Domínio próprio
O domínio próprio é fruto do Espírito e marca de maturidade espiritual. A Bíblia ensina que quem governa o próprio espírito é melhor do que quem conquista uma cidade.
Fruto do Espírito
O fruto do Espírito inclui domínio próprio. A graça de Deus nos ensina a viver de maneira sóbria e justa neste mundo.
ਪਰ ਪਵਿੱਤਰ ਆਤਮਾ ਦਾ ਫ਼ਲ ਪਿਆਰ, ਅਨੰਦ, ਸ਼ਾਂਤੀ, ਸਹਿਣਸ਼ੀਲਤਾ, ਦਿਆਲਤਾ, ਭਲਾਈ, ਵਫ਼ਾਦਾਰੀ ਹੈ, ਕੋਮਲਤਾ ਅਤੇ ਸਵੈ-ਨਿਯੰਤਰਣ। ਅਜਿਹੀਆਂ ਚੀਜ਼ਾਂ ਦੇ ਵਿਰੁੱਧ ਕੋਈ ਬਿਵਸਥਾ ਨਹੀਂ ਹੈ।
ਕਿਉਂਕਿ ਪਰਮੇਸ਼ਵਰ ਦੀ ਕਿਰਪਾ ਸਾਰੇ ਲੋਕਾਂ ਦੀ ਮੁਕਤੀ ਲਈ ਪ੍ਰਗਟ ਹੋਈ। ਇਹ ਸਾਨੂੰ ਸਿਖਾਉਂਦੀ ਹੈ ਕਿ ਅਧਰਮ ਅਤੇ ਦੁਨਿਆਵੀ ਇੱਛਾਵਾਂ ਤੋਂ ਮਨ ਫਿਰਾ ਕੇ ਇਸ ਵਰਤਮਾਨ ਯੁੱਗ ਵਿੱਚ ਸਵੈ-ਨਿਯੰਤ੍ਰਿਤ, ਧਾਰਮਿਕਤਾ ਅਤੇ ਈਸ਼ਵਰੀ ਜੀਵਨ ਬਤੀਤ ਕਰੀਏ, ਅਤੇ ਉਸ ਪਵਿੱਤਰ ਆਸ ਦੀ ਅਤੇ ਆਪਣੇ ਮਹਾਨ ਪਰਮੇਸ਼ਵਰ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੀ ਮਹਿਮਾ ਦੇ ਦੁਬਾਰਾ ਵਾਪਸ ਪ੍ਰਗਟ ਹੋਣ ਦੀ ਉਡੀਕ ਕਰੀਏ।
ਕਿਉਂਕਿ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਬਲਕਿ ਸ਼ਕਤੀ, ਪਿਆਰ ਅਤੇ ਸਵੈ-ਅਨੁਸ਼ਾਸਨ ਦਾ ਆਤਮਾ ਦਿੱਤਾ ਹੈ।
ਇਸੇ ਕਾਰਨ ਕਰਕੇ, ਆਪਣੇ ਵਿਸ਼ਵਾਸ ਨਾਲ ਭਲਾਈ ਨੂੰ ਜੋੜਨ ਦੀ ਹਰ ਕੋਸ਼ਿਸ਼ ਕਰੋ; ਅਤੇ ਭਲਾਈ ਨਾਲ ਗਿਆਨ; ਅਤੇ ਗਿਆਨ ਨਾਲ ਸਵੈ-ਨਿਯੰਤਰਣ; ਅਤੇ ਸਵੈ-ਨਿਯੰਤਰਣ ਨਾਲ ਧੀਰਜ; ਅਤੇ ਧੀਰਜ ਨਾਲ ਭਗਤੀ; ਅਤੇ ਭਗਤੀ ਨਾਲ ਆਪਸੀ ਪਿਆਰ ਨਾਲ ਪਿਆਰ ਵਧਾਈ ਜਾਓ।
Governar a si mesmo
Melhor é o que domina o seu espírito do que o que toma uma cidade. A cidade sem muros é o homem sem domínio próprio.
ਜਿਹੜਾ ਕ੍ਰੋਧ ਵਿੱਚ ਧੀਮਾ ਉਹ ਸੂਰਮੇ ਨਾਲੋਂ,
ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਨਾਲੋਂ ਚੰਗਾ ਹੈ।
ਉਹ ਵਿਅਕਤੀ ਜਿਸ ਵਿੱਚ ਸੰਜਮ ਦੀ ਘਾਟ ਹੈ,
ਉਸ ਸ਼ਹਿਰ ਵਰਗਾ ਹੈ ਜਿਸ ਦੀਆਂ ਕੰਧਾਂ ਅਤੇ ਦੀਵਾਰ ਟੁੱਟ ਗਈਆ ਹਨ।
ਮੂਰਖ ਆਪਣੇ ਗੁੱਸੇ ਵਿੱਚ ਸਾਰੀ ਗੱਲ ਖੋਲ ਦਿੰਦਾ ਹੈ,
ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦੇ ਅਤੇ ਸ਼ਾਂਤੀ ਲਿਆਉਂਦੇ ਹਨ।
ਸ਼ਬਦਾਂ ਦੇ ਗੁਣਾ ਕਰਨ ਨਾਲ ਪਾਪ ਦਾ ਅੰਤ ਨਹੀਂ ਹੁੰਦਾ,
ਪਰ ਬੁੱਧਵਾਨ ਆਪਣੀ ਜੀਭ ਨੂੰ ਫੜੀ ਰੱਖਦਾ ਹੈ।
ਸਵੈ-ਅਨੁਸ਼ਾਸਨ ਦੀ ਜ਼ਰੂਰਤ
ਕੀ ਤੁਸੀਂ ਨਹੀਂ ਜਾਣਦੇ ਦੌੜ ਵਿੱਚ ਤਾਂ ਸਾਰੇ ਦੌੜਦੇ ਹਨ, ਪਰ ਇਨਾਮ ਇੱਕ ਨੂੰ ਹੀ ਮਿਲਦਾ ਹੈ? ਇਸ ਲਈ ਤੁਸੀਂ ਇਸ ਤਰ੍ਹਾਂ ਦੌੜੋ ਤਾਂ ਕਿ ਇਨਾਮ ਪ੍ਰਾਪਤ ਕਰ ਸਕੋ। ਹਰ ਕੋਈ ਖੇਡਾਂ ਵਿੱਚ ਹਿੱਸਾ ਲੈਣ ਵਾਲਾ ਸਖ਼ਤ ਸਿਖਲਾਈ ਵਿੱਚੋਂ ਹੋ ਕੇ ਲੰਘਦਾ ਹੈ। ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਨਾਸ਼ਵਾਨ ਮੁਕਟ ਨੂੰ ਪ੍ਰਾਪਤ ਕਰ ਸਕਣ, ਪਰ ਅਸੀਂ ਅਜਿਹਾ ਮੁਕਟ ਪ੍ਰਾਪਤ ਕਰਨ ਲਈ ਕਰਦੇ ਹਾਂ ਜੋ ਨਾਸ਼ਵਾਨ ਨਹੀਂ ਪਰ ਹਮੇਸ਼ਾ ਰਹੇਗਾ। ਇਸ ਲਈ ਮੈਂ ਇਸ ਤਰ੍ਹਾਂ ਨਹੀਂ ਦੌੜਦਾ ਜਿਸ ਤਰ੍ਹਾਂ ਕੋਈ ਬਿਨ੍ਹਾਂ ਮਕਸਦ ਦੌੜਦਾ ਹੈ; ਮੈਂ ਇਸ ਤਰ੍ਹਾਂ ਨਹੀਂ ਲੜਦਾ ਜਿਵੇਂ ਕੋਈ ਹਵਾ ਵਿੱਚ ਮੁੱਕੇ ਮਾਰਦਾ ਹੋਵੇ। ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਆਪਣੇ ਵੱਸ ਵਿੱਚ ਰੱਖਦਾ ਹਾਂ ਤਾਂ ਜੋ ਮੈਂ ਦੂਸਰਿਆ ਨੂੰ ਪ੍ਰਚਾਰ ਕਰਨ ਤੋਂ ਬਾਅਦ, ਕਿਤੇ ਆਪਣੇ ਆਪ ਨੂੰ ਉਸ ਇਨਾਮ ਤੋਂ ਅਯੋਗ ਨਾ ਬਣਾ ਲਵਾ।
ਪਰ ਅਗਰ ਉਹਨਾਂ ਵਿੱਚ ਸੰਜਮ ਨਹੀਂ ਹੈ, ਤਾਂ ਕਿਉਂ ਜੋ ਵਾਸਨਾ ਵਿੱਚ ਜਲਣ ਨਾਲੋਂ ਵਿਆਹ ਕਰਾਉਣਾ ਚੰਗਾ ਹੈ।
ਤੁਹਾਡੇ ਉੱਤੇ ਇਹੋ ਜਿਹੀ ਕੋਈ ਪਰਿਖਿਆ ਨਹੀਂ ਆਈ, ਜਿਹੜੀ ਸਭ ਮਨੁੱਖਾਂ ਤੋਂ ਸਹਿਣ ਨਾ ਹੋ ਸਕੇ। ਪਰਮੇਸ਼ਵਰ ਵਫ਼ਾਦਾਰ ਹੈ; ਉਹ ਤੁਹਾਨੂੰ ਕਿਸੇ ਵੀ ਇਸ ਤਰ੍ਹਾਂ ਦੀ ਪਰਿਖਿਆ ਵਿੱਚ ਨਹੀਂ ਪੈਣ ਦੇਵੇਗਾ ਜਿਹੜੀ ਤੁਹਾਡੇ ਸਹਿਣ ਤੋਂ ਬਾਹਰ ਹੋਵੇ ਸਗੋਂ ਤੁਹਾਨੂੰ ਪਰਿਖਿਆ ਦੇ ਨਾਲ-ਨਾਲ ਬਚਣ ਦਾ ਰਾਸਤਾ ਵੀ ਦੱਸੇਗਾ ਤਾਂ ਜੋ ਤੁਸੀਂ ਬਚ ਸਕੋ।
Disciplina e vigilância
Sede sóbrios e vigilantes. O diabo anda em derredor como leão rugidor. A sobriedade nos protege e fortalece.
ਚੌਕਸ ਹੋਵੋ ਅਤੇ ਸੁਚੇਤ ਦਿਮਾਗ ਦੇ ਰਹੋ। ਤੁਹਾਡਾ ਦੁਸ਼ਮਣ ਦੁਸ਼ਟ ਗਰਜਦੇ ਸ਼ੇਰ ਵਾਂਗ ਇਧਰ-ਉਧਰ ਭਾਲਦਾ ਫਿਰਦਾ ਹੈ ਕਿ ਕਿਸਨੂੰ ਪਾੜ ਖਾਵੇ। ਵਿਸ਼ਵਾਸ ਵਿੱਚ ਦ੍ਰਿੜ ਹੋ ਕੇ ਖੜ੍ਹੇ ਰਹੋ, ਉਸ ਦਾ ਸਾਹਮਣਾ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਵਿਸ਼ਵ ਭਰ ਵਿੱਚ ਵਿਸ਼ਵਾਸੀਆਂ ਨੂੰ ਵੀ ਉਸੇ ਤਰ੍ਹਾਂ ਹੀ ਦੁੱਖ ਝੱਲਣੇ ਪੈਂਦੇ ਹਨ।
ਸਾਰੀਆਂ ਵਸਤਾਂ ਦਾ ਅੰਤ ਨੇੜੇ ਹੈ। ਇਸ ਲਈ ਸੁਚੇਤ ਅਤੇ ਸੰਜਮੀ ਮਨ ਬਣੋ ਤਾਂ ਜੋ ਤੁਸੀਂ ਪ੍ਰਾਰਥਨਾ ਕਰ ਸਕੋ।
ਪਰਮੇਸ਼ਵਰ ਲਈ ਜ਼ਿੰਦਗੀ ਨੂੰ ਜੀਣਾ
ਇਸ ਲਈ, ਕਿਉਂਕਿ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ, ਇਸ ਲਈ ਤੁਹਾਨੂੰ ਵੀ ਉਸੇ ਮਨ ਨੂੰ ਹਥਿਆਰ ਵਾਂਗ ਧਾਰਣਾ ਚਾਹੀਦਾ ਹੈ, ਕਿਉਂਕਿ ਜਿਹੜਾ ਵੀ ਸਰੀਰ ਵਿੱਚ ਦੁੱਖ ਝੱਲਦਾ ਹੈ ਉਹ ਪਾਪ ਤੋਂ ਮੁਕਤ ਹੁੰਦਾ ਹੈ, ਤਾਂ ਜੋ ਤੁਸੀਂ ਅਗਾਹਾਂ ਨੂੰ ਆਪਣੀ ਬਾਕੀ ਦੀ ਸਰੀਰਕ ਜ਼ਿੰਦਗੀ ਮਨੁੱਖਾਂ ਦੀਆਂ ਬੁਰੀਆਂ ਇੱਛਾਵਾਂ ਦੇ ਅਨੁਸਾਰ ਨਹੀਂ ਬਲਕਿ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਬਤੀਤ ਕਰੀਏ। ਕਿਉਂਕਿ ਤੁਸੀਂ ਪਿਛਲੇ ਸਮੇਂ ਵਿੱਚ ਉਹ ਸਾਰਾ ਕੁਝ ਕੀਤਾ, ਜੋ ਪਰਾਈਆਂ ਕੌਮਾਂ ਨੇ ਕਰਨਾ ਪਸੰਦ ਕੀਤਾ ਬੇਵਕੂਫ਼ੀ, ਵਾਸਨਾ, ਸ਼ਰਾਬ ਪੀਣਾ, ਨਸ਼ਾ, ਰੰਗ-ਰਲੀਆਂ ਅਤੇ ਘ੍ਰਿਣਾਯੋਗ ਮੂਰਤੀ ਪੂਜਕਾਂ ਵਿੱਚ ਚੱਲਦੇ ਸੀ। ਤੁਹਾਡੇ ਪਿਛਲੀਆਂ ਕੌਮਾਂ ਵਿੱਚੋਂ ਦੋਸਤ ਹੈਰਾਨ ਹਨ ਕਿ ਤੁਸੀਂ ਉਨ੍ਹਾਂ ਦੀ ਬਦਚਲਣੀ ਵਿੱਚ ਸ਼ਾਮਲ ਨਹੀਂ ਹੁੰਦੇ, ਅਤੇ ਇਸੇ ਕਰਕੇ ਉਹ ਤੁਹਾਡੀ ਨਿੰਦਾ ਕਰਦੇ ਹਨ। ਪਰ ਉਨ੍ਹਾਂ ਲੋਕਾਂ ਨੂੰ ਪਰਮੇਸ਼ਵਰ ਨੂੰ ਲੇਖਾ ਦੇਣਾ ਪਏਗਾ ਜਿਹੜਾ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਲਈ ਤਿਆਰ ਹੈ
ਕਿ ਤੁਹਾਡੇ ਵਿੱਚੋਂ ਹਰੇਕ ਨੂੰ ਆਪਣੇ ਸਰੀਰ ਨੂੰ ਇਸ ਤਰੀਕੇ ਨਾਲ ਕਾਬੂ ਵਿੱਚ ਰੱਖਣਾ ਸਿੱਖਣਾ ਚਾਹੀਦਾ ਹੈ ਜੋ ਪਵਿੱਤਰ ਅਤੇ ਸਤਿਕਾਰਯੋਗ ਹੋਵੇ, ਨਾ ਕਾਮ-ਵਾਸਨਾ ਨਾਲ ਪਰਾਈਆਂ ਕੌਮਾਂ ਦੀ ਤਰ੍ਹਾਂ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੇ;
O senhorio de Cristo
Todo domínio pertence a Cristo. Ele é Senhor dos senhores e Rei dos reis — e nos capacita a viver em santidade.
ਹੇ ਉਸ ਦੇ ਕਾਰਜੋ, ਯਾਹਵੇਹ ਦੀ ਮਹਿਮਾ ਕਰੋ,
ਉਹ ਦੀ ਪਾਤਸ਼ਾਹੀ ਦੇ ਸਾਰਿਆਂ ਥਾਵਾਂ ਵਿੱਚ।
ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।
ਤੇਰਾ ਰਾਜ ਸਦਾ ਦਾ ਰਾਜ ਹੈ,
ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੱਕ ਕਾਇਮ ਰਹੇਗਾ।
"ਰਾਤ ਨੂੰ ਆਪਣੇ ਦਰਸ਼ਣ ਵਿੱਚ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਮਨੁੱਖ ਦੇ ਪੁੱਤਰ ਵਰਗਾ ਸੀ, ਜੋ ਅਕਾਸ਼ ਦੇ ਬੱਦਲਾਂ ਨਾਲ ਆ ਰਿਹਾ ਸੀ। ਅਤੇ ਅੱਤ ਪ੍ਰਾਚੀਨ ਤੱਕ ਪਹੁੰਚਿਆ, ਅਤੇ ਉਹ ਉਸ ਨੂੰ ਉਹ ਦੇ ਅੱਗੇ ਲਿਆਏ। ਪਾਤਸ਼ਾਹੀ ਅਤੇ ਪਰਤਾਪ ਅਤੇ ਰਾਜ ਉਹ ਨੂੰ ਦਿੱਤਾ ਗਿਆ, ਜੋ ਸੱਭੇ ਕੌਮਾਂ ਅਤੇ ਲੋਕ ਅਤੇ ਬੋਲੀਆਂ ਉਹ ਦੀ ਸੇਵਾ ਕਰਨ। ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।
ਤੁਹਾਨੂੰ ਉਹਨਾਂ ਚਮਤਕਾਰਾ ਚਿੰਨ੍ਹਾਂ ਅਤੇ ਅਚੰਭਿਆਂ ਬਾਰੇ ਦੱਸਣਾ ਮੇਰੀ ਖੁਸ਼ੀ ਹੈ ਜੋ ਸਰਬਸ਼ਕਤੀਮਾਨ ਪਰਮੇਸ਼ਵਰ ਨੇ ਮੇਰੇ ਲਈ ਕੀਤੇ ਹਨ।
ਉਸ ਦੀਆਂ ਨਿਸ਼ਾਨੀਆਂ ਕਿੰਨ੍ਹੀਆਂ ਮਹਾਨ ਹਨ,
ਉਸ ਦੇ ਅਚੰਭੇ ਕਿੰਨੇ ਸ਼ਕਤੀਸ਼ਾਲੀ ਹਨ!
ਉਸਦਾ ਰਾਜ ਇੱਕ ਸਦੀਵੀ ਰਾਜ ਹੈ;
ਉਸਦੀ ਪ੍ਰਭੂਤਾ ਪੀੜ੍ਹੀ ਦਰ ਪੀੜ੍ਹੀ ਕਾਇਮ ਹੈ।
ਕਿਉਂਕਿ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ,
ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ,
ਅਤੇ ਰਾਜ ਉਸ ਦੇ ਮੋਢਿਆਂ ਉੱਤੇ ਹੋਵੇਗਾ,
ਅਤੇ ਉਸਦਾ ਨਾਮ ਇਹ ਪੁਕਾਰਿਆ ਜਾਵੇਗਾ
ਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ਵਰ
ਸਦੀਪਕ ਪਿਤਾ, ਸ਼ਾਂਤੀ ਦਾ ਰਾਜਕੁਮਾਰ।
ਉਹ ਦੇ ਰਾਜ ਦੀ ਤਰੱਕੀ,
ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ,
ਉਹ ਦਾਵੀਦ ਦੇ ਸਿੰਘਾਸਣ ਉੱਤੇ
ਅਤੇ ਉਸ ਦੀ ਪਾਤਸ਼ਾਹੀ ਉੱਤੇ ਰਾਜ ਕਰੇਗਾ,
ਉਸਨੂੰ ਨਿਆਂ ਅਤੇ ਧਾਰਮਿਕਤਾ ਨਾਲ
ਉਸ ਸਮੇਂ ਤੋਂ ਅਤੇ ਸਦਾ ਲਈ ਕਾਇਮ ਕਰੇਗਾ।
ਯਾਹਵੇਹ ਸਰਬਸ਼ਕਤੀਮਾਨ
ਦੀ ਅਣਖ ਇਸ ਤਰ੍ਹਾਂ ਕਰੇਗੀ।
ਉਹਨਾਂ ਨੇ ਸਾਨੂੰ ਹਨੇਰੇ ਦੇ ਰਾਜ ਤੋਂ ਛੁਟਕਾਰਾ ਦਿੱਤਾ ਅਤੇ ਸਾਨੂੰ ਉਸ ਪੁੱਤਰ ਦੇ ਰਾਜ ਵਿੱਚ ਲੈ ਆਏ ਜਿਸ ਨੂੰ ਉਹ ਪਿਆਰ ਕਰਦੇ ਹਨ। ਉਸ ਦੇ ਵਿੱਚ ਸਾਨੂੰ ਮੁਕਤੀ ਅਤੇ ਪਾਪਾਂ ਦੀ ਮਾਫ਼ੀ ਹੈ।
ਜਦੋਂ ਉਸ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ ਅਤੇ ਸਵਰਗੀ ਥਾਵਾਂ ਵਿੱਚ ਉਸ ਨੂੰ ਆਪਣੇ ਸੱਜੇ ਹੱਥ ਬਿਠਾਇਆ, ਉਹ ਸਾਰੀ ਤਾਕਤ, ਰਾਜ, ਸ਼ਕਤੀ, ਅਧਿਕਾਰ ਅਤੇ ਹਰ ਨਾਮ ਤੋਂ ਉੱਪਰ, ਭਾਵੇਂ ਇਸ ਯੁੱਗ ਦਾ ਹੋਵੇ ਜਾਂ ਆਉਣ ਵਾਲੇ ਯੁੱਗ ਦਾ।
ਪਰ ਸਾਡੀ ਨਾਗਰਿਕਤਾ ਸਵਰਗ ਵਿੱਚ ਹੈ। ਅਤੇ ਸਾਡੇ ਮੁਕਤੀਦਾਤਾ, ਪ੍ਰਭੂ ਯਿਸ਼ੂ ਮਸੀਹ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਜੋ, ਉਸ ਸ਼ਕਤੀ ਦੁਆਰਾ ਜਿਸ ਨਾਲ ਉਹ ਹਰ ਇੱਕ ਚੀਜ਼ ਨੂੰ ਆਪਣੇ ਵੱਸ ਕਰ ਸਕਦਾ ਹੈ, ਉਹ ਸਾਡੇ ਨਿਮਾਣੇ ਸਰੀਰ ਨੂੰ ਬਦਲ ਦੇਵੇਗਾ ਤਾਂ ਜੋ ਉਹ ਆਪਣੇ ਮਹਿਮਾ ਦੇ ਸਰੀਰ ਦੀ ਵਰਗਾ ਬਣਾਵੇਗਾ।
ਕਿਉਂ ਜੋ ਅਸੀਂ ਜਾਣਦੇ ਹਾਂ ਕਿ ਮਸੀਹ ਯਿਸ਼ੂ, ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਦੁਬਾਰਾ ਕਦੇ ਨਹੀਂ ਮਰੇਗਾ; ਕਿਉਂਕਿ ਮੌਤ ਦਾ ਉਸ ਉੱਤੇ ਕੋਈ ਅਧਿਕਾਰ ਨਹੀਂ ਹੈ।
ਉਹ ਜਿਹੜੇ ਆਪਣੇ ਪਾਪੀ ਸੁਭਾਅ ਦੇ ਅੰਦਰ ਰਹਿੰਦੇ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ।
ਪਰ ਤੁਸੀਂ ਪਾਪੀ ਸੁਭਾਅ ਦੇ ਦੁਆਰਾ ਨਹੀਂ ਚੱਲਦੇ ਸਗੋਂ ਆਤਮਾ ਦੁਆਰਾ ਚੱਲਦੇ ਹੋ, ਜੇ ਸੱਚ-ਮੁੱਚ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ ਅਤੇ ਜੇ ਕਿਸੇ ਕੋਲ ਮਸੀਹ ਦਾ ਪਵਿੱਤਰ ਆਤਮਾ ਨਹੀਂ ਹੈ, ਤਾਂ ਉਹ ਮਸੀਹ ਦਾ ਨਹੀਂ।
ਜਿਸ ਤਰ੍ਹਾਂ ਆਦਮ ਵਿੱਚ ਸਭ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਉਂਦੇ ਹੋ ਜਾਣਗੇ। ਪਰ ਹਰ ਇੱਕ ਆਪੋ-ਆਪਣੀ ਵਾਰੀ ਨਾਲ; ਪਹਿਲਾਂ ਫ਼ਲ ਮਸੀਹ, ਫਿਰ ਜਿਹੜੇ ਮਸੀਹ ਦੇ ਵਾਪਸ ਆਉਣ ਤੱਕ ਉਸ ਦੇ ਵਿੱਚ ਅਸਥਿਰ ਬਣੇ ਰਹਿਣਗੇ। ਫਿਰ ਸੰਸਾਰ ਦਾ ਅੰਤ ਆਵੇਗਾ, ਜਦ ਮਸੀਹ ਸਾਰੀਆਂ ਪਾਤਸ਼ਾਹੀਆਂ, ਅਧਿਕਾਰਾਂ, ਸਮਰੱਥਾ ਨੂੰ ਨਾਸ ਕਰੇਗਾ ਅਤੇ ਉਹ ਰਾਜ ਨੂੰ ਪਰਮੇਸ਼ਵਰ ਪਿਤਾ ਦੇ ਹੱਥ ਵਿੱਚ ਸੌਂਪ ਦੇਵੇਗਾ। ਕਿਉਂਕਿ ਜਿੰਨ੍ਹਾਂ ਚਿਰ ਪਰਮੇਸ਼ਵਰ ਉਸ ਦੇ ਸਾਰੇ ਵੈਰੀਆਂ ਨੂੰ ਉਸ ਦੇ ਪੈਰਾਂ ਹੇਠਾਂ ਨਾ ਕਰ ਲਵੇ ਉਦੋਂ ਤੱਕ ਮਸੀਹ ਨੇ ਰਾਜ ਕਰਨਾ ਹੈ।
"ਦਬਦਬਾ ਅਤੇ ਡਰ ਪਰਮੇਸ਼ਵਰ ਦਾ ਹੈ;
ਉਹ ਸਵਰਗ ਦੀਆਂ ਉਚਾਈਆਂ ਵਿੱਚ ਵਿਵਸਥਾ ਕਾਇਮ ਕਰਦਾ ਹੈ।