Namoro e sexo
Namoro e sexo são temas que a Bíblia trata com clareza e sem tabus. Deus criou o sexo como bênção dentro do casamento e nos chama à pureza fora dele.
Pureza sexual
A vontade de Deus é a santificação. Cada um saiba controlar seu próprio corpo em santidade e honra, não na paixão do desejo.
ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ: ਅਤੇ ਤੁਹਾਨੂੰ ਹਰਾਮਕਾਰੀ ਤੋਂ ਬਚਣਾ ਚਾਹੀਦਾ ਹੈ; ਕਿ ਤੁਹਾਡੇ ਵਿੱਚੋਂ ਹਰੇਕ ਨੂੰ ਆਪਣੇ ਸਰੀਰ ਨੂੰ ਇਸ ਤਰੀਕੇ ਨਾਲ ਕਾਬੂ ਵਿੱਚ ਰੱਖਣਾ ਸਿੱਖਣਾ ਚਾਹੀਦਾ ਹੈ ਜੋ ਪਵਿੱਤਰ ਅਤੇ ਸਤਿਕਾਰਯੋਗ ਹੋਵੇ, ਨਾ ਕਾਮ-ਵਾਸਨਾ ਨਾਲ ਪਰਾਈਆਂ ਕੌਮਾਂ ਦੀ ਤਰ੍ਹਾਂ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੇ;
ਕੁਝ ਕਹਿੰਦੇ ਹਨ, "ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ, ਪਰ ਪਰਮੇਸ਼ਵਰ ਦੋਨਾਂ ਨੂੰ ਹੀ ਨਾਸ ਕਰੇਗਾ।" ਇਹ ਸਰੀਰ ਹਰਾਮਕਾਰੀ ਕਰਨ ਲਈ ਨਹੀਂ, ਪਰ ਪ੍ਰਭੂ ਦੇ ਲਈ ਅਰਥਾਤ ਪ੍ਰਭੂ ਦੇ ਸਰੀਰ ਦੇ ਲਈ ਹੈ।
ਉਹ ਸਾਰੇ ਜਿਨ੍ਹਾਂ ਨੂੰ ਮਸੀਹ ਵਿੱਚ ਇਹ ਉਮੀਦ ਹੈ ਉਹ ਆਪਣੇ ਆਪ ਨੂੰ ਸ਼ੁੱਧ ਕਰਦੇ ਹਨ, ਜਿਵੇਂ ਉਹ ਸ਼ੁੱਧ ਹੈ।
Arrependimento e restauração
Bem-aventurado aquele cujo pecado é perdoado. Deus restaura os que se arrependem e cria neles um coração limpo e renovado.
ਮੁਬਾਰਕ ਹੈ ਉਹ
ਜਿਸ ਦੇ ਅਪਰਾਧ ਮਾਫ਼ ਹੋ ਗਏ ਹਨ,
ਜਿਸ ਦੇ ਪਾਪ ਢੱਕੇ ਗਏ ਹਨ।
ਮੁਬਾਰਕ ਹੈ ਉਹ
ਜਿਸ ਦੇ ਪਾਪਾਂ ਦਾ ਹਿਸਾਬ ਯਾਹਵੇਹ ਉਸ ਦੇ ਵਿਰੁੱਧ ਨਹੀਂ ਕਰਦਾ
ਅਤੇ ਜਿਸ ਦੇ ਆਤਮਾ ਵਿੱਚ ਕੋਈ ਛਲ ਨਹੀਂ ਹੈ।
ਜਦੋਂ ਤੱਕ ਮੈਂ ਚੁੱਪ ਰਿਹਾ,
ਮੇਰਾ ਸਾਰਾ ਦਿਨ ਹੂੰਗਣ ਦੇ ਕਾਰਨ
ਮੇਰੀਆਂ ਹੱਡੀਆਂ ਉਜੜ ਗਈਆਂ।
ਦਿਨ-ਰਾਤ
ਤੇਰਾ ਹੱਥ ਮੇਰੇ ਉੱਤੇ ਭਾਰਾ ਸੀ;
ਮੇਰੀ ਤਾਕਤ ਜਿਵੇਂ ਗਰਮੀ ਨਾਲ
ਖਤਮ ਹੋ ਗਈ ਸੀ।
ਫਿਰ ਮੈਂ ਤੇਰੇ ਅੱਗੇ ਆਪਣੇ ਪਾਪਾਂ ਨੂੰ ਕਬੂਲ ਕੀਤਾ
ਅਤੇ ਆਪਣੀ ਬਦੀ ਨਹੀਂ ਲੁਕਾਈ।
ਮੈਂ ਕਿਹਾ, "ਮੈਂ ਯਾਹਵੇਹ ਅੱਗੇ
ਆਪਣੇ ਅਪਰਾਧਾਂ ਨੂੰ ਮੰਨ ਲਵਾਂਗਾ।"
ਅਤੇ ਤੂੰ ਮੇਰੇ ਪਾਪ ਦੇ ਦੋਸ਼ ਨੂੰ
ਮਾਫ਼ ਕਰ ਦਿੱਤਾ।
ਇਸ ਲਈ ਸਾਰੇ ਵਫ਼ਾਦਾਰ ਤੇਰੇ ਅੱਗੇ ਪ੍ਰਾਰਥਨਾ ਕਰਨ
ਜਦੋਂ ਤੱਕ ਤੂੰ ਲੱਭ ਸਕੇ;
ਯਕੀਨਨ ਹੀ ਸ਼ਕਤੀਸ਼ਾਲੀ ਪਾਣੀਆਂ ਦਾ ਚੜ੍ਹਨਾ
ਉਹਨਾਂ ਤੱਕ ਨਹੀਂ ਪਹੁੰਚੇਗਾ।
ਮੇਰੀ ਬਦੀ ਨੂੰ ਚੰਗੀ ਤਰ੍ਹਾਂ ਧੋ,
ਅਤੇ ਮੇਰੇ ਪਾਪਾਂ ਤੋਂ ਮੈਨੂੰ ਸਾਫ਼ ਕਰ।
ਕਿਉਂ ਜੋ ਮੈਂ ਆਪਣੇ ਅਪਰਾਧ ਨੂੰ ਜਾਣਦਾ ਹਾਂ।
ਅਤੇ ਮੇਰਾ ਪਾਪ ਮੇਰੇ ਸਾਹਮਣੇ ਹੈ।
ਮੈਂ ਤੇਰੇ, ਹਾਂ ਤੇਰੇ ਹੀ ਵਿਰੁੱਧ ਪਾਪ ਕੀਤਾ,
ਮੈਂ ਉਹ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ।
ਇਸ ਲਈ ਤੂੰ ਆਪਣੇ ਫੈਸਲਾ ਵਿੱਚ ਸਹੀ ਹੋ,
ਅਤੇ ਤੇਰਾ ਨਿਆਂ ਮੇਰੇ ਲਈ ਸਹੀ ਹੈ।
ਜੂਫੇ ਨਾਲ ਮੈਨੂੰ ਸਾਫ਼ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ;
ਮੈਨੂੰ ਧੋ ਅਤੇ ਮੈਂ ਬਰਫ਼ ਨਾਲੋਂ ਚਿੱਟਾ ਹੋ ਜਾਵਾਂਗਾ।
ਮੈਨੂੰ ਆਨੰਦ ਅਤੇ ਖੁਸ਼ੀ ਸੁਣਾ;
ਜਿਨ੍ਹਾਂ ਹੱਡੀਆਂ ਨੂੰ ਤੂੰ ਕੁਚਲਿਆ ਹੈ ਉਹ ਖੁਸ਼ ਹੋਣ।
ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲੈ।
ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ।
ਹੇ ਪਰਮੇਸ਼ਵਰ, ਮੇਰੇ ਵਿੱਚ ਇੱਕ ਸਾਫ਼ ਦਿਲ ਉਤਪੰਨ ਕਰ,
ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।
ਮੈਨੂੰ ਆਪਣੀ ਹਜ਼ੂਰੀ ਤੋਂ ਨਾ ਕੱਢ
ਅਤੇ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਨਾ ਲੈ।
ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ,
ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ।