Pular para o conteúdo
Publicidade

ਗਿਣਤੀ 30

ਸੁੱਖਣਾ

1 ਮੋਸ਼ੇਹ ਨੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੂੰ ਕਿਹਾ: "ਯਾਹਵੇਹ ਇਹ ਹੁਕਮ ਦਿੱਤਾ ਹੈ ਕਿ: 2 ਕਿ ਜਦੋਂ ਕੋਈ ਮਨੁੱਖ ਯਾਹਵੇਹ ਦੇ ਅੱਗੇ ਸੁੱਖਣਾ ਸੁੱਖਦਾ ਹੈ। ਇੱਕ ਵਚਨ ਦੁਆਰਾ ਆਪਣੇ ਆਪ ਨੂੰ ਵਚਨਬੱਧ ਕਰਨ ਦੀ ਸਹੁੰ ਖਾਂਦਾ ਹੈ, ਉਹ ਆਪਣਾ ਬਚਨ ਨਾ ਤੋੜੇ ਪਰ ਉਹ ਸਭ ਕੁਝ ਪੂਰਾ ਕਰੇ ਜੋ ਉਸਨੇ ਕਿਹਾ ਹੈ।

3 "ਜੇ ਇੱਕ ਕੁੜੀ ਯਾਹਵੇਹ ਅੱਗੇ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ। 4 ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਜਾਂ ਇਕਰਾਰ ਬਾਰੇ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ, ਤਦ ਉਸ ਦੀਆਂ ਸਾਰੀਆਂ ਸੁੱਖਣਾ ਅਤੇ ਹਰ ਇਕਰਾਰ ਜਿਸ ਨਾਲ ਉਸ ਨੇ ਆਪਣੇ ਆਪ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਾਇਮ ਰਹੇਗਾ। 5 ਪਰ ਜੇ ਉਸ ਦਾ ਪਿਤਾ ਪਰ ਜੇ ਉਸਦਾ ਪਿਤਾ ਇਹ ਸੁਣ ਕੇ ਉਸਨੂੰ ਮਨ੍ਹਾ ਕਰ ਦੇਵੇ, ਤਾਂ ਉਸਦੀ ਕੋਈ ਵੀ ਸੁੱਖਣਾ ਜਾਂ ਉਹ ਸਹੁੰ ਜਿਨ੍ਹਾਂ ਨਾਲ ਉਸਨੇ ਆਪਣੇ ਆਪ ਨੂੰ ਵਚਨਬੱਧ ਕੀਤਾ ਸੀ, ਕਾਇਮ ਨਹੀਂ ਰਹੇਗੀ। ਯਾਹਵੇਹ ਉਸਨੂੰ ਮਾਫ਼ੀ ਦੇਵੇਗਾ ਕਿਉਂਕਿ ਉਸਦੇ ਪਿਤਾ ਨੇ ਉਸਨੂੰ ਮਨ੍ਹਾ ਕੀਤਾ ਹੈ।

6 "ਜੇ ਉਸ ਦਾ ਸੁੱਖਣਾ ਸੁੱਖਣ ਤੋਂ ਬਾਅਦ ਜਾਂ ਉਸ ਦੇ ਬੁੱਲ੍ਹਾਂ ਤੋਂ ਅਜਿਹਾ ਵਾਅਦਾ ਕਰਨ ਤੋਂ ਬਾਅਦ ਵਿਆਹ ਹੋ ਜਾਂਦਾ ਹੈ ਜਿਸ ਨਾਲ ਉਹ ਆਪਣੇ ਆਪ ਨੂੰ ਜ਼ਿੰਮੇਵਾਰ ਬਣਾਉਂਦੀ ਹੈ। 7 ਅਤੇ ਉਹ ਦਾ ਪਤੀ ਇਹ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ, ਤਦ ਉਹ ਦੀਆਂ ਸੁੱਖਣਾਂ ਜਾਂ ਇਕਰਾਰਨਾਮੇ ਜਿਨ੍ਹਾਂ ਨਾਲ ਉਸ ਨੇ ਆਪਣੇ ਆਪ ਨੂੰ ਦਿੱਤਾ ਸੀ ਕਾਇਮ ਰਹੇਗਾ। 8 ਪਰ ਜੇ ਉਸ ਦਾ ਪਤੀ ਉਸ ਨੂੰ ਇਸ ਬਾਰੇ ਸੁਣ ਕੇ ਮਨ੍ਹਾ ਕਰਦਾ ਹੈ, ਤਾਂ ਉਹ ਉਸ ਸੁੱਖਣਾ ਨੂੰ ਰੱਦ ਕਰ ਦਿੰਦਾ ਹੈ ਜੋ ਉਸਦੇ ਮੂੰਹ ਵਿੱਚੋਂ ਬਿਨ੍ਹਾਂ ਸੋਚੇ ਸਮਝੇ ਨਿਕਲੀ ਹੈ, ਅਤੇ ਯਾਹਵੇਹ ਉਸ ਨੂੰ ਮਾਫ਼ ਕਰੇਗਾ।

9 "ਵਿਧਵਾ ਜਾਂ ਤਲਾਕਸ਼ੁਦਾ ਔਰਤ ਦੁਆਰਾ ਲਈ ਗਈ ਕੋਈ ਵੀ ਸੁੱਖਣਾ ਜਾਂ ਜ਼ੁੰਮੇਵਾਰੀ ਉਸ ਉੱਤੇ ਲਾਜ਼ਮੀ ਹੋਵੇਗੀ।

10 "ਜੇਕਰ ਕੋਈ ਔਰਤ ਆਪਣੇ ਪਤੀ ਦੇ ਨਾਲ ਰਹਿੰਦੀ ਹੈ, ਸਹੁੰ ਖਾਧੀ ਜਾਂ ਆਪਣੇ ਆਪ ਇੱਕ ਸਹੁੰ ਖਾਵੇ। 11 ਅਤੇ ਉਹ ਦਾ ਪਤੀ ਇਹ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ ਅਤੇ ਨਾ ਹੀ ਉਸ ਨੂੰ ਮਨਾ ਕਰਦਾ ਹੈ ਤਾਂ ਉਹ ਦੀਆਂ ਸਾਰੀਆਂ ਸੁੱਖਣਾ ਜਾਂ ਇਕਰਾਰਨਾਮਾ ਜਿਨ੍ਹਾਂ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆਂ ਪੱਕਾ ਰਹੇ। 12 ਪਰ ਜੇ ਉਸ ਦਾ ਪਤੀ ਨੇ ਸੁਣਦੇ ਹੀ ਉਹਨਾਂ ਨੂੰ ਰੱਦ ਕਰ ਦੇਵੇ, ਤਾਂ ਉਸ ਦੇ ਬੁੱਲ੍ਹਾਂ ਵਿੱਚੋਂ ਕੋਈ ਵੀ ਸੁੱਖਣਾ ਜਾਂ ਇਕਰਾਰ ਕਾਇਮ ਨਹੀਂ ਰਹੇਗਾ। ਉਸਦੇ ਪਤੀ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਉਸ ਨੂੰ ਮਾਫ਼ ਕਰ ਦੇਵੇਗਾ। 13 ਹਰ ਸੁੱਖਣਾ ਅਤੇ ਹਰ ਸਹੁੰ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਦੁੱਖ ਦੇਣ ਲਈ ਬੰਨ੍ਹਿਆਂ ਹੋਵੇ ਉਸਦਾ ਪਤੀ ਉਸਨੂੰ ਪੱਕਾ ਰੱਖੇ ਜਾਂ ਉਸ ਦਾ ਪਤੀ ਉਸ ਨੂੰ ਤੋੜ ਦੇਵੇ। 14 ਪਰ ਜੇ ਉਸ ਦਾ ਪਤੀ ਕੁਝ ਨਾ ਆਖੇ ਹਮੇਸ਼ਾ ਚੁੱਪ ਰਹੇ, ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾਂ ਦੀ ਪੁਸ਼ਟੀ ਕਰਦਾ ਹੈ ਜਾਂ ਉਸ ਦੇ ਸਾਰੇ ਸਹੁੰ ਜਿਹੜੇ ਉਸ ਉੱਤੇ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਜਿਸ ਦਿਨ ਉਸਨੇ ਸੁਣਿਆ ਸੀ ਉਹ ਚੁੱਪ ਰਿਹਾ। 15 ਪਰ ਜੇ ਉਹ ਉਹਨਾਂ ਬਾਰੇ ਸੁਣ ਕੇ ਕੁਝ ਸਮੇਂ ਬਾਅਦ ਉਹਨਾਂ ਨੂੰ ਰੱਦ ਕਰ ਦਿੰਦਾ ਹੈ, ਤਾਂ ਉਸ ਨੂੰ ਉਸ ਦੀ ਗਲਤੀ ਦਾ ਫਲ ਭੁਗਤਣਾ ਪਵੇਗਾ।"

16 ਇਹ ਉਹ ਨਿਯਮ ਹਨ ਜੋ ਯਾਹਵੇਹ ਨੇ ਮੋਸ਼ੇਹ ਨੂੰ ਇੱਕ ਆਦਮੀ ਅਤੇ ਉਸਦੀ ਪਤਨੀ ਅਤੇ ਇੱਕ ਪਿਤਾ ਅਤੇ ਉਸਦੀ ਜਵਾਨ ਧੀ ਦੇ ਵਿਚਕਾਰ ਜੋ ਅਜੇ ਵੀ ਘਰ ਵਿੱਚ ਰਹਿੰਦੇ ਹਨ ਉਹਨਾਂ ਦੇ ਸੰਬੰਧ ਵਿੱਚ ਦਿੱਤੇ ਹਨ।

Estes versículos te tocaram? Ore agora!

+581 estão orando agora.

Junte-se à corrente de oração.