Pular para o conteúdo
Publicidade

ਗਿਣਤੀ 20

ਚੱਟਾਨ ਤੋਂ ਪਾਣੀ

1 ਪਹਿਲੇ ਮਹੀਨੇ ਵਿੱਚ ਇਸਰਾਏਲ ਦੀ ਸਾਰੀ ਮੰਡਲੀ ਜ਼ੀਨ ਦੇ ਉਜਾੜ ਵਿੱਚ ਪਹੁੰਚੀ ਅਤੇ ਕਾਦੇਸ਼ ਵਿੱਚ ਠਹਿਰੀ। ਉੱਥੇ ਮਰਿਯਮ ਦੀ ਮੌਤ ਹੋ ਗਈ ਅਤੇ ਉਸਨੂੰ ਦਫ਼ਨਾਇਆ ਗਿਆ।

2 ਹੁਣ ਲੋਕਾਂ ਲਈ ਪਾਣੀ ਨਹੀਂ ਸੀ ਅਤੇ ਲੋਕ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਇਕੱਠੇ ਹੋਏ। 3 ਉਹਨਾਂ ਨੇ ਮੋਸ਼ੇਹ ਨਾਲ ਝਗੜਾ ਕੀਤਾ ਅਤੇ ਕਿਹਾ, "ਕਾਸ਼ ਅਸੀਂ ਉਦੋਂ ਹੀ ਮਰ ਜਾਂਦੇ, ਜਦੋਂ ਸਾਡੇ ਭਰਾਵਾਂ ਨੇ ਯਾਹਵੇਹ ਦੇ ਅੱਗੇ ਪ੍ਰਾਣ ਤਿਆਗੇ ਸਨ! 4 ਤੂੰ ਯਾਹਵੇਹ ਦੀ ਪਰਜਾ ਨੂੰ ਇਸ ਉਜਾੜ ਵਿੱਚ ਕਿਉਂ ਲਿਆਇਆ ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ? 5 ਤੁਸੀਂ ਸਾਨੂੰ ਮਿਸਰ ਵਿੱਚੋਂ ਇਸ ਭਿਆਨਕ ਸਥਾਨ ਵਿੱਚ ਕਿਉਂ ਲਿਆਏ ਹੋ? ਜਿੱਥੇ ਨਾ ਕੋਈ ਅਨਾਜ, ਨਾ ਹੰਜੀਰ, ਨਾ ਅੰਗੂਰ, ਨਾ ਅਨਾਰ ਹਨ, ਅਤੇ ਨਾ ਹੀ ਪੀਣ ਲਈ ਪਾਣੀ ਹੈ!"

6 ਮੋਸ਼ੇਹ ਅਤੇ ਹਾਰੋਨ ਸਭਾ ਦੇ ਵਿੱਚੋਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੱਕ ਗਏ ਅਤੇ ਮੂੰਹ ਦੇ ਭਾਰ ਡਿੱਗ ਗਏ ਅਤੇ ਯਾਹਵੇਹ ਦਾ ਪਰਤਾਪ ਉਹਨਾਂ ਉੱਤੇ ਪਰਗਟ ਹੋਇਆ। 7 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 8 "ਲਾਠੀ ਲੈ ਅਤੇ ਤੂੰ ਅਤੇ ਤੇਰਾ ਭਰਾ ਹਾਰੋਨ ਇੱਕਠੇ ਹੋਵੋ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਚੱਟਾਨ ਨਾਲ ਗੱਲ ਕਰ ਅਤੇ ਉਹ ਆਪਣਾ ਪਾਣੀ ਵਹਾ ਦੇਵੇਗੀ। ਤੁਸੀਂ ਲੋਕਾਂ ਲਈ ਚੱਟਾਨ ਵਿੱਚੋਂ ਪਾਣੀ ਲਿਆਓਗੇ ਤਾਂ ਜੋ ਉਹ ਅਤੇ ਉਹਨਾਂ ਦੇ ਪਸ਼ੂ ਪੀ ਸਕਣ।"

9 ਤਾਂ ਮੋਸ਼ੇਹ ਨੇ ਯਾਹਵੇਹ ਦੀ ਹਜ਼ੂਰੀ ਤੋਂ ਲਾਠੀ ਲੈ ਲਈ, ਜਿਵੇਂ ਉਸਨੇ ਉਸਨੂੰ ਹੁਕਮ ਦਿੱਤਾ ਸੀ। 10 ਉਸ ਨੇ ਅਤੇ ਹਾਰੋਨ ਨੇ ਸਭਾ ਨੂੰ ਚੱਟਾਨ ਦੇ ਸਾਹਮਣੇ ਇਕੱਠਾ ਕੀਤਾ ਅਤੇ ਮੋਸ਼ੇਹ ਨੇ ਉਹਨਾਂ ਨੂੰ ਆਖਿਆ, ਸੁਣੋ, ਹੇ ਬਾਗੀਓ, ਕੀ ਅਸੀਂ ਤੁਹਾਡੇ ਲਈ ਇਸ ਚੱਟਾਨ ਵਿੱਚੋਂ ਪਾਣੀ ਕੱਢੀਏ? 11 ਤਦ ਮੋਸ਼ੇਹ ਨੇ ਆਪਣੀ ਬਾਂਹ ਉੱਚੀ ਕੀਤੀ ਅਤੇ ਆਪਣੀ ਲਾਠੀ ਨਾਲ ਚੱਟਾਨ ਨੂੰ ਦੋ ਵਾਰ ਮਾਰਿਆ। ਪਾਣੀ ਬਾਹਰ ਨਿਕਲ ਗਿਆ, ਅਤੇ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੇ ਪੀ ਲਿਆ।

12 ਪਰ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, "ਕਿਉਂਕਿ ਤੁਸੀਂ ਮੇਰੇ ਉੱਤੇ ਇੰਨਾ ਭਰੋਸਾ ਨਹੀਂ ਕੀਤਾ ਕਿ ਤੁਸੀਂ ਇਸਰਾਏਲੀਆਂ ਦੀ ਨਿਗਾਹ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ ਮੇਰਾ ਆਦਰ ਕਰਦੇ, ਇਸ ਲਈ ਤੁਸੀਂ ਇਸ ਕੌਮ ਨੂੰ ਉਸ ਦੇਸ਼ ਵਿੱਚ ਨਹੀਂ ਲਿਆਓਗੇ। ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ।"

13 ਇਹ ਮਰੀਬਾਹ20:13 ਮਰੀਬਾਹ ਅਰਥ ਝਗੜਾ ਦੇ ਪਾਣੀ ਸਨ, ਜਿੱਥੇ ਇਸਰਾਏਲੀ ਯਾਹਵੇਹ ਨਾਲ ਝਗੜਾ ਕਰਦੇ ਸਨ ਅਤੇ ਜਿੱਥੇ ਉਹ ਉਹਨਾਂ ਵਿੱਚ ਪਵਿੱਤਰ ਸਾਬਤ ਹੋਇਆ ਸੀ।

ਅਦੋਮ ਦਾ ਇਸਰਾਏਲ ਨੂੰ ਰਾਹ ਦੇਣ ਤੋਂ ਇਨਕਾਰ

14 ਮੋਸ਼ੇਹ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜੇ।

"ਤੇਰਾ ਭਰਾ ਇਸਰਾਏਲ ਇਹ ਆਖਦਾ ਹੈ ਕਿ ਤੁਸੀਂ ਉਹਨਾਂ ਸਾਰੀਆਂ ਮੁਸੀਬਤਾਂ ਬਾਰੇ ਜਾਣਦੇ ਹੋ ਜੋ ਸਾਡੇ ਉੱਤੇ ਆਈਆਂ ਹਨ। 15 ਸਾਡੇ ਪੁਰਖੇ ਮਿਸਰ ਵਿੱਚ ਚਲੇ ਗਏ ਅਤੇ ਅਸੀਂ ਉੱਥੇ ਕਈ ਸਾਲ ਰਹੇ। ਮਿਸਰੀਆਂ ਨੇ ਸਾਡੇ ਨਾਲ ਅਤੇ ਸਾਡੇ ਪੁਰਖਿਆਂ ਨਾਲ ਬਦਸਲੂਕੀ ਕੀਤੀ। 16 ਪਰ ਜਦੋਂ ਅਸੀਂ ਯਾਹਵੇਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ।

"ਹੁਣ ਅਸੀਂ ਇੱਥੇ ਕਾਦੇਸ਼ ਵਿੱਚ ਹਾਂ, ਤੁਹਾਡੇ ਖੇਤਰ ਦੇ ਕਿਨਾਰੇ ਤੇ ਇੱਕ ਕਸਬੇ ਵਿੱਚ। 17 ਕਿਰਪਾ ਕਰਕੇ ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ ਅਤੇ ਅਸੀਂ ਕਿਸੇ ਖੇਤ ਜਾਂ ਅੰਗੂਰੀ ਬਾਗ਼ ਵਿੱਚੋਂ ਨਹੀਂ ਜਾਵਾਂਗੇ, ਨਾ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸਿਰਫ ਰਾਜੇ ਦੇ ਮਾਰਗ ਤੇ ਲੰਘਦੇ ਜਾਵਾਂਗੇ ਅਤੇ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ ਜਦੋਂ ਤੱਕ ਅਸੀਂ ਤੁਹਾਡੀਆਂ ਹੱਦਾਂ ਵਿੱਚੋਂ ਦੀ ਲੰਘ ਨਹੀਂ ਜਾਂਦੇ।"

18 ਪਰ ਅਦੋਮ ਨੇ ਉੱਤਰ ਦਿੱਤਾ,

"ਤੁਸੀਂ ਇੱਥੋਂ ਨਹੀਂ ਲੰਘ ਸਕਦੇ ਹੋ। ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਹਰ ਨਿਕਲ ਕੇ ਤੁਹਾਡੇ ਉੱਤੇ ਤਲਵਾਰ ਨਾਲ ਹਮਲਾ ਕਰਾਂਗੇ।"

19 ਇਸਰਾਏਲੀਆਂ ਨੇ ਉੱਤਰ ਦਿੱਤਾ,

"ਅਸੀਂ ਮੁੱਖ ਮਾਰਗ ਦੇ ਨਾਲ ਚੱਲਾਂਗੇ ਅਤੇ ਜੇਕਰ ਅਸੀਂ ਜਾਂ ਸਾਡੇ ਪਸ਼ੂ ਤੁਹਾਡੇ ਵਿੱਚੋਂ ਕੋਈ ਪਾਣੀ ਪੀਂਦੇ ਹਨ, ਤਾਂ ਅਸੀਂ ਉਸ ਦਾ ਭੁਗਤਾਨ ਕਰਾਂਗੇ। ਅਸੀਂ ਸਿਰਫ ਪੈਦਲ ਹੀ ਲੰਘਣਾ ਚਾਹੁੰਦੇ ਹਾਂ ਹੋਰ ਕੁਝ ਨਹੀਂ।"

20 ਉਹਨਾਂ ਨੇ ਫੇਰ ਉੱਤਰ ਦਿੱਤਾ,

"ਤੁਸੀਂ ਉੱਥੋਂ ਦੀ ਲੰਘ ਨਹੀਂ ਸਕਦੇ ਹੋ।"

ਤਦ ਅਦੋਮ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਫ਼ੌਜ ਨਾਲ ਉਹਨਾਂ ਦੇ ਵਿਰੁੱਧ ਆਏ। 21 ਜਦੋਂ ਅਦੋਮ ਨੇ ਉਹਨਾਂ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਦੇਣ ਤੋਂ ਇਨਕਾਰ ਕਰ ਦਿੱਤਾ, ਇਸਰਾਏਲ ਨੇ ਉਹਨਾਂ ਤੋਂ ਮੂੰਹ ਮੋੜ ਲਿਆ।

ਹਾਰੋਨ ਦੀ ਮੌਤ

22 ਇਸਰਾਏਲ ਦੀ ਸਾਰੀ ਕੌਮ ਕਾਦੇਸ਼ ਤੋਂ ਕੂਚ ਕਰ ਕੇ ਹੋਰ ਨਾਮੀ ਪਰਬਤ ਉੱਤੇ ਆਈ। 23 ਅਦੋਮ ਦੀ ਸਰਹੱਦ ਉੱਤੇ ਹੋਰ ਨਾਮ ਦੇ ਪਹਾੜ ਉੱਤੇ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 24 "ਹਾਰੋਨ ਆਪਣੇ ਲੋਕਾਂ ਵਿੱਚ ਇਕੱਠਾ ਕੀਤਾ ਜਾਵੇਗਾ। ਉਹ ਉਸ ਦੇਸ਼ ਵਿੱਚ ਨਾ ਵੜੇਗਾ ਜੋ ਮੈਂ ਇਸਰਾਏਲੀਆਂ ਨੂੰ ਦਿੰਦਾ ਹਾਂ ਕਿਉਂ ਜੋ ਤੁਸੀਂ ਦੋਹਾਂ ਨੇ ਮਰੀਬਾਹ ਦੇ ਪਾਣੀਆਂ ਉੱਤੇ ਮੇਰੇ ਹੁਕਮ ਦੇ ਵਿਰੁੱਧ ਵਿਦਰੋਹ ਕੀਤਾ ਸੀ। 25 ਹਾਰੋਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਹੋਰ ਨਾਮ ਦੇ ਪਹਾੜ ਉੱਤੇ ਲੈ ਜਾਓ। 26 ਹਾਰੋਨ ਦੇ ਬਸਤਰ ਲਾਹ ਕੇ ਉਹ ਦੇ ਪੁੱਤਰ ਅਲਆਜ਼ਾਰ ਨੂੰ ਪਾ ਦੇ ਕਿਉਂ ਜੋ ਹਾਰੋਨ ਆਪਣੇ ਲੋਕਾਂ ਵਿੱਚ ਜਾ ਮਿਲੇਗਾ ਉਹ ਉੱਥੇ ਮਰ ਜਾਵੇਗਾ।"

27 ਮੋਸ਼ੇਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ, ਉਹ ਸਾਰੇ ਲੋਕਾਂ ਦੇ ਸਾਹਮਣੇ ਹੋਰ ਨਾਮੀ ਪਹਾੜ ਉੱਤੇ ਚੜ੍ਹ ਗਏ। 28 ਮੋਸ਼ੇਹ ਨੇ ਹਾਰੋਨ ਦੇ ਬਸਤਰ ਲਾਹ ਕੇ ਉਸਦੇ ਪੁੱਤਰ ਅਲਆਜ਼ਾਰ ਨੂੰ ਪਾ ਦਿੱਤੇ ਅਤੇ ਹਾਰੋਨ ਉੱਥੇ ਪਹਾੜ ਦੀ ਚੋਟੀ ਉੱਤੇ ਮਰ ਗਿਆ। ਤਦ ਮੋਸ਼ੇਹ ਅਤੇ ਅਲਆਜ਼ਾਰ ਪਹਾੜ ਤੋਂ ਹੇਠਾਂ ਆਏ, 29 ਅਤੇ ਜਦੋਂ ਸਾਰੀ ਕੌਮ ਨੂੰ ਪਤਾ ਲੱਗਾ ਕਿ ਹਾਰੋਨ ਮਰ ਗਿਆ ਹੈ ਤਾਂ ਸਾਰੇ ਇਸਰਾਏਲੀਆਂ ਨੇ ਉਹ ਦੇ ਲਈ ਤੀਹ ਦਿਨ ਸੋਗ ਕੀਤਾ।

Estes versículos te tocaram? Ore agora!

+581 estão orando agora.

Junte-se à corrente de oração.