Pular para o conteúdo
Publicidade

ਗਿਣਤੀ 19

ਸ਼ੁੱਧ ਕਰਨ ਵਾਲਾ ਪਾਣੀ

1 ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ: 2 "ਇਹ ਬਿਵਸਥਾ ਦੀ ਇੱਕ ਬਿਧੀ ਹੈ ਜਿਸਦਾ ਯਾਹਵੇਹ ਨੇ ਹੁਕਮ ਦਿੱਤਾ ਹੈ ਕਿ ਇਸਰਾਏਲੀਆਂ ਨੂੰ ਬੋਲ ਕਿ ਉਹ ਤੇਰੇ ਕੋਲ ਇੱਕ ਲਾਲ ਨਰੋਈ ਵੱਛੀ ਲਿਆਉਣ ਜਿਹੜੀ ਦੋਸ਼ ਰਹਿਤ ਹੋਵੇ ਅਤੇ ਜਿਸ ਉੱਤੇ ਕਦੇ ਵੀ ਜੂਲਾ ਨਾ ਰੱਖਿਆ ਗਿਆ ਹੋਵੇ। 3 ਉਹ ਜਾਜਕ ਅਲਆਜ਼ਾਰ ਨੂੰ ਦੇ ਦਿਓ, ਉਹ ਇਸ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਸਦੀ ਮੌਜੂਦਗੀ ਵਿੱਚ ਉਸਨੂੰ ਕੱਟ ਦੇਵੇ। 4 ਤਦ ਅਲਆਜ਼ਾਰ ਜਾਜਕ ਨੂੰ ਉਸ ਦੇ ਲਹੂ ਵਿੱਚੋਂ ਕੁਝ ਆਪਣੀ ਉਂਗਲੀ ਉੱਤੇ ਲੈ ਕੇ ਮੰਡਲੀ ਵਾਲੇ ਤੰਬੂ ਦੇ ਅਗਲੇ ਪਾਸੇ ਵੱਲ ਸੱਤ ਵਾਰੀ ਛਿੜਕੇ। 5 ਜਦੋਂ ਉਹ ਵੇਖਦਾ ਹੈ, ਤਾਂ ਵੱਛੀ ਦੀ ਛਿੱਲ, ਮਾਸ, ਲਹੂ ਅਤੇ ਉਸ ਦੀਆਂ ਅੰਤੜੀਆਂ ਨੂੰ ਸਾੜ ਦਿੱਤਾ ਜਾਣਾ ਚਾਹੀਦਾ ਹੈ। 6 ਜਾਜਕ ਨੂੰ ਕੁਝ ਦਿਆਰ ਦੀ ਲੱਕੜੀ, ਜੂਫਾ ਅਤੇ ਲਾਲ ਰੰਗ ਦੀ ਉੱਨ ਲੈ ਕੇ ਬਲਦੀ ਵੱਛੀ ਉੱਤੇ ਸੁੱਟਣਾ ਹੈ। 7 ਉਸ ਤੋਂ ਬਾਅਦ ਜਾਜਕ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ। ਫਿਰ ਉਹ ਡੇਰੇ ਵਿੱਚ ਆਵੇ, ਪਰ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। 8 ਜਿਹੜਾ ਮਨੁੱਖ ਇਸ ਨੂੰ ਸਾੜਦਾ ਹੈ ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ ਅਤੇ ਉਹ ਵੀ ਸ਼ਾਮ ਤੱਕ ਅਸ਼ੁੱਧ ਰਹੇਗਾ।

9 "ਜਿਹੜਾ ਮਨੁੱਖ ਸ਼ੁੱਧ ਹੈ, ਉਹ ਵੱਛੀ ਦੀ ਰਾਖ ਇਕੱਠੀ ਕਰੇ, ਅਤੇ ਡੇਰੇ ਦੇ ਬਾਹਰ ਇੱਕ ਸ਼ੁੱਧ ਸਥਾਨ ਤੇ ਰੱਖੇ, ਅਤੇ ਉਹ ਇਸਰਾਏਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਲਈ ਜਲ ਰੱਖਿਆ ਜਾਵੇ, ਉਹ ਪਾਪ ਦੀ ਭੇਟ ਹੈ। 10 ਜਿਹੜਾ ਮਨੁੱਖ ਵੱਛੀ ਦੀ ਸੁਆਹ ਇਕੱਠੀ ਕਰਦਾ ਹੈ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਉਹ ਵੀ ਸ਼ਾਮ ਤੱਕ ਅਸ਼ੁੱਧ ਰਹੇਗਾ। ਇਹ ਇਸਰਾਏਲੀਆਂ ਅਤੇ ਉਹਨਾਂ ਦੇ ਵਿਚਕਾਰ ਰਹਿਣ ਵਾਲੇ ਪਰਦੇਸੀਆਂ ਲਈ ਇੱਕ ਬਿਧੀ ਹੋਵੇਗੀ।

11 "ਜੇ ਕੋਈ ਮਨੁੱਖ ਦੀ ਲਾਸ਼ ਨੂੰ ਛੂਹਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ। 12 ਉਹ ਤੀਸਰੇ ਦਿਨ ਅਤੇ ਸੱਤਵੇ ਦਿਨ ਆਪਣੇ ਆਪ ਨੂੰ ਉਸ ਪਾਣੀ ਨਾਲ ਸ਼ੁੱਧ ਕਰੇ ਤਾਂ ਉਸ ਸ਼ੁੱਧ ਹੋਵੇਗਾ ਪਰ ਜੇ ਉਹ ਤੀਸਰੇ ਦਿਨ ਜਾ ਸੱਤਵੇ ਦਿਨ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਤਾਂ ਵੀ ਉਹ ਸ਼ੁੱਧ ਨਹੀਂ ਹੋਵੇਗਾ। 13 ਜੇਕਰ ਉਹ ਮਨੁੱਖ ਦੀ ਲਾਸ਼ ਨੂੰ ਛੂਹਣ ਤੋਂ ਬਾਅਦ ਆਪਣੇ ਆਪ ਨੂੰ ਸ਼ੁੱਧ ਕਰਨ ਵਿੱਚ ਅਸਫ਼ਲ ਰਹਿੰਦਾ ਹੈ, ਤਾਂ ਉਹ ਯਾਹਵੇਹ ਦੇ ਡੇਰੇ ਨੂੰ ਅਸ਼ੁੱਧ ਕਰਦਾ ਹੈ। ਉਹਨਾਂ ਨੂੰ ਇਸਰਾਏਲ ਤੋਂ ਵੱਖ ਕਰ ਦੇਣਾ ਚਾਹੀਦਾ ਹੈ ਕਿਉਂਕਿ ਸ਼ੁੱਧ ਕਰਨ ਦਾ ਪਾਣੀ ਉਹਨਾਂ ਉੱਤੇ ਨਹੀਂ ਛਿੜਕਿਆ ਗਿਆ, ਉਹ ਅਸ਼ੁੱਧ ਹਨ ਉਹਨਾਂ ਦੀ ਅਸ਼ੁੱਧਤਾ ਉਹਨਾਂ ਉੱਤੇ ਰਹਿੰਦੀ ਹੈ।

14 "ਇਹ ਬਿਵਸਥਾ ਹੈ ਜੋ ਤੰਬੂ ਵਿੱਚ ਕਿਸੇ ਵਿਅਕਤੀ ਦੀ ਮੌਤ ਹੋਣ ਉੱਤੇ ਲਾਗੂ ਹੁੰਦੀ ਹੈ ਜੋ ਕੋਈ ਵੀ ਤੰਬੂ ਵਿੱਚ ਦਾਖਲ ਹੁੰਦਾ ਹੈ ਅਤੇ ਜੋ ਕੋਈ ਵੀ ਉਸ ਵਿੱਚ ਹੁੰਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ, 15 ਅਤੇ ਹਰੇਕ ਖੁੱਲ੍ਹੇ ਡੱਬੇ ਵਿੱਚ ਜਿਸ ਉੱਤੇ ਢੱਕਣ ਨਾ ਹੋਵੇ। ਇਹ ਅਸ਼ੁੱਧ ਹੋ ਜਾਵੇਗਾ।

16 "ਅਗਰ ਕੋਈ ਵਿਅਕਤੀ ਕਿਸੇ ਤਲਵਾਰ ਨਾਲ ਮਾਰਿਆ ਗਿਆ ਜਾਂ ਕੁਦਰਤੀ ਮੌਤ ਮਰ ਜਾਵੇ ਅਤੇ ਜੇ ਕੋਈ ਉਸ ਮਰੇ ਵਿਅਕਤੀ ਨੂੰ ਛੂਹਦਾਂ ਹੈ, ਜਾਂ ਕੋਈ ਵਿਅਕਤੀ ਜੋ ਮਨੁੱਖੀ ਹੱਡੀ ਜਾਂ ਕਬਰ ਨੂੰ ਛੂਹਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ।

17 "ਅਤੇ ਉਸ ਅਸ਼ੁੱਧ ਮਨੁੱਖ ਲਈ ਪਾਪ ਦੀ ਭੇਟ ਦੀ ਸੁਆਹ ਨੂੰ ਲੈ ਕੇ ਇੱਕ ਭਾਡੇਂ ਵਿੱਚ ਪਾ ਕੇ ਉਸ ਉੱਤੇ ਵਗਦਾ ਪਾਣੀ ਪਾਇਆ ਜਾਵੇ। 18 ਤਦ ਇੱਕ ਮਨੁੱਖ ਜਿਹੜਾ ਸ਼ੁੱਧ ਹੋਵੇ, ਜੂਫਾ ਲੈ ਕੇ ਉਸ ਨੂੰ ਪਾਣੀ ਵਿੱਚ ਡੁਬੋਵੇ ਅਤੇ ਤੰਬੂ ਅਤੇ ਸਾਰੇ ਸਮਾਨ ਅਤੇ ਉੱਥੇ ਮੌਜੂਦ ਲੋਕਾਂ ਉੱਤੇ ਛਿੜਕ ਦੇਵੇ। ਉਸ ਵਿਅਕਤੀ ਉੱਤੇ ਛਿੜਕੇ ਜਿਸ ਨੇ ਮਨੁੱਖੀ ਹੱਡੀ ਜਾਂ ਕਬਰ ਨੂੰ ਛੂਹਿਆ ਹੋਵੇ, ਜਾਂ ਜਿਸ ਕਿਸੇ ਨੂੰ ਮਰੇ ਹੋਵੇ ਨੂੰ ਜਾਂ ਕੁਦਰਤੀ ਮੌਤ ਨਾਲ ਮਰੇ ਹੋਵੇ ਨੂੰ ਛੂਹਿਆ ਹੋਵੇ। 19 ਜਿਹੜਾ ਸ਼ੁੱਧ ਹੈ, ਉਹ ਤੀਜੇ ਅਤੇ ਸੱਤਵੇਂ ਦਿਨ ਅਸ਼ੁੱਧ ਲੋਕਾਂ ਉੱਤੇ ਛਿੜਕੇਗਾ ਅਤੇ ਸੱਤਵੇਂ ਦਿਨ ਉਹਨਾਂ ਨੂੰ ਸ਼ੁੱਧ ਕਰੇ। ਜਿਹੜੇ ਲੋਕ ਸ਼ੁੱਧ ਕੀਤੇ ਜਾ ਰਹੇ ਹਨ, ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ, ਅਤੇ ਉਸੇ ਸ਼ਾਮ ਉਹ ਸ਼ੁੱਧ ਹੋ ਜਾਣਗੇ। 20 ਪਰ ਜੇ ਅਸ਼ੁੱਧ ਲੋਕ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦੇ ਤਾਂ ਉਹਨਾਂ ਨੂੰ ਮੰਡਲੀ ਵਿੱਚੋਂ ਛੇਕਿਆ ਜਾਵੇ ਕਿਉਂਕਿ ਉਹਨਾਂ ਨੇ ਯਾਹਵੇਹ ਦੇ ਪਵਿੱਤਰ ਸਥਾਨ ਨੂੰ ਅਸ਼ੁੱਧ ਕੀਤਾ ਹੈ। ਉਹਨਾਂ ਉੱਤੇ ਸ਼ੁੱਧਤਾ ਦਾ ਪਾਣੀ ਨਹੀਂ ਛਿੜਕਿਆ ਗਿਆ ਅਤੇ ਉਹ ਅਸ਼ੁੱਧ ਹਨ। 21 ਇਹ ਉਹਨਾਂ ਲਈ ਇੱਕ ਸਥਾਈ ਨਿਯਮ ਹੈ।

"ਜਿਹੜਾ ਮਨੁੱਖ ਸ਼ੁੱਧ ਕਰਨ ਦਾ ਪਾਣੀ ਛਿੜਕਦਾ ਹੈ, ਉਹ ਆਪਣੇ ਕੱਪੜੇ ਵੀ ਧੋਵੇ, ਅਤੇ ਜਿਹੜਾ ਵੀ ਸ਼ੁੱਧ ਦੇ ਪਾਣੀ ਨੂੰ ਛੂਹਦਾ ਹੈ, ਸ਼ਾਮ ਤੱਕ ਅਸ਼ੁੱਧ ਰਹੇਗਾ। 22 ਜਿਸ ਚੀਜ਼ ਨੂੰ ਕੋਈ ਅਸ਼ੁੱਧ ਵਿਅਕਤੀ ਛੂਹਦਾ ਹੈ ਉਹ ਅਸ਼ੁੱਧ ਹੋ ਜਾਂਦਾ ਹੈ ਅਤੇ ਜਿਹੜਾ ਉਸ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਹੋ ਜਾਂਦਾ ਹੈ।"

Estes versículos te tocaram? Ore agora!

+581 estão orando agora.

Junte-se à corrente de oração.