Mudança
A mudança é constante na vida, mas Deus é imutável. A Bíblia nos ensina a abraçar a transformação espiritual enquanto confiamos no Deus que é o mesmo ontem, hoje e sempre.
Deus é imutável
Jesus Cristo é o mesmo ontem, hoje e para sempre. Deus não muda — Ele é a rocha firme em meio às mudanças constantes da vida.
ਯਿਸ਼ੂ ਮਸੀਹ ਕੱਲ ਅਤੇ ਅੱਜ ਅਤੇ ਜੁੱਗੋ-ਜੁੱਗ ਲਈ ਇੱਕੋ ਜਿਹਾ ਹੈ।
"ਮੈਂ ਯਾਹਵੇਹ ਨਹੀਂ ਬਦਲਦਾ। ਇਸ ਲਈ ਹੇ ਯਾਕੋਬ ਦੇ ਉੱਤਰਾਧਿਕਾਰੀ, ਤੁਸੀਂ ਨਾਸ਼ ਨਹੀਂ ਹੋਵੋਗੇ।
ਹਰ ਇੱਕ ਚੰਗਾ ਅਤੇ ਸੰਪੂਰਨ ਤੋਹਫ਼ਾ ਉੱਪਰ ਤੋਂ ਹੈ, ਸਵਰਗੀ ਰੌਸ਼ਨੀ ਦੇ ਪਿਤਾ ਵੱਲੋਂ ਮਿਲਦਾ ਹੈ, ਜੋ ਪਰਛਾਵੇਂ ਬਦਲਣ ਵਾਂਗ ਨਹੀਂ ਬਦਲਦਾ।
ਸਵਰਗ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਕਦੇ ਵੀ ਨਹੀਂ ਟਲਣਗੇ।
Transformação em Cristo
Se alguém está em Cristo, é nova criação. Somos transformados de glória em glória à imagem do Senhor pelo poder do Espírito.
ਇਸ ਲਈ, ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ: ਪੁਰਾਣੀਆ ਗੱਲਾਂ ਬੀਤ ਗਈਆਂ, ਉਹ ਹੁਣ ਨਵੀਆਂ ਹੋ ਗਈਆਂ।
ਪਰ ਅਸੀਂ ਜੋ ਅਣਕੱਜੇ ਚਿਹਰੇ ਨਾਲ ਪ੍ਰਭੂ ਦੀ ਮਹਿਮਾ ਨੂੰ ਪ੍ਰਤੀਬਿੰਬਤ ਕਰਦੇ ਹਾਂ, ਹੌਲੀ-ਹੌਲੀ ਵੱਧਦੀ ਹੋਈ ਮਹਿਮਾ ਦੇ ਨਾਲ ਉਸ ਦੇ ਸਰੂਪ ਵਿੱਚ ਬਦਲਦੇ ਜਾਂਦੇ ਹਾਂ। ਇਹ ਮਹਿਮਾ ਪ੍ਰਭੂ ਤੋਂ ਨਿਕਲਦੀ ਹੈ, ਜੋ ਆਤਮਾ ਹੈ।
ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਪਰ ਆਪਣੇ ਮਨ ਨੂੰ ਨਵੇਂ ਹੋਣ ਦੇ ਕਾਰਨ ਬਦਲੋ ਤਦ ਤੁਸੀਂ ਪਰਖ ਅਤੇ ਸਮਝ ਸਕਦੇ ਹੋ ਕਿ ਪਰਮੇਸ਼ਵਰ ਦੀ ਮਰਜ਼ੀ ਕੀ ਹੈ। ਉਸ ਦੀ ਚੰਗੀ, ਮਨਭਾਉਂਦੀ ਅਤੇ ਸੰਪੂਰਨ ਇੱਛਾ ਕੀ ਹੈ।
ਹੇ ਪਿਆਰੇ ਮਿੱਤਰੋ, ਹੁਣ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ ਅਤੇ ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ। ਪਰ ਅਸੀਂ ਜਾਣਦੇ ਹਾਂ ਕਿ ਜਦੋਂ ਮਸੀਹ ਪ੍ਰਗਟ ਹੁੰਦਾ ਹੈ, ਅਸੀਂ ਉਸਦੇ ਵਰਗੇ ਹੋਵਾਂਗੇ, ਕਿਉਂਕਿ ਅਸੀਂ ਉਸਨੂੰ ਉਸੇ ਤਰ੍ਹਾਂ ਵੇਖਾਂਗੇ ਜਿਵੇਂ ਉਹ ਹੈ।
ਜੋ, ਉਸ ਸ਼ਕਤੀ ਦੁਆਰਾ ਜਿਸ ਨਾਲ ਉਹ ਹਰ ਇੱਕ ਚੀਜ਼ ਨੂੰ ਆਪਣੇ ਵੱਸ ਕਰ ਸਕਦਾ ਹੈ, ਉਹ ਸਾਡੇ ਨਿਮਾਣੇ ਸਰੀਰ ਨੂੰ ਬਦਲ ਦੇਵੇਗਾ ਤਾਂ ਜੋ ਉਹ ਆਪਣੇ ਮਹਿਮਾ ਦੇ ਸਰੀਰ ਦੀ ਵਰਗਾ ਬਣਾਵੇਗਾ।
ਸੁਣੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ; ਅਸੀਂ ਸਾਰੇ ਨਹੀਂ ਸੌਂਵਾਗੇ, ਪਰ ਸਾਡੇ ਸਾਰਿਆ ਦਾ ਸਰੂਪ ਬਦਲ ਜਾਵੇਗਾ। ਇੱਕ ਪਲ ਵਿੱਚ, ਇੱਕ ਅੱਖ ਦੀ ਝਮਕ ਵਿੱਚ, ਆਖਰੀ ਤੁਰ੍ਹੀ ਫੂਕਦਿਆ। ਕਿਉਂਕਿ ਤੁਰ੍ਹੀ ਵਜਾਈ ਜਾਵੇਗੀ, ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ, ਅਤੇ ਅਸੀਂ ਬਦਲੇ ਜਾਵਾਂਗੇ।
Arrependimento como mudança
Arrependei-vos, pois, e convertei-vos. O arrependimento é a mudança mais radical — da morte para a vida, do pecado para a graça.
ਸੱਚੇ ਮਨ ਨਾਲ ਤੋਬਾ ਕਰਦੇ ਹੋਏ ਫ਼ਲ ਲਿਆਓ।
ਮੈਂ ਤੁਹਾਨੂੰ ਦੱਸਦਾ ਹਾਂ, ਨਹੀਂ! ਪਰ ਜੇ ਤੁਸੀਂ ਪਾਪਾਂ ਤੋਂ ਮਨ ਨਹੀਂ ਫਿਰੌਂਦੇ ਤਾਂ ਤੁਸੀਂ ਵੀ ਸਾਰੇ ਨਾਸ਼ ਹੋ ਜਾਵੋਂਗੇ।
ਤੌਬਾ ਕਰੋ, ਅਤੇ ਪਰਮੇਸ਼ਵਰ ਦੇ ਵੱਲ ਮੁੜੋ, ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਲਈ ਸੁੱਖ ਦੇ ਦਿਨ ਆਉਣ,
Tempos e ciclos
Para tudo há uma estação e um tempo para cada propósito debaixo do céu. Deus faz novas todas as coisas no tempo certo.
ਹਰ ਕੰਮ ਦਾ ਇੱਕ ਸਮਾਂ ਹੈ,
ਅਤੇ ਅਕਾਸ਼ ਦੇ ਹੇਠਾਂ ਹਰ ਕੰਮ ਲਈ ਇੱਕ ਸਮਾਂ ਹੈ।
ਇੱਕ ਪੀੜ੍ਹੀ ਚਲੀ ਜਾਂਦੀ ਅਤੇ ਦੂਸਰੀ ਆ ਜਾਂਦੀ ਹੈ,
ਪਰ ਧਰਤੀ ਸਦਾ ਅਟੱਲ ਰਹਿੰਦੀ ਹੈ।
ਸੂਰਜ ਚੜ੍ਹਦਾ ਹੈ ਅਤੇ ਸੂਰਜ ਡੁੱਬਦਾ ਹੈ,
ਅਤੇ ਜਲਦੀ ਹੀ ਉੱਥੇ ਵਾਪਸ ਮੁੜ ਜਾਂਦਾ ਹੈ ਜਿੱਥੋਂ ਉਹ ਚੜ੍ਹਦਾ ਹੈ।
ਹਵਾ ਦੱਖਣ ਵੱਲੋਂ ਵਗਦੀ ਹੈ
ਅਤੇ ਉੱਤਰ ਵੱਲ ਮੁੜਦੀ ਹੈ,
ਇਹ ਗੋਲ-ਗੋਲ ਘੁੰਮ ਕੇ
ਆਪਣੇ ਰਸਤੇ ਤੇ ਵਾਪਸ ਆ ਜਾਂਦੀ ਹੈ।
ਸਾਰੀਆਂ ਨਦੀਆਂ ਸਮੁੰਦਰ ਵਿੱਚ ਆ ਪੈਦੀਆਂ ਹਨ,
ਫਿਰ ਵੀ ਸਮੁੰਦਰ ਕਦੇ ਨਹੀਂ ਭਰਦਾ।
ਜਿੱਥੋਂ ਨਦੀਆਂ ਨਿੱਕਲਦੀਆਂ ਹਨ,
ਉੱਥੇ ਹੀ ਮੁੜ ਜਾਂਦੀਆਂ ਹਨ।
ਜੋ ਹੋ ਚੁੱਕਿਆ ਹੈ ਉਹ ਦੁਬਾਰਾ ਹੋਵੇਗਾ,
ਜੋ ਕੀਤਾ ਗਿਆ ਹੈ ਉਹ ਦੁਬਾਰਾ ਕੀਤਾ ਜਾਵੇਗਾ
ਸੂਰਜ ਦੇ ਹੇਠਾਂ ਕੁਝ ਵੀ ਨਵਾਂ ਨਹੀਂ ਹੈ।
ਕੀ ਕੁਝ ਅਜਿਹਾ ਹੈ ਜਿਸ ਬਾਰੇ ਕੋਈ ਕਹਿ ਸਕਦਾ ਹੈ,
"ਦੇਖੋ! ਇਹ ਕੁਝ ਨਵਾਂ ਹੈ"?
ਇਹ ਪਹਿਲਾ ਹੀ ਇੱਥੇ ਸੀ,
ਇਹ ਸਾਡੇ ਸਮੇਂ ਤੋਂ ਪਹਿਲਾਂ ਇੱਥੇ ਸੀ।
ਵੇਖੋ, ਮੈਂ ਇੱਕ ਨਵਾਂ ਕੰਮ ਕਰ ਰਿਹਾ ਹਾਂ!
ਹੁਣ ਇਹ ਉੱਗਦਾ ਹੈ; ਕੀ ਤੁਸੀਂ ਇਸ ਨੂੰ ਨਹੀਂ ਸਮਝਦੇ?
ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ,
ਅਤੇ ਥਲ ਵਿੱਚ ਨਦੀਆਂ।
ਸਭ ਤੋਂ ਵੱਧ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਖਰੀ ਦਿਨਾਂ ਵਿੱਚ ਮਖੌਲ ਉਡਾਉਣ ਵਾਲੇ ਆਉਣਗੇ, ਜਿਹੜੇ ਆਪਣੀਆਂ ਬੁਰੀਆਂ ਇੱਛਾਵਾਂ ਦੇ ਅਨੁਸਾਰ ਚੱਲਣਗੇ। ਉਹ ਕਹਿਣਗੇ, "ਕਿ ਉਹ ਦੇ ਆਉਣ ਦਾ ਵਾਇਦਾ ਕਿੱਥੇ ਹੈ ਜੋ ਉਸ ਨੇ ਕੀਤਾ ਸੀ? ਜਦੋਂ ਤੋਂ ਸਾਡੇ ਪੁਰਖਿਆਂ ਦੀ ਮੌਤ ਹੋਈ ਹੈ, ਸਭ ਕੁਝ ਉਸੇ ਤਰ੍ਹਾਂ ਚਲਦਾ ਆ ਰਿਹਾ ਹੈ ਜਿਵੇਂ ਸ੍ਰਿਸ਼ਟੀ ਦੇ ਅਰੰਭ ਤੋਂ ਹੈ।" ਪਰ ਉਹ ਜਾਣ ਬੁੱਝ ਕੇ ਭੁੱਲ ਜਾਂਦੇ ਹਨ ਕਿ ਬਹੁਤ ਸਮਾਂ ਪਹਿਲਾਂ ਪਰਮੇਸ਼ਵਰ ਦੇ ਬਚਨ ਦੁਆਰਾ ਅਕਾਸ਼ ਰਚੇ ਗਏ ਅਤੇ ਧਰਤੀ ਪਾਣੀ ਤੋਂ ਬਾਹਰ ਅਤੇ ਪਾਣੀ ਦੇ ਵਿੱਚ ਸਥਿਰ ਹੈ। ਇਨ੍ਹਾਂ ਪਾਣੀਆਂ ਦੁਆਰਾ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਨਾਸ਼ ਹੋ ਗਿਆ ਸੀ। ਉਸੇ ਸ਼ਬਦ ਦੁਆਰਾ ਵਰਤਮਾਨ ਅਕਾਸ਼ ਅਤੇ ਧਰਤੀ ਅੱਗ ਲਈ ਰੱਖੇ ਗਏ ਹਨ, ਅਤੇ ਨਿਆਂ ਦੇ ਦਿਨ ਅਤੇ ਅਧਰਮੀਆਂ ਦੇ ਵਿਨਾਸ਼ ਲਈ ਰੱਖੇ ਗਏ ਹਨ।