O marido
A Bíblia define o papel do marido com clareza: amar a esposa como Cristo amou a Igreja, ser fiel, protetor e líder servo no lar.
Amar como Cristo amou
Maridos, amai vossas mulheres como Cristo amou a Igreja e se entregou por ela. O amor do marido deve ser sacrificial e incondicional.
ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਜਿਵੇਂ ਕਿ ਮਸੀਹ ਨੇ ਕਲੀਸਿਆ ਨਾਲ ਪਿਆਰ ਕੀਤਾ ਅਤੇ ਉਸ ਲਈ ਆਪਣੇ ਆਪ ਨੂੰ ਬਲੀਦਾਨ ਕੀਤਾ।
ਇਸੇ ਤਰ੍ਹਾਂ, ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਸਰੀਰ ਨੂੰ ਪਿਆਰ ਕਰਦੇ ਹਨ।
ਇਸੇ ਤਰ੍ਹਾਂ, ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਸਰੀਰ ਨੂੰ ਪਿਆਰ ਕਰਦੇ ਹਨ। ਆਖਰਕਾਰ, ਕਦੇ ਵੀ ਕਿਸੇ ਨੇ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕੀਤੀ, ਪਰ ਉਹ ਆਪਣੇ ਸਰੀਰ ਨੂੰ ਖੁਆਉਂਦੇ ਅਤੇ ਦੇਖਭਾਲ ਕਰਦੇ ਹਨ, ਜਿਵੇਂ ਮਸੀਹ ਕਲੀਸਿਆ ਦੀ ਕਰਦਾ ਹੈ।
ਪਰ ਤੁਹਾਡੇ ਵਿੱਚੋਂ ਹਰ ਇੱਕ ਨੂੰ ਆਪਣੀ ਪਤਨੀ ਨਾਲ ਓਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਆਪ ਨੂੰ ਕਰਦਾ ਹੈ ਅਤੇ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ।
ਇਸ ਲਈ ਤੁਹਾਡੇ ਵਿੱਚੋਂ ਹਰੇਕ ਝੂਠ ਨੂੰ ਤਿਆਗੇ ਅਤੇ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂਕਿ ਅਸੀਂ ਸਾਰੇ ਇੱਕ ਸਰੀਰ ਦੇ ਅੰਗ ਹਾਂ। "ਤੁਸੀਂ ਗੁੱਸਾ ਕਰੋ ਪਰ ਪਾਪ ਨਾ ਕਰੋ," ਅਤੇ ਸੂਰਜ ਡੁੱਬਣ ਤੋਂ ਪਹਿਲਾਂ ਉਸ ਨੂੰ ਖਤਮ ਕਰੋ, (ਸੈਪਟੁਜਿੰਟ ਦੇਖੋ) ਦੁਸ਼ਟ ਨੂੰ ਕੋਈ ਮੌਕਾ ਨਾ ਦਿਓ। ਜਿਹੜਾ ਵਿਅਕਤੀ ਚੋਰੀ ਕਰਦਾ ਆ ਰਿਹਾ ਹੈ, ਉਸ ਨੂੰ ਹੁਣ ਚੋਰੀ ਨਹੀਂ ਸਗੋਂ ਭਲਿਆਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਹੱਥਾਂ ਨਾਲ ਕੀਤੇ ਲਾਭਦਾਇਕ ਕੰਮ ਦੁਆਰਾ ਹੋਰ ਲੋੜਵੰਦ ਲੋਕਾਂ ਦੀ ਵੀ ਮਦਦ ਕਰ ਸਕੇ।
ਆਪਣੇ ਮੂੰਹੋਂ ਕੋਈ ਵੀ ਗੰਦੀ ਗੱਲ ਨਾ ਨਿਕਲਣ ਦਿਓ, ਸਗੋਂ ਦੂਜਿਆਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਕਿਰਪਾ ਦੇ ਕਾਰਨ ਉਸਾਰਨ ਵਿੱਚ ਮਦਦਗਾਰ ਬਣੋ ਤਾਂ ਜੋ ਸੁਣਨ ਵਾਲਿਆਂ ਨੂੰ ਲਾਭ ਹੋ ਸਕੇ। ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ, ਜਿਸ ਦੁਆਰਾ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਲਈ ਮੋਹਰ ਲਗਾਈ ਗਈ ਹੈ। ਆਪਣੇ ਅੰਦਰੋਂ ਕੁੜੱਤਣ, ਕ੍ਰੋਧ, ਕੋਪ, ਝਗੜਾ, ਨਿੰਦਾ, ਨਰਾਜ਼ਗੀ ਅਤੇ ਦੁਸ਼ਮਣੀ ਵਰਗੀਆਂ ਸਾਰੀਆਂ ਗੱਲਾਂ ਤੋਂ ਦੂਰ ਰਹੋ। ਇੱਕ-ਦੂਜੇ ਨਾਲ ਦਿਆਲੂ ਅਤੇ ਤਰਸਵਾਨ ਬਣੋ ਅਤੇ ਇੱਕ-ਦੂਜੇ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਵਰ ਨੇ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ ਹੈ।
ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਕਠੋਰ ਨਾ ਬਣੋ।
ਮਸੀਹੀ ਘਰਾਣਿਆਂ ਲਈ ਨਿਰਦੇਸ਼
ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਕਿ ਪ੍ਰਭੂ ਵਿੱਚ ਸਹੀ ਹੈ।
ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਕਠੋਰ ਨਾ ਬਣੋ।
ਅਤੇ ਇਨ੍ਹਾਂ ਸਾਰੇ ਗੁਣਾਂ ਉੱਤੇ ਪਿਆਰ ਪਾ ਦਿੱਤਾ ਹੈ, ਜੋ ਉਹਨਾਂ ਸਾਰਿਆਂ ਨੂੰ ਸੰਪੂਰਨ ਏਕਤਾ ਨਾਲ ਬੰਨ੍ਹਦਾ ਹੈ।
Fidelidade conjugal
O casamento é honroso e o leito conjugal é santo. O marido deve ser fiel à esposa da sua juventude em pensamento e ação.
ਵਿਆਹ ਕਰਨਾ ਸਭਨਾਂ ਵਿੱਚ ਆਦਰਯੋਗ ਮੰਨਿਆ ਜਾਵੇ ਅਤੇ ਵਿਆਹ ਦਾ ਬਿਸਤਰਾ ਪਵਿੱਤਰ ਰੱਖਿਆ ਜਾਵੇ, ਕਿਉਂਕਿ ਪਰਮੇਸ਼ਵਰ ਵਿਭਚਾਰ ਕਰਨ ਵਾਲੇ ਅਤੇ ਸਾਰੇ ਜਿਨਸੀ ਅਨੈਤਿਕਾਂ ਦਾ ਨਿਆਂ ਕਰੇਗਾ।
ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ,
ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ ਕਰ।
ਕਿਉਂ ਤੁਹਾਡੇ ਸੋਤੇ ਗਲੀਆਂ ਵਿੱਚ ਵਗਾਏ ਜਾਣ,
ਅਤੇ ਪਾਣੀ ਦੀਆਂ ਚੌਕਾਂ ਵਿੱਚ ਵਹਿ ਜਾਣ।
ਉਹ ਇਕੱਲੇ ਤੇਰੇ ਲਈ ਹੀ ਹੋਣ,
ਅਤੇ ਕਦੇ ਵੀ ਪਰਾਏ ਲੋਕਾਂ ਨਾਲ ਸਾਂਝਾ ਨਾ ਕੀਤਾ ਜਾਵੇ।
ਤੇਰਾ ਚਸ਼ਮਾ ਮੁਬਾਰਕ ਹੋਵੇ,
ਅਤੇ ਤੂੰ ਆਪਣੀ ਜੁਆਨੀ ਦੀ ਪਤਨੀ ਨਾਲ ਅਨੰਦ ਕਰੇ।
ਉਹ ਪਿਆਰੀ ਹਿਰਨੀ ਅਤੇ ਸੋਹਣੀ ਹਰਨੋਟੀ ਹੋਵੇ
ਉਸ ਦੀਆਂ ਛਾਤੀਆਂ ਤੈਨੂੰ ਸਦਾ ਤ੍ਰਿਪਤ ਕਰਨ,
ਤੂੰ ਹਮੇਸ਼ਾ ਉਸਦੇ ਪਿਆਰ ਵਿੱਚ ਮਸਤ ਰਹੇ।
ਹੇ ਮੇਰੇ ਪੁੱਤਰ, ਕਿਸੇ ਹੋਰ ਦੀ ਤੀਵੀਂ ਨਾਲ ਕਿਉਂ ਮਸਤ ਹੋਵੇ?
ਅਤੇ ਓਪਰੀ ਔਰਤ ਨੂੰ ਕਿਉ ਸੀਨੇ ਨਾਲ ਲਾਵੇਂ।
ਪਰੰਤੂ ਮੈਂ ਤੁਹਾਨੂੰ ਆਖਦਾ ਹਾਂ ਕਿ ਹਰ ਇੱਕ, ਜੋ ਕਿਸੇ ਔਰਤ ਨੂੰ ਬੁਰੀ ਇੱਛਾ ਨਾਲ ਵੀ ਵੇਖਦਾ ਹੈ ਉਹ ਉਸੇ ਵਕਤ ਹੀ ਉਸ ਨਾਲ ਆਪਣੇ ਮਨ ਵਿੱਚ ਵਿਭਚਾਰ ਕਰ ਚੁੱਕਾ ਹੈ।
ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੋਈ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਤਲਾਕ ਦੇਵੇ ਉਹ ਉਸ ਕੋਲੋਂ ਵਿਭਚਾਰ ਕਰਵਾਉਂਦਾ ਹੈ ਅਤੇ ਜੋ ਕੋਈ ਉਸ ਤਲਾਕ ਦਿੱਤੀ ਹੋਈ ਔਰਤ ਨਾਲ ਵਿਆਹ ਕਰੇ ਸੋ ਵਿਭਚਾਰ ਕਰਦਾ ਹੈ।
ਇਸ ਲਈ ਹੁਣ ਉਹ ਦੋ ਨਹੀਂ, ਪਰ ਇੱਕ ਸਰੀਰ ਹਨ। ਇਸ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਅਲੱਗ ਨਾ ਕਰੇ।"
ਪਤੀ ਨੂੰ ਆਪਣੀ ਪਤਨੀ ਦੇ ਪ੍ਰਤੀ ਆਪਣਾ ਵਿਆਹੁਤਾ ਫ਼ਰਜ ਨਿਭਾਉਣਾ ਚਾਹੀਦਾ ਹੈ, ਅਤੇ ਇਸੇ ਤਰ੍ਹਾਂ ਪਤਨੀ ਨੂੰ ਵੀ ਆਪਣੇ ਪਤੀ ਦੇ ਪ੍ਰਤੀ ਆਪਣਾ ਫ਼ਰਜ ਨਿਭਾਉਣਾ ਚਾਹੀਦਾ ਹੈ। ਪਤਨੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਸਗੋਂ ਪਤੀ ਨੂੰ ਹੈ। ਇਸੇ ਤਰ੍ਹਾਂ ਪਤੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਪਰ ਪਤਨੀ ਨੂੰ ਹੈ।
ਤੁਸੀਂ ਇੱਕ ਦੂਸਰੇ ਤੋਂ ਅਲੱਗ ਨਾ ਹੋਵੇ ਪਰ ਥੋੜੇ ਸਮੇਂ ਲਈ, ਇਹ ਵੀ ਉਦੋਂ ਜਦੋਂ ਦੋਨਾਂ ਦੀ ਆਪਸੀ ਸਲਾਹ ਹੋਵੇ ਤਾਂ ਜੋ ਤੁਸੀਂ ਆਪਣੇ ਆਪ ਨੂੰ ਪ੍ਰਾਰਥਨਾ ਲਈ ਸਮਰਪਿਤ ਕਰ ਸਕੋ। ਅਤੇ ਫਿਰ ਇਕੱਠੇ ਹੋ ਜਾਓ ਤਾਂ ਜੋ ਸ਼ੈਤਾਨ ਤੁਹਾਨੂੰ ਤੁਹਾਡੇ ਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ।
ਪਰ ਵਿਆਹਿਆ ਹੋਇਆ ਨੂੰ ਮੈਂ ਇਹ ਆਗਿਆ ਦਿੰਦਾ ਹਾਂ, (ਮੈਂ ਨਹੀਂ ਸਗੋਂ ਪ੍ਰਭੂ): ਇੱਕ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ। ਅਗਰ ਉਹ ਅਲੱਗ ਹੋਵੇ ਵੀ ਤਾਂ ਅਣਵਿਆਹੀ ਰਿਹੇ ਜਾਂ ਆਪਣੇ ਪਤੀ ਨਾਲ ਮੇਲ-ਮਿਲਾਪ ਕਰ ਲਵੇ। ਅਤੇ ਪਤੀ ਆਪਣੀ ਪਤਨੀ ਨੂੰ ਨਾ ਤਿਆਗੇ।
ਪਰ ਬਾਕੀ ਸਭ ਨੂੰ ਮੈਂ ਇਹ ਕਹਿੰਦਾ ਹਾਂ (ਪ੍ਰਭੂ ਨਹੀਂ ਸਗੋਂ, ਮੈਂ): ਜੇ ਕਿਸੇ ਵਿਸ਼ਵਾਸੀ ਦੀ ਪਤਨੀ ਵਿਸ਼ਵਾਸ ਵਿੱਚ ਨਾ ਹੋਵੇ ਅਤੇ ਉਹ ਉਸ ਨਾਲ ਰਹਿਣਾ ਚਾਹੁੰਦਾ ਹੋਵੇ, ਤਾਂ ਉਹ ਆਪਣੇ ਪਤਨੀ ਨੂੰ ਤਲਾਕ ਨਾ ਦੇਵੇ।
ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਸਰੀਰ ਦਾ ਹੀ ਪਾਪ ਕਰਦਾ ਹੈ।
Convivência com sabedoria
O marido sábio vive com a esposa com entendimento, dando-lhe honra como co-herdeira da graça. A união conjugal reflete Cristo e a Igreja.
ਹੇ ਪਤੀਓ, ਇਸ ਤਰ੍ਹਾਂ ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਰਹੋ ਅਤੇ ਔਰਤ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹਨਾਂ ਦਾ ਆਦਰ ਕਰੋ ਅਤੇ ਇਹ ਵੀ ਕਿ ਤੁਸੀਂ ਦੋਵੇਂ ਜੀਵਨ ਦੀ ਕਿਰਪਾ ਦੇ ਦਾਤ ਦੇ ਸਾਂਝੇ ਅਧਿਕਾਰੀ ਹੋ, ਤਾਂ ਜੋ ਤੁਹਾਡੀਆਂ ਪ੍ਰਾਰਥਨਾਵਾਂ ਵਿੱਚ ਕੋਈ ਰੁਕਾਵਟ ਨਾ ਆਵੇ।
ਇਸ ਕਾਰਨ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ।
ਸੁਆਰਥੀ ਇੱਛਾ ਜਾਂ ਵਿਅਰਥ ਹੰਕਾਰ ਤੋਂ ਬਾਹਰ ਕੁਝ ਨਾ ਕਰੋ। ਇਸ ਦੀ ਬਜਾਏ, ਨਿਮਰਤਾ ਵਿੱਚ ਦੂਜਿਆਂ ਨੂੰ ਆਪਣੇ ਤੋਂ ਉੱਪਰ ਰੱਖੋ, ਆਪਣੇ ਹਿੱਤਾਂ ਦੀ ਨਹੀਂ ਬਲਕਿ ਤੁਹਾਡੇ ਵਿੱਚੋਂ ਹਰ ਕੋਈ ਦੂਜਿਆਂ ਦੇ ਹਿੱਤਾਂ ਵੱਲ ਧਿਆਨ ਕਰੇ।
ਆਪਣੀ ਪਤਨੀ ਜਿਸਨੂੰ ਤੂੰ ਪਿਆਰ ਕਰਦਾ ਹੈ, ਉਸ ਨਾਲ ਜੀਵਨ ਦਾ ਆਨੰਦ ਮਾਣ ਇਸ ਵਿਅਰਥ ਜੀਵਨ ਦੇ ਸਾਰੇ ਦਿਨ ਜੋ ਪਰਮੇਸ਼ਵਰ ਨੇ ਤੈਨੂੰ ਸੂਰਜ ਦੇ ਹੇਠਾਂ ਦਿੱਤੇ ਹਨ ਕਿਉਂਕਿ ਜੀਵਨ ਵਿੱਚ ਅਤੇ ਸੂਰਜ ਦੇ ਹੇਠਾਂ ਇਹੀ ਤੇਰੀ ਸਖ਼ਤ ਮਿਹਨਤ ਹੈ।
ਜਿਸ ਨੂੰ ਪਤਨੀ ਮਿਲਦੀ ਹੈ ਉਸਨੂੰ ਚੰਗੀ ਚੀਜ਼ ਮਿਲੀ ਹੈ
ਅਤੇ ਉਹ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦਾ ਹੈ।
ਇਹ ਧਿਆਨ ਰੱਖੋ ਕਿ ਕੋਈ ਵੀ ਬੁਰੇ ਦੇ ਬਦਲੇ ਬੁਰਾ ਨਾ ਕਰੇ, ਪਰ ਹਮੇਸ਼ਾ ਉਹ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ-ਦੂਜੇ ਲਈ ਅਤੇ ਸਾਰਿਆਂ ਲਈ ਚੰਗਾ ਹੋਵੇ।
ਜੇਕਰ ਤੁਸੀਂ ਇਸ ਵੇਲੇ ਯਾਹਵੇਹ ਦੀ ਸੇਵਾ ਕਰਨ ਦਾ ਮਨ ਨਹੀਂ ਕਰਦੇ, ਤਾਂ ਅੱਜ ਹੀ ਫ਼ੈਸਲਾ ਕਰੋ ਕਿ ਤੁਸੀਂ ਕਿਸ ਦੀ ਸੇਵਾ ਕਰੋਗੇ। ਕੀ ਤੁਹਾਡੇ ਪੁਰਖਿਆਂ ਨੇ ਫ਼ਰਾਤ ਦੇ ਪਾਰ ਉਨ੍ਹਾਂ ਦੇਵਤਿਆਂ ਦੀ ਸੇਵਾ ਕੀਤੀ ਸੀ ਜਾਂ ਅਮੋਰੀਆਂ ਦੇ ਦੇਵਤੇ ਸਨ, ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਪਰ ਮੈਂ ਅਤੇ ਮੇਰਾ ਘਰਾਣਾ ਅਸੀਂ ਯਾਹਵੇਹ ਦੀ ਸੇਵਾ ਕਰਾਂਗੇ।"
ਮੂਰਤੀ ਪੂਜਾ ਦੇ ਵਿਰੁੱਧ ਚੇਤਾਵਨੀ
ਤੁਸੀਂ ਅਵਿਸ਼ਵਾਸੀਆਂ ਨਾਲ ਬਰਾਬਰ ਦੇ ਸੰਬੰਧ ਵਿੱਚ ਨਾ ਜੁੜੋ। ਕਿਉਂ ਜੋ ਧਰਮ ਅਤੇ ਕੁਧਰਮ ਦੀ ਕੀ ਸਾਂਝ ਹੈ, ਅਤੇ ਚਾਨਣ ਦਾ ਹਨ੍ਹੇਰੇ ਨਾਲ ਕੀ ਮੇਲ ਹੈ?
ਪਿਆਰ ਧੀਰਜਵਾਨ ਹੈ, ਪਿਆਰ ਦਿਆਲੂ ਹੈ। ਇਹ ਈਰਖਾ ਨਹੀਂ ਕਰਦਾ, ਇਹ ਮਾਣ ਨਹੀਂ ਕਰਦਾ, ਇਹ ਘਮੰਡ ਨਹੀਂ ਕਰਦਾ। ਇਹ ਦੂਸਰਿਆ ਦਾ ਨਿਰਾਦਰ ਨਹੀਂ ਕਰਦਾ, ਇਹ ਸੁਆਰਥੀ ਨਹੀਂ ਹੈ, ਇਹ ਜਲਦੀ ਗੁੱਸਾ ਨਹੀਂ ਕਰਦਾ, ਅਤੇ ਇਹ ਬੁਰਾ ਨਹੀਂ ਮੰਨਦਾ। ਪਿਆਰ ਬੁਰਾਈ ਵਿੱਚ ਖੁਸ਼ ਨਹੀਂ ਹੁੰਦਾ ਪਰ ਸੱਚ ਨਾਲ ਆਨੰਦ ਹੁੰਦਾ ਹੈ। ਇਹ ਹਮੇਸ਼ਾ ਸੁਰੱਖਿਆ ਪ੍ਰਦਾਨ ਕਰਦਾ ਹੈ, ਭਰੋਸਾ ਰੱਖਦਾ ਹੈ, ਆਸ ਰੱਖਦਾ ਹਾਂ, ਅਤੇ ਸਬਰ ਕਰਦਾ ਹੈ।