Misericórdia
A misericórdia de Deus é eterna e inesgotável. Ele se compadece dos que sofrem, perdoa os arrependidos e derrama graça sobre os que não merecem. Grande é a sua fidelidade.
A misericórdia de Deus
Quem é Deus como tu, que perdoa a iniquidade? Ele se deleita em ter misericórdia e não retém a ira para sempre.
ਤੇਰੇ ਵਰਗਾ ਹੋਰ ਕਿਹੜਾ ਪਰਮੇਸ਼ਵਰ ਹੈ?
ਜੋ ਅਪਰਾਧ ਨੂੰ ਮਾਫ਼ ਕਰੇ,
ਜੋ ਆਪਣੀ ਨਿੱਜ-ਭਾਗ ਦੇ ਬਚੇ ਹੋਏ ਲੋਕਾਂ ਦੀ ਬਦੀ ਨੂੰ ਢੱਕ ਦੇਵੇ,
ਉਹ ਆਪਣਾ ਕ੍ਰੋਧ ਸਦਾ ਤੱਕ ਨਹੀਂ ਰੱਖਦਾ,
ਕਿਉਂ ਜੋ ਉਹ ਦਯਾ ਕਰਨ ਤੋਂ ਪ੍ਰਸੰਨ ਹੁੰਦਾ ਹੈ।
ਹੇ ਪਰਮੇਸ਼ਵਰ ਆਪਣੀ ਕਿਰਪਾ ਦੇ ਅਨੁਸਾਰ,
ਮੇਰੇ ਉੱਤੇ ਦਯਾ ਕਰ।
ਆਪਣੀ ਰਹਿਮਦਿਲੀ ਦੇ ਅਨੁਸਾਰ,
ਮੇਰੇ ਅਪਰਾਧ ਨੂੰ ਮਿਟਾ ਦੇ।
ਮੇਰੀ ਬਦੀ ਨੂੰ ਚੰਗੀ ਤਰ੍ਹਾਂ ਧੋ,
ਅਤੇ ਮੇਰੇ ਪਾਪਾਂ ਤੋਂ ਮੈਨੂੰ ਸਾਫ਼ ਕਰ।
ਹੇ ਯਾਹਵੇਹ, ਆਪਣੀ ਮਹਾਨ ਦਯਾ ਅਤੇ ਪਿਆਰ ਨੂੰ ਯਾਦ ਰੱਖ,
ਕਿਉਂਕਿ ਇਹ ਪੁਰਾਣੇ ਸਮੇਂ ਤੋਂ ਹਨ।
ਮੇਰੀ ਜੁਆਨੀ ਦੇ ਪਾਪਾਂ ਨੂੰ
ਅਤੇ ਅਪਰਾਧੀ ਰਾਹਾਂ ਨੂੰ ਚੇਤੇ ਨਾ ਰੱਖ;
ਆਪਣੇ ਪਿਆਰ ਦੇ ਅਨੁਸਾਰ ਮੈਨੂੰ ਯਾਦ ਰੱਖੀਂ,
ਕਿਉਂਕਿ ਯਾਹਵੇਹ, ਤੂੰ ਚੰਗਾ ਹੈ।
ਹੇ ਯਾਹਵੇਹ, ਮੈਂ ਤੁਹਾਨੂੰ ਡੂੰਘਾਈ ਤੋਂ ਪੁਕਾਰਦਾ ਹਾਂ;
ਯਾਹਵੇਹ, ਮੇਰੀ ਆਵਾਜ਼ ਸੁਣ।
ਤੇਰੇ ਕੰਨ ਮੇਰੀ ਦੁਹਾਈ ਵੱਲ ਧਿਆਨ ਦੇਣ।
ਯਾਹਵੇਹ, ਆਪਣੀ ਰਹਿਮਤ ਨੂੰ ਮੇਰੇ ਤੋਂ ਨਾ ਰੋਕ;
ਤੇਰਾ ਪਿਆਰ ਅਤੇ ਵਫ਼ਾਦਾਰੀ ਹਮੇਸ਼ਾ ਮੇਰੀ ਰੱਖਿਆ ਕਰੇ।
ਯਕੀਨਨ ਤੇਰੀ ਚੰਗਿਆਈ ਅਤੇ ਪਿਆਰ
ਮੇਰੇ ਜੀਵਨ ਦੇ ਸਾਰੇ ਦਿਨਾਂ ਵਿੱਚ ਮੇਰੇ ਨਾਲ-ਨਾਲ ਰਹੇਗੀ,
ਅਤੇ ਮੈਂ ਸਦਾ ਦੇ ਲਈ ਯਾਹਵੇਹ ਦੇ ਘਰ ਵਿੱਚ
ਵਾਸ ਕਰਦਾ ਰਹਾਂਗਾ।
ਜਿਵੇਂ ਕਿ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਤਰਸ ਖਾਂਦਾ ਹੈ,
ਉਸੇ ਤਰ੍ਹਾਂ ਯਾਹਵੇਹ ਉਹਨਾਂ ਉੱਤੇ ਦਯਾ ਕਰਦਾ ਹੈ ਜੋ ਉਸ ਤੋਂ ਡਰਦੇ ਹਨ;
Graça e perdão
Onde o pecado abundou, superabundou a graça. Deus convida todos ao arrependimento e promete perdão total aos que confessam.
ਪਰ ਵਰਦਾਨ ਪਾਪ ਵਰਗਾ ਨਹੀਂ ਹੈ ਕਿਉਂਕਿ ਜੇ ਬਹੁਤ ਸਾਰੇ ਲੋਕ ਇੱਕ ਆਦਮੀ ਦੇ ਪਾਪ ਕਾਰਣ ਮਰ ਗਏ, ਤਾਂ ਪਰਮੇਸ਼ਵਰ ਦੀ ਕਿਰਪਾ, ਜਿਹੜੀ ਇੱਕ ਆਦਮੀ, ਯਿਸ਼ੂ ਮਸੀਹ, ਦੀ ਕਿਰਪਾ ਦੁਆਰਾ ਪ੍ਰਾਪਤ ਹੋਈ, ਬਹੁਤ ਸਾਰੇ ਲੋਕਾਂ ਤੇ ਪਰਗਟ ਹੋਈ।
ਫਿਰ ਕੀ ਅਸੀਂ ਪਾਪ ਕਰੀਏ ਕਿਉਂਕਿ ਅਸੀਂ ਬਿਵਸਥਾ ਦੇ ਅਧੀਨ ਨਹੀਂ ਪਰ ਕਿਰਪਾ ਦੇ ਅਧੀਨ ਹਾਂ? ਕਦੇ ਵੀ ਨਹੀਂ!
ਪਰ ਪਰਮੇਸ਼ਵਰ ਦਯਾ ਨਾਲ ਭਰਪੂਰ ਹੈ, ਉਸ ਦੇ ਮਹਾਨ ਪਿਆਰ ਦੇ ਕਾਰਨ ਸਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ ਭਾਵੇਂ ਅਸੀਂ ਅਪਰਾਧਾਂ ਵਿੱਚ ਮਰੇ ਹੋਏ ਸੀ। ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਤੁਸੀਂ ਬਚਾਏ ਗਏ ਹੋ।
ਉਸ ਨੇ ਮੈਨੂੰ ਆਖਿਆ ਹੈ, "ਮੇਰੀ ਕਿਰਪਾ ਹੀ ਤੇਰੇ ਲਈ ਕਾਫ਼ੀ ਹੈ, ਕਿਉਂਕਿ ਮੇਰੀ ਸ਼ਕਤੀ ਕਮਜ਼ੋਰਾਂ ਨੂੰ ਸੰਪੂਰਨ ਬਣਾਉਂਦੀ ਹੈ।" ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਆਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ।
ਜਿਹੜਾ ਆਪਣੇ ਪਾਪਾਂ ਨੂੰ ਛੁਪਾਉਂਦਾ ਹੈ ਉਹ ਸਫ਼ਲ ਨਹੀਂ ਹੁੰਦਾ,
ਪਰ ਜਿਹੜਾ ਉਨ੍ਹਾਂ ਨੂੰ ਮੰਨਦਾ ਅਤੇ ਤਿਆਗਦਾ ਹੈ ਉਸ ਉੱਤੇ ਦਇਆ ਹੁੰਦੀ ਹੈ।
ਦੁਸ਼ਟ ਆਪਣੇ ਰਾਹਾਂ ਨੂੰ ਛੱਡ ਦੇਣ,
ਅਤੇ ਕੁਧਰਮੀ ਆਪਣੇ ਵਿਚਾਰਾਂ ਨੂੰ ਤਿਆਗ ਦੇਣ।
ਉਨ੍ਹਾਂ ਨੂੰ ਯਾਹਵੇਹ ਵੱਲ ਮੁੜਨ ਦਿਓ, ਅਤੇ ਉਹ ਉਨ੍ਹਾਂ ਉੱਤੇ ਮਿਹਰ ਕਰੇਗਾ,
ਅਤੇ ਸਾਡੇ ਪਰਮੇਸ਼ਵਰ ਵੱਲ, ਕਿਉਂਕਿ ਉਹ ਖੁੱਲ੍ਹ ਕੇ ਮਾਫ਼ ਕਰੇਗਾ।
ਫਿਰ ਵੀ ਯਾਹਵੇਹ ਤੁਹਾਡੇ ਉੱਤੇ ਮਿਹਰਬਾਨ ਹੋਣਾ ਚਾਹੁੰਦਾ ਹੈ;
ਇਸ ਲਈ ਉਹ ਤੁਹਾਡੇ ਉੱਤੇ ਰਹਿਮ ਕਰਨ ਲਈ ਉੱਠੇਗਾ।
ਕਿਉਂਕਿ ਯਾਹਵੇਹ ਨਿਆਂ ਦਾ ਪਰਮੇਸ਼ਵਰ ਹੈ।
ਮੁਬਾਰਕ ਹਨ ਉਹ ਸਾਰੇ ਜਿਹੜੇ ਉਸ ਦੀ ਉਡੀਕ ਕਰਦੇ ਹਨ!
Misericórdia e compaixão
Misericórdia quero e não sacrifício. Deus nos chama a ser misericordiosos como Ele é, perdoando e acolhendo o próximo.
ਪਰ ਜਾਓ ਅਤੇ ਇਸਦਾ ਅਰਥ ਸਿੱਖੋ: ‘ਮੈਂ ਬਲੀਦਾਨ ਨੂੰ ਨਹੀਂ, ਸਗੋਂ ਦਯਾ ਦੀ ਇੱਛਾ ਰੱਖਦਾ ਹਾਂ।’ ਕਿਉਂਕਿ ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਹਾਂ।"
ਤਦ ਪਤਰਸ ਯਿਸ਼ੂ ਕੋਲ ਆਇਆ ਅਤੇ ਪੁੱਛਿਆ, "ਪ੍ਰਭੂ ਜੀ, ਕਿੰਨੀ ਵਾਰ ਮੈਂ ਆਪਣੇ ਭਰਾ ਜਾਂ ਭੈਣ ਨੂੰ ਮਾਫ਼ ਕਰਾਂਂ ਜੋ ਮੇਰੇ ਵਿਰੁੱਧ ਪਾਪ ਕਰਦੇ ਹਨ? ਕੀ ਸੱਤ ਵਾਰ?"
ਯਿਸ਼ੂ ਨੇ ਉਹ ਨੂੰ ਉੱਤਰ ਦਿੱਤਾ, "ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਸੱਤ ਵਾਰ ਪਰ ਸੱਤਰ ਦਾ ਸੱਤ ਗੁਣਾ ਤੱਕ।
ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ਼ ਕਰੋ ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਪਾਪ ਮਾਫ਼ ਕਰ ਦੇਵੇਗਾ।
ਪਰ ਆਪਣੀ ਮਹਾਨ ਦਯਾ ਦੇ ਕਾਰਨ ਤੂੰ ਉਹਨਾਂ ਨੂੰ ਖਤਮ ਨਹੀਂ ਕੀਤਾ ਅਤੇ ਉਹਨਾਂ ਨੂੰ ਤਿਆਗਿਆ ਨਹੀਂ, ਕਿਉਂ ਜੋ ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ।
ਉਹਨਾਂ ਦਾ ਭਲਾ ਹੋਵੇਗਾ ਜਿਹੜੇ ਖੁੱਲ੍ਹੇ ਦਿਲ ਨਾਲ ਉਧਾਰ ਦਿੰਦੇ ਹਨ,
ਜੋ ਆਪਣੇ ਕੰਮ ਨਿਆਂ ਨਾਲ ਕਰਦੇ ਹਨ।
ਯਾਹਵੇਹ ਸਾਡੇ ਪਰਮੇਸ਼ਵਰ ਦੀ ਕਿਰਪਾ ਸਾਡੇ ਉੱਤੇ ਰਹੇ।
ਸਾਡੇ ਲਈ ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰ,
ਹਾਂ, ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰੋ।
Acessar a misericórdia
Cheguemos com confiança ao trono da graça. Ali encontramos misericórdia e graça para socorro no tempo oportuno.
ਆਓ ਫਿਰ ਅਸੀਂ ਪਰਮੇਸ਼ਵਰ ਦੀ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਲੇਰੀ ਨਾਲ ਪਹੁੰਚੀਏ, ਤਾਂ ਜੋ ਅਸੀਂ ਦਯਾ ਪ੍ਰਾਪਤ ਕਰ ਸਕੀਏ ਅਤੇ ਲੋੜ ਦੇ ਸਮੇਂ ਸਾਡੀ ਮਦਦ ਕਰਨ ਲਈ ਕਿਰਪਾ ਪਾ ਸਕੀਏ।
ਇਸ ਲਈ, ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ਵਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਇੱਕ ਜਿਉਂਦੇ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਮਨ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਸੱਚੀ ਅਤੇ ਰੂਹਾਨੀ ਬੰਦਗੀ ਹੈ।
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
ਕਿਉਂਕਿ ਇਹ ਤੁਹਾਨੂੰ ਮਸੀਹ ਦੇ ਵੱਲੋ ਦਿੱਤਾ ਗਿਆ ਹੈ ਕਿ ਨਾ ਸਿਰਫ ਤੁਸੀਂ ਉਸ ਉੱਤੇ ਵਿਸ਼ਵਾਸ ਕਰੋ, ਬਲਕਿ ਉਸ ਦੇ ਲਈ ਦੁੱਖ ਵੀ ਝੱਲੋ,
ਹਿਜ਼ਕੀਯਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਨੂੰ ਸੰਦੇਸ਼ ਭੇਜਿਆ ਅਤੇ ਇਫ਼ਰਾਈਮ ਅਤੇ ਮਨੱਸ਼ੇਹ ਨੂੰ ਵੀ ਚਿੱਠੀਆਂ ਲਿਖੀਆਂ, ਉਹਨਾਂ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੇ ਲਈ ਪਸਾਹ ਮਨਾਉਣ ਦਾ ਸੱਦਾ ਦਿੱਤਾ। ਪਾਤਸ਼ਾਹ ਅਤੇ ਉਸਦੇ ਅਧਿਕਾਰੀਆਂ ਅਤੇ ਯੇਰੂਸ਼ਲੇਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਪਸਾਹ ਮਨਾਉਣ ਦਾ ਫ਼ੈਸਲਾ ਕੀਤਾ। ਉਹ ਉਸ ਵੇਲੇ ਉਸ ਨੂੰ ਮਨਾ ਨਾ ਸਕੇ ਇਸ ਲਈ ਕਿ ਜਾਜਕਾਂ ਨੇ ਕਾਫ਼ੀ ਗਿਣਤੀ ਵਿੱਚ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਅਤੇ ਲੋਕੀ ਵੀ ਯੇਰੂਸ਼ਲੇਮ ਵਿੱਚ ਇਕੱਠੇ ਨਹੀਂ ਹੋਏ ਸਨ। ਇਹ ਯੋਜਨਾ ਰਾਜੇ ਅਤੇ ਸਾਰੀ ਸਭਾ ਨੂੰ ਸਹੀ ਜਾਪਦੀ ਸੀ। ਸੋ ਉਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਕਿ ਬੇਰਸ਼ੇਬਾ ਤੋਂ ਦਾਨ ਤੀਕ ਸਾਰੇ ਇਸਰਾਏਲ ਵਿੱਚ ਡੌਂਡੀ ਪਿਟਵਾਈ ਜਾਵੇ ਕਿ ਯੇਰੂਸ਼ਲੇਮ ਵਿੱਚ ਆ ਕੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਲਈ ਪਸਾਹ ਮਨਾਈ ਜਾਵੇ ਕਿਉਂ ਜੋ ਉਹਨਾਂ ਨੇ ਬਹੁਤਿਆਂ ਦਿਨਾਂ ਤੋਂ ਜਿਵੇਂ ਲਿਖਿਆ ਹੈ ਉਸ ਨੂੰ ਨਹੀਂ ਮਨਾਇਆ ਸੀ।
ਰਾਜੇ ਦੇ ਹੁਕਮ ਤੇ, ਰਾਜੇ ਅਤੇ ਉਸ ਦੇ ਅਧਿਕਾਰੀਆਂ ਦੀਆਂ ਚਿੱਠੀਆਂ ਲੈ ਕੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਭੇਜੇ ਗਏ, ਜਿਨ੍ਹਾਂ ਵਿੱਚ ਲਿਖਿਆ ਸੀ:
"ਇਸਰਾਏਲ ਦੇ ਲੋਕੋ, ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਵੱਲ ਵਾਪਸ ਜਾਓ, ਤਾਂ ਜੋ ਉਹ ਤੁਹਾਡੇ ਕੋਲ ਜਿਹੜੇ ਬਚੇ ਹੋਏ ਹਨ, ਜਿਹੜੇ ਅੱਸ਼ੂਰ ਦੇ ਰਾਜਿਆਂ ਦੇ ਹੱਥੋਂ ਬਚ ਗਏ ਹਨ ਵਾਪਸ ਆ ਜਾਵੇ। ਅਤੇ ਤੁਸੀਂ ਆਪਣੇ ਪਿਉ ਦਾਦਿਆਂ ਅਤੇ ਭਰਾਵਾਂ ਵਰਗੇ ਨਾ ਬਣੋ ਜਿਨ੍ਹਾਂ ਨੇ ਯਾਹਵੇਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ਵਰ ਨਾਲ ਬੇਈਮਾਨੀ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਭੈਜਲ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਵੇਖਦੇ ਹੋ। ਹੱਠੀਏ ਨਾ ਬਣੋ, ਜਿਵੇਂ ਤੁਹਾਡੇ ਪੁਰਖੇ ਸਨ ਸਗੋਂ ਯਾਹਵੇਹ ਦੇ ਅਧੀਨ ਹੋ ਜਾਓ। ਉਸ ਦੀ ਸ਼ਰਨ ਵਿੱਚ ਆਓ, ਜਿਸ ਨੂੰ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ। ਆਪਣੇ ਪਰਮੇਸ਼ਵਰ ਦੀ ਸੇਵਾ ਕਰੋ, ਤਾਂ ਜੋ ਉਸਦਾ ਭਿਆਨਕ ਕ੍ਰੋਧ ਤੁਹਾਡੇ ਤੋਂ ਹਟ ਜਾਵੇ। ਜੇ ਤੁਸੀਂ ਯਾਹਵੇਹ ਵੱਲ ਵਾਪਸ ਆਉਂਦੇ ਹੋ, ਤਾਂ ਤੁਹਾਡੇ ਸਾਥੀ ਇਸਰਾਏਲੀ ਅਤੇ ਤੁਹਾਡੇ ਬੱਚਿਆਂ ਨੂੰ ਉਹਨਾਂ ਦੇ ਗ਼ੁਲਾਮਾਂ ਦੁਆਰਾ ਤਰਸ ਕੀਤਾ ਜਾਵੇਗਾ ਅਤੇ ਉਹ ਇਸ ਧਰਤੀ ਉੱਤੇ ਵਾਪਸ ਆ ਜਾਣਗੇ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਮਿਹਰਬਾਨ ਅਤੇ ਦਿਆਲੂ ਹੈ। ਜੇਕਰ ਤੁਸੀਂ ਉਸ ਵੱਲ ਮੁੜਦੇ ਹੋ ਤਾਂ ਉਹ ਤੁਹਾਡੇ ਤੋਂ ਮੂੰਹ ਨਹੀਂ ਮੋੜੇਗਾ।"
ਸੰਦੇਸ਼ਵਾਹਕ ਇਫ਼ਰਾਈਮ ਅਤੇ ਮਨੱਸ਼ੇਹ ਵਿੱਚ ਜ਼ਬੂਲੁਨ ਤੱਕ ਕਸਬੇ-ਸ਼ਹਿਰ ਜਾਂਦੇ ਸਨ, ਪਰ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ। ਫਿਰ ਵੀ, ਆਸ਼ੇਰ, ਮਨੱਸ਼ੇਹ ਅਤੇ ਜ਼ਬੂਲੁਨ ਵਿੱਚੋਂ ਕੁਝ ਨੇ ਆਪਣੇ ਆਪ ਨੂੰ ਨਿਮਰ ਬਣਾਇਆ ਅਤੇ ਯੇਰੂਸ਼ਲੇਮ ਨੂੰ ਚਲੇ ਗਏ। ਯਹੂਦਾਹ ਵਿੱਚ ਵੀ ਪਰਮੇਸ਼ਵਰ ਦਾ ਹੱਥ ਲੋਕਾਂ ਉੱਤੇ ਸੀ ਤਾਂ ਜੋ ਉਹਨਾਂ ਨੂੰ ਮਨ ਦੀ ਏਕਤਾ ਪ੍ਰਦਾਨ ਕੀਤੀ ਜਾ ਸਕੇ ਤਾਂ ਜੋ ਰਾਜੇ ਅਤੇ ਉਸਦੇ ਅਧਿਕਾਰੀਆਂ ਨੇ ਯਾਹਵੇਹ ਦੇ ਬਚਨ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਹੋਵੇ।
ਦੂਜੇ ਮਹੀਨੇ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਉਣ ਲਈ ਲੋਕਾਂ ਦੀ ਇੱਕ ਬਹੁਤ ਵੱਡੀ ਭੀੜ ਯੇਰੂਸ਼ਲੇਮ ਵਿੱਚ ਇਕੱਠੀ ਹੋਈ। ਉਹਨਾਂ ਨੇ ਯੇਰੂਸ਼ਲੇਮ ਦੀਆਂ ਜਗਵੇਦੀਆਂ ਨੂੰ ਹਟਾ ਦਿੱਤਾ ਅਤੇ ਧੂਪ ਦੀਆਂ ਜਗਵੇਦੀਆਂ ਨੂੰ ਸਾਫ਼ ਕਰਕੇ ਕਿਦਰੋਨ ਘਾਟੀ ਵਿੱਚ ਸੁੱਟ ਦਿੱਤਾ।
ਉਹਨਾਂ ਨੇ ਦੂਜੇ ਮਹੀਨੇ ਦੀ ਚੌਦਵੀਂ ਤਾਰੀਖ਼ ਨੂੰ ਪਸਾਹ ਦੇ ਲੇਲੇ ਨੂੰ ਵੱਢਿਆ। ਜਾਜਕਾਂ ਅਤੇ ਲੇਵੀਆਂ ਨੇ ਸ਼ਰਮਿੰਦਾ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਯਾਹਵੇਹ ਦੇ ਭਵਨ ਵਿੱਚ ਹੋਮ ਦੀਆਂ ਭੇਟਾਂ ਲੈ ਕੇ ਆਏ। ਫਿਰ ਉਹਨਾਂ ਨੇ ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਦੀ ਬਿਵਸਥਾ ਵਿੱਚ ਦਰਸਾਏ ਅਨੁਸਾਰ ਆਪਣਾ ਨਿਯਮਿਤ ਅਹੁਦਾ ਸੰਭਾਲ ਲਿਆ। ਜਾਜਕਾਂ ਨੇ ਲੇਵੀਆਂ ਦੁਆਰਾ ਉਹਨਾਂ ਨੂੰ ਦਿੱਤਾ ਲਹੂ ਜਗਵੇਦੀ ਉੱਤੇ ਛਿੜਕਿਆ। ਕਿਉਂਕਿ ਭੀੜ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ, ਇਸ ਲਈ ਲੇਵੀਆਂ ਨੂੰ ਉਹਨਾਂ ਸਾਰਿਆਂ ਲਈ ਪਸਾਹ ਦੇ ਲੇਲਿਆਂ ਨੂੰ ਮਾਰਨਾ ਪਿਆ ਜੋ ਰਸਮੀ ਤੌਰ ਤੇ ਸ਼ੁੱਧ ਨਹੀਂ ਸਨ ਅਤੇ ਆਪਣੇ ਲੇਲੇ ਨੂੰ ਯਾਹਵੇਹ ਲਈ ਪਵਿੱਤਰ ਨਹੀਂ ਕਰ ਸਕਦੇ ਸਨ। ਭਾਵੇਂ ਇਫ਼ਰਾਈਮ, ਮਨੱਸ਼ੇਹ, ਯਿੱਸਾਕਾਰ ਅਤੇ ਜ਼ਬੂਲੁਨ ਤੋਂ ਆਏ ਬਹੁਤਿਆਂ ਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਕੀਤਾ ਸੀ, ਤਾਂ ਵੀ ਉਹਨਾਂ ਨੇ ਪਸਾਹ ਦਾ ਭੋਜਨ ਖਾਧਾ ਜੋ ਲਿਖਿਆ ਹੋਇਆ ਸੀ। ਪਰ ਹਿਜ਼ਕੀਯਾਹ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ, "ਯਾਹਵੇਹ, ਜੋ ਭਲਾ ਹੈ, ਹਰ ਉਸ ਵਿਅਕਤੀ ਨੂੰ ਮਾਫ਼ ਕਰੇ ਜੋ ਆਪਣੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੂੰ ਭਾਲਣ ਲਈ ਆਪਣਾ ਦਿਲ ਲਗਾਉਂਦੇ ਹਨ। ਭਾਵੇਂ ਉਹ ਪਵਿੱਤਰ ਅਸਥਾਨ ਦੇ ਨਿਯਮਾਂ ਅਨੁਸਾਰ ਸਾਫ਼ ਵੀ ਨਹੀਂ ਹਨ।" ਅਤੇ ਯਾਹਵੇਹ ਨੇ ਹਿਜ਼ਕੀਯਾਹ ਨੂੰ ਸੁਣਿਆ ਅਤੇ ਲੋਕਾਂ ਨੂੰ ਚੰਗਾ ਕੀਤਾ।
ਅਤੇ ਜਿਹੜੇ ਇਸਰਾਏਲੀ ਯੇਰੂਸ਼ਲੇਮ ਵਿੱਚ ਮੌਜੂਦ ਸਨ ਉਹਨਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਅਤੇ ਲੇਵੀ ਅਰ ਜਾਜਕ ਉੱਚੀ ਸੁਰ ਦੇ ਵਾਜਿਆਂ ਨਾਲ ਯਾਹਵੇਹ ਦੇ ਦਰਬਾਰ ਵਿੱਚ ਗਾ-ਗਾ ਕੇ ਹਮੇਸ਼ਾ ਯਾਹਵੇਹ ਦੀ ਉਸਤਤ ਕਰਦੇ ਰਹੇ।
ਹਿਜ਼ਕੀਯਾਹ ਨੇ ਸਾਰੇ ਲੇਵੀਆਂ ਨੂੰ ਹੌਸਲਾ ਦਿੱਤਾ, ਜਿਨ੍ਹਾਂ ਨੇ ਯਾਹਵੇਹ ਦੀ ਸੇਵਾ ਬਾਰੇ ਚੰਗੀ ਸਮਝ ਦਿਖਾਈ। ਸੱਤਾਂ ਦਿਨਾਂ ਤੱਕ ਉਹਨਾਂ ਨੇ ਆਪਣਾ ਦਿੱਤਾ ਹੋਇਆ ਹਿੱਸਾ ਖਾਧਾ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਦੀ ਉਸਤਤ ਕੀਤੀ।
ਸਾਰੀ ਸਭਾ ਫਿਰ ਸੱਤ ਦਿਨ ਹੋਰ ਤਿਉਹਾਰ ਮਨਾਉਣ ਲਈ ਸਹਿਮਤ ਹੋ ਗਈ ਅਤੇ ਇਸ ਲਈ ਉਹਨਾਂ ਨੇ ਹੋਰ ਸੱਤ ਦਿਨ ਖੁਸ਼ੀ ਨਾਲ ਮਨਾਇਆ। ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਸਭਾ ਲਈ ਇੱਕ ਹਜ਼ਾਰ ਬਲਦ ਅਤੇ ਸੱਤ ਹਜ਼ਾਰ ਭੇਡਾਂ ਅਤੇ ਬੱਕਰੀਆਂ ਦਿੱਤੀਆਂ ਅਤੇ ਅਧਿਕਾਰੀਆਂ ਨੇ ਉਹਨਾਂ ਨੂੰ ਇੱਕ ਹਜ਼ਾਰ ਬਲਦ ਅਤੇ ਦਸ ਹਜ਼ਾਰ ਭੇਡਾਂ ਅਤੇ ਬੱਕਰੀਆਂ ਦਿੱਤੀਆਂ। ਬਹੁਤ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ। ਯਹੂਦਾਹ ਦੀ ਸਾਰੀ ਸਭਾ, ਜਾਜਕਾਂ, ਲੇਵੀਆਂ ਅਤੇ ਇਸਰਾਏਲ ਤੋਂ ਆਏ ਸਾਰੇ ਲੋਕਾਂ ਸਮੇਤ, ਇਸਰਾਏਲ ਤੋਂ ਆਏ ਵਿਦੇਸ਼ੀ ਅਤੇ ਯਹੂਦਾਹ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਅਨੰਦ ਕੀਤਾ। ਯੇਰੂਸ਼ਲੇਮ ਵਿੱਚ ਬਹੁਤ ਖੁਸ਼ੀ ਹੋਈ ਕਿਉਂ ਜੋ ਇਸਰਾਏਲ ਦੇ ਰਾਜਾ ਦਾਵੀਦ ਦੇ ਪੁੱਤਰ ਸ਼ਲੋਮੋਨ ਦੇ ਦਿਨਾਂ ਤੋਂ ਯੇਰੂਸ਼ਲੇਮ ਵਿੱਚ ਅਜਿਹਾ ਕੁਝ ਨਹੀਂ ਸੀ ਹੋਇਆ। ਜਾਜਕ ਅਤੇ ਲੇਵੀ ਲੋਕਾਂ ਨੂੰ ਅਸੀਸ ਦੇਣ ਲਈ ਖੜ੍ਹੇ ਹੋਏ, ਅਤੇ ਪਰਮੇਸ਼ਵਰ ਨੇ ਉਹਨਾਂ ਦੀ ਪ੍ਰਾਰਥਨਾ ਸੁਣੀ, ਕਿਉਂਕਿ ਉਹਨਾਂ ਦੀਆਂ ਦੀ ਪ੍ਰਾਰਥਨਾ ਉਸਦੇ ਪਵਿੱਤਰ ਨਿਵਾਸ ਸਥਾਨ ਤੋਂ ਸਵਰਗ ਤੱਕ ਪਹੁੰਚ ਗਈ।
"ਜੇਕਰ ਕੋਈ ਆਦਮੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ
ਅਤੇ ਉਹ ਉਸ ਨੂੰ ਛੱਡ ਦਿੰਦੀ ਹੈ ਅਤੇ ਕਿਸੇ ਹੋਰ ਆਦਮੀ ਨਾਲ ਵਿਆਹ ਕਰਦੀ ਹੈ,
ਕੀ ਉਸਨੂੰ ਦੁਬਾਰਾ ਉਸ ਦੇ ਕੋਲ ਵਾਪਸ ਜਾਣਾ ਚਾਹੀਦਾ ਹੈ?
ਕੀ ਧਰਤੀ ਪੂਰੀ ਤਰ੍ਹਾਂ ਪਲੀਤ ਨਹੀਂ ਹੋ ਜਾਵੇਗੀ?
ਪਰ ਤੂੰ ਬਹੁਤ ਸਾਰੇ ਪ੍ਰੇਮੀਆਂ ਨਾਲ ਵਿਭਚਾਰ ਕੀਤਾ,
ਕੀ ਹੁਣ ਤੂੰ ਮੇਰੇ ਕੋਲ ਵਾਪਸ ਆਵੇਂਗਾ?"
ਯਾਹਵੇਹ ਦਾ ਵਾਕ ਹੈ।
"ਬੰਜਰ ਉਚਾਈਆਂ ਵੱਲ ਵੇਖੋ,
ਕੀ ਕੋਈ ਅਜਿਹੀ ਥਾਂ ਹੈ ਜਿੱਥੇ ਤੂੰ ਭਰਿਸ਼ਟ ਨਾ ਹੋਇਆ ਹੋਵੇ?
ਤੂੰ ਰਾਹਾਂ ਵਿੱਚ ਉਹਨਾਂ ਲਈ ਬੈਠੀ,
ਜਿਵੇਂ ਉਜਾੜ ਵਿੱਚ ਕੋਈ ਖਾਨਾਬਦੋਸ਼ ਵਾਂਗ ਬੈਠਾ ਹੋਏ।
ਤੂੰ ਆਪਣੇ ਵਿਭਚਾਰ ਤੇ ਬੁਰਿਆਈ ਨਾਲ ਦੇਸ਼ ਨੂੰ ਭਰਿਸ਼ਟ ਕੀਤਾ।
ਇਸ ਲਈ ਮੀਂਹ ਨੂੰ ਰੋਕ ਦਿੱਤਾ ਗਿਆ ਹੈ,
ਅਤੇ ਬਸੰਤ ਦੀ ਕੋਈ ਬਾਰਿਸ਼ ਨਹੀਂ ਹੋਈ ਹੈ।
ਫਿਰ ਵੀ ਤੂੰ ਵੇਸਵਾ ਵਰਗੀ ਅਤੇ ਬੇਸ਼ਰਮ ਹੈ;
ਤੂੰ ਸ਼ਰਮ ਖਾਣ ਤੋਂ ਮੁੱਕਰ ਗਈ।
ਕੀ ਤੂੰ ਹੁਣ ਮੈਨੂੰ ਨਹੀਂ ਬੁਲਾਇਆ:
‘ਹੇ ਮੇਰੇ ਪਿਤਾ, ਤੂੰ ਮੇਰੀ ਜਵਾਨੀ ਦਾ ਸਾਥੀ ਹੈ,
ਕੀ ਤੂੰ ਹਮੇਸ਼ਾ ਗੁੱਸੇ ਰਹੇਗਾ?
ਕੀ ਤੇਰਾ ਕ੍ਰੋਧ ਸਦਾ ਲਈ ਬਣਿਆ ਰਹੇਗਾ?’
ਯਾਦ ਰੱਖ, ਇਹ ਤੇਰਾ ਵਚਨ ਹੈ ਅਤੇ ਤੂੰ ਕੁਝ ਮਾੜੇ ਕੰਮ ਕੀਤੇ ਹਨ,
ਪਰ ਜਿੰਨੀਆਂ ਕਰ ਸਕੀ ਤੂੰ ਬੁਰਿਆਈਆਂ ਕੀਤੀਆਂ।"
ਰਾਜਾ ਯੋਸ਼ੀਯਾਹ ਦੇ ਰਾਜ ਦੌਰਾਨ, ਯਾਹਵੇਹ ਨੇ ਮੈਨੂੰ ਕਿਹਾ, "ਕੀ ਤੂੰ ਦੇਖਿਆ ਹੈ ਕਿ ਬੇਪਰਤੀਤ ਇਸਰਾਏਲ ਨੇ ਕੀ ਕੀਤਾ ਹੈ? ਉਹ ਹਰੇਕ ਉੱਚੇ ਪਰਬਤ ਉੱਤੇ ਅਤੇ ਹਰ ਹਰੇ ਰੁੱਖ ਹੇਠ ਗਈ ਅਤੇ ਉੱਥੇ ਵਿਭਚਾਰ ਕੀਤਾ। ਮੈਂ ਸੋਚਿਆ ਸੀ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਉਹ ਮੇਰੇ ਕੋਲ ਵਾਪਸ ਆ ਜਾਵੇਗੀ ਪਰ ਉਸਨੇ ਅਜਿਹਾ ਨਹੀਂ ਕੀਤਾ ਅਤੇ ਉਸਦੀ ਬੇਵਫ਼ਾ ਭੈਣ ਯਹੂਦਾਹ ਨੇ ਇਹ ਦੇਖਿਆ। ਮੈਂ ਅਵਿਸ਼ਵਾਸੀ ਇਸਰਾਏਲ ਨੂੰ ਉਸਦੇ ਤਲਾਕ ਦਾ ਪ੍ਰਮਾਣ ਪੱਤਰ ਦਿੱਤਾ ਅਤੇ ਉਸਦੇ ਸਾਰੇ ਵਿਭਚਾਰਾਂ ਦੇ ਕਾਰਨ ਉਸਨੂੰ ਛੱਡ ਦਿੱਤਾ। ਫਿਰ ਵੀ ਮੈਂ ਦੇਖਿਆ ਕਿ ਉਸਦੀ ਬੇਵਫ਼ਾ ਭੈਣ ਯਹੂਦਾਹ ਨੂੰ ਕੋਈ ਡਰ ਨਹੀਂ ਸੀ; ਉਸਨੇ ਵੀ ਬਾਹਰ ਜਾ ਕੇ ਵਿਭਚਾਰ ਕੀਤਾ। ਕਿਉਂ ਜੋ ਇਸਰਾਏਲ ਦੀ ਅਨੈਤਿਕਤਾ ਉਸ ਲਈ ਬਹੁਤ ਮਾਇਨੇ ਰੱਖਦੀ ਸੀ, ਇਸ ਲਈ ਉਸ ਨੇ ਧਰਤੀ ਨੂੰ ਪਲੀਤ ਕੀਤਾ ਅਤੇ ਪੱਥਰ ਅਤੇ ਲੱਕੜ ਨਾਲ ਵਿਭਚਾਰ ਕੀਤਾ। ਇਸ ਸਭ ਦੇ ਬਾਵਜੂਦ, ਉਸਦੀ ਬੇਵਫ਼ਾ ਭੈਣ ਯਹੂਦਾਹ ਮੇਰੇ ਕੋਲ ਆਪਣੇ ਪੂਰੇ ਦਿਲ ਨਾਲ ਵਾਪਸ ਨਾ ਆਈ ਪਰ ਸਿਰਫ ਦਿਖਾਵਾ ਕੀਤਾ," ਯਾਹਵੇਹ ਦਾ ਵਾਕ ਹੈ।
ਯਾਹਵੇਹ ਨੇ ਮੈਨੂੰ ਕਿਹਾ, "ਬੇਪਰਤੀਤ ਇਸਰਾਏਲ, ਬੇਵਫ਼ਾ ਯਹੂਦਾਹ ਨਾਲੋਂ ਵੱਧ ਧਰਮੀ ਹੈ। ਜਾ, ਉੱਤਰ ਵੱਲ ਇਹਨਾਂ ਗੱਲਾਂ ਦਾ ਸੰਦੇਸ਼ ਸੁਣਾ:
" ‘ਵਾਪਸ ਆ, ਬੇਪਰਤੀਤ ਇਸਰਾਏਲ,’ ਯਾਹਵੇਹ ਦਾ ਵਾਕ ਹੈ,
‘ਮੈਂ ਅੱਗੇ ਤੋਂ ਤੇਰੇ ਵੱਲ ਮੂੰਹ ਨਹੀਂ ਕਰਾਂਗਾ,
ਕਿਉਂਕਿ ਮੈਂ ਵਫ਼ਾਦਾਰ ਹਾਂ।’ ਯਾਹਵੇਹ ਦਾ ਵਾਕ ਹੈ,
‘ਮੈਂ ਸਦਾ ਲਈ ਗੁੱਸੇ ਨਹੀਂ ਹੋਵਾਂਗਾ।
ਸਿਰਫ ਆਪਣਾ ਗੁਨਾਹ ਕਬੂਲ ਕਰ ਲੈ,
ਕਿ ਤੂੰ ਆਪਣੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ,
ਅਤੇ ਤੂੰ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ,
ਹਰ ਹਰੇ ਰੁੱਖ ਦੇ ਹੇਠ ਖਿਲਾਰਿਆ,’ "
ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ
ਯਾਹਵੇਹ ਦਾ ਵਾਕ ਹੈ।
"ਵਾਪਸ ਆਓ, ਬੇਪਰਵਾਹ ਲੋਕੋ," ਯਾਹਵੇਹ ਦਾ ਵਾਕ ਹੈ, "ਕਿਉਂਕਿ ਮੈਂ ਤੁਹਾਡਾ ਪਤੀ ਹਾਂ। ਮੈਂ ਤੈਨੂੰ ਚੁਣਾਂਗਾ ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਗੋਤ ਵਿੱਚੋਂ ਇੱਕ ਅਤੇ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ। ਤਦ ਮੈਂ ਤੁਹਾਨੂੰ ਆਪਣੇ ਮਨ ਦੇ ਅਨੁਸਾਰ ਚਰਵਾਹੇ ਦਿਆਂਗਾ, ਜੋ ਤੇਰੀ ਗਿਆਨ ਅਤੇ ਸਮਝ ਨਾਲ ਅਗਵਾਈ ਕਰਨਗੇ। ਇਸ ਤਰ੍ਹਾਂ ਹੋਵੇਗਾ ਕਿ ਜਦ ਤੁਸੀਂ ਉਸ ਦੇਸ਼ ਵਿੱਚ ਵੱਧ ਜਾਓਗੇ," ਅਤੇ ਉਹਨਾਂ ਵਿੱਚ ਬਹੁਤ ਹੋ ਜਾਓਗੇ, ਯਾਹਵੇਹ ਦਾ ਵਾਕ ਹੈ, "ਉਹ ਫਿਰ ਨਾ ਆਖਣਗੇ ਯਾਹਵੇਹ ਦੇ ਨੇਮ ਦਾ ਸੰਦੂਕ," ਨਾ ਇਹ ਵਿਚਾਰ ਉਹਨਾਂ ਦੇ ਮਨ ਵਿੱਚ ਆਵੇਗਾ, ਨਾ ਉਹ ਨੂੰ ਚੇਤੇ ਕਰਨਗੇ, ਨਾ ਉਹ ਦੀ ਦੇਖਭਾਲ ਕਰਨਗੇ, ਨਾ ਉਹ ਫਿਰ ਬਣਾਇਆ ਜਾਵੇਗਾ। ਉਸ ਸਮੇਂ ਉਹ ਯੇਰੂਸ਼ਲੇਮ ਨੂੰ ਯਾਹਵੇਹ ਦਾ ਸਿੰਘਾਸਣ ਕਹਿਣਗੇ, ਅਤੇ ਸਾਰੀਆਂ ਕੌਮਾਂ ਯਾਹਵੇਹ ਦੇ ਨਾਮ ਦਾ ਆਦਰ ਕਰਨ ਲਈ ਯੇਰੂਸ਼ਲੇਮ ਵਿੱਚ ਇਕੱਠੀਆਂ ਹੋਣਗੀਆਂ। ਉਹ ਹੁਣ ਆਪਣੇ ਬੁਰੇ ਦਿਲਾਂ ਦੀ ਜ਼ਿੱਦ ਦੀ ਪਾਲਣਾ ਨਹੀਂ ਕਰਨਗੇ। ਉਨ੍ਹੀਂ ਦਿਨੀਂ ਯਹੂਦਾਹ ਦੇ ਲੋਕ ਇਸਰਾਏਲ ਦੇ ਲੋਕਾਂ ਨਾਲ ਰਲ ਜਾਣਗੇ ਅਤੇ ਉਹ ਮਿਲ ਕੇ ਉੱਤਰ ਦੇ ਦੇਸ਼ ਤੋਂ ਉਸ ਦੇਸ਼ ਵਿੱਚ ਆਉਣਗੇ ਜਿਹੜਾ ਮੈਂ ਉਹਨਾਂ ਦੇ ਪਿਉ ਦਾਦਿਆਂ ਨੂੰ ਮਿਲਖ਼ ਵਿੱਚ ਦਿੱਤਾ।
ਮੈਂ ਤਾਂ ਆਖਿਆ ਸੀ,
ਮੈਂ ਕਿਵੇਂ ਤੈਨੂੰ ਆਪਣੇ ਪੁੱਤਰਾਂ ਵਿੱਚ ਰਲਾਵਾਂ,
ਅਤੇ ਤੈਨੂੰ ਇੱਕ ਚੰਗੀ ਧਰਤੀ ਦੇਵੇਗਾ,
ਉਹ ਕੌਮਾਂ ਦੀਆਂ ਸੈਨਾਂ ਦੀ ਸ਼ਾਨਦਾਰ ਧਰਤੀ ਹੋਵੇਗੀ!
ਮੈਂ ਆਖਿਆ ਕਿ ਤੁਸੀਂ ਮੈਨੂੰ ਆਪਣਾ ਪਿਤਾ ਸੱਦੋਗੇ,
ਅਤੇ ਮੇਰੇ ਪਿੱਛੇ ਚੱਲਣ ਤੋਂ ਫਿਰ ਨਾ ਜਾਓਗੇ।
ਜਿਵੇਂ ਇੱਕ ਔਰਤ ਆਪਣੇ ਪਤੀ ਨਾਲ ਬੇਈਮਾਨੀ ਕਰਦੀ ਹੈ,
ਇਸੇ ਤਰ੍ਹਾਂ ਤੁਸੀਂ, ਹੇ ਇਸਰਾਏਲ, ਮੇਰੇ ਨਾਲ ਬੇਈਮਾਨੀ ਕੀਤੀ,
ਯਾਹਵੇਹ ਦਾ ਵਾਕ ਹੈ।
ਉਚਿਆਈਆਂ ਤੋਂ ਇੱਕ ਆਵਾਜ਼ ਸੁਣਾਈ ਦਿੰਦੀ ਹੈ,
ਇਸਰਾਏਲ ਦੇ ਪੁੱਤਰਾਂ ਦੇ ਰੋਣ ਅਤੇ ਤਰਲਿਆਂ ਦੀ,
ਉਹਨਾਂ ਨੇ ਆਪਣਾ ਰਾਹ ਜੋ ਵਿਗਾੜ ਲਿਆ,
ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਗਏ।
"ਹੇ ਫਿਰਤੂ ਪੁੱਤਰੋ, ਮੁੜੋ,
ਮੈਂ ਤੁਹਾਡੇ ਫਿਰਨ ਦਾ ਦਵਾ-ਦਾਰੂ ਕਰਾਂਗਾ।"
"ਹਾਂ, ਅਸੀਂ ਤੇਰੇ ਕੋਲ ਆਵਾਂਗੇ,
ਕਿਉਂਕਿ ਤੂੰ ਹੀ ਸਾਡਾ ਪਰਮੇਸ਼ਵਰ ਹੈ।
ਸੱਚ-ਮੁੱਚ ਹੀ ਪਹਾੜੀਆਂ ਅਤੇ ਉਚਾਈਆਂ ਉੱਤੇ ਮੂਰਤੀ ਪੂਜਾ ਦਾ ਹੰਗਾਮਾ ਇੱਕ ਧੋਖਾ ਹੈ;
ਸੱਚ-ਮੁੱਚ ਇਸਰਾਏਲ ਦਾ ਯਾਹਵੇਹ ਪਰਮੇਸ਼ਵਰ
ਸਾਡਾ ਮੁਕਤੀਦਾਤਾ ਹੈ।
ਪਰ ਉਸ ਘਿਣਾਉਣੇ ਦੇਵਤੇ ਨੇ
ਸਾਡੀ ਜਵਾਨੀ ਤੋਂ ਲੈ ਕੇ ਸਾਡੇ ਪੁਰਖਿਆਂ ਦੀ ਮਿਹਨਤ ਨੂੰ
ਉਹਨਾਂ ਦਿਆਂ ਇੱਜੜਾਂ, ਚੌਣਿਆਂ
ਅਤੇ ਉਹਨਾਂ ਦਿਆਂ ਪੁੱਤਰਾਂ ਧੀਆਂ ਨੂੰ ਖਾ ਲਿਆ ਹੈ।
ਅਸੀਂ ਆਪਣੀ ਸ਼ਰਮ ਵਿੱਚ ਲੇਟੀਏ,
ਅਤੇ ਸਾਡੀ ਬੇਇੱਜ਼ਤੀ ਸਾਨੂੰ ਢੱਕ ਲਵੇ।
ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਹੈ,
ਅਤੇ ਸਾਡੇ ਪੁਰਖਿਆਂ ਨੇ ਵੀ ਯਾਹਵੇਹ ਪਰਮੇਸ਼ਵਰ ਵਿਰੁੱਧ ਪਾਪ ਕੀਤਾ ਹੈ;
ਆਪਣੀ ਜਵਾਨੀ ਤੋਂ ਲੈ ਕੇ ਅੱਜ ਤੱਕ
ਅਸੀਂ ਆਪਣੇ ਯਾਹਵੇਹ ਦਾ ਹੁਕਮ ਨਹੀਂ ਮੰਨਿਆ।"