Pular para o conteúdo
Publicidade

ਗਿਣਤੀ 8

ਦੀਵਿਆਂ ਨੂੰ ਜਲਾਉਣਾ

1 ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 2 "ਹਾਰੋਨ ਨਾਲ ਗੱਲ ਕਰ ਅਤੇ ਉਸ ਨੂੰ ਆਖ, ‘ਜਦ ਤੂੰ ਦੀਵੇ ਜਲਾਵੇਂ ਤਾਂ ਉਹ ਸੱਤ ਦੀਵੇ ਸ਼ਮਾਦਾਨ ਦੇ ਸਾਹਮਣੇ ਚਾਨਣ ਦੇਣ।’ "

3 ਹਾਰੋਨ ਨੇ ਅਜਿਹਾ ਹੀ ਕੀਤਾ, ਉਸ ਨੇ ਦੀਵਿਆਂ ਨੂੰ ਇਸ ਲਈ ਸਥਾਪਿਤ ਕੀਤਾ ਅਤੇ ਸ਼ਮਾਦਾਨ ਦੇ ਵੱਲ ਮੂੰਹ ਕਰਕੇ ਬਾਲੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। 4 ਸ਼ਮਾਦਾਨ ਇਸ ਤਰ੍ਹਾਂ ਬਣਾਇਆ ਸੀ: ਇਹ ਕੁੱਟੇ ਹੋਏ ਸੋਨੇ ਤੋਂ ਬਣਾਇਆ ਗਿਆ ਸੀ ਅਤੇ ਇਸਦਾ ਅਧਾਰ ਹੇਠਾਂ ਤੋਂ ਲੈ ਕੇ ਉੱਪਰ ਦੇ ਫੁੱਲਾਂ ਤੱਕ ਕੁੱਟੇ ਹੋਏ ਸੋਨੇ ਦਾ ਬਣਿਆ ਹੋਇਆ ਸੀ। ਸ਼ਮਾਦਾਨ ਬਿਲਕੁਲ ਉਸੇ ਨਮੂਨੇ ਵਾਂਗ ਬਣਾਇਆ ਗਿਆ ਸੀ ਜਿਸ ਤਰ੍ਹਾਂ ਯਾਹਵੇਹ ਨੇ ਮੋਸ਼ੇਹ ਨੂੰ ਦਿਖਾਇਆ ਸੀ।

ਲੇਵੀਆਂ ਦਾ ਸਥਾਨ

5 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 6 "ਸਾਰੇ ਇਸਰਾਏਲੀਆਂ ਵਿੱਚੋਂ ਲੇਵੀਆਂ ਨੂੰ ਲੈ ਅਤੇ ਉਹਨਾਂ ਨੂੰ ਪਵਿੱਤਰ ਕਰ। 7 ਉਹਨਾਂ ਨੂੰ ਸ਼ੁੱਧ ਕਰਨ ਲਈ, ਉਹਨਾਂ ਉੱਤੇ ਸ਼ੁੱਧ ਕਰਨ ਵਾਲਾ ਪਾਣੀ ਛਿੜਕੀ; ਫਿਰ ਉਹਨਾਂ ਦੇ ਸਾਰੇ ਸਰੀਰ ਦੇ ਉਸਤਰਾ ਫਿਰਾ ਦੇ ਅਤੇ ਉਹ ਆਪਣੇ ਕੱਪੜੇ ਧੋਣ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਸ਼ੁੱਧ ਕਰਨਗੇ। 8 ਉਹਨਾਂ ਨੂੰ ਇੱਕ ਬਲਦ ਲੈ ਕੇ ਉਸ ਦੇ ਅਨਾਜ ਦੀ ਭੇਟ ਨਾਲ ਜ਼ੈਤੂਨ ਦੇ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੀ ਭੇਟ ਚੜਾਉਣ ਲਈ ਕਹੋ। ਫਿਰ ਤੁਸੀਂ ਪਾਪ ਦੀ ਭੇਟ8:8 ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ ਲਈ ਇੱਕ ਦੂਸਰਾ ਬਲਦ ਲੈਣਾ। 9 ਲੇਵੀਆਂ ਨੂੰ ਮੰਡਲੀ ਦੇ ਤੰਬੂ ਦੇ ਸਾਹਮਣੇ ਲਿਆਵੀਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕਰੀ। 10 ਤੂੰ ਲੇਵੀਆਂ ਨੂੰ ਯਾਹਵੇਹ ਦੇ ਸਾਹਮਣੇ ਲਿਆਵੀਂ ਅਤੇ ਇਸਰਾਏਲੀ ਲੇਵੀਆਂ ਉੱਤੇ ਆਪਣੇ ਹੱਥ ਰੱਖਣਗੇ। 11 ਹਾਰੋਨ ਉਹਨਾਂ ਲੇਵੀਆਂ ਨੂੰ ਯਾਹਵੇਹ ਦੇ ਅੱਗੇ ਇਸਰਾਏਲੀਆਂ ਵੱਲੋਂ ਹਿਲਾਉਣ ਦੀ ਭੇਟ ਵਜੋਂ ਚੜ੍ਹਾਵੇ, ਤਾਂ ਜੋ ਉਹ ਯਾਹਵੇਹ ਦੇ ਕੰਮ ਨੂੰ ਕਰਨ ਲਈ ਤਿਆਰ ਹੋ ਸਕਣ।

12 "ਫਿਰ ਲੇਵੀ ਨੂੰ ਬਲਦਾਂ ਦੇ ਸਿਰਾਂ ਉੱਤੇ ਆਪਣੇ ਹੱਥ ਰੱਖਣ, ਇੱਕ ਨੂੰ ਯਾਹਵੇਹ ਲਈ ਪਾਪ ਦੀ ਭੇਟ ਵਜੋਂ ਅਤੇ ਦੂਜੇ ਨੂੰ ਹੋਮ ਦੀ ਭੇਟ ਲਈ ਚੜ੍ਹਾ, ਤਾਂ ਜੋ ਉਹ ਲੇਵੀਆਂ ਲਈ ਪ੍ਰਾਸਚਿਤ ਹੋਵੇ। 13 ਲੇਵੀਆਂ ਨੂੰ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਸਾਹਮਣੇ ਖੋਲ੍ਹਣ ਲਈ ਕਹਿਣਾ ਅਤੇ ਫਿਰ ਉਹਨਾਂ ਨੂੰ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਈ। 14 ਇਸ ਤਰ੍ਹਾਂ ਤੂੰ ਲੇਵੀਆਂ ਨੂੰ ਇਸਰਾਏਲੀਆਂ ਨਾਲੋਂ ਵੱਖਰਾ ਕਰੀਂ ਅਤੇ ਲੇਵੀ ਮੇਰੇ ਹੋਣਗੇ।

15 "ਜਦੋਂ ਤੁਸੀਂ ਲੇਵੀਆਂ ਨੂੰ ਸ਼ੁੱਧ ਕਰੋਗੇ ਅਤੇ ਉਹਨਾਂ ਨੂੰ ਹਿਲਾਉਣ ਦੀ ਭੇਟ ਵਜੋਂ ਚੜ੍ਹਾਓਗੇ, ਤਾਂ ਉਹ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਉਣਗੇ। 16 ਕਿਉਂਕਿ ਉਹ ਇਸਰਾਏਲ ਦੇ ਘਰਾਣੇ ਵਿੱਚੋਂ ਮੈਨੂੰ ਪੂਰੀ ਤਰ੍ਹਾਂ ਨਾਲ ਸਮਰਪਤ ਕੀਤੇ ਗਏ ਹਨ, ਮੈਂ ਉਹਨਾਂ ਨੂੰ ਸਾਰੇ ਇਸਰਾਏਲ ਵਿੱਚੋਂ ਸਾਰੇ ਪਹਿਲੌਠਿਆਂ ਦੇ ਬਦਲੇ ਆਪਣੇ ਲਈ ਲੈ ਲਿਆ ਹੈ। 17 ਇਸਰਾਏਲ ਵਿੱਚ ਹਰੇਕ ਪਹਿਲੌਠਾ ਨਰ ਭਾਵੇਂ ਮਨੁੱਖ ਹੋਵੇ ਜਾਂ ਜਾਨਵਰ ਮੇਰਾ ਹੈ। ਜਦੋਂ ਮੈਂ ਮਿਸਰ ਵਿੱਚ ਸਾਰੇ ਪਹਿਲੌਠਿਆਂ ਨੂੰ ਮਾਰਿਆ, ਮੈਂ ਉਹਨਾਂ ਨੂੰ ਆਪਣੇ ਲਈ ਅਲੱਗ ਕਰ ਦਿੱਤਾ। 18 ਅਤੇ ਮੈਂ ਇਸਰਾਏਲ ਦੇ ਸਾਰੇ ਪਹਿਲੌਠੇ ਪੁੱਤਰਾਂ ਦੀ ਥਾਂ ਲੇਵੀਆਂ ਨੂੰ ਲਿਆ ਹੈ। 19 ਸਾਰੇ ਇਸਰਾਏਲੀਆਂ ਵਿੱਚੋਂ ਮੈਂ ਲੇਵੀ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਤੋਹਫ਼ੇ ਵਜੋਂ ਦਿੱਤਾ ਹੈ ਕਿ ਉਹ ਇਸਰਾਏਲੀਆਂ ਲਈ ਮੰਡਲੀ ਦੇ ਤੰਬੂ ਵਿੱਚ ਕੰਮ ਕਰਨ ਅਤੇ ਉਹਨਾਂ ਲਈ ਪ੍ਰਾਸਚਿਤ ਕਰਨ ਤਾਂ ਜੋ ਇਸਰਾਏਲੀਆਂ ਉੱਤੇ ਕੋਈ ਬਵਾ ਨਾ ਆਵੇ। ਜਦੋਂ ਉਹ ਪਵਿੱਤਰ ਸਥਾਨ ਦੇ ਨੇੜੇ ਜਾਂਦੇ ਹਨ।"

20 ਮੋਸ਼ੇਹ, ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਲੇਵੀਆਂ ਨਾਲ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। 21 ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਆਪਣੇ ਕੱਪੜੇ ਧੋਤੇ। ਫਿਰ ਹਾਰੋਨ ਨੇ ਉਹਨਾਂ ਨੂੰ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ, ਅਤੇ ਉਹਨਾਂ ਨੂੰ ਪਵਿੱਤਰ ਕਰਨ ਲਈ ਪ੍ਰਾਸਚਿਤ ਕੀਤਾ। 22 ਉਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿੱਚ ਹਾਰੋਨ ਅਤੇ ਉਸ ਦੇ ਪੁੱਤਰਾਂ ਦੀ ਨਿਗਰਾਨੀ ਹੇਠ ਸੇਵਾ ਕਰਨ ਲਈ ਆਏ। ਉਹਨਾਂ ਨੇ ਲੇਵੀਆਂ ਨਾਲ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

23 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 24 "ਲੇਵੀਆਂ ਲਈ ਇਹ ਨਿਯਮ ਹੈ, ਕਿ ਪੱਚੀ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਦਮੀ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਨ ਲਈ ਆਉਣ। 25 ਪਰ ਪੰਜਾਹ ਸਾਲ ਦੀ ਉਮਰ ਵਿੱਚ, ਉਹਨਾਂ ਨੂੰ ਆਪਣੀ ਨਿਯਮਤ ਸੇਵਾ ਤੋਂ ਸੇਵਾਮੁਕਤ ਹੋ ਜਾਣ, ਅਤੇ ਉਹ ਹੋਰ ਸੇਵਾ ਦਾ ਕੰਮ ਨਾ ਕਰਨ। 26 ਉਹ ਮੰਡਲੀ ਵਾਲੇ ਤੰਬੂ ਵਿੱਚ ਆਪਣੇ ਭਰਾਵਾਂ ਦੀ ਸਹਾਇਤਾ ਕਰ ਸਕਦੇ ਹਨ, ਪਰ ਉਹ ਆਪ ਸੇਵਾ ਦਾ ਕੰਮ ਨਾ ਕਰਨ ਅਤੇ ਇਸ ਲਈ, ਇਸ ਤਰ੍ਹਾਂ ਤੈਨੂੰ ਲੇਵੀਆਂ ਨੂੰ ਜ਼ਿੰਮੇਵਾਰੀਆਂ ਸੌਂਪਣੀਆਂ ਹਨ।"

Estes versículos te tocaram? Ore agora!

+581 estão orando agora.

Junte-se à corrente de oração.