Publicidade

Números 6

ਨਜ਼ੀਰੀ

1 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2 "ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇਕਰ ਕੋਈ ਆਦਮੀ ਜਾਂ ਔਰਤ ਕੋਈ ਨਜ਼ੀਰ ਦੀ ਖਾਸ ਸੁੱਖਣਾ ਚਾਹੁੰਦਾ ਹੈ, ਅਰਥਾਤ ਆਪਣੇ ਆਪ ਨੂੰ ਯਾਹਵੇਹ ਲਈ ਅਰਪਣ ਕਰੇ, 3 ਉਹਨਾਂ ਨੂੰ ਸ਼ਰਾਬ ਅਤੇ ਹੋਰ ਖਮੀਰ ਵਾਲੇ ਸਿਰਕੇ ਨੂੰ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸ਼ਰਾਬ ਜਾਂ ਹੋਰ ਖਮੀਰ ਵਾਲੇ ਪੀਣ ਵਾਲੇ ਸਿਰਕੇ ਨੂੰ ਨਹੀਂ ਪੀਣਾ ਚਾਹੀਦਾ, ਉਹਨਾਂ ਨੂੰ ਅੰਗੂਰ ਦਾ ਰਸ ਨਹੀਂ ਪੀਣਾ ਚਾਹੀਦਾ ਜਾਂ ਅੰਗੂਰ ਜਾਂ ਸੌਗੀ ਨਹੀਂ ਖਾਣੀ ਚਾਹੀਦੀ। 4 ਜਿੰਨਾ ਚਿਰ ਉਹ ਆਪਣੀ ਨਜ਼ੀਰ ਦੀ ਸੁੱਖਣਾ ਦੇ ਅਧੀਨ ਰਹਿਣ, ਉਹਨਾਂ ਨੂੰ ਅੰਗੂਰ ਦੀ ਵੇਲ ਵਿੱਚੋਂ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ, ਇੱਥੋਂ ਤੱਕ ਕਿ ਬੀਜ ਜਾਂ ਛਿੱਲਕੇ ਵੀ ਨਹੀਂ।

5 " ‘ਉਹਨਾਂ ਦੀ ਨਜ਼ੀਰ ਦੀ ਸੁੱਖਣਾ ਦੇ ਪੂਰੇ ਸਮੇਂ ਦੌਰਾਨ, ਉਹਨਾਂ ਦੇ ਸਿਰ ਉੱਤੇ ਉਸਤਰਾ ਨਾ ਵਰਤਿਆ ਜਾਵੇ। ਉਹ ਉਦੋਂ ਤੱਕ ਪਵਿੱਤਰ ਹੋਣੇ ਚਾਹੀਦੇ ਹਨ ਜਦੋਂ ਤੱਕ ਯਾਹਵੇਹ ਨੂੰ ਆਪਣੇ ਅਰਪਣ ਦੀ ਮਿਆਦ ਖਤਮ ਨਹੀਂ ਹੋ ਜਾਂਦੀ, ਉਹਨਾਂ ਨੂੰ ਆਪਣੇ ਵਾਲ ਲੰਬੇ ਹੋਣ ਦੇਣੇ ਚਾਹੀਦੇ ਹਨ।

6 " ‘ਯਾਹਵੇਹ ਨੂੰ ਅਰਪਣ ਕਰਨ ਦੀ ਸੁੱਖਣਾ ਦੇ ਪੂਰੇ ਸਮੇਂ ਦੌਰਾਨ ਨਜ਼ੀਰ ਨੂੰ ਕਿਸੇ ਮੁਰਦਾ ਸਰੀਰ ਦੇ ਨੇੜੇ ਨਹੀਂ ਜਾਣਾ ਚਾਹੀਦਾ। 7 ਭਾਵੇਂ ਉਹਨਾਂ ਦਾ ਆਪਣਾ ਪਿਤਾ, ਮਾਤਾ, ਭਰਾ ਜਾਂ ਭੈਣ ਮਰ ਜਾਵੇ, ਉਹਨਾਂ ਨੂੰ ਉਹਨਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਹ ਪਰਮੇਸ਼ਵਰ ਨੂੰ ਅਰਪਣ ਕੀਤੇ ਗਏ ਦਾ ਚਿੰਨ੍ਹ ਹੈ। 8 ਆਪਣੇ ਅਰਪਣ ਦੇ ਸਮੇਂ ਦੌਰਾਨ, ਉਹ ਯਾਹਵੇਹ ਨੂੰ ਪਵਿੱਤਰ ਕੀਤੇ ਜਾਂਦੇ ਹਨ।

9 " ‘ਜੇ ਕੋਈ ਵਿਅਕਤੀ ਨਜ਼ੀਰ ਦੀ ਮੌਜੂਦਗੀ ਵਿੱਚ ਅਚਾਨਕ ਮਰ ਜਾਂਦਾ ਹੈ, ਇਸ ਤਰ੍ਹਾਂ ਉਹਨਾਂ ਦੇ ਅਰਪਣ ਦੇ ਪ੍ਰਤੀਕ ਵਾਲਾਂ ਨੂੰ ਅਸ਼ੁੱਧ ਕਰਦੇ ਹਨ, ਤਾਂ ਉਹਨਾਂ ਨੂੰ ਸੱਤਵੇਂ ਦਿਨ ਅਰਥਾਤ ਆਪਣੇ ਸ਼ੁੱਧ ਹੋਣ ਦੇ ਦਿਨ ਨੂੰ ਆਪਣਾ ਸਿਰ ਮਨਾਓਣਾ ਚਾਹੀਦਾ ਹੈ। 10 ਫੇਰ ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਜਾਜਕ ਕੋਲ ਲਿਆਉਣ। 11 ਤਾਂ ਜਾਜਕ ਇੱਕ ਨੂੰ ਪਾਪ ਦੀ ਭੇਟ ਵਜੋਂ ਅਤੇ ਦੂਜੇ ਨੂੰ ਹੋਮ ਦੀ ਭੇਟ ਚੜ੍ਹਾਵੇ ਅਤੇ ਇਸ ਤਰ੍ਹਾਂ ਉਹ ਦੇ ਲਈ ਨਜ਼ੀਰ ਦਾ ਪ੍ਰਾਸਚਿਤ ਕਰੇ ਕਿਉਂ ਜੋ ਉਹਨਾਂ ਨੇ ਮੁਰਦੇ ਦੇ ਸਾਹਮਣੇ ਰਹਿ ਕੇ ਪਾਪ ਕੀਤਾ ਸੀ। ਉਸੇ ਦਿਨ ਉਹ ਆਪਣੇ ਸਿਰ ਨੂੰ ਦੁਬਾਰਾ ਪਵਿੱਤਰ ਕਰਨ। 12 ਉਹ ਆਪਣੇ ਆਪ ਨੂੰ ਦੁਬਾਰਾ ਅਰਪਣ ਕਰਨ ਉਸੇ ਸਮੇਂ ਲਈ ਆਪਣੇ ਆਪ ਨੂੰ ਯਾਹਵੇਹ ਨੂੰ ਅਰਪਣ ਕਰਨ ਅਤੇ ਦੋਸ਼ ਦੀ ਭੇਟ ਵਜੋਂ ਇੱਕ ਸਾਲ ਦਾ ਲੇਲਾ ਲਿਆਉਣ ਪਰ ਪਿਛਲੇ ਦਿਨ ਵਿਅਰਥ ਹੋ ਗਏ, ਕਿਉਂ ਜੋ ਉਹ ਅਰਪਣ ਦੇ ਸਮੇਂ ਦੌਰਾਨ ਪਲੀਤ ਹੋ ਗਏ ਸਨ।

13 " ‘ਹੁਣ ਇਹ ਨਜ਼ੀਰ ਦਾ ਕਾਨੂੰਨ ਹੈ ਜਦੋਂ ਉਹਨਾਂ ਦੇ ਅੱਡ ਹੋਣ ਦੇ ਦਿਨ ਪੂਰੇ ਹੋ ਜਾਣ ਤਾਂ ਉਹਨਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਲਿਆਂਦਾ ਜਾਵੇ। 14 ਉੱਥੇ ਉਹਨਾਂ ਨੂੰ ਯਾਹਵੇਹ ਅੱਗੇ ਆਪਣੀਆਂ ਭੇਟਾਂ ਚੜ੍ਹਾਉਣੀਆਂ ਚਾਹੀਦੀਆਂ ਹਨ ਜਿਵੇਂ ਕਿ ਹੋਮ ਦੀ ਭੇਟ ਲਈ ਇੱਕ ਸਾਲ ਦਾ ਇੱਕ ਦੋਸ਼ ਰਹਿਤ ਭੇਡ ਦਾ ਬੱਚਾ, ਪਾਪ ਦੀ ਭੇਟ ਲਈ ਇੱਕ ਸਾਲ ਦਾ ਇੱਕ ਦੋਸ਼ ਰਹਿਤ ਲੇਲਾ, ਪਾਪ ਦੀ ਭੇਟ ਲਈ ਇੱਕ ਨਿਰਦੋਸ਼ ਭੇਡੂ ਸੁੱਖ-ਸਾਂਦ ਦੀ ਬਲੀ ਲਈ ਲਿਆਵੇ, 15 ਉਹਨਾਂ ਦੇ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਦੇ ਨਾਲ, ਅਤੇ ਵਧੀਆ ਆਟੇ ਨਾਲ ਅਤੇ ਬਿਨਾਂ ਖਮੀਰ ਤੋਂ ਬਣੀ ਰੋਟੀ ਦੀ ਇੱਕ ਟੋਕਰੀ, ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਮੋਟੀਆਂ ਰੋਟੀਆਂ, ਅਤੇ ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਪਤਲੀਆਂ ਰੋਟੀਆਂ।

16 " ‘ਜਾਜਕ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰੇ ਅਤੇ ਪਾਪ ਦੀਆਂ ਭੇਟਾਂ ਅਤੇ ਹੋਮ ਦੀਆਂ ਭੇਟਾਂ ਚੜ੍ਹਾਵੇ। 17 ਜਾਜਕ ਪਤੀਰੀ ਰੋਟੀ ਦੀ ਟੋਕਰੀ ਚੜ੍ਹਾਵੇ ਅਤੇ ਭੇਡੂ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਅਤੇ ਉਸ ਦੇ ਅਨਾਜ ਅਤੇ ਪੀਣ ਦੀ ਭੇਟ ਦੇ ਨਾਲ ਚੜ੍ਹਾਵੇ।

18 " ‘ਤਾਂ ਨਜ਼ੀਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਆਪਣੇ ਅੱਡ ਹੋਣ ਦੇ ਸਿਰ ਮੁਨਾਵੇ ਅਤੇ ਆਪਣੇ ਅੱਡ ਦੇ ਸਿਰ ਦੇ ਵਾਲ ਅੱਗ ਉੱਤੇ ਸੁੱਟੇ ਜਿਹੜੀ ਸੁੱਖ-ਸਾਂਦ ਦੀ ਬਲੀ ਹੇਠ ਹੈ।

19 " ‘ਨਜ਼ੀਰ ਅੱਡ ਹੋਣ ਦੇ ਪਿੱਛੋਂ ਜਦੋਂ ਸਿਰ ਮੁਨਾ ਲਵੇ, ਫਿਰ ਜਾਜਕ ਉਸ ਭੇਡ ਦੇ ਬੱਚੇ ਦਾ ਉਬਾਲਿਆ ਹੋਇਆ ਮੋਢਾ ਅਤੇ ਛਾਬੇ ਵਿੱਚ ਇੱਕ ਪਤੀਰੀ ਰੋਟੀ ਅਤੇ ਇੱਕ ਮੁੱਠੀ ਲੈ ਕੇ ਉਸਦੇ ਹੱਥਾਂ ਉੱਤੇ ਰੱਖ ਅਤੇ ਇੱਕ ਮੋਟੀ ਰੋਟੀ ਅਤੇ ਟੋਕਰੀ ਵਿੱਚੋਂ ਇੱਕ ਪਤਲੀ ਰੋਟੀ, ਦੋਵੇਂ ਬਿਨਾਂ ਖਮੀਰ ਦੇ ਬਣਾਏ ਹੋਣ। 20 ਫਿਰ ਜਾਜਕ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ, ਨਾਲ ਹੀ ਹਿਲਾਈ ਹੋਈ ਛਾਤੀ ਅਤੇ ਪੱਟ ਜਾਜਕ ਲਈ ਪਵਿੱਤਰ ਹੈ ਤਾਂ ਉਸ ਤੋਂ ਬਾਅਦ, ਨਜ਼ੀਰ ਦਾਖਰਸ ਪੀ ਸਕਦਾ ਹੈ।

21 " ‘ਇਹ ਨਜ਼ੀਰ ਦਾ ਕਾਨੂੰਨ ਹੈ ਜਿਹੜਾ ਸੁੱਖਣਾ ਸੁੱਖੇ ਅਤੇ ਉਸ ਦੇ ਅੱਡ ਹੋਣ ਦੇ ਕਾਰਨ ਯਾਹਵੇਹ ਲਈ ਭੇਟ ਹੈ ਨਾਲੇ ਜੋ ਕੁਝ ਉਸ ਦੇ ਹੱਥ ਲੱਗੇ ਆਪਣੀ ਸੁੱਖਣਾ ਅਨੁਸਾਰ ਜਿਹੜੀ ਉਸ ਨੇ ਸੁੱਖੀ ਹੈ ਉਹ ਉਸੇ ਤਰ੍ਹਾਂ ਹੀ ਆਪਣੇ ਅੱਡ ਹੋਣ ਦੀ ਬਿਵਸਥਾ ਅਨੁਸਾਰ ਕਰੇ।’ "

ਜਾਜਕ ਦੀ ਅਸੀਸ

22 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 23 "ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਆਖ, ‘ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਨੂੰ ਅਸੀਸ ਦੇ ਕੇ ਉਹਨਾਂ ਨੂੰ ਆਖਣਾ ਹੈ:

24 " ‘ "ਯਾਹਵੇਹ ਤੁਹਾਨੂੰ ਅਸੀਸ ਦੇਵੇ

ਅਤੇ ਤੁਹਾਡੀ ਰਾਖੀ ਕਰੇ,

25 ਯਾਹਵੇਹ ਆਪਣਾ ਚਿਹਰਾ ਤੁਹਾਡੇ ਉੱਤੇ ਚਮਕਾਵੇ

ਅਤੇ ਤੁਹਾਡੇ ਉੱਤੇ ਕਿਰਪਾ ਕਰੇ,

26 ਯਾਹਵੇਹ ਆਪਣਾ ਮੂੰਹ ਤੁਹਾਡੇ ਵੱਲ ਮੋੜੇ

ਅਤੇ ਤੁਹਾਨੂੰ ਸ਼ਾਂਤੀ ਦੇਵੇ।" ’

27 "ਇਸ ਲਈ ਉਹ ਇਸਰਾਏਲੀਆਂ ਉੱਤੇ ਮੇਰਾ ਨਾਮ ਰੱਖਣਗੇ ਅਤੇ ਮੈਂ ਉਹਨਾਂ ਨੂੰ ਅਸੀਸ ਦਿਆਂਗਾ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-