Pular para o conteúdo
Publicidade

ਗਿਣਤੀ 36

ਸਲਾਫ਼ਹਾਦ ਦੀਆਂ ਧੀਆਂ ਦੀ ਵਿਰਾਸਤ

1 ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੇ, ਜਿਹੜੇ ਯੋਸੇਫ਼ ਦੇ ਪੁੱਤਰ ਦੇ ਪਰਿਵਾਰ ਵਿੱਚ ਮਨੱਸ਼ੇਹ ਦੇ ਪੁੱਤਰ, ਮਾਕੀਰ ਦੇ ਪੁੱਤਰ, ਗਿਲਆਦ ਦੇ ਪੁੱਤਰਾਂ ਦੇ ਪਰਿਵਾਰ ਤੋਂ ਸਨ ਨੇੜੇ ਆ ਕੇ ਮੋਸ਼ੇਹ ਅਤੇ ਉਹਨਾਂ ਪ੍ਰਧਾਨਾ ਦੇ ਅੱਗੇ ਜਿਹੜੇ ਇਸਰਾਏਲੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਗੱਲ ਕੀਤੀ। 2 ਉਹਨਾਂ ਨੇ ਆਖਿਆ, "ਜਦੋਂ ਯਾਹਵੇਹ ਨੇ ਮੇਰੇ ਸੁਆਮੀ ਨੂੰ ਹੁਕਮ ਦਿੱਤਾ ਕਿ ਉਹ ਜ਼ਮੀਨ ਨੂੰ ਗੁਣਾ ਪਾ ਕੇ ਇਸਰਾਏਲੀਆਂ ਨੂੰ ਵਿਰਾਸਤ ਵਿੱਚ ਦੇਵੇ ਤਾਂ ਉਸ ਨੇ ਤੁਹਾਨੂੰ ਹੁਕਮ ਦਿੱਤਾ ਕਿ ਸਾਡੇ ਭਰਾ ਸਲਾਫ਼ਹਾਦ ਦੀ ਵਿਰਾਸਤ ਉਸ ਦੀਆਂ ਧੀਆਂ ਨੂੰ ਦੇ ਦਿਓ। 3 ਹੁਣ ਮੰਨ ਲਓ ਕਿ ਉਹ ਇਸਰਾਏਲ ਦੇ ਹੋਰ ਗੋਤਾਂ ਦੇ ਆਦਮੀਆਂ ਨਾਲ ਵਿਆਹ ਕਰਦੀਆਂ ਹਨ, ਫਿਰ ਉਹਨਾਂ ਦਾ ਹਿੱਸਾ ਸਾਡੇ ਪੁਰਖਿਆਂ ਦੀ ਵਿਰਾਸਤ ਤੋਂ ਖਤਮ ਹੋ ਜਾਵੇਗਾ ਅਤੇ ਉਹ ਉਸ ਗੋਤ ਨੂੰ ਦਿੱਤਾ ਜਾਵੇਗਾ ਜਿਹ ਦੀਆਂ ਉਹ ਹੋ ਜਾਣਗੀਆਂ ਅਤੇ ਸਾਡਾ ਹਿੱਸਾ ਘੱਟ ਹੋ ਜਾਵੇਗਾ। 4 ਜਦੋਂ ਇਸਰਾਏਲੀਆਂ ਲਈ ਜੁਬਲੀ ਦਾ ਸਾਲ ਆਵੇਗਾ, ਤਾਂ ਉਹਨਾਂ ਦੀ ਵਿਰਾਸਤ ਉਸ ਗੋਤ ਦੇ ਨਾਲ ਜੋੜ ਦਿੱਤੀ ਜਾਵੇਗੀ ਜਿਸ ਵਿੱਚ ਉਹ ਵਿਆਹ ਕਰਨਗੇ ਅਤੇ ਉਹਨਾਂ ਦੀ ਜਾਇਦਾਦ ਸਾਡੇ ਪੁਰਖਿਆਂ ਦੇ ਕਬੀਲੇ ਦੀ ਵਿਰਾਸਤ ਵਿੱਚੋਂ ਲੈ ਲਈ ਜਾਵੇਗੀ।"

5 ਤਦ ਯਾਹਵੇਹ ਦੇ ਹੁਕਮ ਉੱਤੇ ਮੋਸ਼ੇਹ ਨੇ ਇਸਰਾਏਲੀਆਂ ਨੂੰ ਇਹ ਹੁਕਮ ਦਿੱਤਾ, "ਜੋ ਕੁਝ ਯੋਸੇਫ਼ ਦੇ ਉੱਤਰਾਧਿਕਾਰੀਆਂ ਦਾ ਗੋਤ ਆਖ ਰਿਹਾ ਹੈ ਉਹ ਸਹੀ ਹੈ। 6 ਇਹ ਉਹ ਗੱਲ ਹੈ ਜਿਸ ਦਾ ਯਾਹਵੇਹ ਨੇ ਸਲਾਫ਼ਹਾਦ ਦੀਆਂ ਧੀਆਂ ਲਈ ਹੁਕਮ ਦਿੱਤਾ ਸੀ, ਜਿਹੜਾ ਉਹਨਾਂ ਦੀਆਂ ਅੱਖਾਂ ਵਿੱਚ ਚੰਗਾ ਲੱਗੇ ਉਹ ਉਸ ਨਾਲ ਵਿਆਹ ਕਰ ਲੈਣ, ਪਰ ਕੇਵਲ ਆਪਣੇ ਪੁਰਖਿਆਂ ਦੇ ਗੋਤ ਦੇ ਟੱਬਰ ਵਿੱਚ ਵਿਆਹ ਕਰਾਉਣ। 7 ਇਸਰਾਏਲ ਵਿੱਚ ਕੋਈ ਵੀ ਵਿਰਾਸਤ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਕਿਉਂ ਜੋ ਹਰੇਕ ਇਸਰਾਏਲੀ ਆਪਣੇ ਪੁਰਖਿਆਂ ਦੀ ਗੋਤ ਦੀ ਵਿਰਾਸਤ ਨੂੰ ਸੰਭਾਲੇਗਾ। 8 ਹਰ ਇੱਕ ਧੀ ਜੋ ਇਸਰਾਏਲ ਦੇ ਕਿਸੇ ਗੋਤ ਵਿੱਚ ਜ਼ਮੀਨ ਦੀ ਵਾਰਸ ਹੋਵੇ, ਆਪਣੇ ਪਿਤਾ ਦੇ ਗੋਤ ਦੇ ਕਿਸੇ ਵਿਅਕਤੀ ਨਾਲ ਵਿਆਹ ਕਰਾਵੇ ਤਾਂ ਜੋ ਹਰੇਕ ਇਸਰਾਏਲੀ ਆਪਣੇ ਪੁਰਖਿਆਂ ਦੀ ਵਿਰਾਸਤ ਪ੍ਰਾਪਤ ਕਰ ਲਵੇ। 9 ਕੋਈ ਵੀ ਵਿਰਾਸਤ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਹੀਂ ਜਾ ਸਕਦੀ, ਕਿਉਂ ਜੋ ਇਸਰਾਏਲ ਦੇ ਹਰੇਕ ਗੋਤ ਨੂੰ ਉਸ ਧਰਤੀ ਨੂੰ ਸੰਭਾਲਣਾ ਚਾਹੀਦਾ ਹੈ ਜੋ ਉਸ ਦੀ ਵਿਰਾਸਤ ਵਿੱਚ ਹੈ।"

10 ਸੋ ਸਲਾਫ਼ਹਾਦ ਦੀਆਂ ਧੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। 11 ਸਲਾਫ਼ਹਾਦ ਦੀਆਂ ਧੀਆਂ, ਮਹਲਾਹ, ਤਿਰਜ਼ਾਹ, ਹੋਗਲਾਹ, ਮਿਲਕਾਹ ਅਤੇ ਨੋਹ ਨੇ ਆਪਣੇ ਪਿਤਾ ਦੇ ਨਾਲ ਆਪਣੇ ਚਚੇਰੇ ਭਰਾਵਾਂ ਨਾਲ ਵਿਆਹ ਕੀਤਾ। 12 ਉਹਨਾਂ ਨੇ ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਉੱਤਰਾਧਿਕਾਰੀਆਂ ਦੇ ਘਰਾਣਿਆਂ ਵਿੱਚ ਵਿਆਹ ਕੀਤਾ ਅਤੇ ਉਹਨਾਂ ਦੀ ਵਿਰਾਸਤ ਉਹਨਾਂ ਦੇ ਪਿਤਾ ਦੇ ਘਰਾਣਿਆਂ ਅਤੇ ਗੋਤ ਵਿੱਚ ਬਣੀ ਰਹੀ।

13 ਇਹ ਉਹ ਹੁਕਮ ਅਤੇ ਨਿਯਮ ਹਨ ਜੋ ਯਾਹਵੇਹ ਨੇ ਮੋਸ਼ੇਹ ਰਾਹੀਂ ਯਰੀਹੋ ਦੇ ਪਾਰ ਯਰਦਨ ਦੇ ਪਾਰ ਮੋਆਬ ਦੇ ਮੈਦਾਨ ਵਿੱਚ ਇਸਰਾਏਲੀਆਂ ਨੂੰ ਦਿੱਤੇ ਸਨ।

Estes versículos te tocaram? Ore agora!

+581 estão orando agora.

Junte-se à corrente de oração.