Irmãos
A comunhão entre irmãos é marca da igreja verdadeira. A Bíblia nos chama a amar uns aos outros como Cristo nos amou — com perdão, encorajamento e cuidado mútuo.
Amor fraternal
Um novo mandamento vos dou: que vos ameis uns aos outros. Nisto conhecerão que sois meus discípulos — pelo amor entre vós.
"ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ, ਇੱਕ ਦੂਸਰੇ ਨੂੰ ਪਿਆਰ ਕਰੋ। ਜਿਵੇਂ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ, ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ। ਜੇ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹੋ ਤਾਂ ਇਹ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।"
ਪਰਮੇਸ਼ਵਰ ਦਾ ਸੱਚਾ ਪਿਆਰ
ਹੇ ਪਿਆਰੇ ਦੋਸਤੋ, ਅਸੀਂ ਇੱਕ ਦੂਸਰੇ ਨੂੰ ਪਿਆਰ ਕਰੀਏ, ਕਿਉਂਕਿ ਪਿਆਰ ਪਰਮੇਸ਼ਵਰ ਤੋਂ ਆਉਂਦਾ ਹੈ। ਹਰ ਕੋਈ ਜੋ ਪਿਆਰ ਕਰਦਾ ਹੈ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ ਅਤੇ ਪਰਮੇਸ਼ਵਰ ਨੂੰ ਜਾਣਦਾ ਹੈ।
ਜਿਹੜਾ ਵੀ ਪਰਮੇਸ਼ਵਰ ਨੂੰ ਪਿਆਰ ਕਰਨ ਦਾ ਦਾਅਵਾ ਕਰਦਾ ਹੈ ਫਿਰ ਵੀ ਆਪਣੇ ਭਰਾ ਜਾਂ ਭੈਣ ਨਾਲ ਨਫ਼ਰਤ ਕਰੇ ਉਹ ਝੂਠਾ ਹੈ। ਕਿਉਂਕਿ ਜੋ ਕੋਈ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਨਹੀਂ ਕਰਦਾ, ਜਿਨ੍ਹਾਂ ਨੂੰ ਉਸ ਨੇ ਵੇਖਿਆ ਹੈ, ਤਾਂ ਉਹ ਪਰਮੇਸ਼ਵਰ ਨੂੰ ਜਿਸ ਨੂੰ ਉਸ ਨੇ ਨਹੀਂ ਵੇਖਿਆ ਪਿਆਰ ਕਰ ਹੀ ਨਹੀਂ ਸਕਦਾ।
ਕੋਈ ਵੀ ਜੋ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਕਰਦਾ ਹੈ ਉਹ ਰੌਸ਼ਨੀ ਵਿੱਚ ਰਹਿੰਦਾ ਹੈ ਅਤੇ ਉਹਨਾਂ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਸ ਨਾਲ ਉਹ ਠੋਕਰ ਖਾਣ।
ਪਰਮੇਸ਼ਵਰ ਦੇ ਅਵਤਾਰ ਪੁੱਤਰ ਵਿੱਚ ਵਿਸ਼ਵਾਸ
ਹਰ ਕੋਈ ਜੋ ਵਿਸ਼ਵਾਸ ਕਰਦਾ ਹੈ ਕਿ ਯਿਸ਼ੂ ਹੀ ਮਸੀਹ ਹੈ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ, ਅਤੇ ਹਰ ਕੋਈ ਜੋ ਪਿਤਾ ਨੂੰ ਪਿਆਰ ਕਰਦਾ ਹੈ ਆਪਣੇ ਬੱਚੇ ਨੂੰ ਵੀ ਪਿਆਰ ਕਰਦਾ ਹੈ।
ਹੁਣ ਤੁਸੀਂ ਸੱਚ ਨੂੰ ਮੰਨ ਕੇ ਆਪਣੇ ਆਪ ਨੂੰ ਸ਼ੁੱਧ ਕਰ ਚੁੱਕੇ ਹੋ ਤਾਂ ਜੋ ਤੁਹਾਡੇ ਕੋਲ ਇੱਕ ਦੂਸਰੇ ਲਈ ਖ਼ਰਾ ਪਿਆਰ ਹੋਵੇ, ਇੱਕ ਦੂਸਰੇ ਨਾਲ ਤਨੋਂ ਮਨੋਂ ਗੂੜ੍ਹਾ ਪਿਆਰ ਕਰੋ।
Comunhão e edificação
Não abandoneis a congregação. Encorajem-se mutuamente, cantem juntos e instruam-se na Palavra de Cristo.
ਇਕੱਠੇ ਹੋਣਾ ਨਾ ਛੱਡੋ, ਜਿਵੇਂ ਕਿ ਕਈਆਂ ਦੀ ਆਦਤ ਹੈ, ਪਰ ਇੱਕ-ਦੂਜੇ ਨੂੰ ਉਤਸ਼ਾਹਿਤ ਕਰਦੇ ਰਹੋ ਅਤੇ ਹੋਰ ਵੀ ਜਿਵੇਂ ਤੁਸੀਂ ਪਰਮੇਸ਼ਵਰ ਦੇ ਦਿਨ ਨੇੜੇ ਆਉਂਦੇ ਵੇਖਦੇ ਹੋ।
ਮਸੀਹ ਦੇ ਬਚਨ ਨੂੰ ਤੁਹਾਡੇ ਵਿਚਕਾਰ ਭਰਪੂਰ ਰਹਿਣ ਦਿਓ ਜਿਵੇਂ ਤੁਸੀਂ ਜ਼ਬੂਰਾਂ, ਭਜਨ ਅਤੇ ਆਤਮਿਕ ਗੀਤਾਂ ਦੁਆਰਾ ਇੱਕ-ਦੂਜੇ ਨੂੰ ਸਾਰੀ ਬੁੱਧ ਨਾਲ ਸਿਖਾਉਂਦੇ ਅਤੇ ਸਲਾਹ ਦਿੰਦੇ ਹੋ ਅਤੇ ਆਪਣੇ ਦਿਲਾਂ ਵਿੱਚ ਸ਼ੁਕਰਗੁਜ਼ਾਰ ਹੋ ਕੇ ਪਰਮੇਸ਼ਵਰ ਲਈ ਗਾਇਆ ਕਰੋ।
ਦਿਲ ਤੋਂ ਪ੍ਰਭੂ ਦੇ ਲਈ ਇੱਕ-ਦੂਜੇ ਨਾਲ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾਉ,
ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ,
ਉਸੇ ਤਰ੍ਹਾਂ ਇੱਕ ਵਿਅਕਤੀ ਦੂਜੇ ਨੂੰ ਤਿੱਖਾ ਕਰਦਾ ਹੈ।
ਇੱਕ ਮਿੱਤਰ ਹਰ ਵੇਲੇ ਪਿਆਰ ਕਰਦਾ ਹੈ,
ਅਤੇ ਇੱਕ ਭਰਾ ਬਿਪਤਾ ਦੇ ਸਮੇਂ ਲਈ ਪੈਦਾ ਹੁੰਦਾ ਹੈ।
ਜਿਸ ਦੇ ਅਵਿਸ਼ਵਾਸ਼ਯੋਗ ਮਿੱਤਰ ਹਨ ਉਹ ਛੇਤੀ ਹੀ ਤਬਾਹ ਹੋ ਜਾਂਦਾ ਹੈ,
ਪਰ ਇੱਕ ਦੋਸਤ ਹੈ ਜੋ ਇੱਕ ਭਰਾ ਨਾਲੋਂ ਵੀ ਨੇੜੇ ਰਹਿੰਦਾ ਹੈ।
ਆਪਣੇ ਮਿੱਤਰ ਜਾਂ ਆਪਣੇ ਪਰਿਵਾਰ ਦੇ ਮਿੱਤਰ ਨੂੰ ਨਾ ਛੱਡੋ,
ਅਤੇ ਜਦੋਂ ਤੁਹਾਡੇ ਉੱਤੇ ਕੋਈ ਬਿਪਤਾ ਆਵੇ ਤਾਂ ਆਪਣੇ ਰਿਸ਼ਤੇਦਾਰ ਦੇ ਘਰ ਨਾ ਜਾਓ,
ਦੂਰ ਦੇ ਰਿਸ਼ਤੇਦਾਰ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।
Perdão e reconciliação
Se o teu irmão pecar contra ti, vai e repreende-o a sós. O perdão e a reconciliação preservam a unidade do corpo de Cristo.
ਅਪਰਾਧੀਆਂ ਦੇ ਪ੍ਰਤੀ ਵਿਵਹਾਰ
"ਅਗਰ ਤੁਹਾਡਾ ਭਰਾ ਜਾਂ ਭੈਣ ਪਾਪ ਕਰੇ, ਤਾਂ ਇਕੱਲਾ ਜਾ ਕੇ ਉਸ ਨਾਲ ਗੱਲਬਾਤ ਕਰਕੇ ਉਸਨੂੰ ਸਮਝਾ ਅਤੇ ਉਸਦਾ ਅਪਰਾਧ ਉਸਨੂੰ ਦੱਸ, ਅਗਰ ਉਹ ਤੁਹਾਡੀ ਸੁਣਨ, ਤਾਂ ਤੁਸੀਂ ਉਹਨਾਂ ਨੂੰ ਬਚਾ ਲਿਆ। ਅਗਰ ਉਹ ਤੁਹਾਡੀ ਨਾ ਸੁਣਨ, ਤਾਂ ਆਪਣੇ ਨਾਲ ਇੱਕ ਜਾਂ ਦੋ ਲੋਕਾਂ ਨੂੰ ਲੈ ਜਾਓ, ‘ਤਾਂ ਜੋ ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੁਆਰਾ ਸਾਬਤ ਹੋ ਸਕੇ।’
ਅਪਰਾਧੀਆਂ ਦੇ ਪ੍ਰਤੀ ਵਿਵਹਾਰ
"ਅਗਰ ਤੁਹਾਡਾ ਭਰਾ ਜਾਂ ਭੈਣ ਪਾਪ ਕਰੇ, ਤਾਂ ਇਕੱਲਾ ਜਾ ਕੇ ਉਸ ਨਾਲ ਗੱਲਬਾਤ ਕਰਕੇ ਉਸਨੂੰ ਸਮਝਾ ਅਤੇ ਉਸਦਾ ਅਪਰਾਧ ਉਸਨੂੰ ਦੱਸ, ਅਗਰ ਉਹ ਤੁਹਾਡੀ ਸੁਣਨ, ਤਾਂ ਤੁਸੀਂ ਉਹਨਾਂ ਨੂੰ ਬਚਾ ਲਿਆ। ਅਗਰ ਉਹ ਤੁਹਾਡੀ ਨਾ ਸੁਣਨ, ਤਾਂ ਆਪਣੇ ਨਾਲ ਇੱਕ ਜਾਂ ਦੋ ਲੋਕਾਂ ਨੂੰ ਲੈ ਜਾਓ, ‘ਤਾਂ ਜੋ ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੁਆਰਾ ਸਾਬਤ ਹੋ ਸਕੇ।’ ਜੇ ਉਹ ਉਹਨਾਂ ਦੀ ਵੀ ਨਾ ਸੁਣਨ, ਤਾਂ ਕਲੀਸਿਆ ਨੂੰ ਦੱਸ ਅਤੇ ਜੇ ਉਹ ਕਲੀਸਿਆ ਦੀ ਵੀ ਨਾ ਸੁਣਨ, ਤਾਂ ਉਨ੍ਹਾਂ ਨਾਲ ਉਵੇਂ ਪੇਸ਼ ਆਓ ਜਿਵੇਂ ਇੱਕ ਮੂਰਤੀ ਪੂਜਕ ਜਾਂ ਚੁੰਗੀ ਲੈਣ ਵਾਲੇ ਹੋਣ।
"ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਤੂੰ ਧਰਤੀ ਉੱਤੇ ਬੰਨ੍ਹੇਗਾ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਸੋ ਸਵਰਗ ਵਿੱਚ ਖੋਲ੍ਹਿਆ ਜਾਵੇਗਾ।
"ਫਿਰ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋ ਜਿਹੜਾ ਸਵਰਗ ਵਿੱਚ ਹੈ ਉਹ ਬੇਨਤੀ ਪੂਰੀ ਹੋ ਜਾਵੇਗੀ। ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਹਨਾਂ ਦੇ ਵਿਚਕਾਰ ਹਾਂ।"
"ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਂਗਾ, ਜੇ ਤੁਸੀਂ ਆਪਣੇ ਭੈਣ-ਭਰਾਵਾਂ ਨੂੰ ਦਿਲੋਂ ਮਾਫ਼ ਨਾ ਕਰੋ।"
"ਰਾਜਾ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਸੀਂ ਮੇਰੇ ਇਹਨਾਂ ਸਭਨਾਂ ਭੈਣ-ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਤੁਸੀਂ ਮੇਰੇ ਨਾਲ ਕੀਤਾ।’
ਜੋ ਕੋਈ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰਦਾ ਹੈ, ਉਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।"
" ‘ਆਪਣੇ ਦਿਲ ਵਿੱਚ ਕਿਸੇ ਇਸਰਾਏਲੀ ਨਾਲ ਨਫ਼ਰਤ ਨਾ ਕਰ। ਆਪਣੇ ਗੁਆਂਢੀ ਨੂੰ ਸਾਫ਼-ਸਾਫ਼ ਝਿੜਕੋ ਤਾਂ ਜੋ ਤੁਸੀਂ ਉਹਨਾਂ ਦੇ ਦੋਸ਼ ਵਿੱਚ ਸ਼ਾਮਲ ਨਾ ਹੋਵੋ।
ਵਿਧਵਾ, ਬਜ਼ੁਰਗਾਂ ਅਤੇ ਗੁਲਾਮਾਂ ਬਾਰੇ ਹਦਾਇਤਾਂ
ਕਿਸੇ ਬਜ਼ੁਰਗ ਆਦਮੀ ਨੂੰ ਸਖ਼ਤੀ ਨਾਲ ਨਾ ਝਿੜਕੀਂ, ਸਗੋਂ ਉਸ ਨੂੰ ਪਿਤਾ ਵਾਂਗਰ ਸਮਝਾਵੀਂ ਅਤੇ ਜੁਆਨਾਂ ਨੂੰ ਭਰਾਵਾਂ ਵਾਂਗ, ਬਜ਼ੁਰਗ ਔਰਤਾਂ ਨੂੰ ਮਾਵਾਂ ਵਾਂਗ ਅਤੇ ਜਵਾਨ ਮੁਟਿਆਰਾਂ ਨੂੰ ਭੈਣਾਂ ਵਾਂਗ, ਪੂਰੀ ਪਵਿੱਤਰਤਾਈ ਨਾਲ ਸਮਝਾਵੀਂ।
ਜਿਹੜਾ ਵੀ ਵਿਅਕਤੀ ਆਪਣੇ ਰਿਸ਼ਤੇਦਾਰਾਂ ਅਤੇ ਖ਼ਾਸ ਕਰ ਆਪਣੇ ਪਰਿਵਾਰ ਲਈ ਕੋਈ ਪ੍ਰਬੰਧ ਨਹੀਂ ਕਰਦਾ, ਉਸ ਨੇ ਵਿਸ਼ਵਾਸ ਤੋਂ ਇਨਕਾਰ ਕੀਤਾ ਹੈ ਅਤੇ ਅਵਿਸ਼ਵਾਸੀ ਨਾਲੋਂ ਵੀ ਭੈੜਾ ਹੈ।