Pular para o conteúdo
Publicidade

ਗਿਣਤੀ 31

ਮਿਦਯਾਨੀਆਂ ਤੋਂ ਬਦਲਾ

1 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2 "ਇਸਰਾਏਲੀਆਂ ਦਾ ਮਿਦਯਾਨੀਆਂ ਤੋਂ ਬਦਲਾ ਲੈ, ਉਸ ਤੋਂ ਬਾਅਦ ਤੂੰ ਆਪਣੇ ਲੋਕਾਂ ਵਿੱਚ ਜਾ ਮਿਲੇਗਾ।"

3 ਤਾਂ ਮੋਸ਼ੇਹ ਨੇ ਲੋਕਾਂ ਨੂੰ ਆਖਿਆ, "ਆਪਣੇ ਕੁਝ ਬੰਦਿਆਂ ਨੂੰ ਮਿਦਯਾਨੀਆਂ ਦੇ ਵਿਰੁੱਧ ਲੜਨ ਲਈ ਤਿਆਰ ਕਰੋ ਤਾਂ ਜੋ ਉਹ ਉਹਨਾਂ ਤੋਂ ਯਾਹਵੇਹ ਦਾ ਬਦਲਾ ਲੈਣ। 4 ਇਸਰਾਏਲ ਦੇ ਹਰੇਕ ਗੋਤ ਵਿੱਚੋਂ ਇੱਕ ਹਜ਼ਾਰ ਮਨੁੱਖਾਂ ਨੂੰ ਲੜਾਈ ਲਈ ਭੇਜੋ।" 5 ਇਸ ਯੁੱਧ ਲਈ ਹਥਿਆਰਬੰਦ ਬਾਰਾਂ ਹਜ਼ਾਰ ਮਨੁੱਖ ਅਰਥਾਤ ਹਰੇਕ ਗੋਤ ਵਿੱਚੋਂ ਇੱਕ ਹਜ਼ਾਰ ਇਸਰਾਏਲ ਦੇ ਗੋਤਾਂ ਵਿੱਚੋਂ ਚੁਣੇ ਗਏ। 6 ਮੋਸ਼ੇਹ ਨੇ ਉਹਨਾਂ ਨੂੰ ਹਰ ਇੱਕ ਗੋਤ ਵਿੱਚੋਂ ਇੱਕ ਹਜ਼ਾਰ ਜਾਜਕ ਅਲਆਜ਼ਾਰ ਦੇ ਪੁੱਤਰ ਫੀਨਹਾਸ ਦੇ ਨਾਲ ਯੁੱਧ ਵਿੱਚ ਭੇਜਿਆ, ਜੋ ਆਪਣੇ ਨਾਲ ਪਵਿੱਤਰ ਅਸਥਾਨ ਵਿੱਚੋਂ ਵਸਤੂਆਂ ਅਤੇ ਸੰਕੇਤ ਦੇਣ ਲਈ ਤੁਰ੍ਹੀਆਂ ਲੈ ਕੇ ਗਿਆ।

7 ਉਹ ਮਿਦਯਾਨ ਦੇ ਵਿਰੁੱਧ ਲੜੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਅਤੇ ਸਾਰੇ ਮਨੁੱਖਾਂ ਨੂੰ ਮਾਰਿਆ। 8 ਮਿਦਯਾਨ ਦੇ ਪੰਜ ਰਾਜੇ ਏਵੀ, ਰੇਕੇਮ, ਜ਼ੂਰ, ਹੂਰ ਅਤੇ ਰੇਬਾ ਨੂੰ ਮਾਰ ਦਿੱਤਾ ਅਤੇ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਤਲਵਾਰ ਨਾਲ ਮਾਰ ਦਿੱਤਾ। 9 ਇਸਰਾਏਲੀਆਂ ਨੇ ਮਿਦਯਾਨੀ ਔਰਤਾਂ ਅਤੇ ਬੱਚਿਆਂ ਨੂੰ ਗੁਲਾਮ ਬਣਾ ਲਿਆ ਅਤੇ ਸਾਰੇ ਮਿਦਯਾਨੀ ਇੱਜੜਾਂ, ਝੁੰਡ ਅਤੇ ਮਾਲ ਨੂੰ ਲੁੱਟ ਲਿਆ। 10 ਉਹਨਾਂ ਨੇ ਉਹਨਾਂ ਸਾਰੇ ਨਗਰਾਂ ਨੂੰ ਜਿੱਥੇ ਮਿਦਯਾਨੀ ਵੱਸਦੇ ਸਨ ਅਤੇ ਉਹਨਾਂ ਦੇ ਸਾਰੇ ਡੇਰਿਆਂ ਨੂੰ ਸਾੜ ਦਿੱਤਾ। 11 ਉਹਨਾਂ ਨੇ ਮਨੁੱਖਾਂ ਅਤੇ ਪਸ਼ੂਆਂ ਸਮੇਤ ਸਾਰੀ ਲੁੱਟ ਅਤੇ ਮਾਲ ਲੈ ਲਿਆ। 12 ਅਤੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨਾਂ ਵਿੱਚ ਉਹਨਾਂ ਦੇ ਡੇਰੇ ਵਿੱਚ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਅਤੇ ਇਸਰਾਏਲੀਆਂ ਦੀ ਸਭਾ ਕੋਲ ਗ਼ੁਲਾਮ, ਅਤੇ ਲੁੱਟ ਦਾ ਮਾਲ ਲੈ ਆਏ।

13 ਮੋਸ਼ੇਹ, ਜਾਜਕ ਅਲਆਜ਼ਾਰ ਅਤੇ ਮੰਡਲੀ ਦੇ ਸਾਰੇ ਆਗੂ ਡੇਰੇ ਤੋਂ ਬਾਹਰ ਉਹਨਾਂ ਨੂੰ ਮਿਲਣ ਲਈ ਗਏ। 14 ਮੋਸ਼ੇਹ ਨਿਯੁਕਤ ਕੀਤੇ ਹੋਏ ਦਲ ਦੇ ਸੈਨਾਪਤੀਆਂ ਦੇ ਨਾਲ ਅਰਥਾਤ ਹਜ਼ਾਰਾਂ ਦੇ ਹਾਕਮਾਂ ਨਾਲ ਅਤੇ ਸੈਂਕੜਿਆਂ ਦੇ ਨਾਲ ਜੋ ਲੜਾਈ ਤੋਂ ਵਾਪਸ ਆਏ ਸਨ, ਕ੍ਰੋਧਵਾਨ ਹੋਇਆ।

15 ਮੋਸ਼ੇਹ ਨੇ ਉਹਨਾਂ ਨੂੰ ਪੁੱਛਿਆ, "ਕੀ ਤੁਸੀਂ ਸਾਰੀਆਂ ਔਰਤਾਂ ਨੂੰ ਜੀਉਣ ਦਿੱਤਾ ਹੈ?" 16 "ਉਹ ਲੋਕ ਸਨ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਬਿਲਆਮ ਦੀ ਸਹਿਮਤੀ ਨਾਲ, ਅਤੇ ਪਿਓਰ ਦੀ ਗੱਲ ਵਿੱਚ ਯਾਹਵੇਹ ਦੇ ਵਿਰੁੱਧ ਅਪਰਾਧੀ ਬਣਾਇਆ ਤਦ ਮਹਾਂਮਾਰੀ ਯਾਹਵੇਹ ਦੀ ਮੰਡਲੀ ਵਿੱਚ ਫੈਲ ਗਈ। 17 ਹੁਣ ਸਾਰੇ ਮੁੰਡਿਆਂ ਨੂੰ ਮਾਰ ਦਿਓ ਅਤੇ ਹਰ ਉਸ ਔਰਤ ਨੂੰ ਮਾਰ ਦਿਓ ਜੋ ਕਿਸੇ ਮਰਦ ਨਾਲ ਸੁੱਤੀ ਹੋਵੇ, 18 ਪਰ ਆਪਣੇ ਲਈ ਹਰ ਉਸ ਕੁੜੀ ਨੂੰ ਬਚਾਓ ਜਿਸ ਨੇ ਕਦੇ ਵੀ ਕਿਸੇ ਮਰਦ ਨਾਲ ਕੌਈ ਸੰਬੰਧ ਨਾ ਬਣਾਇਆ ਹੋਵੇ।

19 "ਕੋਈ ਵੀ ਵਿਅਕਤੀ ਜਿਸ ਨੇ ਕਿਸੇ ਨੂੰ ਮਾਰਿਆ ਹੈ ਜਾਂ ਮਾਰੇ ਗਏ ਵਿਅਕਤੀ ਨੂੰ ਛੂਹਿਆ ਹੈ, ਉਸਨੂੰ ਸੱਤ ਦਿਨ ਡੇਰੇ ਤੋਂ ਬਾਹਰ ਰਹਿਣਾ ਚਾਹੀਦਾ ਹੈ। ਤੀਜੇ ਅਤੇ ਸੱਤਵੇਂ ਦਿਨ ਤੁਹਾਨੂੰ ਆਪਣੇ ਆਪ ਨੂੰ ਅਤੇ ਆਪਣੇ ਕੈਦੀਆਂ ਨੂੰ ਸ਼ੁੱਧ ਕਰਨਾ ਚਾਹੀਦਾ ਹੈ। 20 ਹਰ ਬਸਤਰ ਨੂੰ ਨਾਲੇ ਚਮੜੇ, ਬੱਕਰੀ ਦੇ ਵਾਲ ਜਾਂ ਲੱਕੜੀ ਦੀ ਬਣੀ ਹੋਈ ਹਰ ਚੀਜ਼ ਨੂੰ ਸ਼ੁੱਧ ਕਰੋ।"

21 ਤਦ ਅਲਆਜ਼ਾਰ ਜਾਜਕ ਨੇ ਉਹਨਾਂ ਸਿਪਾਹੀਆਂ ਨੂੰ ਜਿਹੜੇ ਲੜਾਈ ਵਿੱਚ ਗਏ ਸਨ, ਆਖਿਆ, "ਇਹੀ ਹੈ ਜੋ ਬਿਵਸਥਾ ਦੇ ਅਨੁਸਾਰ ਹੈ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤਾ ਸੀ। 22 ਸੋਨਾ, ਚਾਂਦੀ, ਪਿੱਤਲ, ਲੋਹਾ, ਜਿਸਤ, ਅਤੇ ਸਿੱਕਾ 23 ਅਤੇ ਹੋਰ ਕੋਈ ਵੀ ਚੀਜ਼ ਜੋ ਅੱਗ ਵਿੱਚ ਪੈ ਸਕੇ ਉਸ ਨੂੰ ਅੱਗ ਵਿੱਚੋਂ ਲੰਘਾਓ, ਤਾਂ ਉਹ ਸ਼ੁੱਧ ਹੋ ਜਾਵੇਗਾ। ਪਰ ਫਿਰ ਵੀ ਉਹ ਅਸ਼ੁੱਧਤਾਈ ਨੂੰ ਦੂਰ ਕਰਨ ਵਾਲੇ ਜਲ ਨਾਲ ਪਵਿੱਤਰ ਕੀਤੀ ਜਾਵੇ ਅਤੇ ਜੋ ਕੁਝ ਅੱਗ ਵਿੱਚ ਨਾ ਪੈ ਸਕੇ ਤੁਸੀਂ ਉਸ ਨੂੰ ਪਾਣੀ ਦੇ ਵਿੱਚ ਦੀ ਲੰਘਾਓ। 24 ਸੱਤਵੇਂ ਦਿਨ ਆਪਣੇ ਕੱਪੜੇ ਧੋਵੋ ਤਾਂ ਤੁਸੀਂ ਸ਼ੁੱਧ ਹੋ ਜਾਵੋਂਗੇ। ਫ਼ੇਰ ਤੁਸੀਂ ਡੇਰੇ ਵਿੱਚ ਆ ਸਕਦੇ ਹੋ।"

ਲੁੱਟ ਦਾ ਮਾਲ ਵੰਡਣਾ

25 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 26 "ਤੂੰ ਅਤੇ ਅਲਆਜ਼ਾਰ ਜਾਜਕ ਅਤੇ ਸਮੂਹ ਦੇ ਪਰਿਵਾਰ ਦੇ ਮੁਖੀਆਂ ਨੂੰ ਉਹਨਾਂ ਸਾਰੇ ਲੋਕਾਂ ਅਤੇ ਜਾਨਵਰਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਜੋ ਫੜੇ ਗਏ ਸਨ। 27 ਲੜਾਈ ਵਿੱਚ ਹਿੱਸਾ ਲੈਣ ਵਾਲੇ ਸਿਪਾਹੀਆਂ ਅਤੇ ਬਾਕੀ ਟੋਲੀ ਵਿੱਚ ਲੁੱਟ ਦਾ ਸਮਾਨ ਬਰਾਬਰ ਵੰਡੋ। 28 ਯੁੱਧ ਵਿੱਚ ਲੜਨ ਵਾਲੇ ਸਿਪਾਹੀਆਂ ਵਿੱਚੋਂ, ਹਰ ਪੰਜ ਸੌ ਵਿੱਚੋਂ ਇੱਕ ਨੂੰ ਯਾਹਵੇਹ ਲਈ ਨਜ਼ਰਾਨੇ ਵਜੋਂ ਵੱਖਰਾ ਰੱਖੋ, ਭਾਵੇਂ ਲੋਕ, ਪਸ਼ੂ, ਗਧੇ ਜਾਂ ਭੇਡਾਂ। 29 ਇਸਦੇ ਅੱਧੇ ਹਿੱਸੇ ਵਿੱਚੋਂ ਲੈ ਕੇ ਜਾਜਕ ਅਲਆਜ਼ਾਰ ਨੂੰ ਯਾਹਵੇਹ ਦੀ ਚੁੱਕਣ ਦੀ ਭੇਟ ਕਰਕੇ ਦੇਵੇ। 30 ਇਸਰਾਏਲੀਆਂ ਦੇ ਅੱਧੇ ਵਿੱਚੋਂ, ਹਰ ਪੰਜਾਹ ਵਿੱਚੋਂ ਇੱਕ ਚੁਣੋ, ਭਾਵੇਂ ਲੋਕ, ਪਸ਼ੂ, ਗਧੇ, ਭੇਡ ਜਾਂ ਹੋਰ ਜਾਨਵਰ। ਉਹਨਾਂ ਨੂੰ ਲੇਵੀਆਂ ਨੂੰ ਦੇ ਦਿਓ, ਜੋ ਯਾਹਵੇਹ ਦੇ ਡੇਰੇ ਦੀ ਦੇਖਭਾਲ ਲਈ ਜ਼ਿੰਮੇਵਾਰ ਹਨ।" 31 ਸੋ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

32 ਸਿਪਾਹੀਆਂ ਦਾ ਲੁੱਟਿਆ ਹੋਇਆ ਵਿੱਚੋਂ 6,75,000 ਭੇਡਾਂ, 33 72,000 ਡੰਗਰ, 34 61,000 ਗਧੇ 35 ਅਤੇ 32,000 ਕੁਆਰੀਆਂ ਜਿਨ੍ਹਾਂ ਨੇ ਕਦੇ ਕਿਸੇ ਮਰਦ ਨਾਲ ਸੰਗ ਨਹੀਂ ਕੀਤਾ ਸੀ।

36 ਲੜਾਈ ਵਿੱਚ ਲੜਨ ਵਾਲਿਆਂ ਦਾ ਅੱਧਾ ਹਿੱਸਾ ਲਗਭਗ:

3,37,500 ਭੇਡਾਂ ਸਨ, 37 ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 675 ਭੇਡਾਂ ਸੀ;

38 36,000 ਬਲਦ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 72 ਸੀ;

39 30,500 ਗਧੇ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 61 ਸੀ;

40 16,000 ਲੋਕ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 32 ਸੀ। ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ।

41 ਤਾਂ ਮੋਸ਼ੇਹ ਨੇ ਜਾਜਕ ਅਲਆਜ਼ਾਰ ਨੂੰ ਯਾਹਵੇਹ ਲਈ ਠਹਿਰਾਏ ਗਏ ਹਿੱਸੇ ਨੂੰ ਦੇ ਦਿੱਤਾ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

42 ਅੱਧਾ ਇਸਰਾਏਲੀਆਂ ਦਾ ਸੀ, ਜਿਸ ਨੂੰ ਮੋਸ਼ੇਹ ਨੇ ਲੜਨ ਵਾਲੇ ਮਨੁੱਖਾਂ ਤੋਂ ਵੱਖਰਾ ਰੱਖਿਆ ਸੀ। 43 ਸਾਰੀ ਇਸਰਾਏਲੀਆਂ ਦੀ ਮੰਡਲੀ ਇਹ ਹਿੱਸਾ ਸੀ 3,37,500 ਭੇਡਾਂ, 44 36,000 ਪਸ਼ੂ, 45 30,500 ਗਧੇ 46 ਅਤੇ 16,000 ਲੋਕ ਸਨ। 47 ਇਸਰਾਏਲ ਦੇ ਅੱਧੇ ਲੋਕਾਂ ਵਿੱਚੋਂ, ਮੋਸ਼ੇਹ ਨੇ ਹਰ 50 ਲੋਕਾਂ ਅਤੇ ਜਾਨਵਰਾਂ ਵਿੱਚੋਂ ਇੱਕ ਨੂੰ ਚੁਣਿਆ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ, ਅਤੇ ਉਹਨਾਂ ਨੂੰ ਲੇਵੀਆਂ ਨੂੰ ਦੇ ਦਿੱਤਾ, ਜੋ ਯਾਹਵੇਹ ਦੇ ਡੇਰੇ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ।

48 ਤਦ ਉਹ ਅਧਿਕਾਰੀ ਜਿਹੜੇ ਫ਼ੌਜ ਦੇ ਟੁਕੜਿਆਂ ਉੱਤੇ ਸਨ ਅਰਥਾਤ ਹਜ਼ਾਰਾਂ ਦੇ ਪ੍ਰਧਾਨ ਅਤੇ ਸੌ ਦੇ ਸੈਨਾਪਤੀ ਮੋਸ਼ੇਹ ਕੋਲ ਆਏ 49 ਅਤੇ ਉਹਨਾਂ ਨੇ ਮੋਸ਼ੇਹ ਨੂੰ ਕਿਹਾ, "ਤੁਹਾਡੇ ਸੇਵਕਾਂ ਨੇ ਸਾਡੇ ਹੁਕਮ ਵਿੱਚ ਸਿਪਾਹੀਆਂ ਨੂੰ ਗਿਣਿਆ ਹੈ, ਪਰ ਉਹਨਾਂ ਵਿੱਚੋਂ ਇੱਕ ਵੀ ਆਦਮੀ ਨਹੀਂ ਘਟਿਆ। 50 ਇਸ ਲਈ ਸਾਡੇ ਵਿੱਚੋਂ ਹਰ ਇੱਕ ਆਦਮੀ ਯਾਹਵੇਹ ਦੇ ਅੱਗੇ ਚੜ੍ਹਾਉਣ ਲਈ ਭੇਟ ਲਿਆਏ ਹਾਂ, ਜੋ ਕੁਝ ਵੀ ਸਾਡੇ ਹੱਥੀ ਲੱਗਾ ਅਰਥਾਤ ਸੋਨੇ ਦੇ ਗਹਿਣੇ ਪੰਜੇਬਾਂ, ਕੜੇ, ਛਾਪਾਂ, ਵਾਲੀਆਂ ਅਤੇ ਬਾਜੂਬੰਦ ਤਾਂ ਜੋ ਅਸੀਂ ਆਪਣੇ ਪ੍ਰਾਣਾਂ ਲਾਈ ਯਾਹਵੇਹ ਅੱਗੇ ਪ੍ਰਾਸਚਿਤ ਕਰੀਏ।"

51 ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਉਹਨਾਂ ਤੋਂ ਸੋਨਾ ਨੂੰ ਅਤੇ ਸਾਰੇ ਘੜੇ ਹੋਏ ਵਸਤੂਆਂ ਨੂੰ ਲਿਆ। 52 ਹਜ਼ਾਰਾਂ ਦੇ ਸਰਦਾਰਾਂ ਅਤੇ ਸੈਂਕੜਿਆਂ ਦੇ ਸੈਨਾਪਤੀਆਂ ਦਾ ਸਾਰਾ ਸੋਨਾ ਜੋ ਮੋਸ਼ੇਹ ਅਤੇ ਅਲਆਜ਼ਾਰ ਨੇ ਯਾਹਵੇਹ ਨੂੰ ਭੇਟ ਵਜੋਂ ਭੇਟ ਕੀਤਾ ਸੀ, ਉਸ ਦਾ ਭਾਰ 16,750 ਸ਼ੈਕੇਲ31:52 16,750 ਸ਼ੈਕੇਲ ਲਗਭਗ 190 ਕਿਲੋਗ੍ਰਾਮ ਸੀ 53 ਹਰੇਕ ਸਿਪਾਹੀ ਨੇ ਆਪਣੇ ਲਈ ਲੁੱਟ ਲਿਆ ਸੀ। 54 ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਹਜ਼ਾਰਾਂ ਦੇ ਸਰਦਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਤੋਂ ਸੋਨਾ ਕਬੂਲ ਕਰ ਲਿਆ ਅਤੇ ਇਸ ਨੂੰ ਇਸਰਾਏਲੀਆਂ ਦੀ ਯਾਦਗਾਰ ਵਜੋਂ ਯਾਹਵੇਹ ਦੇ ਅੱਗੇ ਮੰਡਲੀ ਦੇ ਤੰਬੂ ਵਿੱਚ ਲੈ ਆਏ।

Estes versículos te tocaram? Ore agora!

+581 estão orando agora.

Junte-se à corrente de oração.