Simplicidade do Evangelho
A simplicidade do evangelho é sua força. Deus escolheu as coisas loucas do mundo para confundir os sábios. O poder está na mensagem da cruz, não na eloquência humana.
ਪਰ ਪਰਮੇਸ਼ਵਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਬੁੱਧਵਾਨਾਂ ਨੂੰ ਸ਼ਰਮਿੰਦਾ ਕਰੇ; ਪਰਮੇਸ਼ਵਰ ਨੇ ਸੰਸਾਰ ਦੇ ਨਿਰਬਲਾਂ ਨੂੰ ਚੁਣ ਲਿਆ ਤਾਕਿ ਬਲਵੰਤਾ ਨੂੰ ਲੱਜਿਆਵਾਨ ਕਰੇ। ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਨੂੰ ਚੁਣਿਆ ਜੋ ਦੁਨੀਆਂ ਦੀਆਂ ਨਜ਼ਰਾਂ ਵਿੱਚ ਨੀਚ, ਮਾਮੂਲੀ ਹਨ ਅਤੇ ਜਿਹੜੇ ਮੌਜੂਦ ਨਹੀਂ ਹਨ ਤਾਂ ਜੋ ਕੋਈ ਵੀ ਮਨੁੱਖ ਪਰਮੇਸ਼ਵਰ ਅੱਗੇ ਘਮੰਡ ਨਾ ਕਰੇ।
ਕਿਉਂਕਿ ਮਸੀਹ ਯਿਸ਼ੂ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ, ਪਰ ਖੁਸ਼ਖ਼ਬਰੀ ਸੁਣਾਉਣ ਲਈ ਭੇਜਿਆ ਹੈ, ਉਹ ਵੀ ਸ਼ਬਦਾ ਦੇ ਗਿਆਨ ਅਨੁਸਾਰ ਨਹੀਂ, ਕਿ ਅਜਿਹਾ ਨਾ ਹੋਵੇ ਜੋ ਮਸੀਹ ਦੀ ਸਲੀਬ ਵਿਅਰਥ ਹੋ ਜਾਏ।
ਮੇਰਾ ਬਚਨ ਅਤੇ ਪ੍ਰਚਾਰ ਮਨੁੱਖਾਂ ਦੇ ਗਿਆਨ ਭਰੇ ਸ਼ਬਦਾ ਦਾ ਨਹੀਂ ਪਰ ਪਰਮੇਸ਼ਵਰ ਦੇ ਆਤਮਾ ਅਤੇ ਸਮਰੱਥਾ ਦੇ ਪਰਮਾਣ ਨਾਲ ਸੀ।
ਅਤੇ ਜਦੋਂ ਮੈਂ ਧਰਤੀ ਤੋਂ ਉੱਪਰ ਚੁੱਕਿਆ ਜਾਵਾਂਗਾ, ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ।"