Filhos de Deus
Ser filho de Deus é o maior privilégio da existência humana. Pela fé em Cristo, recebemos o direito de ser chamados filhos de Deus — herdeiros de Deus e co-herdeiros com Cristo.
O direito de ser filho
A todos que creram no nome de Jesus, deu-lhes o poder de serem feitos filhos de Deus — nascidos não do sangue, mas de Deus.
ਪਰ ਜਿੰਨ੍ਹਿਆਂ ਲੋਕਾਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ, ਉਹਨਾਂ ਸਾਰਿਆਂ ਨੂੰ ਉਸ ਨੇ ਪਰਮੇਸ਼ਵਰ ਦੀ ਔਲਾਦ ਹੋਣ ਦਾ ਹੱਕ ਦਿੱਤਾ। ਉਸ ਦਾ ਜਨਮ ਨਾ ਤਾਂ ਲਹੂ ਤੋਂ, ਨਾ ਸਰੀਰਕ ਇੱਛਾ ਤੋਂ ਅਤੇ ਨਾ ਹੀ ਮਨੁੱਖਾਂ ਦੀ ਇੱਛਾ ਤੋਂ, ਪਰ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ।
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ, ਕਿ ਯਿਸ਼ੂ ਮਸੀਹ ਹੀ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਕੇ ਉਸ ਦੇ ਨਾਮ ਤੋਂ ਤੁਸੀਂ ਜੀਵਨ ਪ੍ਰਾਪਤ ਕਰ ਸਕੋ।
ਇਸ ਲਈ ਮਸੀਹ ਯਿਸ਼ੂ ਵਿੱਚ ਤੁਸੀਂ ਵਿਸ਼ਵਾਸ ਦੁਆਰਾ ਸਾਰੇ ਪਰਮੇਸ਼ਵਰ ਦੇ ਬੱਚੇ ਹੋ, ਕਿਉਂਕਿ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾਂ ਨੇ ਮਸੀਹ ਨੂੰ ਪਹਿਨ ਲਿਆ।
ਪਰ ਜਦੋਂ ਸਹੀ ਸਮਾਂ ਪੂਰਾ ਹੋ ਗਿਆ ਸੀ, ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਭੇਜਿਆ, ਜੋ ਕਿ ਇੱਕ ਔਰਤ ਤੋਂ ਪੈਦਾ ਹੋਇਆ, ਅਤੇ ਬਿਵਸਥਾ ਦੇ ਅਧੀਨ ਪੈਦਾ ਹੋਇਆ, ਜੋ ਬਿਵਸਥਾ ਦੇ ਅਧੀਨ ਹਨ ਉਨ੍ਹਾਂ ਨੂੰ ਛੁਡਾ ਲਵੇ, ਤਾਂ ਜੋ ਅਸੀਂ ਲੇਪਾਲਕ ਪੁੱਤਰ ਹੋਣ ਲਈ ਗੋਦ ਲਏ ਜਾ ਸਕੀਏ।
ਇਸ ਲਈ ਤੁਸੀਂ ਹੁਣ ਗੁਲਾਮ ਨਹੀਂ ਹੋ, ਪਰ ਪਰਮੇਸ਼ਵਰ ਦੇ ਬੱਚੇ ਹੋ; ਅਤੇ ਕਿਉਂਕਿ ਤੁਸੀਂ ਉਸ ਦੇ ਬੱਚੇ ਹੋ, ਪਰਮੇਸ਼ਵਰ ਨੇ ਤੁਹਾਨੂੰ ਇੱਕ ਵਾਰਸ ਵੀ ਬਣਾਇਆ ਹੈ।
A identidade dos filhos
O Espírito testifica com nosso espírito que somos filhos de Deus. E se filhos, também herdeiros — herdeiros de Deus.
ਕਿਉਂ ਜੋ ਉਹ ਲੋਕ ਜੋ ਪਰਮੇਸ਼ਵਰ ਦੀ ਆਤਮਾ ਦੀ ਅਗਵਾਈ ਅਧੀਨ ਹਨ ਪਰਮੇਸ਼ਵਰ ਦੇ ਬੱਚੇ ਹਨ। ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਤੁਸੀਂ ਦੁਬਾਰਾ ਡਰ ਵਿੱਚ ਜੀਵੋ; ਸਗੋਂ ਤੁਹਾਨੂੰ ਪਰਮੇਸ਼ਵਰ ਦਾ ਆਤਮਾ ਮਿਲਿਆ ਹੈ ਜਿਸ ਕਰਕੇ ਅਸੀਂ, "ਅੱਬਾ, ਹੇ ਪਿਤਾ!" ਪੁਕਾਰਦੇ ਹਾਂ।
ਉਹ ਪਵਿੱਤਰ ਆਤਮਾ ਆਪ ਹੀ ਸਾਡੀ ਆਤਮਾ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ।
ਇਸਦਾ ਅਰਥ ਇਹ ਹੈ ਕਿ ਅਬਰਾਹਾਮ ਦੀ ਸਰੀਰਕ ਔਲਾਦ ਜ਼ਰੂਰੀ ਨਹੀਂ ਹੈ ਕਿ ਉਹ ਪਰਮੇਸ਼ਵਰ ਦੇ ਬੱਚੇ ਹਨ। ਪਰ ਇਹ ਵਾਅਦੇ ਦੇ ਬੱਚੇ ਹਨ ਜਿਨ੍ਹਾਂ ਨੂੰ ਅਬਰਾਹਾਮ ਦੀ ਸੰਤਾਨ ਮੰਨਿਆ ਜਾਂਦਾ ਹੈ।
"ਫਿਰ ਵੀ ਇਸਰਾਏਲੀ ਸਮੁੰਦਰ ਦੇ ਕੰਢੇ ਦੀ ਰੇਤ ਵਰਗੇ ਹੋਣਗੇ, ਜਿਸ ਨੂੰ ਨਾ ਮਿਣਿਆ ਜਾ ਸਕਦਾ ਹੈ ਅਤੇ ਨਾ ਹੀ ਗਿਣਿਆ ਜਾ ਸਕਦਾ ਹੈ। ਉਸੇ ਜਗ੍ਹਾ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ, ਉੱਥੇ ਉਹਨਾਂ ਨੂੰ ਜੀਉਂਦੇ ਪਰਮੇਸ਼ਵਰ ਦੇ ਬੱਚੇ ਕਿਹਾ ਜਾਵੇਗਾ।’
ਸ਼ੁੱਧ ਅਤੇ ਅਸ਼ੁੱਧ ਭੋਜਨ
ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਬੱਚੇ ਹੋ, ਇਸ ਲਈ ਤੁਸੀਂ ਨਾ ਤਾਂ ਮੁਰਦਿਆਂ ਲਈ ਆਪਣੇ ਆਪ ਨੂੰ ਨਾ ਵੱਢੋ ਅਤੇ ਨਾ ਹੀ ਆਪਣੇ ਭਰਵੱਟਿਆਂ ਨੂੰ ਮੁਨਾਓ, ਕਿਉਂ ਜੋ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਲੋਕ ਹੋ ਅਤੇ ਧਰਤੀ ਦੇ ਚਿਹਰੇ ਉੱਤੇ ਸਾਰੀਆਂ ਕੌਮਾਂ ਵਿੱਚੋਂ, ਯਾਹਵੇਹ ਨੇ ਤੁਹਾਨੂੰ ਆਪਣੀ ਕੀਮਤੀ ਜਾਇਦਾਦ ਵਜੋਂ ਚੁਣਿਆ ਹੈ।
Viver como filhos
Vede que grande amor o Pai nos concedeu: que fôssemos chamados filhos de Deus! E é isso que somos.
ਵੇਖੋ ਪਿਤਾ ਨੇ ਸਾਡੇ ਉੱਤੇ ਕਿੰਨਾਂ ਪਿਆਰ ਕੀਤਾ ਹੈ, ਕਿ ਅਸੀਂ ਪਰਮੇਸ਼ਵਰ ਦੇ ਬੱਚੇ ਅਖਵਾਏ ਜਾਈਏ! ਅਤੇ ਇਹੋ ਹੈ ਜੋ ਅਸੀਂ ਹਾਂ! ਦੁਨੀਆਂ ਸਾਨੂੰ ਨਹੀਂ ਜਾਣਦੀ ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਸਨ।
ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦੇ ਬੱਚੇ ਕੌਣ ਹਨ ਅਤੇ ਦੁਸ਼ਟ ਦੇ ਬੱਚੇ ਕੌਣ ਹਨ: ਕੋਈ ਵੀ ਜੋ ਉਹ ਕੰਮ ਨਹੀਂ ਕਰਦਾ ਜੋ ਸਹੀ ਹੈ, ਅਤੇ ਨਾ ਹੀ ਜਿਹੜਾ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਨਹੀਂ ਕਰਦਾ ਉਹ ਪਰਮੇਸ਼ਵਰ ਦਾ ਬੱਚਾ ਨਹੀਂ ਹੈ।
ਮੁਬਾਰਕ ਹਨ ਉਹ ਜਿਹੜੇ ਮੇਲ-ਮਿਲਾਪ ਕਰਾਉਂਦੇ ਹਨ
ਕਿਉਂ ਜੋ ਉਹ ਪਰਮੇਸ਼ਵਰ ਦੇ ਧੀਆਂ ਅਤੇ ਪੁੱਤਰ ਅਖਵਾਉਣਗੇ।
ਉਸਨੇ ਪੁੱਛਿਆ, "ਪਰ ਤੁਹਾਡੇ ਬਾਰੇ ਕੀ? ਤੁਸੀਂ ਮੈਨੂੰ ਕੀ ਕਹਿੰਦੇ ਹੋ ਮੈਂ ਕੌਣ ਹਾਂ?"
ਸ਼ਿਮਓਨ ਪਤਰਸ ਨੇ ਉੱਤਰ ਦਿੱਤਾ, "ਤੁਸੀਂ ਮਸੀਹਾ ਜਿਉਂਦੇ ਪਰਮੇਸ਼ਵਰ ਦੇ ਪੁੱਤਰ ਹੋ।"
ਯਿਸ਼ੂ ਨੇ ਉਸਨੂੰ ਕਿਹਾ, "ਮੁਬਾਰਕ ਹੈ ਤੂੰ ਸ਼ਿਮਓਨ ਯੋਨਾਹ ਦੇ ਪੁੱਤਰ, ਕਿਉਂਕਿ ਇਹ ਗੱਲ ਲਹੂ ਜਾ ਮਾਸ ਨੇ ਨਹੀਂ, ਪਰ ਮੇਰੇ ਪਿਤਾ ਨੇ ਜੋ ਸਵਰਗ ਵਿੱਚ ਹੈ ਤੇਰੇ ਉੱਪਰ ਪ੍ਰਗਟ ਕੀਤੀ ਹੈ।
ਮੁਸ਼ਕਲਾਂ ਨੂੰ ਅਨੁਸ਼ਾਸਨ ਸਮਝ ਕੇ ਸਹਿਣਾ; ਪਰਮੇਸ਼ਵਰ ਤੁਹਾਡੇ ਨਾਲ ਆਪਣੇ ਬੱਚਿਆਂ ਵਾਂਗ ਵਿਵਹਾਰ ਕਰਦਾ ਹੈ। ਕਿ ਭਲਾ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੁਆਰਾ ਅਨੁਸ਼ਾਸਿਤ ਨਹੀਂ ਕੀਤਾ ਜਾਂਦਾ? ਅਨੁਸ਼ਾਸਨ ਵਿੱਚੋਂ ਸਾਰੇ ਲੰਘਦੇ ਹਨ ਜੇ ਕੋਈ ਅਨੁਸ਼ਾਸਨ ਵਿੱਚੋਂ ਨਹੀਂ ਲੰਘਦਾ ਹੈ ਤਾਂ ਤੁਸੀਂ ਜਾਇਜ਼ ਨਹੀਂ, ਨਾ ਹੀ ਸੱਚੇ ਪੁੱਤਰ ਅਤੇ ਧੀਆਂ ਹੋ।