Pular para o conteúdo
Publicidade

ਗਿਣਤੀ 17

ਹਾਰੋਨ ਦੀ ਲਾਠੀ ਦਾ ਉਭਰਨਾ

1 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2 "ਇਸਰਾਏਲੀਆਂ ਨੂੰ ਆਖ ਅਤੇ ਉਹਨਾਂ ਤੋਂ ਗੋਤਾਂ ਦੇ ਅਨੁਸਾਰ ਉਹਨਾਂ ਦੇ ਸਾਰਿਆਂ ਪ੍ਰਧਾਨਾਂ ਦੇ ਕੋਲੋਂ ਇੱਕ-ਇੱਕ ਲਾਠੀ ਲੈ ਅਤੇ ਉਹਨਾਂ ਉੱਤੇ ਉਹਨਾਂ ਦੇ ਬਾਰਾਂ ਪੁਰਖਿਆਂ ਦੇ ਨਾਂ ਲਿਖ। 3 ਲੇਵੀ ਦੀ ਲਾਠੀ ਉੱਤੇ ਹਾਰੋਨ ਦਾ ਨਾਮ ਲਿਖੀ ਕਿਉਂ ਜੋ ਇੱਕ-ਇੱਕ ਲਾਠੀ ਉਹਨਾਂ ਦੇ ਪੁਰਖਿਆਂ ਦੇ ਘਰਾਣਿਆਂ ਦਰ ਹਰ ਮੁਖੀਏ ਲਈ ਹੋਵੇਗਾ। 4 ਉਹਨਾਂ ਨੂੰ ਮੰਡਲੀ ਦੇ ਤੰਬੂ ਵਿੱਚ ਨੇਮ ਦੇ ਸੰਦੂਕ ਦੇ ਸਾਹਮਣੇ ਰੱਖੋ, ਜਿੱਥੇ ਮੈਂ ਤੁਹਾਡੇ ਨਾਲ ਮਿਲਦਾ ਹਾਂ। 5 ਜਿਸ ਮਨੁੱਖ ਨੂੰ ਮੈਂ ਚੁਣਦਾ ਹਾਂ, ਉਸ ਦੀ ਲਾਠੀ ਵਿੱਚੋਂ ਕੁੰਬਲਾਂ ਨਿੱਕਲ ਆਉਣਗੀਆਂ, ਅਤੇ ਮੈਂ ਇਸਰਾਏਲੀਆਂ ਦੀ ਬੁੜ-ਬੁੜਾਹਟ ਨੂੰ, ਜਿਹੜੀ ਤੁਹਾਡੇ ਵਿਰੁੱਧ ਕਰਦੇ ਹਨ, ਦੂਰ ਕਰ ਦਿਆਂਗਾ।"

6 ਤਾਂ ਮੋਸ਼ੇਹ ਨੇ ਇਸਰਾਏਲੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਦੇ ਆਗੂਆਂ ਨੇ ਉਸ ਨੂੰ ਉਹਨਾਂ ਦੇ ਪੁਰਖਿਆਂ ਦੇ ਹਰੇਕ ਗੋਤ ਦੇ ਪ੍ਰਧਾਨ ਲਈ ਇੱਕ-ਇੱਕ ਲਾਠੀ ਦਿੱਤੀ ਅਤੇ ਉਹਨਾਂ ਵਿੱਚ ਹਾਰੋਨ ਦੀ ਲਾਠੀ ਸੀ। 7 ਮੋਸ਼ੇਹ ਨੇ ਨੇਮ ਦੇ ਤੰਬੂ ਵਿੱਚ ਲਾਠੀਆਂ ਨੂੰ ਯਾਹਵੇਹ ਦੇ ਅੱਗੇ ਰੱਖਿਆ।

8 ਅਗਲੇ ਦਿਨ ਮੋਸ਼ੇਹ ਨੇ ਤੰਬੂ ਵਿੱਚ ਜਾ ਕੇ ਵੇਖਿਆ ਕਿ ਹਾਰੋਨ ਦੀ ਲਾਠੀ, ਜੋ ਲੇਵੀ ਦੇ ਗੋਤ ਨੂੰ ਦਰਸਾਉਂਦੀ ਸੀ, ਨਾ ਸਿਰਫ ਪੁੰਗਰਦੀ ਸੀ, ਸਗੋਂ ਉਸ ਵਿੱਚ ਕਲੀ, ਫੁੱਲ ਅਤੇ ਪੱਕੇ ਬਦਾਮ ਲੱਗੇ ਹੋਏ ਸਨ। 9 ਤਦ ਮੋਸ਼ੇਹ ਨੇ ਯਾਹਵੇਹ ਦੀ ਹਜ਼ੂਰੀ ਵਿੱਚੋਂ ਸਾਰੀਆਂ ਲਾਠੀਆਂ ਇਸਰਾਏਲ ਦੇ ਸਾਰੇ ਲੋਕਾਂ ਲਈ ਬਾਹਰ ਕੱਢੀਆਂ। ਉਹਨਾਂ ਨੇ ਉਹਨਾਂ ਵੱਲ ਦੇਖਿਆ, ਅਤੇ ਹਰੇਕ ਆਗੂ ਨੇ ਆਪਣੀ-ਆਪਣੀ ਲਾਠੀ ਲੈ ਲਈ।

10 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਹਾਰੋਨ ਦੀ ਲਾਠੀ ਨੂੰ ਨੇਮ ਦੇ ਸੰਦੂਕ ਦੇ ਅੱਗੇ ਮੋੜ ਦੇ ਤਾਂ ਜੋ ਵਿਦਰੋਹ ਕਰਨ ਵਾਲਿਆਂ ਲਈ ਇੱਕ ਨਿਸ਼ਾਨੀ ਹੋਵੇ, ਇਹ ਮੇਰੇ ਵਿਰੁੱਧ ਉਹਨਾਂ ਦੀ ਬੁੜ-ਬੁੜ ਖ਼ਤਮ ਕਰ ਦੇਵੇਗਾ ਤਾਂ ਜੋ ਉਹ ਮਰ ਨਾ ਜਾਣ।" 11 ਮੋਸ਼ੇਹ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

12 ਇਸਰਾਏਲੀਆਂ ਨੇ ਮੋਸ਼ੇਹ ਨੂੰ ਆਖਿਆ, "ਅਸੀਂ ਮਰ ਜਾਵਾਂਗੇ! ਅਸੀਂ ਗੁਆਚ ਗਏ ਹਾਂ, ਅਸੀਂ ਸਾਰੇ ਹਾਰ ਗਏ ਹਾਂ! 13 ਜੋ ਕੋਈ ਵੀ ਯਾਹਵੇਹ ਦੇ ਡੇਰੇ ਦੇ ਨੇੜੇ ਆਉਂਦਾ ਹੈ, ਉਹ ਮਰ ਜਾਵੇਗਾ। ਕੀ ਅਸੀਂ ਸਾਰੇ ਮਰਨ ਜਾ ਰਹੇ ਹਾਂ?"

Estes versículos te tocaram? Ore agora!

+581 estão orando agora.

Junte-se à corrente de oração.