Pular para o conteúdo
Publicidade

ਉਪਦੇਸ਼ਕ 6

1 ਮੈਂ ਸੂਰਜ ਦੇ ਹੇਠਾਂ ਇੱਕ ਹੋਰ ਬੁਰਾਈ ਵੇਖੀ ਹੈ ਅਤੇ ਇਹ ਮਨੁੱਖਜਾਤੀ ਉੱਤੇ ਬਹੁਤ ਭਾਰੂ ਹੈ। 2 ਪਰਮੇਸ਼ਵਰ ਕੁਝ ਲੋਕਾਂ ਨੂੰ ਦੌਲਤ, ਜਾਇਦਾਦ ਅਤੇ ਇੱਜ਼ਤ ਦਿੰਦਾ ਹੈ ਤਾਂਕਿ ਜੋ ਉਹਨਾਂ ਦੇ ਦਿਲਾਂ ਦੀ ਇੱਛਾ ਹੈ ਉਸਦੀ ਉਹਨਾਂ ਨੂੰ ਕਮੀ ਨਾ ਹੋਵੇ, ਪਰ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦਾ ਆਨੰਦ ਲੈਣ ਦੀ ਯੋਗਤਾ ਨਹੀਂ ਦਿੰਦਾ ਸਗੋਂ ਪਰਾਏ ਉਹਨਾਂ ਦਾ ਆਨੰਦ ਮਾਣਦੇ ਹਨ। ਇਹ ਵੀ ਵਿਅਰਥ ਹੈ ਅਤੇ ਇੱਕ ਗੰਭੀਰ ਬੁਰਾਈ ਹੈ।

3 ਇੱਕ ਆਦਮੀ ਦੇ ਸੌ ਬੱਚੇ ਹੋਣ ਅਤੇ ਕਈ ਸਾਲ ਜੀਉਂਦਾ ਰਹੇ, ਫਿਰ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੰਨਾ ਚਿਰ ਵੀ ਜੀਉਂਦਾ ਹੈ, ਜੇ ਉਸਨੇ ਆਪਣੀ ਖੁਸ਼ਹਾਲੀ ਦਾ ਅਨੰਦ ਨਹੀਂ ਉੱਠਾਇਆ ਅਤੇ ਉਹ ਦਫ਼ਨਾਇਆ ਵੀ ਨਾ ਜਾਵੇ, ਮੈਂ ਕਹਿੰਦਾ ਹਾਂ ਕਿ ਇਸ ਨਾਲੋਂ ਗਰਭ ਵਿੱਚੋਂ ਮਰਿਆ ਬੱਚਾ ਚੰਗਾ ਹੈ। 4 ਕਿਉਂ ਜੋ ਇਹ ਵਿਅਰਥ ਆਉਂਦਾ ਅਤੇ ਹਨੇਰੇ ਵਿੱਚ ਚਲਾ ਜਾਂਦਾ ਹੈ, ਅਤੇ ਹਨੇਰੇ ਵਿੱਚ ਇਸ ਦਾ ਨਾਮ ਛੁੱਪ ਜਾਂਦਾ ਹੈ। 5 ਭਾਵੇਂ ਇਸ ਨੇ ਨਾ ਕਦੇ ਸੂਰਜ ਨੂੰ ਵੇਖਿਆ ਜਾਂ ਨਾ ਹੀ ਕਿਸੇ ਗੱਲ ਨੂੰ ਜਾਣਿਆ, ਇਸ ਨੂੰ ਉਸ ਆਦਮੀ ਨਾਲੋਂ ਜ਼ਿਆਦਾ ਸੁੱਖ ਹੈ। 6 ਭਾਵੇਂ ਉਹ ਦੋ ਵਾਰ ਹਜ਼ਾਰ ਸਾਲ ਜੀਉਂਦਾ ਰਹੇ ਤਾਂ ਵੀ ਆਪਣੀ ਖੁਸ਼ਹਾਲੀ ਦਾ ਅਨੰਦ ਲੈਣ ਵਿੱਚ ਅਸਫ਼ਲ ਰਹਿੰਦਾ ਹੈ, ਕੀ ਸਾਰੇ ਇੱਕੋ ਥਾਂ ਨਹੀਂ ਜਾਂਦੇ?

7 ਹਰ ਇੱਕ ਦੀ ਮਿਹਨਤ ਆਪਣੇ ਮੂੰਹ ਲਈ ਹੈ,

ਫਿਰ ਵੀ ਉਹਨਾਂ ਦੀ ਭੁੱਖ ਕਦੇ ਨਹੀਂ ਮਿਟਦੀ।

8 ਬੁੱਧਵਾਨ ਨੂੰ ਮੂਰਖਾਂ ਨਾਲੋਂ ਜ਼ਿਆਦਾ ਕੀ ਫ਼ਾਇਦਾ ਹੈ?

ਗਰੀਬਾਂ ਨੂੰ ਕੀ ਲਾਭ ਹੁੰਦਾ ਹੈ,

ਇਹ ਜਾਣ ਕੇ ਕਿ ਦੂਜਿਆਂ ਦੇ ਸਾਹਮਣੇ ਕਿਵੇਂ ਚੱਲਣਾ ਹੈ?

9 ਅੱਖਾਂ ਤੋਂ ਵੇਖ ਲੈਣਾ

ਲਾਲਸਾ ਵਿੱਚ ਭਟਕਣ ਨਾਲੋਂ ਚੰਗਾ ਹੈ,

ਇਹ ਵੀ ਵਿਅਰਥ ਹੈ,

ਅਤੇ ਇਹ ਜਿਵੇਂ ਹਵਾ ਦਾ ਫੱਕਣਾ ਹੈ।

10 ਜੋ ਕੁਝ ਵੀ ਮੌਜੂਦ ਹੈ ਉਸ ਦਾ ਨਾਮ ਪਹਿਲਾਂ ਹੀ ਰੱਖਿਆ ਗਿਆ ਹੈ,

ਅਤੇ ਮਨੁੱਖਤਾ ਕੀ ਹੈ, ਇਹ ਜਾਣਿਆ ਗਿਆ ਹੈ,

ਕੋਈ ਵੀ

ਉਸ ਵਿਅਕਤੀ ਨਾਲ ਕੋਈ ਨਹੀਂ ਲੜ ਸਕਦਾ ਜੋ ਤਾਕਤਵਰ ਹੈ।

11 ਜਿੰਨੇ ਜ਼ਿਆਦਾ ਸ਼ਬਦ,

ਓਨੇ ਹੀ ਘੱਟ ਅਰਥ,

ਅਤੇ ਇਸ ਨਾਲ ਮਨੁੱਖ ਨੂੰ ਕੀ ਲਾਭ ਹੁੰਦਾ ਹੈ?

12 ਕਿਉਂਕਿ ਕੌਣ ਜਾਣਦਾ ਹੈ ਕਿ ਮਨੁੱਖ ਦੇ ਲਈ ਜੀਵਨ ਵਿੱਚ ਕੀ ਚੰਗਾ ਹੈ, ਜਦ ਕਿ ਉਹ ਆਪਣੇ ਥੋੜ੍ਹੇ ਜਿਹੇ ਦਿਨ ਪਰਛਾਵੇਂ ਵਾਂਗੂੰ ਕੱਟਦਾ ਹੈ? ਉਹਨਾਂ ਨੂੰ ਕੌਣ ਦੱਸ ਸਕਦਾ ਹੈ ਕਿ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਸੂਰਜ ਦੇ ਹੇਠਾਂ ਕੀ ਹੋਵੇਗਾ?

Estes versículos te tocaram? Ore agora!

+581 estão orando agora.

Junte-se à corrente de oração.