੇ ਤੈਨੂੰ ਜਨਮ ਦਿੱਤਾ,
ਅਤੇ ਆਪਣੀ ਮਾਂ ਨੂੰ ਬੁੱਢੇ ਹੋਣ ਤੇ ਤੁੱਛ ਨਾ ਜਾਣ।
ਸਚਿਆਈ ਨੂੰ ਖਰੀਦੋ ਅਤੇ ਇਸਨੂੰ ਨਾ ਵੇਚੋ,
ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ।
ਜੋ ਕੋਈ ਆਪਣੇ ਪਿਤਾ ਨੂੰ ਲੁੱਟਦਾ ਹੈ ਅਤੇ ਆਪਣੀ ਮਾਂ ਨੂੰ ਬਾਹਰ ਕੱਢਦਾ ਹੈ,
ਉਹ ਬੱਚਾ ਸ਼ਰਮ ਅਤੇ ਬੇਇੱਜ਼ਤੀ ਲਿਆਉਂਦਾ ਹੈ।
ਉਸ ਮੂਰਖ ਨਾਲੋਂ ਜਿਸ ਦੇ ਬੁੱਲ੍ਹ ਵਿਗੜਦੇ ਹਨ,
ਉਹ ਗਰੀਬ ਚੰਗਾ ਹੈ ਜਿਸ ਦਾ ਤੁਰਨਾ ਨਿਰਦੋਸ਼ ਹੈ।
ਧਰਮੀ ਲੋਕ ਨਿਰਦੋਸ਼ ਜੀਵਨ ਜੀਉਂਦੇ ਹਨ,
ਉਹਨਾਂ ਦੇ ਮਗਰੋਂ ਉਹਨਾਂ ਦੇ ਪੁੱਤਰ ਧੰਨ ਹੁੰਦੇ ਹਨ!
ਛੋਟੇ ਬੱਚੇ ਵੀ ਆਪਣੇ ਕੰਮਾਂ ਤੋਂ ਜਾਣੇ ਜਾਂਦੇ ਹਨ,
ਕੀ ਉਹਨਾਂ ਦੇ ਚਾਲ-ਚਲਣ ਸੱਚ-ਮੁੱਚ ਸ਼ੁੱਧ ਅਤੇ ਨੇਕ ਹਨ ਜਾਂ ਨਹੀਂ?
ਇੱਕ ਮੂਰਖ ਪੁੱਤਰ ਆਪਣੇ ਪਿਤਾ ਲਈ ਸੋਗ ਲਿਆਉਂਦਾ ਹੈ,
ਅਤੇ ਮਾਂ ਲਈ ਕੁੜੱਤਣ ਜਿਸ ਨੇ ਉਸਨੂੰ ਜਨਮ ਦਿੱਤਾ ਸੀ।
ਪੋਤਰੇ ਬਜ਼ੁਰਗਾਂ ਦੇ ਮੁਕਟ ਹਨ,
ਅਤੇ ਮਾਪੇ ਆਪਣੇ ਬੱਚਿਆਂ ਦਾ ਮਾਣ ਹਨ।
ਪੋਤਰੇ ਬਜ਼ੁਰਗਾਂ ਦੇ ਮੁਕਟ ਹਨ,
ਅਤੇ ਮਾਪੇ ਆਪਣੇ ਬੱਚਿਆਂ ਦਾ ਮਾਣ ਹਨ।
ਇੱਕ ਮੂਰਖ ਮਾਤਾ-ਪਿਤਾ ਦੀ ਤਾੜਨਾ ਨੂੰ ਠੁਕਰਾ ਦਿੰਦਾ ਹੈ,
ਪਰ ਜਿਹੜਾ ਤਾੜਨਾ ਵੱਲ ਧਿਆਨ ਦਿੰਦਾ ਹੈ ਉਹ ਸਿਆਣਾ ਹੈ।
ਇੱਕ ਬੁੱਧਵਾਨ ਪੁੱਤਰ ਆਪਣੇ ਪਿਤਾ ਲਈ ਅਨੰਦ ਲਿਆਉਂਦਾ ਹੈ,
ਪਰ ਮੂਰਖ ਆਪਣੀ ਮਾਂ ਨੂੰ ਤੁੱਛ ਜਾਣਦਾ ਹੈ।
ਇੱਕ ਸਮਝਦਾਰ ਪੁੱਤਰ ਸਿੱਖਿਆ ਨੂੰ ਮੰਨਦਾ ਹੈ,
ਪਰ ਪੇਟੂਆਂ ਦਾ ਸਾਥੀ ਆਪਣੇ ਪਿਤਾ ਦੀ ਬੇਇੱਜ਼ਤੀ ਕਰਵਾਉਂਦਾ ਹੈ।
ਹੇ ਮੇਰੇ ਪੁੱਤਰ, ਆਪਣੇ ਪਿਤਾ ਦਾ ਉਪਦੇਸ਼ ਸੁਣ,
ਅਤੇ ਆਪਣੀ ਮਾਂ ਦੀ ਸਿੱਖਿਆ ਨੂੰ ਨਾ ਛੱਡ;
ਕਿਉਂਕਿ ਉਹ ਤੇਰੇ ਸਿਰ ਉੱਤੇ ਸ਼ਿੰਗਾਰਨ ਵਾਲਾ ਸਿਹਰਾ ਹੈ,
ਅਤੇ ਤੇਰੇ ਗਲ਼ੇ ਵਿੱਚ ਪਾਉਣ ਵਾਲਾ ਕੈਂਠਾ ਹੋਵੇਗਾ।
"ਹੁਣ ਹੇ ਮੇਰੇ ਬੱਚਿਓ, ਮੇਰੀ ਗੱਲ ਸੁਣੋ,
ਮੁਬਾਰਕ ਹਨ ਉਹ ਜਿਹੜੇ ਮੇਰੇ ਰਾਹਾਂ ਦੀ ਪਾਲਨਾ ਕਰਦੇ ਹਨ।
ਮੇਰੀ ਸਿੱਖਿਆ ਨੂੰ ਸੁਣੋ ਅਤੇ ਬੁੱਧਵਾਨ ਬਣੋ,
ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ।
Obediência e promessa
Filhos, obedecei a vossos pais no Senhor. Honra a teu pai e tua mãe para que viva muito tempo sobre a terra.
ਹੇ ਬੱਚਿਓ, ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ, ਕਿਉਂਕਿ ਇਹ ਸਹੀ ਹੈ। "ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ," ਜੋ ਕਿ ਇਹ ਵਾਅਦੇ ਦੇ ਨਾਲ ਪਹਿਲਾ ਹੁਕਮ ਹੈ। "ਤਾਂ ਜੋ ਤੇਰਾ ਭਲਾ ਹੋਵੇ ਅਤੇ ਤੁਸੀਂ ਧਰਤੀ ਉੱਤੇ ਲੰਮੀ ਉਮਰ ਦਾ ਆਨੰਦ ਮਾਣ ਸਕੋ।"
ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ; ਸਗੋਂ, ਪ੍ਰਭੂ ਦੀ ਸਿੱਖਿਆ ਅਤੇ ਮੱਤ ਦੇ ਕੇ ਉਹਨਾਂ ਦੀ ਪਾਲਨਾ ਕਰੋ।
ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ; ਸਗੋਂ, ਪ੍ਰਭੂ ਦੀ ਸਿੱਖਿਆ ਅਤੇ ਮੱਤ ਦੇ ਕੇ ਉਹਨਾਂ ਦੀ ਪਾਲਨਾ ਕਰੋ।
ਪਰਮੇਸ਼ਵਰ ਦੇ ਪਿਆਰੇ ਬੱਚੇ ਹੋਣ ਦੇ ਨਾਤੇ, ਪਰਮੇਸ਼ਵਰ ਦੇ ਚੇਲੇ ਬਣੋ।
ਹੇ ਬੱਚਿਓ, ਪ੍ਰਭੂ ਵਿੱਚ ਆਪਣੇ ਮਾਪਿਆਂ ਦੀ ਹਰ ਗੱਲ ਵਿੱਚ ਕਹਿਣਾ ਮੰਨੋ, ਇਸ ਨਾਲ ਪ੍ਰਭੂ ਪ੍ਰਸੰਨ ਹੁੰਦਾ ਹੈ।
ਹੇ ਪਿਤਾਓ, ਆਪਣੇ ਬੱਚਿਆਂ ਨੂੰ ਗੁੱਸੇ ਵਿੱਚ ਨਾ ਪਾਓ ਜਾਂ ਉਹ ਨਿਰਾਸ਼ ਹੋ ਜਾਣਗੇ।
ਇਹ ਹੁਕਮ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਤੁਹਾਡੇ ਦਿਲਾਂ ਉੱਤੇ ਰਹਿਣ। ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਅਤੇ ਉਹਨਾਂ ਬਾਰੇ ਗੱਲ ਕਰੋ ਜਦੋਂ ਤੁਸੀਂ ਘਰ ਵਿੱਚ ਬੈਠਦੇ ਹੋ ਅਤੇ ਜਦੋਂ ਤੁਸੀਂ ਰਾਹ ਵਿੱਚ ਤੁਰਦੇ ਹੋ, ਜਦੋਂ ਤੁਸੀਂ ਲੇਟਦੇ ਹੋ ਅਤੇ ਜਦੋਂ ਤੁਸੀਂ ਉੱਠਦੇ ਹੋ।
ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਅਤੇ ਉਹਨਾਂ ਬਾਰੇ ਗੱਲ ਕਰੋ ਜਦੋਂ ਤੁਸੀਂ ਘਰ ਵਿੱਚ ਬੈਠਦੇ ਹੋ ਅਤੇ ਜਦੋਂ ਤੁਸੀਂ ਰਾਹ ਵਿੱਚ ਤੁਰਦੇ ਹੋ, ਜਦੋਂ ਤੁਸੀਂ ਲੇਟਦੇ ਹੋ ਅਤੇ ਜਦੋਂ ਤੁਸੀਂ ਉੱਠਦੇ ਹੋ।
ਉਸ ਦੀਆਂ ਬਿਧੀਆਂ ਅਤੇ ਹੁਕਮਾਂ ਦੀ ਪਾਲਨਾ ਕਰੋ ਜੋ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਜੋ ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਅਤੇ ਤੁਸੀਂ ਉਸ ਦੇਸ਼ ਵਿੱਚ ਲੰਮੀ ਉਮਰ ਭੋਗੋ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਹਰ ਵੇਲੇ ਅਤੇ ਹਰ ਸਮੇਂ ਦਿੰਦਾ ਹੈ।
ਇਨ੍ਹਾਂ ਸਾਰੀਆਂ ਬਿਧੀਆਂ ਦੀ ਪਾਲਣਾ ਕਰਨ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹਾਂ ਧਿਆਨ ਨਾਲ ਰੱਖੋ ਤਾਂ ਜੋ ਤੁਹਾਡੇ ਤੋਂ ਬਾਅਦ ਤੁਹਾਡੇ ਅਤੇ ਤੁਹਾਡੇ ਬੱਚਿਆਂ ਦਾ ਹਮੇਸ਼ਾ ਭਲਾ ਹੋਵੇ ਕਿਉਂਕਿ ਤੁਸੀਂ ਉਹ ਕੰਮ ਕਰੋਗੇ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਚੰਗਾ ਅਤੇ ਸਹੀ ਹੈ।
ਉਸ ਨੇ ਉਹਨਾਂ ਨੂੰ ਆਖਿਆ, "ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਗਾਓ, ਜਿਨ੍ਹਾਂ ਬਾਰੇ ਅੱਜ ਮੈਂ ਤੁਹਾਨੂੰ ਦੱਸਿਆ ਹੈ, ਤਾਂ ਜੋ ਤੁਸੀਂ ਆਪਣੇ ਬੱਚਿਆਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਮੰਨਣ ਦਾ ਹੁਕਮ ਦਿਓ। ਉਹ ਤੁਹਾਡੇ ਲਈ ਸਿਰਫ ਵਿਅਰਥ ਸ਼ਬਦ ਨਹੀਂ ਹਨ, ਉਹ ਤੁਹਾਡੀ ਜ਼ਿੰਦਗੀ ਹਨ। ਉਹਨਾਂ ਦੁਆਰਾ ਤੁਸੀਂ ਉਸ ਦੇਸ਼ ਵਿੱਚ ਲੰਬੇ ਸਮੇਂ ਤੱਕ ਜੀਓਗੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ।"
Crianças e o reino
Deixai vir a mim as crianças. Jesus honrou as crianças como modelo de fé e humildade para todo o seu povo.
ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਆਖਿਆ, "ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਨਾ ਰੋਕੋ ਕਿਉਂ ਜੋ ਸਵਰਗ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।"
ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਆਖਿਆ, "ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਨਾ ਰੋਕੋ ਕਿਉਂ ਜੋ ਸਵਰਗ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।"
ਉਸ ਸਮੇਂ ਚੇਲੇ ਯਿਸ਼ੂ ਕੋਲ ਆਏ ਅਤੇ ਪੁੱਛਣ ਲੱਗੇ, "ਸਵਰਗ ਰਾਜ ਵਿੱਚ ਵੱਡਾ ਕੌਣ ਹੈ?"
ਤਦ ਉਹਨਾਂ ਨੇ ਇੱਕ ਛੋਟੇ ਬੱਚੇ ਨੂੰ ਕੋਲ ਬੁਲਾ ਕੇ, ਉਸਨੂੰ ਉਹਨਾਂ ਦੇ ਵਿਚਕਾਰ ਖੜ੍ਹਾ ਕਰ ਦਿੱਤਾ। ਅਤੇ ਉਸ ਨੇ ਆਖਿਆ: "ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਦ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਬਦਲ ਲੈਂਦੇ ਅਤੇ ਛੋਟੇ ਬੱਚਿਆਂ ਵਰਗੇ ਨਹੀਂ ਬਣ ਜਾਂਦੇ, ਤੁਸੀਂ ਸਵਰਗ ਦੇ ਰਾਜ ਵਿੱਚ ਕਦੀ ਵੀ ਪ੍ਰਵੇਸ਼ ਨਹੀਂ ਕਰੋਗੇ। ਉਪਰੰਤ ਜੋ ਕੋਈ ਵੀ ਆਪਣੇ ਆਪ ਨੂੰ ਇਸ ਬੱਚੇ ਦੀ ਤਰ੍ਹਾਂ ਛੋਟਾ ਸਮਝੇ, ਉਹੀ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ।
ਅਤੇ ਉਸ ਨੇ ਆਖਿਆ: "ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਦ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਬਦਲ ਲੈਂਦੇ ਅਤੇ ਛੋਟੇ ਬੱਚਿਆਂ ਵਰਗੇ ਨਹੀਂ ਬਣ ਜਾਂਦੇ, ਤੁਸੀਂ ਸਵਰਗ ਦੇ ਰਾਜ ਵਿੱਚ ਕਦੀ ਵੀ ਪ੍ਰਵੇਸ਼ ਨਹੀਂ ਕਰੋਗੇ। ਉਪਰੰਤ ਜੋ ਕੋਈ ਵੀ ਆਪਣੇ ਆਪ ਨੂੰ ਇਸ ਬੱਚੇ ਦੀ ਤਰ੍ਹਾਂ ਛੋਟਾ ਸਮਝੇ, ਉਹੀ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ। ਅਤੇ ਜੋ ਕੋਈ ਮੇਰੇ ਨਾਮ ਵਿੱਚ ਅਜਿਹੇ ਇੱਕ ਬੱਚੇ ਨੂੰ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ।
"ਵੇਖੋ, ਤੁਸੀਂ ਇਨ੍ਹਾਂ ਛੋਟਿਆਂ ਬੱਚਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਸਵਰਗ ਵਿੱਚ ਉਹਨਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸਵਰਗ ਵਿੱਚ ਹੈ ਮੂੰਹ ਹਮੇਸ਼ਾ ਵੇਖਦੇ ਹਨ।
ਉਸੇ ਵੇਲੇ ਯਿਸ਼ੂ ਨੇ ਆਖਿਆ, "ਹੇ ਪਿਤਾ! ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਡੀ ਵਡਿਆਈ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਸਾਰੀਆਂ ਸੱਚਾਈਆਂ ਨੂੰ ਬੁੱਧੀਮਾਨ ਅਤੇ ਗਿਆਨਵਾਨ ਤੋਂ ਲੁਕੋ ਕੇ ਰੱਖਿਆ ਅਤੇ ਉਹਨਾਂ ਨੂੰ ਨਿੱਕੇ ਬੱਚਿਆਂ ਉੱਤੇ ਪ੍ਰਗਟ ਕੀਤਾ।
ਮੁਬਾਰਕ ਹਨ ਉਹ ਜਿਹੜੇ ਮੇਲ-ਮਿਲਾਪ ਕਰਾਉਂਦੇ ਹਨ
ਕਿਉਂ ਜੋ ਉਹ ਪਰਮੇਸ਼ਵਰ ਦੇ ਧੀਆਂ ਅਤੇ ਪੁੱਤਰ ਅਖਵਾਉਣਗੇ।
ਕੁੱਝ ਲੋਕ ਛੋਟੇ ਬੱਚਿਆਂ ਨੂੰ ਯਿਸ਼ੂ ਕੋਲ ਲਿਆ ਰਹੇ ਸਨ ਤਾਂ ਜੋ ਉਹ ਉਹਨਾਂ ਉੱਪਰ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦੇਵੇ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ। ਜਦੋਂ ਯਿਸ਼ੂ ਨੇ ਇਹ ਵੇਖਿਆ ਤਾਂ ਉਹ ਗੁੱਸੇ ਹੋਏ ਅਤੇ ਉਹ ਨੇ ਚੇਲਿਆਂ ਨੂੰ ਆਖਿਆ, "ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਵਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।
ਉਸਨੇ ਇੱਕ ਛੋਟੇ ਬੱਚੇ ਨੂੰ ਲਿਆ। ਜਿਸ ਨੂੰ ਉਸਨੇ ਉਹਨਾਂ ਦੇ ਵਿੱਚਕਾਰ ਖੜ੍ਹਾ ਕਰ ਦਿੱਤਾ। ਅਤੇ ਉਸ ਨੂੰ ਗੋਦ ਵਿੱਚ ਚੁੱਕ ਕੇ ਉਹਨਾਂ ਨੂੰ ਕਿਹਾ, "ਜਿਹੜਾ ਵੀ ਮੇਰੇ ਨਾਮ ਵਿੱਚ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ ਕਿਸੇ ਨੂੰ ਕਬੂਲ ਕਰਦਾ ਹੈ, ਉਹ ਮੈਨੂੰ ਕਬੂਲ ਕਰਦਾ ਹੈ; ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ।"
ਯਿਸ਼ੂ ਬੁੱਧ ਅਤੇ ਕੱਦ ਅਤੇ ਪਰਮੇਸ਼ਵਰ ਤੇ ਮਨੁੱਖਾਂ ਦੀ ਕਿਰਪਾ ਵਿੱਚ ਵੱਧਦਾ ਗਿਆ।
ਖਾਣੇ ਤੋਂ ਬਾਅਦ, ਯਿਸ਼ੂ ਨੇ ਸ਼ਿਮਓਨ ਪਤਰਸ ਨੂੰ ਪੁੱਛਿਆ, "ਯੋਹਨ ਦੇ ਪੁੱਤਰ ਸ਼ਿਮਓਨ ਪਤਰਸ, ਕੀ ਤੂੰ ਮੈਨੂੰ ਇਨ੍ਹਾਂ ਸਾਰਿਆਂ ਤੋਂ ਵੱਧ ਪਿਆਰ ਕਰਦਾ ਹੈ?"
ਉਸ ਨੇ ਜਵਾਬ ਦਿੱਤਾ, "ਹਾਂ, ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।"
ਯਿਸ਼ੂ ਨੇ ਉਸ ਨੂੰ ਕਿਹਾ, "ਮੇਰੇ ਮੇਮਣਿਆਂ ਨੂੰ ਚਰਾ।"
Identidade e crescimento
Somos filhos de Deus pelo Espírito de adoção. Crescer em Cristo é amadurecer em fé, obediência e amor ao próximo.
ਪਰ ਜਿੰਨ੍ਹਿਆਂ ਲੋਕਾਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ, ਉਹਨਾਂ ਸਾਰਿਆਂ ਨੂੰ ਉਸ ਨੇ ਪਰਮੇਸ਼ਵਰ ਦੀ ਔਲਾਦ ਹੋਣ ਦਾ ਹੱਕ ਦਿੱਤਾ।
ਕਿਉਂ ਜੋ ਉਹ ਲੋਕ ਜੋ ਪਰਮੇਸ਼ਵਰ ਦੀ ਆਤਮਾ ਦੀ ਅਗਵਾਈ ਅਧੀਨ ਹਨ ਪਰਮੇਸ਼ਵਰ ਦੇ ਬੱਚੇ ਹਨ।
ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਤੁਸੀਂ ਦੁਬਾਰਾ ਡਰ ਵਿੱਚ ਜੀਵੋ; ਸਗੋਂ ਤੁਹਾਨੂੰ ਪਰਮੇਸ਼ਵਰ ਦਾ ਆਤਮਾ ਮਿਲਿਆ ਹੈ ਜਿਸ ਕਰਕੇ ਅਸੀਂ, "ਅੱਬਾ, ਹੇ ਪਿਤਾ!" ਪੁਕਾਰਦੇ ਹਾਂ।
ਉਹ ਪਵਿੱਤਰ ਆਤਮਾ ਆਪ ਹੀ ਸਾਡੀ ਆਤਮਾ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ।
ਕਿਉਂਕਿ ਸ੍ਰਿਸ਼ਟੀ ਪਰਮੇਸ਼ਵਰ ਦੇ ਬੱਚਿਆਂ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।
ਇਸ ਲਈ ਮਸੀਹ ਯਿਸ਼ੂ ਵਿੱਚ ਤੁਸੀਂ ਵਿਸ਼ਵਾਸ ਦੁਆਰਾ ਸਾਰੇ ਪਰਮੇਸ਼ਵਰ ਦੇ ਬੱਚੇ ਹੋ, ਕਿਉਂਕਿ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾਂ ਨੇ ਮਸੀਹ ਨੂੰ ਪਹਿਨ ਲਿਆ।
ਵੇਖੋ ਪਿਤਾ ਨੇ ਸਾਡੇ ਉੱਤੇ ਕਿੰਨਾਂ ਪਿਆਰ ਕੀਤਾ ਹੈ, ਕਿ ਅਸੀਂ ਪਰਮੇਸ਼ਵਰ ਦੇ ਬੱਚੇ ਅਖਵਾਏ ਜਾਈਏ! ਅਤੇ ਇਹੋ ਹੈ ਜੋ ਅਸੀਂ ਹਾਂ! ਦੁਨੀਆਂ ਸਾਨੂੰ ਨਹੀਂ ਜਾਣਦੀ ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਸਨ।
ਹੇ ਪਿਆਰੇ ਮਿੱਤਰੋ, ਹੁਣ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ ਅਤੇ ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ। ਪਰ ਅਸੀਂ ਜਾਣਦੇ ਹਾਂ ਕਿ ਜਦੋਂ ਮਸੀਹ ਪ੍ਰਗਟ ਹੁੰਦਾ ਹੈ, ਅਸੀਂ ਉਸਦੇ ਵਰਗੇ ਹੋਵਾਂਗੇ, ਕਿਉਂਕਿ ਅਸੀਂ ਉਸਨੂੰ ਉਸੇ ਤਰ੍ਹਾਂ ਵੇਖਾਂਗੇ ਜਿਵੇਂ ਉਹ ਹੈ। ਉਹ ਸਾਰੇ ਜਿਨ੍ਹਾਂ ਨੂੰ ਮਸੀਹ ਵਿੱਚ ਇਹ ਉਮੀਦ ਹੈ ਉਹ ਆਪਣੇ ਆਪ ਨੂੰ ਸ਼ੁੱਧ ਕਰਦੇ ਹਨ, ਜਿਵੇਂ ਉਹ ਸ਼ੁੱਧ ਹੈ।
ਹੇ ਪਿਆਰੇ ਬੱਚਿਓ, ਮੈਂ ਤੁਹਾਨੂੰ ਲਿਖ ਰਿਹਾ ਹਾਂ
ਕਿਉਂਕਿ ਮਸੀਹ ਯਿਸ਼ੂ ਦੇ ਨਾਮ ਦੇ ਕਾਰਨ ਤੁਹਾਡੇ ਪਾਪ ਮਾਫ਼ ਕੀਤੇ ਗਏ ਹਨ।
ਹੇ ਪਿਆਰੇ ਬੱਚਿਓ, ਆਪਣੇ ਆਪ ਨੂੰ ਮੂਰਤੀਆਂ ਦੀ ਉਪਾਸਨਾ ਤੋਂ ਦੂਰ ਰੱਖੋ।
ਉਹ ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ ਹੋਵੇ ਅਤੇ ਉਸ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਸ ਦੇ ਬੱਚੇ ਉਸ ਦੀ ਪਾਲਣਾ ਕਰਦੇ ਹਨ, ਅਤੇ ਉਸ ਨੂੰ ਅਜਿਹਾ ਕੰਮ ਪੂਰੇ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ।
ਜਿਹੜਾ ਵੀ ਵਿਅਕਤੀ ਆਪਣੇ ਰਿਸ਼ਤੇਦਾਰਾਂ ਅਤੇ ਖ਼ਾਸ ਕਰ ਆਪਣੇ ਪਰਿਵਾਰ ਲਈ ਕੋਈ ਪ੍ਰਬੰਧ ਨਹੀਂ ਕਰਦਾ, ਉਸ ਨੇ ਵਿਸ਼ਵਾਸ ਤੋਂ ਇਨਕਾਰ ਕੀਤਾ ਹੈ ਅਤੇ ਅਵਿਸ਼ਵਾਸੀ ਨਾਲੋਂ ਵੀ ਭੈੜਾ ਹੈ।
ਅਤੇ ਕੀ ਤੁਸੀਂ ਉਤਸ਼ਾਹਿਤ ਕਰਨ ਵਾਲੇ ਇਨ੍ਹਾਂ ਸ਼ਬਦਾ ਨੂੰ ਪੂਰੀ ਤਰ੍ਹਾਂ ਭੁੱਲ ਗਏ ਹੋ ਜੋ ਤੁਹਾਨੂੰ ਆਪਣੇ ਪਿਤਾ ਦੇ ਪੁੱਤਰ ਦੇ ਰੂਪ ਵਿੱਚ ਸੰਬੋਧਿਤ ਕਰਦਾ ਹੈ? ਇਹ ਕਹਿੰਦਾ ਹੈ,
"ਹੇ ਮੇਰੇ ਪੁੱਤਰ, ਪ੍ਰਭੂ ਦੀ ਸਿੱਖਿਆ ਨੂੰ ਤੁੱਛ ਨਾ ਜਾਣ,
ਅਤੇ ਜਦੋਂ ਉਹ ਝਿੜਕੇ ਤਾਂ ਹੌਂਸਲਾ ਨਾ ਹਾਰ ਜਾਣਾ,
ਕਿਉਂਕਿ ਪ੍ਰਭੂ ਉਸਨੂੰ ਹੀ ਝਿੜਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ,
ਅਤੇ ਉਹ ਉਹਨਾਂ ਸਾਰਿਆਂ ਨੂੰ ਤਾੜਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਪੁੱਤਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ।" (ਸੈਪਟੁਜਿੰਟ ਦੇਖੋ)
ਮੁਸ਼ਕਲਾਂ ਨੂੰ ਅਨੁਸ਼ਾਸਨ ਸਮਝ ਕੇ ਸਹਿਣਾ; ਪਰਮੇਸ਼ਵਰ ਤੁਹਾਡੇ ਨਾਲ ਆਪਣੇ ਬੱਚਿਆਂ ਵਾਂਗ ਵਿਵਹਾਰ ਕਰਦਾ ਹੈ। ਕਿ ਭਲਾ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੁਆਰਾ ਅਨੁਸ਼ਾਸਿਤ ਨਹੀਂ ਕੀਤਾ ਜਾਂਦਾ? ਅਨੁਸ਼ਾਸਨ ਵਿੱਚੋਂ ਸਾਰੇ ਲੰਘਦੇ ਹਨ ਜੇ ਕੋਈ ਅਨੁਸ਼ਾਸਨ ਵਿੱਚੋਂ ਨਹੀਂ ਲੰਘਦਾ ਹੈ ਤਾਂ ਤੁਸੀਂ ਜਾਇਜ਼ ਨਹੀਂ, ਨਾ ਹੀ ਸੱਚੇ ਪੁੱਤਰ ਅਤੇ ਧੀਆਂ ਹੋ। ਇਸ ਤੋਂ ਇਲਾਵਾ, ਸਾਡੇ ਸਾਰਿਆਂ ਦੇ ਮਨੁੱਖੀ ਪਿਤਾ ਹਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ ਅਤੇ ਅਸੀਂ ਇਸ ਦੇ ਲਈ ਉਹਨਾਂ ਦਾ ਆਦਰ ਕਰਦੇ ਹਾਂ। ਸਾਨੂੰ ਆਤਮਾਵਾਂ ਦੇ ਪਿਤਾ ਦੇ ਅੱਗੇ ਕਿੰਨਾ ਜ਼ਿਆਦਾ ਅਧੀਨ ਹੋਣਾ ਚਾਹੀਦਾ ਹੈ ਅਤੇ ਜੀਉਣਾ ਚਾਹੀਦਾ ਹੈ!
ਕੋਈ ਵੀ ਅਨੁਸ਼ਾਸਨ ਉਸ ਸਮੇਂ ਚੰਗਾ ਨਹੀਂ ਲੱਗਦਾ, ਪਰ ਦੁਖਦਾਈ ਲੱਗਦਾ ਹੈ। ਹਾਲਾਂਕਿ, ਬਾਅਦ ਵਿੱਚ ਇਹ ਉਹਨਾਂ ਲਈ ਧਾਰਮਿਕਤਾ ਅਤੇ ਸ਼ਾਂਤੀ ਦਾ ਫ਼ਲ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਇਸ ਦੁਆਰਾ ਸਿਖਾਇਆ ਗਿਆ ਹੈ।
ਉਨ੍ਹਾਂ ਨੇ ਉੱਤਰ ਦਿੱਤਾ, "ਪ੍ਰਭੂ ਯਿਸ਼ੂ ਉੱਤੇ ਵਿਸ਼ਵਾਸ ਕਰ, ਤਾਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ।"
ਜਵਾਨੀ ਦੀਆਂ ਭੈੜੀਆਂ ਇੱਛਾਵਾਂ ਤੋਂ ਭੱਜ ਅਤੇ ਉਹਨਾਂ ਨਾਲ ਰਲ ਕੇ, ਧਰਮ, ਵਿਸ਼ਵਾਸ, ਪਿਆਰ ਅਤੇ ਸ਼ਾਂਤੀ ਦਾ ਪਿੱਛਾ ਕਰ ਜੋ ਪ੍ਰਭੂ ਨੂੰ ਸੱਚੇ ਦਿਲੋਂ ਪੁਕਾਰਦੇ ਹਨ।
ਅਤੇ ਜਿਹੜੀਆਂ ਗੱਲਾਂ ਤੂੰ ਬਹੁਤ ਸਾਰੇ ਗਵਾਹਾਂ ਦੀ ਹਾਜ਼ਰੀ ਵਿੱਚ ਮੈਥੋਂ ਸੁਣੀਆਂ ਹਨ ਉਹ ਭਰੋਸੇਮੰਦ ਲੋਕਾਂ ਨੂੰ ਸੌਂਪ ਦੇ ਜੋ ਦੂਜਿਆਂ ਨੂੰ ਵੀ ਸਿਖਾਉਣ ਦੇ ਯੋਗ ਹੋਣ।
Transmitir a fé
Contaremos à geração vindoura os louvores do Senhor. O legado de fé é o maior presente que damos aos nossos filhos.
ਤੁਹਾਡੇ ਸਾਰੇ ਬੱਚੇ ਯਾਹਵੇਹ ਦੁਆਰਾ ਸਿਖਾਏ ਜਾਣਗੇ,
ਅਤੇ ਉਨ੍ਹਾਂ ਦੀ ਸ਼ਾਂਤੀ ਮਹਾਨ ਹੋਵੇਗੀ।
ਤੁਹਾਡੇ ਸਾਰੇ ਬੱਚੇ ਯਾਹਵੇਹ ਦੁਆਰਾ ਸਿਖਾਏ ਜਾਣਗੇ,
ਅਤੇ ਉਨ੍ਹਾਂ ਦੀ ਸ਼ਾਂਤੀ ਮਹਾਨ ਹੋਵੇਗੀ।
ਜਿਉਂਦੇ ਹਾਂ, ਜਿਉਂਦੇ ਹੀ ਤੇਰੀ ਉਸਤਤ ਕਰਦੇ ਹਨ,
ਜਿਵੇਂ ਮੈਂ ਅੱਜ ਕਰ ਰਿਹਾ ਹਾਂ;
ਮਾਪੇ ਆਪਣੇ ਬੱਚਿਆਂ ਨੂੰ
ਤੇਰੀ ਵਫ਼ਾਦਾਰੀ ਬਾਰੇ ਦੱਸਦੇ ਹਨ।
"ਕੀ ਇੱਕ ਮਾਂ ਆਪਣੇ ਦੁੱਧ ਚੁੰਘਦੇ ਦੇ ਬੱਚੇ ਨੂੰ ਭੁੱਲ ਸਕਦੀ ਹੈ
ਕਿ ਉਹ ਆਪਣੀ ਕੁੱਖ ਤੋਂ ਜੰਮੇ ਹੋਏ ਬੱਚੇ ਉੱਤੇ ਰਹਮ ਨਾ ਕਰੇ?
ਉਹ ਤਾਂ ਭਾਵੇਂ ਭੁੱਲ ਜਾਵੇ
ਪਰ ਮੈਂ ਤੈਨੂੰ ਨਹੀਂ ਭੁੱਲਾਂਗਾ!
ਵੇਖ, ਮੈਂ ਤੈਨੂੰ ਆਪਣੇ ਹੱਥਾਂ ਦੀਆਂ ਹਥੇਲੀਆਂ ਉੱਤੇ ਉੱਕਰਿਆ ਹੈ;
ਤੁਹਾਡੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ।
ਤਦ ਮੈਂ ਸਭ ਕੁਝ ਵੇਖ ਕੇ ਉੱਠਿਆ ਅਤੇ ਸਾਮੰਤਾਂ ਅਤੇ ਹਾਕਮਾਂ ਅਤੇ ਬਾਕੀ ਸਾਰੇ ਲੋਕਾਂ ਨੂੰ ਕਿਹਾ, "ਉਹਨਾਂ ਤੋਂ ਨਾ ਡਰੋ, ਯਾਹਵੇਹ ਨੂੰ ਜੋ ਮਹਾਨ ਅਤੇ ਭੈਅ ਯੋਗ ਹੈ, ਯਾਦ ਰੱਖੋ ਅਤੇ ਆਪਣੇ ਭਰਾਵਾਂ, ਆਪਣੇ ਪੁੱਤਰਾਂ, ਆਪਣੀਆਂ ਧੀਆਂ, ਆਪਣੀਆਂ ਪਤਨੀਆਂ ਅਤੇ ਆਪਣੇ ਘਰਾਂ ਲਈ ਲੜੋ।"
ਉਹ ਬਾਲਕ ਸਮੂਏਲ ਏਲੀ ਦੇ ਅਧੀਨ ਯਾਹਵੇਹ ਦੇ ਅੱਗੇ ਸੇਵਾ ਕਰਦਾ ਸੀ। ਉਨ੍ਹੀਂ ਦਿਨੀਂ ਯਾਹਵੇਹ ਦਾ ਸ਼ਬਦ ਬਹੁਤ ਦੁਰਲੱਭ ਸੀ, ਕਿਉਂ ਜੋ ਦਰਸ਼ਣ ਘੱਟ ਹੁੰਦਾ ਸੀ।
ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੋ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਤੇ ਚੱਲ ਰਹੇ ਹਨ।
ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੋ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਤੇ ਚੱਲ ਰਹੇ ਹਨ।
ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਦੀ ਅੰਸ ਤੋਂ ਨਹੀਂ ਲੁਕਾਵਾਂਗੇ।
ਅਸੀਂ ਅਗਲੀ ਪੀੜ੍ਹੀ ਨੂੰ
ਯਾਹਵੇਹ ਦੇ ਪ੍ਰਸ਼ੰਸਾਯੋਗ ਕੰਮਾਂ ਬਾਰੇ,
ਉਸ ਦੀ ਸ਼ਕਤੀ ਅਤੇ ਉਸ ਦੇ ਕੀਤੇ ਗਏ ਅਚਰਜ਼ ਕੰਮਾਂ ਬਾਰੇ ਦੱਸਾਂਗੇ।
ਉਸ ਨੇ ਯਾਕੋਬ ਲਈ ਸਾਖੀ ਕਾਇਮ ਕੀਤੀ
ਅਤੇ ਇਸਰਾਏਲ ਦੇ ਲੋਕਾਂ ਵਿੱਚ ਬਿਵਸਥਾ ਦੀ ਸਥਾਪਨਾ ਕੀਤੀ,
ਜਿਸ ਦਾ ਉਸ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ
ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ,
ਤਾਂ ਜੋ ਅਗਲੀਆਂ ਪੀੜ੍ਹੀਆਂ ਉਹਨਾਂ ਨੂੰ ਜਾਣ ਲੈਣ,
ਇੱਥੋਂ ਤੱਕ ਕਿ ਉਹਨਾਂ ਬੱਚਿਆਂ ਨੂੰ ਵੀ ਜੋ ਅਜੇ ਪੈਦਾ ਵੀ ਨਹੀਂ ਹੋਏ ਹਨ,
ਕਿ ਉਹ ਉੱਠ ਕੇ ਆਪਣੇ ਬੱਚਿਆਂ ਨੂੰ ਦੱਸਣ।
ਤਦ ਉਹ ਪਰਮੇਸ਼ਵਰ ਉੱਤੇ ਆਪਣਾ ਭਰੋਸਾ ਰੱਖਣਗੇ
ਅਤੇ ਉਸ ਦੇ ਕੰਮਾਂ ਨੂੰ ਨਾ ਭੁੱਲਣਗੇ
ਪਰ ਉਸ ਦੇ ਹੁਕਮਾਂ ਦੀ ਪਾਲਨਾ ਕਰਨਗੇ।