Pular para o conteúdo
Publicidade

ਗਿਣਤੀ 27

ਸਲਾਫ਼ਹਾਦ ਦੀਆਂ ਧੀਆਂ

1 ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਘਰਾਣੇ ਵਿੱਚੋਂ, ਸਲਾਫ਼ਹਾਦ ਦੀਆਂ ਧੀਆਂ ਜੋ ਹੇਫਰ ਦਾ ਪੁੱਤਰ, ਗਿਲਆਦ ਦਾ ਪੁੱਤਰ, ਮਾਕੀਰ ਦਾ ਪੁੱਤਰ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ। 2 ਉਹਨਾਂ ਨੇ ਮੋਸ਼ੇਹ, ਅਲਆਜ਼ਾਰ ਜਾਜਕ, ਆਗੂਆਂ ਅਤੇ ਸਾਰੀ ਸਭਾ ਦੇ ਅੱਗੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਖਲੋ ਕੇ ਆਖਿਆ, 3 "ਸਾਡਾ ਪਿਤਾ ਉਜਾੜ ਵਿੱਚ ਮਰ ਗਿਆ। ਉਹ ਕੋਰਾਹ ਦੀ ਟੋਲੀ ਵਿੱਚੋਂ ਨਹੀਂ ਸੀ, ਜੋ ਯਾਹਵੇਹ ਦੇ ਵਿਰੁੱਧ ਇਕੱਠੇ ਹੋਏ ਸਨ, ਪਰ ਉਹ ਆਪਣੇ ਪਾਪ ਲਈ ਮਰਿਆ ਅਤੇ ਉਸ ਦਾ ਕੋਈ ਪੁੱਤਰ ਵੀ ਨਹੀਂ ਸੀ। 4 ਸਾਡੇ ਪਿਤਾ ਦਾ ਨਾਮ ਉਸ ਦੇ ਗੋਤ ਵਿੱਚੋਂ ਕਿਉਂ ਨਾ ਮਿਟ ਜਾਵੇ ਕਿਉਂਕਿ ਉਸ ਦਾ ਕੋਈ ਪੁੱਤਰ ਨਹੀਂ ਸੀ? ਸਾਨੂੰ ਸਾਡੇ ਪਿਤਾ ਦੇ ਭਰਾਵਾਂ ਦੇ ਨਾਲ ਜਾਇਦਾਦ ਦੇ ਦਿਓ।"

5 ਤਾਂ ਮੋਸ਼ੇਹ ਨੇ ਉਹਨਾਂ ਦਾ ਮੁਕੱਦਮਾ ਯਾਹਵੇਹ ਦੇ ਅੱਗੇ ਪੇਸ਼ ਕੀਤਾ, 6 ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 7 "ਸਲਾਫ਼ਹਾਦ ਦੀਆਂ ਧੀਆਂ ਜੋ ਕਹਿ ਰਹੀਆਂ ਹਨ ਉਹ ਸਹੀ ਹੈ। ਤੁਹਾਨੂੰ ਜ਼ਰੂਰ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਭਰਾਵਾਂ ਦੇ ਨਾਲ ਵਿਰਾਸਤ ਵਜੋਂ ਜਾਇਦਾਦ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਪਿਤਾ ਦੀ ਵਿਰਾਸਤ ਉਹਨਾਂ ਨੂੰ ਦਿਓ।

8 "ਇਸਰਾਏਲ ਦੇ ਲੋਕਾਂ ਨੂੰ ਆਖ, ‘ਜੇ ਕੋਈ ਮਨੁੱਖ ਮਰਦਾ ਹੈ ਅਤੇ ਉਸਦੇ ਕੋਈ ਪੁੱਤਰ ਨਹੀਂ ਹੁੰਦਾ, ਤਾਂ ਉਸਦੀ ਵਿਰਾਸਤ ਉਸਦੀ ਧੀ ਨੂੰ ਦਿਓ। 9 ਜੇਕਰ ਉਸ ਦੀ ਕੋਈ ਧੀ ਨਹੀਂ ਹੈ ਤਾਂ ਉਸ ਦੀ ਵਿਰਾਸਤ ਉਸ ਦੇ ਭਰਾਵਾਂ ਨੂੰ ਦੇ ਦਿਓ। 10 ਜੇਕਰ ਉਸ ਦੇ ਕੋਈ ਭਰਾ ਨਹੀਂ ਹਨ ਤਾਂ ਉਹ ਦੀ ਵਿਰਾਸਤ ਉਸ ਦੇ ਪਿਤਾ ਦੇ ਭਰਾਵਾਂ ਨੂੰ ਦੇ ਦਿਓ। 11 ਜੇਕਰ ਉਹ ਦੇ ਪਿਤਾ ਦਾ ਕੋਈ ਭਰਾ ਨਾ ਹੋਵੇ ਤਾਂ ਉਹ ਦੀ ਮਿਰਾਸ ਉਸ ਦੇ ਗੋਤ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਦਿਓ ਤਾਂ ਜੋ ਉਹ ਉਸ ਉੱਤੇ ਕਬਜ਼ਾ ਕਰ ਲਵੇ। ਇਹ ਇਸਰਾਏਲੀਆਂ ਲਈ ਨਿਆਂ ਦੀ ਬਿਧੀ ਹੋਵੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।’ "

ਯਹੋਸ਼ੁਆ ਮੋਸ਼ੇਹ ਦਾ ਉੱਤਰਾਧਿਕਾਰੀ

12 ਇਸ ਤੋਂ ਬਾਅਦ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ, "ਤੂੰ ਇਸ ਅਬਾਰੀਮ ਪਰਬਤ ਉੱਤੇ ਜਾ ਅਤੇ ਉਸ ਧਰਤੀ ਨੂੰ ਵੇਖ ਜਿਹੜੀ ਮੈਂ ਇਸਰਾਏਲ ਦੇ ਘਰਾਣੇ ਨੂੰ ਦਿੱਤੀ ਹੈ। 13 ਉਸ ਨੂੰ ਵੇਖਣ ਤੋਂ ਬਾਅਦ, ਤੁਸੀਂ ਵੀ ਆਪਣੇ ਲੋਕਾਂ ਵਿੱਚ ਇਕੱਠੇ ਹੋ ਜਾਵੋਂਗੇ ਜਿਵੇਂ ਤੁਹਾਡਾ ਭਰਾ ਹਾਰੋਨ ਸੀ। 14 ਕਿਉਂਕਿ ਜਦੋਂ ਲੋਕਾਂ ਨੇ ਜ਼ੀਨ ਦੇ ਮਾਰੂਥਲ ਵਿੱਚ ਪਾਣੀ ਲਈ ਬਗਾਵਤ ਕੀਤੀ, ਤਾਂ ਤੁਸੀਂ ਦੋਵਾਂ ਨੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਕਿ ਤੁਸੀਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮੈਨੂੰ ਪਵਿੱਤਰ ਮੰਨੋ।" (ਇਹ ਸੀਨ ਦੇ ਮਾਰੂਥਲ ਵਿੱਚ ਮਰੀਬਾਹ ਕਾਦੇਸ਼ ਦੇ ਪਾਣੀ ਸਨ।)

15 ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, 16 "ਯਾਹਵੇਹ, ਸਾਹ ਦੇਣ ਵਾਲਾ ਪਰਮੇਸ਼ਵਰ ਹੈ ਜੋ ਸਾਰੀਆਂ ਜੀਵਾਂ ਨੂੰ ਸਾਹ ਦਿੰਦਾ ਹੈ, ਇਸ ਲਈ ਇਹਨਾਂ ਲੋਕਾਂ ਲਈ ਇੱਕ ਆਗੂ ਨਿਯੁਕਤ ਕਰੋ। 17 ਇਹ ਉਸਦੇ ਹੱਕ ਵਿੱਚ ਸਹੀ ਹੋਵੇਗਾ। ਉਹ ਉਹਨਾਂ ਦਾ ਆਗੂ ਹੋ ਕੇ ਇਸ ਦੇਸ਼ ਵਿੱਚ ਵੜਨ ਲਈ ਉਹਨਾਂ ਦੀ ਅਗਵਾਈ ਕਰੇਗਾ, ਤਾਂ ਜੋ ਯਾਹਵੇਹ ਦੇ ਲੋਕਾਂ ਦੀ ਹਾਲਤ ਉਹਨਾਂ ਭੇਡਾਂ ਵਰਗੀ ਨਾ ਹੋ ਜਾਵੇ ਜਿਨ੍ਹਾਂ ਦਾ ਕੋਈ ਅਯਾਲੀ ਨਾ ਹੋਵੇ।"

18 ਤਾਂ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਲੈ ਜਾ, ਕਿਉਂਕਿ ਇਸ ਵਿੱਚ ਅਗਵਾਈ ਕਰਨ ਦਾ ਆਤਮਾ ਹੈ, ਅਤੇ ਆਪਣਾ ਹੱਥ ਉਸ ਉੱਤੇ ਰੱਖ। 19 ਉਹ ਨੂੰ ਅਲਆਜ਼ਾਰ ਜਾਜਕ ਅਤੇ ਸਾਰੀ ਸਭਾ ਦੇ ਸਾਹਮਣੇ ਖੜਾ ਕਰ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਉਸ ਨੂੰ ਹੁਕਮ ਦੇ। 20 ਉਸ ਨੂੰ ਆਪਣਾ ਕੁਝ ਅਧਿਕਾਰ ਦੇ ਤਾਂ ਜੋ ਇਸਰਾਏਲ ਦੀ ਸਾਰੀ ਕੌਮ ਉਸ ਦਾ ਕਹਿਣਾ ਮੰਨੇ। 21 ਉਹ ਅਲਆਜ਼ਾਰ ਜਾਜਕ ਦੇ ਅੱਗੇ ਖੜ੍ਹਾ ਹੋਵੇ, ਜੋ ਯਾਹਵੇਹ ਦੇ ਸਾਹਮਣੇ ਊਰੀਮ ਬਾਰੇ ਪੁੱਛ-ਗਿੱਛ ਕਰਕੇ ਉਸ ਦੇ ਲਈ ਫੈਸਲੇ ਲਵੇਗਾ। ਉਸ ਦੇ ਹੁਕਮ ਉੱਤੇ ਉਹ ਅਤੇ ਇਸਰਾਏਲੀਆਂ ਦੀ ਸਾਰੀ ਕੌਮ ਬਾਹਰ ਜਾਵੇਗੀ ਅਤੇ ਉਸ ਦੇ ਹੁਕਮ ਉੱਤੇ ਉਹ ਅੰਦਰ ਆਉਣਗੇ।"

22 ਮੋਸ਼ੇਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ। ਉਸਨੇ ਯੇਹੋਸ਼ੁਆ ਨੂੰ ਲਿਆ ਅਤੇ ਉਸਨੂੰ ਅਲਆਜ਼ਾਰ ਜਾਜਕ ਅਤੇ ਸਾਰੀ ਸਭਾ ਦੇ ਸਾਹਮਣੇ ਖੜ੍ਹਾ ਕੀਤਾ। 23 ਤਦ ਉਸ ਨੇ ਆਪਣੇ ਹੱਥ ਉਸ ਉੱਤੇ ਰੱਖੇ ਅਤੇ ਉਸ ਨੂੰ ਹੁਕਮ ਦਿੱਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਹੁਕਮ ਦਿੱਤਾ ਸੀ।

Estes versículos te tocaram? Ore agora!

+581 estão orando agora.

Junte-se à corrente de oração.