Evangelização
A evangelização é a missão suprema da Igreja. Jesus mandou: ide por todo o mundo e pregai o evangelho a toda criatura. O evangelho é poder de Deus para a salvação de todo aquele que crê.
A Grande Comissão
Ide, fazei discípulos de todas as nações. Jesus confiou a seus seguidores a missão de levar a boa notícia ao mundo inteiro.
ਇਸ ਲਈ ਜਾਓ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਤੇ ਉਹਨਾਂ ਨੂੰ ਸਿਖਾਓ ਕਿ ਉਹਨਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ, ਜਿਹਨਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ।"
ਉਸ ਨੇ ਉਹਨਾਂ ਨੂੰ ਕਿਹਾ, "ਸਾਰੇ ਸੰਸਾਰ ਵਿੱਚ ਜਾਓ ਅਤੇ ਸਾਰੀ ਸ੍ਰਿਸ਼ਟੀ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰੋ।
ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ; ਤੁਸੀਂ ਮੇਰੇ ਗਵਾਹ ਹੋਵੋਗੇ ਯੇਰੂਸ਼ਲੇਮ, ਅਤੇ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ, ਸਗੋਂ ਧਰਤੀ ਦੇ ਆਖਰੀ ਕੋਨੇ-ਕੋਨੇ ਤੱਕ।"
"ਤੁਸੀਂ ਸੰਸਾਰ ਦੇ ਚਾਨਣ ਹੋ ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਕਦੇ ਛੁਪਿਆ ਨਹੀਂ ਰਹਿ ਸਕਦਾ।
ਨਮਕ ਅਤੇ ਪ੍ਰਕਾਸ਼
"ਤੁਸੀਂ ਧਰਤੀ ਦੇ ਨਮਕ ਹੋ। ਪਰ ਜੇ ਨਮਕ ਹੀ ਬੇਸੁਆਦ ਹੋ ਜਾਵੇ, ਤਾਂ ਫਿਰ ਕਿਵੇਂ ਦੁਬਾਰਾ ਉਸ ਨੂੰ ਨਮਕੀਨ ਕੀਤਾ ਜਾਵੇਗਾ? ਉਹ ਫਿਰ ਵਰਤਣ ਦੇ ਯੋਗ ਨਹੀਂ ਰਹਿੰਦਾ ਅਤੇ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠਾਂ ਮਿੱਧਿਆ ਜਾਂਦਾ ਹੈ।
ਕੋਈ ਵੀ ਦੀਵਾ ਬਾਲ ਕੇ ਕਟੋਰੇ ਹੇਠਾਂ ਨਹੀਂ ਰੱਖਦਾ ਅਰਥਾਤ ਉਸ ਨੂੰ ਉੱਚੇ ਥਾਂ ਉੱਤੇ ਰੱਖਿਆ ਜਾਦਾਂ ਹੈ ਤਾਂ ਜੋ ਜਿਹੜੇ ਘਰ ਵਿੱਚ ਹਨ ਉਹਨਾਂ ਨੂੰ ਚਾਨਣ ਦੇਵੇ। ਇਸੇ ਤਰ੍ਹਾਂ ਤੁਹਾਡਾ ਚਾਨਣ ਵੀ ਲੋਕਾਂ ਸਾਹਮਣੇ ਅਜਿਹਾ ਚਮਕੇ, ਤਾਂ ਜੋ ਉਹ ਤੁਹਾਡੇ ਚੰਗੇ ਕੰਮ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਵਡਿਆਈ ਕਰਨ ਜਿਹੜਾ ਸਵਰਗ ਵਿੱਚ ਹੈ।
ਉਸੇ ਸਮੇਂ ਤੋਂ ਯਿਸ਼ੂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, "ਤੋਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆ ਗਿਆ ਹੈ।"
O poder do evangelho
O evangelho é poder de Deus para a salvação. A fé vem pelo ouvir, e o ouvir pela Palavra de Cristo.
ਮੈਂ ਖੁਸ਼ਖ਼ਬਰੀ ਤੋਂ ਸ਼ਰਮਿੰਦਾ ਨਹੀਂ ਹਾਂ ਕਿਉਂਕਿ ਇਹ ਪਰਮੇਸ਼ਵਰ ਦੀ ਸ਼ਕਤੀ ਹੈ ਜੋ ਵਿਸ਼ਵਾਸ ਕਰਨ ਵਾਲੇ ਹਰੇਕ ਨੂੰ ਮੁਕਤੀ ਦਿੰਦੀ ਹੈ: ਪਹਿਲਾਂ ਯਹੂਦੀ ਨੂੰ ਅਤੇ ਫਿਰ ਗ਼ੈਰ-ਯਹੂਦੀ ਨੂੰ।
ਇਸ ਲਈ ਵਿਸ਼ਵਾਸ ਸੁਣਨ ਨਾਲ ਆਉਂਦਾ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ।
ਕਿਉਂਕਿ ਮੈਂ ਤੁਹਾਡੇ ਵਿੱਚ ਇਹ ਫ਼ੈਸਲਾ ਕਰਕੇ ਆਇਆ ਕਿ ਯਿਸ਼ੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨ੍ਹਾਂ ਹੋਰ ਕਿਸੇ ਗੱਲ ਨੂੰ ਨਾ ਜਾਣਾ।
ਮਸੀਹ ਦਾ ਜੀ ਉੱਠਣਾ
ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਉਸ ਖੁਸ਼ਖ਼ਬਰੀ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ, ਜਿਸ ਨੂੰ ਤੁਸੀਂ ਕਬੂਲ ਵੀ ਕੀਤਾ ਅਤੇ ਮਜ਼ਬੂਤੀ ਨਾਲ ਫੜੀ ਵੀ ਰੱਖਿਆ। ਇਸ ਖੁਸ਼ਖ਼ਬਰੀ ਦੇ ਰਾਹੀ ਤੁਸੀਂ ਬਚਾਏ ਗਏ ਹੋ, ਜੇ ਤੁਸੀਂ ਇਸ ਬਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਫੜ੍ਹੀ ਰੱਖੋ, ਨਹੀਂ ਤਾਂ ਤੁਹਾਡਾ ਵਿਸ਼ਵਾਸ ਵਿਅਰਥ ਹੈ।
ਪਰਮੇਸ਼ਵਰ ਨੇ ਤੁਹਾਨੂੰ ਸਾਡੀ ਖੁਸ਼ਖ਼ਬਰੀ ਦੁਆਰਾ ਇਸ ਲਈ ਬੁਲਾਇਆ ਹੈ, ਤਾਂ ਜੋ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਮਹਿਮਾ ਵਿੱਚ ਹਿੱਸਾ ਪਾ ਸਕੋ।
Testemunhar e proclamar
Estai sempre preparados para responder com mansidão a todo aquele que pedir razão da vossa esperança.
ਪਰ ਆਪਣੇ ਦਿਲਾਂ ਵਿੱਚ ਮਸੀਹ ਨੂੰ ਪ੍ਰਭੂ ਵਜੋਂ ਪਵਿੱਤਰ ਮੰਨੋ। ਹਰ ਉਸ ਵਿਅਕਤੀ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ ਜੋ ਤੁਹਾਨੂੰ ਉਸ ਉਮੀਦ ਦਾ ਕਾਰਨ ਦੇਣ ਲਈ ਪੁੱਛਦਾ ਹੈ ਜੋ ਤੁਹਾਡੇ ਕੋਲ ਹੈ। ਪਰ ਇਹ ਨਰਮਾਈ ਅਤੇ ਆਦਰ ਨਾਲ ਕਰੋ,
ਜੇ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹੋ ਤਾਂ ਇਹ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।"
ਇਸ ਤੋਂ ਮੇਰੇ ਪਿਤਾ ਦੀ ਵਡਿਆਈ ਹੁੰਦੀ ਹੈ ਕਿ ਤੁਸੀਂ ਬਹੁਤਾ ਫ਼ਲ ਦੇਵੋ। ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਹੋਵੋਂਗੇ।
ਕਿਉਂ ਜੋ ਪ੍ਰਭੂ ਨੇ ਸਾਨੂੰ ਇਹ ਆਦੇਸ਼ ਦਿੱਤਾ ਹੈ:
" ‘ਮੈਂ ਤੈਨੂੰ ਗ਼ੈਰ-ਯਹੂਦੀਆਂ ਲਈ ਇੱਕ ਚਾਨਣ ਬਣਾਇਆ,
ਤਾਂ ਜੋ ਤੂੰ ਧਰਤੀ ਦੀਆਂ ਹੱਦਾਂ ਤੱਕ ਮੁਕਤੀ ਦਾ ਕਾਰਨ ਹੋਵੇ।’"
ਫਿਰ ਵੀ, ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰ੍ਹਾਂ ਵੀ ਪਿਆਰੀ ਨਹੀਂ ਸਮਝਦਾ, ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਸੇਵਾ ਨੂੰ ਪੂਰੀ ਕਰਾਂ, ਜਿਹੜੀ ਮੈਂ ਪਰਮੇਸ਼ਵਰ ਦੀ ਕਿਰਪਾ ਦੀ ਖੁਸ਼ਖ਼ਬਰੀ ਉੱਤੇ ਗਵਾਹੀ ਦੇਣ ਲਈ ਪ੍ਰਭੂ ਯਿਸ਼ੂ ਤੋਂ ਪਾਈ ਸੀ।
"ਪ੍ਰਭੂ ਯਾਹਵੇਹ ਦਾ ਆਤਮਾ ਮੇਰੇ ਉੱਤੇ ਹੈ,
ਕਿਉਂਕਿ ਉਸ ਨੇ ਮੈਨੂੰ ਮਸਹ ਕੀਤਾ ਹੈ,
ਤਾਂ ਜੋ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਵਾਂ,
ਉਸ ਨੇ ਮੈਨੂੰ ਕੈਦੀਆਂ ਦੀ ਮੁਕਤੀ ਦਾ ਐਲਾਨ ਕਰਨ ਲਈ
ਅਤੇ ਅੰਨ੍ਹਿਆਂ ਨੂੰ ਵੇਖਣ,
ਅਤੇ ਦੱਬੇ-ਕੁਚਲੇ ਹੋਇਆਂ ਨੂੰ ਛੁਡਾਉਣ ਲਈ ਭੇਜਿਆ ਹੈ,
ਯਿਸ਼ੂ ਨੇ ਜਵਾਬ ਦਿੱਤਾ, "ਮੈਂ ਤੁਹਾਨੂੰ ਸੱਚ ਆਖਦਾ ਹਾਂ, ਅਜਿਹਾ ਕੋਈ ਵੀ ਨਹੀਂ ਜਿਸਨੇ ਮੇਰੇ ਲਈ ਅਤੇ ਖੁਸ਼ਖ਼ਬਰੀ ਦੀ ਖ਼ਾਤਰ ਆਪਣੇ ਪਰਿਵਾਰ, ਭਰਾਵਾਂ, ਭੈਣਾਂ, ਮਾਤਾ-ਪਿਤਾ, ਬੱਚਿਆਂ ਜਾਂ ਜਾਇਦਾਦ ਨੂੰ ਛੱਡ ਦਿੱਤਾ ਹੋਵੇ ਅਤੇ ਉਹ ਸੌ ਗੁਣਾ ਪ੍ਰਾਪਤ ਨਾ ਕਰੇ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਅਤੇ ਖੇਤ; ਸਤਾਏ ਜਾਣ ਦੇ ਨਾਲ ਅਤੇ ਆਉਣ ਵਾਲੇ ਯੁੱਗ ਵਿੱਚ ਸਦੀਪਕ ਜੀਵਨ।
ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਇਸ ਨੂੰ ਗੁਆ ਦੇਵੇਗਾ, ਪਰ ਜੋ ਕੋਈ ਮੇਰੇ ਲਈ ਅਤੇ ਖੁਸ਼ਖ਼ਬਰੀ ਦੇ ਲਈ ਆਪਣੀ ਜਾਨ ਗੁਆ ਦਿੰਦਾ ਹੈ ਉਹ ਉਸਨੂੰ ਬਚਾ ਲਵੇਗਾ।
Fazer conhecer
Dai graças ao Senhor, invocai o seu nome, fazei conhecidas as suas obras entre os povos.
ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਨੂੰ ਪੁਕਾਰੋ;
ਉਸ ਦੁਆਰਾ ਕੀਤੇ ਕੰਮਾਂ ਦੀ ਸਾਰੇ ਲੋਕਾਂ ਦੇ ਸਾਹਮਣੇ ਘੋਸ਼ਣਾ ਕਰੋ।
ਉਸ ਦਿਨ ਤੁਸੀਂ ਆਖੋਗੇ:
"ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਦਾ ਪ੍ਰਚਾਰ ਕਰੋ;
ਉਸ ਦੇ ਨਾਮ ਉੱਤੇ ਪੁਕਾਰੋ,
ਲੋਕਾਂ ਵਿੱਚ ਉਸ ਦੇ ਕੰਮਾਂ ਦਾ ਵਰਣਨ ਕਰੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।
ਉਹਨਾਂ ਨੂੰ ਪਰਮੇਸ਼ਵਰ ਨੇ ਗ਼ੈਰ-ਯਹੂਦੀਆਂ ਵਿੱਚ ਇਸ ਭੇਤ ਦੀ ਸ਼ਾਨਦਾਰ ਧਨ ਬਾਰੇ ਜਾਣਨਾ ਚੁਣਿਆ ਹੈ, ਜੋ ਤੁਹਾਡੇ ਵਿੱਚ ਮਸੀਹ ਹੈ, ਮਹਿਮਾ ਦੀ ਉਮੀਦ ਹੈ।
ਖੁਸ਼ਖ਼ਬਰੀ ਦੀ ਖ਼ਾਤਰ ਭਲਾ ਕਰਨਾ
ਤੂੰ ਉਹ ਬਚਨ ਸਿਖਾ ਜੋ ਖਰੀ ਸਿੱਖਿਆ ਸਿਖਾਉਣ ਲਈ ਉਚਿਤ ਹੋਵੇ।
ਅਤੇ ਇਸ ਲਈ ਮੈਂ ਆਪਣੀ ਮਹਾਨਤਾ ਅਤੇ ਆਪਣੀ ਪਵਿੱਤਰਤਾ ਨੂੰ ਦਰਸਾਵਾਂਗਾ, ਅਤੇ ਮੈਂ ਆਪਣੇ ਆਪ ਨੂੰ ਬਹੁਤ ਸਾਰੀਆਂ ਕੌਮਾਂ ਦੇ ਸਾਹਮਣੇ ਪ੍ਰਗਟ ਕਰਾਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।’