Pular para o conteúdo
Publicidade

ਉਪਦੇਸ਼ਕ 7

ਸਿਆਣਪ

1 ਇੱਕ ਚੰਗਾ ਨਾਮ ਅਤਰ ਨਾਲੋਂ ਚੰਗਾ ਹੈ,

ਅਤੇ ਮੌਤ ਦਾ ਦਿਨ ਜਨਮ ਦੇ ਦਿਨ ਨਾਲੋਂ ਚੰਗਾ ਹੈ।

2 ਦਾਅਵਤ ਦੇ ਘਰ ਵਿੱਚ ਜਾਣ ਨਾਲੋਂ

ਸੋਗ ਵਾਲੇ ਘਰ ਜਾਣਾ ਚੰਗਾ ਹੈ,

ਕਿਉਂਕਿ ਮੌਤ ਹਰ ਕਿਸੇ ਦੀ ਮੰਜ਼ਲ ਹੈ

ਅਤੇ ਜੀਉਂਦੇ ਲੋਕ ਆਪਣੇ ਦਿਲ ਵਿੱਚ ਇਸ ਉੱਤੇ ਵਿਚਾਰ ਕਰਨਗੇ।

3 ਹਾਸੇ ਨਾਲੋਂ ਨਿਰਾਸ਼ਾ ਚੰਗੀ ਹੈ,

ਕਿਉਂਕਿ ਉਦਾਸ ਚਿਹਰਾ ਦਿਲ ਲਈ ਚੰਗਾ ਹੈ।

4 ਬੁੱਧਵਾਨ ਦਾ ਦਿਲ ਸੋਗ ਵਾਲੇ ਘਰ ਵਿੱਚ,

ਪਰ ਮੂਰਖਾਂ ਦਾ ਦਿਲ ਅਨੰਦ ਵਾਲੇ ਘਰ ਵਿੱਚ ਲੱਗਿਆ ਰਹਿੰਦਾ ਹੈ।

5 ਮੂਰਖਾਂ ਦੇ ਗੀਤ ਸੁਣਨ ਨਾਲੋਂ,

ਇੱਕ ਸਿਆਣੇ ਵਿਅਕਤੀ ਦੀ ਝਿੜਕ ਸੁਣ ਲੈਣੀ ਚੰਗੀ ਹੈ।

6 ਕਿਉਂਕਿ ਜਿਵੇਂ ਕੜਾਹੇ ਦੇ ਹੇਠ ਕੰਡਿਆਂ ਦੀ ਅੱਗ ਨਾਲ ਪਟਾਕਾ ਹੁੰਦਾ ਹੈ,

ਮੂਰਖਾਂ ਦਾ ਹਾਸਾ ਵੀ ਇਸੇ ਤਰ੍ਹਾਂ ਹੈ,

ਇਹ ਵੀ ਵਿਅਰਥ ਹੈ।

7 ਲੁੱਟ-ਖਸੁੱਟ ਬੁੱਧੀਮਾਨ ਵਿਅਕਤੀ ਨੂੰ ਮੂਰਖ ਬਣਾ ਦਿੰਦੀ ਹੈ,

ਅਤੇ ਰਿਸ਼ਵਤ ਦਿਲ ਨੂੰ ਭ੍ਰਿਸ਼ਟ ਕਰ ਦਿੰਦੀ ਹੈ।

8 ਕਿਸੇ ਗੱਲ ਦਾ ਅੰਤ ਉਸ ਦੀ ਸ਼ੁਰੂਆਤ ਨਾਲੋਂ ਚੰਗਾ ਹੈ,

ਅਤੇ ਸਬਰ ਹੰਕਾਰ ਨਾਲੋਂ ਚੰਗਾ ਹੈ।

9 ਆਪਣੇ ਆਤਮਾ ਵਿੱਚ ਜਲਦੀ ਗੁੱਸੇ ਨਾ ਹੋ,

ਕਿਉਂ ਜੋ ਕ੍ਰੋਧ ਮੂਰਖਾਂ ਦੀ ਗੋਦ ਵਿੱਚ ਰਹਿੰਦਾ ਹੈ।

10 ਇਹ ਨਾ ਕਹੋ, "ਪੁਰਾਣੇ ਦਿਨ ਇਨ੍ਹਾਂ ਨਾਲੋਂ ਚੰਗੇ ਕਿਉਂ ਸਨ?"

ਕਿਉਂਕਿ ਅਜਿਹੇ ਸਵਾਲ ਪੁੱਛਣਾ ਅਕਲਮੰਦੀ ਦੀ ਗੱਲ ਨਹੀਂ ਹੈ।

11 ਬੁੱਧ ਵਿਰਾਸਤ ਵਾਂਗ ਇੱਕ ਚੰਗੀ ਚੀਜ਼ ਹੈ,

ਅਤੇ ਸੂਰਜ ਨੂੰ ਵੇਖਣ ਵਾਲਿਆਂ ਲਈ ਲਾਭਦਾਇਕ ਹੈ।

12 ਬੁੱਧ ਇੱਕ ਆਸਰਾ ਹੈ

ਜਿਵੇਂ ਪੈਸਾ ਇੱਕ ਸਹਾਰਾ ਹੈ,

ਪਰ ਗਿਆਨ ਦਾ ਫ਼ਾਇਦਾ ਇਹ ਹੈ

ਜੋ ਬੁੱਧ ਉਹਨਾਂ ਦੀ ਰਾਖੀ ਕਰਦੀ ਹੈ ਜਿਨ੍ਹਾਂ ਕੋਲ ਇਹ ਹੈ।

13 ਧਿਆਨ ਦਿਓ ਕਿ ਪਰਮੇਸ਼ਵਰ ਨੇ ਕੀ ਕੀਤਾ ਹੈ,

ਕੌਣ ਸਿੱਧਾ ਕਰ ਸਕਦਾ ਹੈ

ਜਿਸ ਨੂੰ ਉਸਨੇ ਟੇਢਾ ਬਣਾਇਆ ਹੈ?

14 ਖੁਸ਼ਹਾਲੀ ਦੇ ਦਿਨ ਵਿੱਚ ਖੁਸ਼ ਹੋ

ਪਰ ਜਦੋਂ ਸਮਾਂ ਮਾੜਾ ਹੋਵੇ ਤਾਂ ਇਹ ਵਿਚਾਰ ਕਰੋ,

ਕਿ ਦੋਵੇਂ ਹੀ ਪਰਮੇਸ਼ਵਰ ਦੇ

ਬਣਾਏ ਹੋਏ ਹਨ।

ਇਸ ਲਈ ਕੋਈ ਵੀ

ਆਪਣੇ ਭਵਿੱਖ ਬਾਰੇ ਕੁਝ ਨਹੀਂ ਲੱਭ ਸਕਦਾ।

15 ਆਪਣੇ ਇਸ ਵਿਅਰਥ ਜੀਵਨ ਵਿੱਚ ਮੈਂ ਇਹ ਦੋਵੇਂ ਵੇਖੇ ਹਨ,

ਧਰਮੀ ਆਪਣੀ ਧਾਰਮਿਕਤਾ ਵਿੱਚ ਨਾਸ ਹੁੰਦੇ ਜਾਂਦੇ ਹਨ,

ਅਤੇ ਦੁਸ਼ਟ ਆਪਣੀ ਬੁਰਾਈ ਵਿੱਚ ਲੰਬੇ ਸਮੇਂ ਤੱਕ ਜੀਉਂਦੇ ਰਹਿੰਦੇ ਹਨ।

16 ਬਹੁਤ ਧਰਮੀ ਨਾ ਬਣੋ,

ਨਾ ਹੀ ਬਹੁਤੇ ਬੁੱਧਵਾਨ ਹੋਵੋ,

ਆਪਣੇ ਆਪ ਨੂੰ ਨਾਸ਼ ਕਰਨ ਦੀ ਕੀ ਲੋੜ ਹੈ?

17 ਵਧੀਕ ਦੁਸ਼ਟ ਨਾ ਬਣ

ਅਤੇ ਮੂਰਖ ਵੀ ਨਾ ਬਣ,

ਤੂੰ ਆਪਣੇ ਸਮੇਂ ਤੋਂ ਪਹਿਲਾਂ ਕਿਉਂ ਮਰੇ?

18 ਇੱਕ ਨੂੰ ਸਮਝਣਾ

ਅਤੇ ਦੂਜੇ ਨੂੰ ਨਾ ਛੱਡਣਾ ਚੰਗਾ ਹੈ,

ਜੋ ਕੋਈ ਪਰਮੇਸ਼ਵਰ ਤੋਂ ਡਰਦਾ ਹੈ ਉਹ ਸਾਰੀਆਂ ਹੱਦਾਂ ਤੋਂ ਬਚੇਗਾ।

19 ਸਿਆਣਪ ਇੱਕ ਬੁੱਧੀਮਾਨ ਵਿਅਕਤੀ ਨੂੰ ਇੱਕ ਸ਼ਹਿਰ ਵਿੱਚ

ਦਸ ਸ਼ਾਸਕਾਂ ਨਾਲੋਂ ਵੱਧ ਸ਼ਕਤੀਸ਼ਾਲੀ ਬਣਾਉਂਦੀ ਹੈ।

20 ਸੱਚ-ਮੁੱਚ ਧਰਤੀ ਉੱਤੇ ਕੋਈ ਵੀ ਅਜਿਹਾ ਨਹੀਂ ਜੋ ਧਰਮੀ ਹੈ,

ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।

21 ਲੋਕਾਂ ਦੀਆ ਗੱਲਾਂ ਵੱਲ ਧਿਆਨ ਨਾ ਦੇ,

ਜਾਂ ਤੁਸੀਂ ਆਪਣੇ ਸੇਵਕ ਨੂੰ ਤੁਹਾਨੂੰ ਸਰਾਪ ਦਿੰਦੇ ਨਹੀਂ ਸੁਣੋਗੇ।

22 ਕਿਉਂਕਿ ਤੂੰ ਆਪਣੇ ਦਿਲ ਵਿੱਚ ਜਾਣਦਾ ਹੈ

ਕਿ ਤੂੰ ਕਈ ਵਾਰ ਦੂਜਿਆਂ ਨੂੰ ਸਰਾਪ ਦਿੱਤਾ ਹੈ।

23 ਇਹ ਸਭ ਮੈਂ ਬੁੱਧ ਦੁਆਰਾ ਪਰਖਿਆ ਅਤੇ ਮੈਂ ਕਿਹਾ,

"ਮੈਂ ਬੁੱਧਵਾਨ ਬਣਨ ਲਈ ਦ੍ਰਿੜ ਹਾਂ"

ਪਰ ਇਹ ਗੱਲ ਮੇਰੇ ਪਹੁੰਚ ਤੋਂ ਬਾਹਰ ਹੈ।

24 ਜੋ ਵੀ ਮੌਜੂਦ ਹੈ ਉਹ ਬਹੁਤ ਦੂਰ ਅਤੇ ਸਭ ਤੋਂ ਡੂੰਘਾ ਹੈ,

ਉਸ ਨੂੰ ਕੌਣ ਖੋਜ ਸਕਦਾ ਹੈ?

25 ਇਸ ਲਈ ਮੈਂ ਆਪਣੇ ਮਨ ਨੂੰ ਸਮਝਾਇਆ,

ਕਿ ਬੁੱਧ ਨੂੰ ਜਾਣਾ ਅਤੇ ਲੱਭ ਲਵਾਂ ਅਤੇ ਉਸ ਦੇ ਮੁੱਢ ਨੂੰ ਭਾਲਾ,

ਅਤੇ ਬੁਰਿਆਈ ਦੀ ਮੂਰਖਤਾ ਅਤੇ ਮੂਰਖਤਾ ਦੇ ਪਾਗਲਪਨ ਨੂੰ ਸਮਝ ਲਵਾਂ।

26 ਮੈਨੂੰ ਮੌਤ ਨਾਲੋਂ ਵੀ ਕੌੜੀ ਲੱਗਦੀ ਹੈ

ਉਹ ਔਰਤ ਜੋ ਇੱਕ ਫਾਹੀ ਹੈ,

ਜਿਸਦਾ ਦਿਲ ਇੱਕ ਜਾਲ ਹੈ

ਅਤੇ ਜਿਸ ਦੇ ਹੱਥ ਜ਼ੰਜੀਰਾ ਹਨ।

ਜਿਹੜਾ ਮਨੁੱਖ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ, ਉਹ ਉਸ ਤੋਂ ਬਚ ਜਾਵੇਗਾ,

ਪਰ ਪਾਪੀ ਨੂੰ ਉਹ ਫਸਾਏਗੀ।

27 ਉਪਦੇਸ਼ਕ7:27 ਉਪਦੇਸ਼ਕ ਮਤਲਬ ਸਭਾ ਦਾ ਆਗੂ ਕਹਿੰਦਾ ਹੈ ਦੇਖੋ,

ਮੈਂ ਇੱਕ ਗੱਲ ਨੂੰ ਦੂਜੀ ਗੱਲ ਦੇ ਨਾਲ ਜੋੜ ਕੇ ਇਹ ਖੋਜ ਕੱਢੀ ਹੈ।

28 ਜਿਸ ਨੂੰ ਹੁਣ ਤੱਕ ਮੇਰਾ ਦਿਲ ਭਾਲਦਾ ਰਹਿੰਦਾ ਹੈ,

ਪਰ ਮੈਨੂੰ ਨਹੀਂ ਮਿਲਿਆ।

ਮੈਨੂੰ ਹਜ਼ਾਰਾਂ ਵਿੱਚੋਂ ਇੱਕ ਨੇਕ ਆਦਮੀ ਮਿਲਿਆ,

ਪਰ ਉਹਨਾਂ ਸਾਰਿਆਂ ਵਿੱਚੋਂ ਇੱਕ ਵੀ ਨੇਕ ਔਰਤ ਨਹੀਂ।

29 ਮੈਂ ਸਿਰਫ ਇਹੀ ਪਾਇਆ ਹੈ

ਪਰਮੇਸ਼ਵਰ ਨੇ ਮਨੁੱਖਾਂ ਨੂੰ ਸਿੱਧਾ ਬਣਾਇਆ ਹੈ,

ਉਹਨਾਂ ਨੇ ਬਹੁਤੀਆਂ ਜੁਗਤਾਂ ਭਾਲੀਆਂ ਹਨ।

Estes versículos te tocaram? Ore agora!

+581 estão orando agora.

Junte-se à corrente de oração.