Publicidade

Números 11

ਯਾਹਵੇਹ ਵੱਲੋਂ ਅੱਗ

1 ਹੁਣ ਲੋਕਾਂ ਨੇ ਯਾਹਵੇਹ ਦੇ ਸੁਣਨ ਵਿੱਚ ਆਪਣੀਆਂ ਮੁਸ਼ਕਲਾਂ ਬਾਰੇ ਸ਼ਿਕਾਇਤ ਕੀਤੀ, ਅਤੇ ਜਦੋਂ ਯਾਹਵੇਹ ਨੇ ਉਹਨਾਂ ਨੂੰ ਸੁਣਿਆ ਤਾਂ ਉਸਦਾ ਕ੍ਰੋਧ ਭੜਕ ਉੱਠਿਆ। ਫਿਰ ਯਾਹਵੇਹ ਦੀ ਅੱਗ ਉਹਨਾਂ ਦੇ ਵਿਚਕਾਰ ਬਲ ਉੱਠੀ ਅਤੇ ਡੇਰੇ ਦੀਆਂ ਹੱਦਾਂ ਨੂੰ ਭਸਮ ਕਰ ਦਿੱਤਾ। 2 ਜਦੋਂ ਲੋਕਾਂ ਨੇ ਮੋਸ਼ੇਹ ਨੂੰ ਪੁਕਾਰਿਆ, ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਅੱਗ ਬੁਝ ਗਈ। 3 ਇਸ ਲਈ ਉਸ ਥਾਂ ਨੂੰ ਤਬੇਰਾਹ ਕਿਹਾ ਜਾਂਦਾ ਸੀ, ਕਿਉਂਕਿ ਯਾਹਵੇਹ ਦੀ ਅੱਗ ਉਹਨਾਂ ਵਿੱਚ ਬਲਦੀ ਸੀ।

ਯਾਹਵੇਹ ਵੱਲੋਂ ਬਟੇਰੇ

4 ਉਹਨਾਂ ਦੇ ਨਾਲ ਦੇ ਬਟੇਰੇ ਹੋਰ ਭੋਜਨ ਨੂੰ ਤਰਸਣ ਲੱਗੇ, ਅਤੇ ਇਸਰਾਏਲੀ ਫਿਰ ਰੋਣ ਲੱਗੇ ਅਤੇ ਕਹਿਣ ਲੱਗੇ, "ਕਾਸ਼ ਸਾਡੇ ਕੋਲ ਖਾਣ ਲਈ ਮਾਸ ਹੁੰਦਾ! 5 ਸਾਨੂੰ ਉਹ ਮੱਛੀਆਂ ਯਾਦ ਹਨ ਜੋ ਅਸੀਂ ਮਿਸਰ ਵਿੱਚ ਬਿਨਾਂ ਕਿਸੇ ਕੀਮਤ ਦੇ ਖਾਂਦੇ ਹੁੰਦੇ ਸੀ, ਖੀਰੇ, ਤਰਬੂਜ, ਗੰਦਨੇ, ਹਰਾ ਪਿਆਜ਼ ਅਤੇ ਲਸਣ ਵੀ। 6 ਪਰ ਹੁਣ ਸਾਡੀ ਭੁੱਖ ਮਰ ਚੁੱਕੀ ਹੈ, ਸਾਨੂੰ ਇਸ ਮੰਨੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦਿਖਦਾ!"

7 ਮੰਨਾ ਧਨੀਏ ਦੇ ਬੀਜ ਵਰਗਾ ਸੀ ਅਤੇ ਮੋਤੀ ਵਰਗਾ ਦਿਖਾਈ ਦਿੰਦਾ ਸੀ। 8 ਲੋਕਾਂ ਨੇ ਇਸ ਨੂੰ ਇਕੱਠਾ ਕਰਨ ਲਈ ਆਲੇ-ਦੁਆਲੇ ਘੁੰਮਦੇ ਅਤੇ ਫਿਰ ਇਸ ਨੂੰ ਚੱਕੀ ਵਿੱਚ ਪੀਸਦੇ ਅਤੇ ਓਖਲੀ ਵਿੱਚ ਕੁੱਟਦੇ। ਉਹ ਇਸਨੂੰ ਇੱਕ ਘੜੇ ਵਿੱਚ ਪਕਾਉਂਦੇ ਸਨ ਜਾਂ ਇਸ ਦੀਆਂ ਰੋਟੀਆਂ ਬਣਾਉਂਦੇ ਸਨ ਅਤੇ ਇਸਦਾ ਸਵਾਦ ਜ਼ੈਤੂਨ ਦੇ ਤੇਲ ਨਾਲ ਬਣੀਆਂ ਹੋਈਆਂ ਪੂੜੀਆਂ ਵਰਗਾ ਸੀ। 9 ਜਦੋਂ ਰਾਤ ਨੂੰ ਡੇਰੇ ਉੱਤੇ ਤ੍ਰੇਲ ਪੈਂਦੀ ਸੀ, ਤਾਂ ਮੰਨਾ ਵੀ ਉਸ ਨਾਲ ਹੇਠਾਂ ਉੱਤਰਦਾ ਸੀ।

10 ਮੋਸ਼ੇਹ ਨੇ ਹਰੇਕ ਪਰਿਵਾਰ ਦੇ ਲੋਕਾਂ ਨੂੰ ਆਪਣੇ ਤੰਬੂ ਦੇ ਦਰਵਾਜ਼ੇ ਉੱਤੇ ਰੋਂਦੇ ਹੋਏ ਸੁਣਿਆ। ਯਾਹਵੇਹ ਬਹੁਤ ਕ੍ਰੋਧਿਤ ਹੋ ਗਿਆ, ਅਤੇ ਮੋਸ਼ੇਹ ਬਹੁਤ ਪਰੇਸ਼ਾਨ ਹੋਇਆ। 11 ਮੋਸ਼ੇਹ ਨੇ ਯਾਹਵੇਹ ਨੂੰ ਪੁੱਛਿਆ, "ਤੂੰ ਆਪਣੇ ਸੇਵਕ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ? ਤੂੰ ਮੇਰੇ ਤੇ ਕਿਰਪਾ ਕਿਉਂ ਨਹੀਂ ਕਰਦਾ ਕਿ ਤੂੰ ਇਨ੍ਹਾਂ ਸਾਰੇ ਲੋਕਾਂ ਦਾ ਬੋਝ ਮੇਰੇ ਉੱਤੇ ਪਾ ਦਿੱਤਾ ਹੈ? 12 ਕੀ ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਗਰਭ ਵਿੱਚ ਲਿਆਂ? ਕੀ ਮੈਂ ਉਹਨਾਂ ਨੂੰ ਜਨਮ ਦਿੱਤਾ ਹੈ? ਤੂੰ ਮੈਨੂੰ ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਣ ਲਈ ਕਿਉਂ ਕਹਿੰਦਾ ਹੈ, ਜਿਵੇਂ ਇੱਕ ਨਰਸ ਇੱਕ ਬੱਚੇ ਨੂੰ ਚੁੱਕ ਕੇ ਲੈ ਜਾਂਦੀ ਹੈ, ਉਸ ਧਰਤੀ ਉੱਤੇ ਜਿਸਦੀ ਤੁਸੀਂ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ? 13 ਮੈਂ ਇਨ੍ਹਾਂ ਸਾਰੇ ਲੋਕਾਂ ਲਈ ਮਾਸ ਕਿੱਥੋਂ ਲਿਆਵਾਂ? ਉਹ ਮੇਰੇ ਅੱਗੇ ਰੋਂਦੇ ਰਹਿੰਦੇ ਹਨ, ‘ਸਾਨੂੰ ਖਾਣ ਲਈ ਮਾਸ ਦਿਓ!’ 14 ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਦਾ। ਕਿਉ ਇਹ ਮੇਰੇ ਸਹਿਣ ਤੋਂ ਬਾਹਰ ਹੈ। 15 ਜੇ ਤੂੰ ਮੇਰੇ ਨਾਲ ਇਸ ਤਰ੍ਹਾਂ ਦਾ ਕਰਨਾ ਹੈ, ਅਤੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਨਹੀਂ ਹੈ, ਤਾਂ ਮੈਨੂੰ ਮਾਰ ਸੁੱਟ ਕਿ ਆਪਣੀ ਪਰਜਾ ਦੀ ਦੁਰਦਸ਼ਾ ਨਾ ਵੇਖਾ।"

16 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਇਸਰਾਏਲ ਦੇ ਸੱਤਰ ਬਜ਼ੁਰਗਾਂ ਨੂੰ ਮੇਰੇ ਕੋਲ ਲਿਆਓ ਜਿਹੜੇ ਲੋਕਾਂ ਵਿੱਚ ਆਗੂ ਅਤੇ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੂੰ ਮੰਡਲੀ ਦੇ ਤੰਬੂ ਵਿੱਚ ਲਿਆ, ਤਾਂ ਜੋ ਉਹ ਉੱਥੇ ਤੇਰੇ ਨਾਲ ਖੜ੍ਹੇ ਹੋਣ। 17 ਮੈਂ ਹੇਠਾਂ ਆਵਾਂਗਾ ਅਤੇ ਉੱਥੇ ਤੇਰੇ ਨਾਲ ਗੱਲ ਕਰਾਂਗਾ ਅਤੇ ਉਸ ਆਤਮਾ ਦੀ ਸ਼ਕਤੀ ਨਾਲ ਜੋ ਤੇਰੇ ਉੱਤੇ ਹੈ, ਉਸ ਵਿੱਚੋਂ ਕੁਝ ਲੈ ਕੇ ਉਹਨਾਂ ਉੱਤੇ ਪਾਵਾਂਗਾ। ਉਹ ਲੋਕਾਂ ਦਾ ਬੋਝ ਤੇਰੇ ਨਾਲ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ।

18 "ਲੋਕਾਂ ਨੂੰ ਆਖੋ, ‘ਕੱਲ੍ਹ ਦੀ ਤਿਆਰੀ ਲਈ ਆਪਣੇ ਆਪ ਨੂੰ ਪਵਿੱਤਰ ਕਰੋ, ਜਦੋਂ ਤੁਸੀਂ ਮਾਸ ਖਾਓਗੇ। ਯਾਹਵੇਹ ਨੇ ਤੁਹਾਨੂੰ ਸੁਣਿਆ ਜਦੋਂ ਤੁਸੀਂ ਰੋ ਰਹੇ ਸੀ, "ਕਾਸ਼ ਸਾਡੇ ਕੋਲ ਖਾਣ ਲਈ ਮਾਸ ਹੁੰਦਾ! ਅਸੀਂ ਮਿਸਰ ਵਿੱਚ ਚੰਗੇ ਸੀ!" ਹੁਣ ਯਾਹਵੇਹ ਤੁਹਾਨੂੰ ਮਾਸ ਦੇਵੇਗਾ ਅਤੇ ਤੁਸੀਂ ਇਸਨੂੰ ਖਾਓਗੇ। 19 ਤੁਸੀਂ ਇਸ ਨੂੰ ਸਿਰਫ ਇੱਕ ਦਿਨ, ਜਾਂ ਦੋ ਦਿਨ, ਜਾਂ ਪੰਜ, ਦਸ ਜਾਂ ਵੀਹ ਦਿਨਾਂ ਲਈ ਨਹੀਂ ਖਾਓਗੇ, 20 ਸਗੋਂ ਪੂਰੇ ਮਹੀਨੇ ਲਈ, ਜਦੋਂ ਤੱਕ ਇਹ ਤੁਹਾਡੀਆਂ ਨਾਸਾਂ ਵਿੱਚੋਂ ਬਾਹਰ ਨਾ ਨਿਕਲੇ ਅਤੇ ਤੁਸੀਂ ਇਸ ਨੂੰ ਨਫ਼ਰਤ ਨਾ ਕਰੋ ਕਿਉਂਕਿ ਤੁਸੀਂ ਯਾਹਵੇਹ ਨੂੰ ਤੁੱਛ ਗਿਣਿਆ ਹੈ, ਜੋ ਉਹਨਾਂ ਵਿੱਚ ਹੈ। ਤੁਸੀਂ, ਅਤੇ ਉਸ ਦੇ ਅੱਗੇ ਰੋਂਦੇ ਹੋਏ ਕਿਹਾ, "ਅਸੀਂ ਮਿਸਰ ਵਿੱਚੋਂ ਕਿਉਂ ਬਾਹਰ ਆਏ?" ’ "

21 ਪਰ ਮੋਸ਼ੇਹ ਨੇ ਆਖਿਆ, "ਮੈਂ ਇੱਥੇ ਛੇ ਲੱਖ ਪੈਦਲ ਆਦਮੀਆਂ ਵਿੱਚੋਂ ਇੱਕ ਹਾਂ ਅਤੇ ਤੁਸੀਂ ਆਖਦੇ ਹੋ, ‘ਮੈਂ ਉਹਨਾਂ ਨੂੰ ਪੂਰਾ ਮਹੀਨਾ ਖਾਣ ਲਈ ਮਾਸ ਦਿਆਂਗਾ!’ 22 ਕੀ ਉਹਨਾਂ ਕੋਲ ਕਾਫ਼ੀ ਹੋਵੇਗਾ ਜੇਕਰ ਸਾਰੇ ਇੱਜੜ ਅਤੇ ਪਸ਼ੂ ਉਹਨਾਂ ਲਈ ਵੱਢੇ ਜਾਣ? ਕੀ ਉਹਨਾਂ ਕੋਲ ਕਾਫ਼ੀ ਹੋਵੇਗਾ ਜੇਕਰ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉਹਨਾਂ ਲਈ ਫੜੀਆਂ ਜਾਣ?"

23 ਯਾਹਵੇਹ ਨੇ ਮੋਸ਼ੇਹ ਨੂੰ ਉੱਤਰ ਦਿੱਤਾ, "ਕੀ ਯਾਹਵੇਹ ਦੀ ਬਾਂਹ ਬਹੁਤ ਛੋਟੀ ਹੈ? ਹੁਣ ਤੁਸੀਂ ਦੇਖੋਗੇ ਕਿ ਜੋ ਮੈਂ ਕਹਿੰਦਾ ਹਾਂ ਉਹ ਤੁਹਾਡੇ ਲਈ ਸੱਚ ਹੁੰਦਾ ਹੈ ਜਾਂ ਨਹੀਂ।"

24 ਇਸ ਲਈ ਮੋਸ਼ੇਹ ਬਾਹਰ ਗਿਆ ਅਤੇ ਲੋਕਾਂ ਨੂੰ ਉਹ ਗੱਲਾਂ ਦੱਸੀਆਂ ਜਿਹੜੀਆਂ ਯਾਹਵੇਹ ਨੇ ਆਖੀਆਂ ਸਨ। ਉਸ ਨੇ ਉਹਨਾਂ ਦੇ ਸੱਤਰ ਬਜ਼ੁਰਗਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਕੀਤਾ। 25 ਤਦ ਯਾਹਵੇਹ ਬੱਦਲ ਵਿੱਚ ਹੇਠਾਂ ਆਇਆ ਅਤੇ ਉਸ ਨਾਲ ਗੱਲ ਕੀਤੀ ਅਤੇ ਉਸ ਨੇ ਆਤਮਾ ਦੀ ਸ਼ਕਤੀ ਵਿੱਚੋਂ ਜੋ ਉਸ ਉੱਤੇ ਸੀ ਕੁਝ ਲਿਆ ਅਤੇ ਸੱਤਰ ਬਜ਼ੁਰਗਾਂ ਉੱਤੇ ਪਾ ਦਿੱਤਾ। ਜਦੋਂ ਆਤਮਾ ਉਹਨਾਂ ਉੱਤੇ ਟਿਕਿਆਂ, ਤਾਂ ਉਹ ਭਵਿੱਖਬਾਣੀਆਂ ਕਰਨ ਲੱਗ ਪਏ, ਪਰ ਦੁਬਾਰਾ ਅਜਿਹਾ ਨਹੀਂ ਕੀਤਾ।

26 ਪਰ ਦੋ ਆਦਮੀ, ਜਿਨ੍ਹਾਂ ਦੇ ਨਾਮ ਅਲਦਾਦ ਅਤੇ ਮੇਦਾਦ ਸਨ, ਡੇਰੇ ਵਿੱਚ ਰਹਿ ਗਏ ਸਨ ਅਤੇ ਉਹਨਾਂ ਉੱਤੇ ਵੀ ਆਤਮਾ ਉੱਤਰਿਆਂ ਅਤੇ ਉਹ ਵੀ ਉਹਨਾਂ ਵਿੱਚੋਂ ਸਨ ਜਿਹਨਾਂ ਦੇ ਨਾਮ ਲਿਖੇ ਗਏ ਸਨ, ਪਰ ਤੰਬੂ ਦੇ ਕੋਲ ਬਾਹਰ ਨਹੀਂ ਗਏ ਸਨ, ਇਹ ਆਪਣੇ-ਆਪਣੇ ਡੇਰੇ ਵਿੱਚ ਭਵਿੱਖਬਾਣੀ ਕਰਨ ਲੱਗੇ। 27 ਇੱਕ ਨੌਜਵਾਨ ਨੇ ਦੌੜ ਕੇ ਮੋਸ਼ੇਹ ਨੂੰ ਕਿਹਾ, "ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀਆਂ ਕਰ ਰਹੇ ਹਨ।"

28 ਨੂਨ ਦਾ ਪੁੱਤਰ ਯੇਹੋਸ਼ੁਆ, ਜੋ ਜਵਾਨੀ ਤੋਂ ਮੋਸ਼ੇਹ ਦਾ ਸਹਾਇਕ ਸੀ, ਬੋਲਿਆ ਅਤੇ ਆਖਿਆ, "ਮੋਸ਼ੇਹ, ਮੇਰੇ ਸੁਆਮੀ, ਉਹਨਾਂ ਨੂੰ ਰੋਕੋ!"

29 ਪਰ ਮੋਸ਼ੇਹ ਨੇ ਉੱਤਰ ਦਿੱਤਾ, "ਕੀ ਤੁਸੀਂ ਮੇਰੇ ਕਾਰਨ ਈਰਖਾ ਕਰਦੇ ਹੋ? ਮੈਂ ਚਾਹੁੰਦਾ ਹਾਂ ਕਿ ਯਾਹਵੇਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਾਹਵੇਹ ਉਹਨਾਂ ਉੱਤੇ ਆਪਣਾ ਆਤਮਾ ਘੱਲਦਾ!" 30 ਫਿਰ ਮੋਸ਼ੇਹ ਅਤੇ ਇਸਰਾਏਲ ਦੇ ਬਜ਼ੁਰਗ ਡੇਰੇ ਵਿੱਚ ਵਾਪਸ ਆਏ।

31 ਯਾਹਵੇਹ ਵੱਲੋਂ ਅਜਿਹੀ ਤੇਜ਼ ਹਵਾ ਆਈ ਕਿ ਬਟੇਰ ਸਮੁੰਦਰ ਦੇ ਕੰਢੇ ਤੋਂ ਆਏ ਅਤੇ ਡੇਰੇ ਦੇ ਨੇੜੇ ਡਿੱਗਣ ਲੱਗੇ। ਉਹਨਾਂ ਦਾ ਇਲਾਕਾ ਛਾਉਣੀ ਦੇ ਇਸ ਪਾਸੇ ਦੇ ਇੱਕ ਦਿਨ ਦੇ ਸਫ਼ਰ ਦੀ ਦੂਰੀ ਤੱਕ ਅਤੇ ਉਸ ਪਾਸੇ ਦੇ ਇੱਕ ਦਿਨ ਦੇ ਸਫ਼ਰ ਦੀ ਦੂਰੀ ਤੱਕ ਫੈਲਿਆ ਹੋਇਆ ਸੀ; ਡੇਰੇ ਦੇ ਆਲੇ-ਦੁਆਲੇ ਸੀ। ਇਹ ਬਟੇਰ ਜ਼ਮੀਨ ਤੋਂ ਕਰੀਬ ਇੱਕ ਹੱਥ ਦੀ ਉਚਾਈ ਤੇ ਉੱਡਦੇ ਪਾਏ ਗਏ। 32 ਉਹ ਸਾਰਾ ਦਿਨ-ਰਾਤ ਅਤੇ ਅਗਲੇ ਦਿਨ ਲੋਕਾਂ ਨੇ ਬਾਹਰ ਜਾ ਕੇ ਬਟੇਰੇ ਇਕੱਠੇ ਕੀਤੇ। ਕਿਸੇ ਨੇ ਇੱਕ ਹਜ਼ਾਰ ਛੇ ਸੌ ਕਿੱਲੋ ਤੋਂ ਘੱਟ ਇਕੱਠੇ ਨਹੀਂ ਕੀਤੇ ਉਹਨਾਂ ਨੇ ਉਹਨਾਂ ਨੂੰ ਆਪਣੇ ਲਈ ਡੇਰੇ ਦੇ ਆਲੇ-ਦੁਆਲੇ ਖਿਲਾਰ ਦਿੱਤਾ। 33 ਪਰ ਜਦੋਂ ਮਾਸ ਉਹਨਾਂ ਦੇ ਦੰਦਾਂ ਦੇ ਵਿੱਚਕਾਰ ਸੀ ਅਤੇ ਇਸ ਤੋਂ ਪਹਿਲਾਂ ਕਿ ਉਹ ਖਾ ਜਾਣ, ਯਾਹਵੇਹ ਦਾ ਕ੍ਰੋਧ ਲੋਕਾਂ ਉੱਤੇ ਭੜਕ ਉੱਠਿਆ ਅਤੇ ਉਸਨੇ ਉਹਨਾਂ ਨੂੰ ਇੱਕ ਭਿਆਨਕ ਬਿਪਤਾ ਨਾਲ ਮਾਰਿਆ। 34 ਇਸ ਲਈ ਉਸ ਥਾਂ ਦਾ ਨਾਮ ਕਿਬਰੋਥ ਹੱਤਾਵਹ ਰੱਖਿਆ ਗਿਆ ਕਿਉਂਕਿ ਉਹਨਾਂ ਨੇ ਉੱਥੇ ਉਹਨਾਂ ਲੋਕਾਂ ਨੂੰ ਦਫ਼ਨਾਇਆ ਜੋ ਹੋਰ ਭੋਜਨ ਨੂੰ ਤਰਸਦੇ ਸਨ।

35 ਕਿਬਰੋਥ ਹੱਤਾਵਹ ਤੋਂ ਲੋਕ ਹਸੇਰੋਥ ਨੂੰ ਚਲੇ ਗਏ ਅਤੇ ਉੱਥੇ ਠਹਿਰੇ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-