Pular para o conteúdo
Publicidade

ਗਿਣਤੀ 13

ਕਨਾਨ ਦੀ ਖੋਜ

1 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2 "ਕਨਾਨ ਦੀ ਧਰਤੀ ਦੀ ਖੋਜ ਕਰਨ ਲਈ ਕੁਝ ਆਦਮੀਆਂ ਨੂੰ ਭੇਜੋ, ਜੋ ਮੈਂ ਇਸਰਾਏਲੀਆਂ ਨੂੰ ਦੇ ਰਿਹਾ ਹਾਂ। ਉਹਨਾਂ ਦੇ ਪੁਰਖਿਆਂ ਦੀਆਂ ਗੋਤਾਂ ਵਿੱਚੋਂ ਇੱਕ-ਇੱਕ ਜਿਹੜਾ ਉਹਨਾਂ ਦਾ ਆਗੂ ਹੋਵੇ ਉਸਨੂੰ ਭੇਜੋ।"

3 ਸੋ ਯਾਹਵੇਹ ਦੇ ਹੁਕਮ ਉੱਤੇ ਮੋਸ਼ੇਹ ਨੇ ਉਹਨਾਂ ਨੂੰ ਪਾਰਾਨ ਦੇ ਉਜੜ ਵਿੱਚੋਂ ਬਾਹਰ ਭੇਜਿਆ। ਇਹ ਸਾਰੇ ਇਸਰਾਏਲੀਆਂ ਦੇ ਆਗੂ ਸਨ।

4 ਉਹਨਾਂ ਦੇ ਨਾਮ ਇਹ ਹਨ:

ਰਊਬੇਨ ਦੇ ਗੋਤ ਵਿੱਚੋਂ, ਜ਼ੱਕੂਰ ਦਾ ਪੁੱਤਰ ਸ਼ੰਮੂਆ;

5 ਸ਼ਿਮਓਨ ਦੇ ਗੋਤ ਵਿੱਚੋਂ, ਹੋਰੀ ਦਾ ਪੁੱਤਰ ਸ਼ਫ਼ਾਟ;

6 ਯਹੂਦਾਹ ਦੇ ਗੋਤ ਵਿੱਚੋਂ, ਯ਼ਫੁੰਨੇਹ ਦਾ ਪੁੱਤਰ ਕਾਲੇਬ;

7 ਯਿੱਸਾਕਾਰ ਦੇ ਗੋਤ ਵਿੱਚੋਂ, ਯੋਸੇਫ਼ ਦਾ ਪੁੱਤਰ ਈਗਾਲ;

8 ਇਫ਼ਰਾਈਮ ਦੇ ਗੋਤ ਵਿੱਚੋਂ, ਨੂਨ ਦਾ ਪੁੱਤਰ ਹੋਸ਼ੇਆ;

9 ਬਿਨਯਾਮੀਨ ਦੇ ਗੋਤ ਵਿੱਚੋਂ, ਰਫੂ ਦਾ ਪੁੱਤਰ ਪਲਤੀ;

10 ਜ਼ਬੂਲੁਨ ਦੇ ਗੋਤ ਵਿੱਚੋਂ, ਸੋਦੀ ਦਾ ਪੁੱਤਰ ਗੱਦੀਏਲ;

11 ਮਨੱਸ਼ੇਹ ਦੇ ਗੋਤ ਵਿੱਚੋਂ (ਯੋਸੇਫ਼ ਦਾ ਗੋਤ), ਸੂਸੀ ਦਾ ਪੁੱਤਰ ਗੱਦੀ;

12 ਦਾਨ ਦੇ ਗੋਤ ਵਿੱਚੋਂ, ਗਮੱਲੀ ਦਾ ਪੁੱਤਰ ਅੰਮੀਏਲ;

13 ਆਸ਼ੇਰ ਦੇ ਗੋਤ ਵਿੱਚੋਂ, ਮੀਕਾਏਲ ਦਾ ਪੁੱਤਰ ਸਥੂਰ;

14 ਨਫ਼ਤਾਲੀ ਦੇ ਗੋਤ ਵਿੱਚੋਂ, ਵਾਫ਼ਸੀ ਦਾ ਪੁੱਤਰ ਨਹਬੀ;

15 ਗਾਦ ਦੇ ਗੋਤ ਵਿੱਚੋਂ, ਮਾਕੀ ਦਾ ਪੁੱਤਰ ਗਊਏਲ।

16 ਇਹ ਉਹਨਾਂ ਮਨੁੱਖਾਂ ਦੇ ਨਾਮ ਹਨ ਜਿਨ੍ਹਾਂ ਨੂੰ ਮੋਸ਼ੇਹ ਨੇ ਧਰਤੀ ਦੀ ਖੋਜ ਕਰਨ ਲਈ ਭੇਜਿਆ ਸੀ। (ਮੋਸ਼ੇਹ ਨੇ ਨੂਨ ਦੇ ਪੁੱਤਰ ਹੋਸ਼ੇਆ ਨੂੰ ਯੇਹੋਸ਼ੁਆ ਨਾਮ ਦਿੱਤਾ।)

17 ਜਦੋਂ ਮੋਸ਼ੇਹ ਨੇ ਉਹਨਾਂ ਨੂੰ ਕਨਾਨ ਦੀ ਖੋਜ ਕਰਨ ਲਈ ਭੇਜਿਆ, ਉਸਨੇ ਕਿਹਾ, "ਨੇਗੇਵ ਵਿੱਚੋਂ ਦੀ ਲੰਘ ਕੇ ਪਹਾੜੀ ਪ੍ਰਦੇਸ਼ ਵਿੱਚ ਜਾਓ। 18 ਵੇਖੋ, ਧਰਤੀ ਕਿਹੋ ਜਿਹੀ ਹੈ ਅਤੇ ਉੱਥੇ ਰਹਿਣ ਵਾਲੇ ਬਲਵਾਨ ਹਨ ਜਾਂ ਕਮਜ਼ੋਰ, ਗਿਣਤੀ ਵਿੱਚ ਥੋੜ੍ਹੇ ਹਨ ਜਾਂ ਬਹੁਤ ਹਨ। 19 ਉਹ ਕਿਹੋ ਜਿਹੀ ਧਰਤੀ ਵਿੱਚ ਰਹਿੰਦੇ ਹਨ? ਕੀ ਇਹ ਚੰਗੀ ਹੈ ਜਾਂ ਮਾੜੀ? ਅਤੇ ਕਿਸ ਤਰ੍ਹਾ ਦੇ ਸ਼ਹਿਰ ਹਨ ਜਿੰਨ੍ਹਾਂ ਵਿੱਚ ਉਹ ਵੱਸਦੇ ਹਨ? ਤੰਬੂਆਂ ਵਾਲੇ ਹਨ ਜਾਂ ਗੜ੍ਹਾਂ ਵਾਲੇ ਹਨ? 20 ਮਿੱਟੀ ਕਿਹੋ ਜਿਹੀ ਹੈ? ਕੀ ਇਹ ਉਪਜਾਊ ਜਾਂ ਬੰਜਰ ਹੈ? ਉਸਦੇ ਵਿੱਚ ਰੁੱਖ ਹਨ ਜਾਂ ਨਹੀਂ? ਧਰਤੀ ਦੇ ਕੁਝ ਫਲਾਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰੋ।" (ਕਿਉਂ ਉਹ ਪਹਿਲੇ ਪੱਕੇ ਅੰਗੂਰਾਂ ਦੀ ਰੁੱਤ ਸੀ।)

21 ਇਸ ਲਈ ਉਹਨਾਂ ਨੇ ਜਾ ਕੇ ਜ਼ੀਨ ਦੇ ਉਜਾੜ ਤੋਂ ਲੈਬੋ ਹਮਾਥ ਅਤੇ ਰਹੋਬ ਤੱਕ ਦੇਸ਼ ਦੀ ਖੋਜ ਕੀਤੀ। 22 ਉਹ ਨੇਗੇਵ ਵਿੱਚੋਂ ਦੀ ਲੰਘ ਕੇ ਹੇਬਰੋਨ ਵਿੱਚ ਆਏ, ਜਿੱਥੇ ਅਨਾਕ ਦੇ ਉੱਤਰਾਧਿਕਾਰੀ ਅਹੀਮਾਨ, ਸ਼ੇਸ਼ਈ ਅਤੇ ਤਲਮਈ ਰਹਿੰਦੇ ਸਨ। (ਹੇਬਰੋਨ ਮਿਸਰ ਵਿੱਚ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਾਇਆ ਗਿਆ ਸੀ।) 23 ਜਦੋਂ ਉਹ ਅਸ਼ਕੋਲ13:23 ਅਸ਼ਕੋਲ ਅਰਥ ਗੁੱਛਾ ਦੀ ਵਾਦੀ ਵਿੱਚ ਪਹੁੰਚੇ, ਤਾਂ ਉਹਨਾਂ ਨੇ ਅੰਗੂਰਾਂ ਦੇ ਇੱਕ ਗੁੱਛੇ ਵਾਲੀ ਇੱਕ ਟਾਹਣੀ ਨੂੰ ਵੱਢਿਆ ਅਤੇ ਉਸਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜੀਰ ਨੂੰ ਵੀ ਲਿਆਏ। 24 ਅਤੇ ਉਸ ਗੁੱਛੇ ਦੇ ਕਾਰਨ ਜਿਹੜਾ ਇਸਰਾਏਲੀਆਂ ਉੱਥੋਂ ਤੋੜੀਆਂ ਸੀ ਉਸ ਥਾਂ ਦਾ ਨਾਮ ਅਸ਼ਕੋਲ ਦੀ ਘਾਟੀ ਪੈ ਗਿਆ। 25 ਚਾਲੀ ਦਿਨਾਂ ਦੇ ਬਾਅਦ ਉਹ ਧਰਤੀ ਦਾ ਭੇਦ ਲੈ ਕੇ ਵਾਪਸ ਮੁੜੇ।

ਖੋਜ ਦੀ ਸੂਚਨਾ

26 ਉਹ ਮੋਸ਼ੇਹ ਅਤੇ ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਕੋਲ ਪਾਰਾਨ ਦੀ ਉਜਾੜ ਵਿੱਚ ਕਾਦੇਸ਼ ਵਿੱਚ ਵਾਪਸ ਆਏ। ਉੱਥੇ ਉਹਨਾਂ ਨੇ ਉਹਨਾਂ ਨੂੰ ਅਤੇ ਸਾਰੀ ਸਭਾ ਨੂੰ ਖ਼ਬਰ ਦਿੱਤੀ ਅਤੇ ਉਹਨਾਂ ਨੂੰ ਜ਼ਮੀਨ ਦਾ ਫਲ ਦਿਖਾਇਆ। 27 ਉਹਨਾਂ ਨੇ ਮੋਸ਼ੇਹ ਨੂੰ ਇਹ ਸੁਨੇਹਾ ਦਿੱਤਾ: "ਅਸੀਂ ਉਸ ਦੇਸ਼ ਵਿੱਚ ਗਏ ਜਿਸ ਵਿੱਚ ਤੁਸੀਂ ਸਾਨੂੰ ਭੇਜਿਆ ਸੀ ਅਤੇ ਉਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ! ਇੱਥੇ ਇਸਦਾ ਫਲ ਹੈ। 28 ਪਰ ਜਿਹੜੇ ਲੋਕ ਉੱਥੇ ਰਹਿੰਦੇ ਹਨ ਉਹ ਸ਼ਕਤੀਸ਼ਾਲੀ ਹਨ ਅਤੇ ਸ਼ਹਿਰ ਗੜ੍ਹ ਵਾਲੇ ਅਤੇ ਬਹੁਤ ਵੱਡੇ ਹਨ। ਅਸੀਂ ਉੱਥੇ ਅਨਾਕ ਦੇ ਵਾਸੀਆਂ ਨੂੰ ਵੇਖਿਆ ਹੈ। 29 ਅਮਾਲੇਕੀ ਨੇਗੇਵ ਵਿੱਚ ਰਹਿੰਦੇ ਹਨ; ਹਿੱਤੀ, ਯਬੂਸੀ ਅਤੇ ਅਮੋਰੀ ਪਹਾੜੀ ਦੇਸ਼ ਵਿੱਚ ਰਹਿੰਦੇ ਹਨ; ਅਤੇ ਕਨਾਨੀ ਸਮੁੰਦਰ ਦੇ ਨੇੜੇ ਅਤੇ ਯਰਦਨ ਦੇ ਆਲੇ-ਦੁਆਲੇ ਵੱਸਦੇ ਹਨ।"

30 ਤਦ ਕਾਲੇਬ ਨੇ ਮੋਸ਼ੇਹ ਦੇ ਸਾਹਮਣੇ ਲੋਕਾਂ ਨੂੰ ਚੁੱਪ ਕਰਾਇਆ ਅਤੇ ਕਿਹਾ, "ਸਾਨੂੰ ਉੱਪਰ ਜਾਣਾ ਚਾਹੀਦਾ ਹੈ ਅਤੇ ਧਰਤੀ ਉੱਤੇ ਕਬਜ਼ਾ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਇਹ ਜ਼ਰੂਰ ਕਰ ਸਕਦੇ ਹਾਂ।"

31 ਪਰ ਉਹ ਮਨੁੱਖ ਜਿਹੜੇ ਉਸ ਦੇ ਨਾਲ ਉੱਪਰ ਗਏ ਸਨ ਉਹਨਾਂ ਨੇ ਕਿਹਾ, "ਅਸੀਂ ਉਹਨਾਂ ਲੋਕਾਂ ਉੱਤੇ ਹਮਲਾ ਨਹੀਂ ਕਰ ਸਕਦੇ। ਉਹ ਸਾਡੇ ਨਾਲੋਂ ਤਾਕਤਵਰ ਹਨ।" 32 ਅਤੇ ਉਹਨਾਂ ਨੇ ਇਸਰਾਏਲੀਆਂ ਵਿੱਚ ਉਸ ਦੇਸ਼ ਦੀ ਭੈੜੀ ਖ਼ਬਰ ਫੈਲਾਈ ਜਿਸ ਦੀ ਉਹਨਾਂ ਨੇ ਖੋਜ ਕੀਤੀ ਸੀ। ਉਹਨਾਂ ਨੇ ਕਿਹਾ, "ਜਿਸ ਧਰਤੀ ਦੀ ਅਸੀਂ ਖੋਜ ਕੀਤੀ ਹੈ ਉਹ ਉਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾ ਜਾਂਦੀ ਹੈ। ਜਿੰਨੇ ਵੀ ਲੋਕ ਅਸੀਂ ਉੱਥੇ ਦੇਖੇ ਹਨ ਉਹ ਬਹੁਤ ਵੱਡੇ-ਵੱਡੇ ਕੱਦ ਦੇ ਹਨ। 33 ਅਤੇ ਉੱਥੇ ਅਸੀਂ ਦੈਂਤ ਵੇਖੇ (ਜਿਹੜੇ ਅਨਾਕ ਦੀ ਅੰਸ ਹੈ) ਅਤੇ ਅਸੀਂ ਆਪਣੀ ਨਜ਼ਰ ਵਿੱਚ ਉਹਨਾਂ ਦੇ ਅੱਗੇ ਟਿੱਡਿਆਂ ਵਰਗੇ ਹਾਂ ਅਤੇ ਅਸੀਂ ਕੁਝ ਵੀ ਨਹੀਂ ਹਾਂ।"

Estes versículos te tocaram? Ore agora!

+581 estão orando agora.

Junte-se à corrente de oração.